Breaking News

KBC 17: ਜਦੋਂ ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਨੂੰ ਕਿਹਾ, ‘ਸਰ, ਇੱਕ ਫ਼ਿਲਮ ਮੈਨੂੰ ਚੰਗੀ ਨਹੀਂ ਲੱਗੀ’

KBC 17: ਜਦੋਂ ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਨੂੰ ਕਿਹਾ, ‘ਸਰ, ਇੱਕ ਫ਼ਿਲਮ ਮੈਨੂੰ ਚੰਗੀ ਨਹੀਂ ਲੱਗੀ’

 

 

 

 

ਮੈਗਾਸਟਾਰ ਅਮਿਤਾਭ ਬੱਚਨ ਵੱਲੋਂ ਹੋਸਟ ਕੀਤੇ ਜਾਂਦੇ ਪ੍ਰੋਗਰਾਮ ‘ਕੌਨ ਬਣੇਗਾ ਕਰੋੜਪਤੀ 17’ ਵਿੱਚ ਦਿਲਜੀਤ ਦੀ ਐਂਟਰੀ ਦੀਆਂ ਵੀਡੀਓ’ਜ਼ ਨਾ ਸੋਸ਼ਲ ਮੀਡੀਆ ਵੱਡੇ ਪੱਧਰ ’ਤੇ ਭਰਿਆ ਪਿਆ ਹੈ। ਆਉਣ ਵਾਲਾ ਐਪੀਸੋਡ, ਜੋ 31 ਅਕਤੂਬਰ ਨੂੰ ਪ੍ਰਸਾਰਿਤ ਹੋਵੇਗਾ, ਵਿੱਚ ਪੰਜਾਬੀ ਸੁਪਰਸਟਾਰ…

 

 

 

ਅਮਿਤਾਭ ਬੱਚਨ ਵੱਲੋਂ ਹੋਸਟ ਕੀਤੇ ਜਾਂਦੇ ਪ੍ਰੋਗਰਾਮ ‘ਕੌਨ ਬਣੇਗਾ ਕਰੋੜਪਤੀ 17’ ਵਿੱਚ ਦਿਲਜੀਤ ਦੀ ਐਂਟਰੀ ਦੀਆਂ ਵੀਡੀਓ’ਜ਼ ਨਾ ਸੋਸ਼ਲ ਮੀਡੀਆ ਵੱਡੇ ਪੱਧਰ ’ਤੇ ਭਰਿਆ ਪਿਆ ਹੈ। ਆਉਣ ਵਾਲਾ ਐਪੀਸੋਡ, ਜੋ 31 ਅਕਤੂਬਰ ਨੂੰ ਪ੍ਰਸਾਰਿਤ ਹੋਵੇਗਾ, ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਹੌਟ ਸੀਟ ’ਤੇ ਬੈਠਿਆ ਦਿਖਾਈ ਦੇਵੇਗਾ।

 

 

ਹਾਲ ਹੀ ਵਿੱਚ ਨਿਰਮਾਤਾਵਾਂ ਨੇ ਇੰਸਟਾਗ੍ਰਾਮ ‘ਤੇ ਇੱਕ ਰੌਚਕ ਪ੍ਰੋਮੋ ਜਾਰੀ ਕੀਤਾ ਹੈ ਜਿਸ ਵਿੱਚ ਦਿਲਜੀਤ ਦੋਸਾਂਝ ਬਿੱਗ ਬੀ ਨਾਲ ਮਜ਼ੇਦਾਰ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

 

 

 

 

ਆਪਣੀ ਗੱਲਬਾਤ ਦੌਰਾਨ ਦਿਲਜੀਤ ਨੇ ਮਹਾਨ ਅਦਾਕਾਰ ਲਈ ਆਪਣੀ ਡੂੰਘੀ ਪ੍ਰਸ਼ੰਸਾ ਜ਼ਾਹਿਰ ਕੀਤੀ ਪਰ ਇੱਕ ਹੈਰਾਨੀਜਨਕ ਇਕਬਾਲੀਆ ਬਿਆਨ ਵੀ ਦਿੱਤਾ—ਉਹ ਅਮਿਤਾਭ ਬੱਚਨ ਦੀ ਇੱਕ ਫ਼ਿਲਮ ਸੀ ਜੋ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਆਈ।

ਦਿਲਜੀਤ ਨੇ ਸਾਂਝਾ ਕੀਤਾ, “ ਜਦੋਂ ਤੁਹਾਡੀ ਫ਼ਿਲਮ ਆਉਂਦੀ ਸੀ, ਤਾਂ ਮੈਂ ਬਹੁਤ ਖੁਸ਼ ਹੁੰਦਾ ਸੀ ਕਿ ਕਿਸੇ ਨੇ ਮਾਰ ਧਾੜ ਕਰ ਦਿੱਤੀ ਤਾਂ ਗੱਲ ਬਣ ਗਈ। ਪਰ ਸਰ, ਤੁਹਾਡੀ ਇੱਕ ਫ਼ਿਲਮ ਮੈਨੂੰ ਚੰਗੀ ਨਹੀਂ ਲੱਗੀ – ਸੌਦਾਗਰ)।’’

 

 

ਆਪਣਾ ਕਾਰਨ ਸਮਝਾਉਂਦੇ ਹੋਏ, ਗਾਇਕ-ਅਦਾਕਾਰ ਨੇ ਅੱਗੇ ਕਿਹਾ, “ਉਸ ਫ਼ਿਲਮ ਵਿੱਚ, ਸਰ, ਉਨ੍ਹਾਂ ਨੇ ਐਲਾਨ ਕੀਤਾ ਕਿ ਅਮਿਤਾਭ ਬੱਚਨ ਦੀ ਫ਼ਿਲਮ ਆ ਰਹੀ ਹੈ ਅਤੇ ਫਿਰ ਤੁਹਾਨੂੰ ਗੁੜ ਵੇਚਦੇ ਹੋਏ ਦਿਖਾਇਆ ਗਿਆ।’’ ਦਿਲਜੀਤ ਅਤੇ ਅਮਿਤਾਭ ਦੀ ਇਸ ਗੱਲਬਾਤ ’ਤੇ ਲੋਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ।

 

 

 

1973 ਵਿੱਚ ਰਿਲੀਜ਼ ਹੋਈ ‘ਸੌਦਾਗਰ’ ਫ਼ਿਲਮ ਵਿੱਚ ਅਮਿਤਾਭ ਬੱਚਨ ਨੂੰ ਮੋਤੀ ਨਾਮ ਦੇ ਇੱਕ ਵਪਾਰੀ ਵਜੋਂ ਦਰਸਾਇਆ ਗਿਆ ਸੀ ਜੋ ਗੁੜ ਵੇਚਦਾ ਸੀ।

 

 

 

ਇਸ ਦੌਰਾਨ ਜਾਰੀ ਕੀਤੇ ਇੱਕ ਹੋਰ ਪ੍ਰੋਮੋ ਵਿੱਚ ਦਿਲਜੀਤ ਨੂੰ ਆਪਣੇ ਜੋਸ਼ੀਲੇ ਪ੍ਰਦਰਸ਼ਨ “ਮੈਂ ਹੂੰ ਪੰਜਾਬ” ਨਾਲ KBC ਸਟੇਜ ‘ਤੇ ਸ਼ਾਨਦਾਰ ਐਂਟਰੀ ਕਰਦੇ ਹੋਏ ਦਿਖਾਇਆ ਗਿਆ ਹੈ।

 

 

 

ਗਾਇਕ ਦਾ ਸਵਾਗਤ ਕਰਦੇ ਹੋਏ ਅਮਿਤਾਭ ਬੱਚਨ ਨੇ ਕਿਹਾ, “ਪੰਜਾਬ ਦੇ ਪੁੱਤਰ, ਦਿਲਜੀਤ ਦੋਸਾਂਝ ਕਾ ਮੈਂ ਹਾਰਦਿਕ ਅਭਿਨੰਦਨ ਕਰਤਾ ਹੂੰ।” ਇੱਕ ਭਾਵੁਕ ਪਲ ਵਿੱਚ, ਦਿਲਜੀਤ ਨੇ ਅਮਿਤਾਭ ਦੇ ਪੈਰੀ ਹੱਥ ਲਾਏ।

ਦਿਲਜੀਤ ਦੋਸਾਂਝ ਨੇ ਅਮਿਤਾਬ ਬੱਚਨ ਦੇ ਛੂਹੇ ਪੈਰ

ਅਮਿਤਾਬ ਬੱਚਨ ਨੇ ਦਿਲਜੀਤ ਦੋਸਾਂਝ ਨੂੰ ਲਗਾਇਆ ਗਲ਼

ਨਵੀਂ ਦਿੱਲੀ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ‘ਕੌਣ ਬਣੇਗਾ ਕਰੋੜਪਤੀ’ ’ਚ ਨਜ਼ਰ ਆਉਣਗੇ ਅਤੇ ਉਹ ਅਮਿਤਾਬ ਬੱਚਨ ਦੇ ਸਾਹਮਣੇ ਹੌਟ ਸੀਟ ’ਤੇ ਬੈਠੇ ਹਰ ਸਵਾਲ ਦਾ ਜਵਾਬ ਦਿੰਦੇ ਹੋਏ ਨਜ਼ਰ ਆਉਣਗੇ। ‘ਕੇਬੀਸੀ 17’ ਸ਼ੋਅ ਤੋਂ ਦਿਲਜੀਤ ਦੋਸਾਂਝ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਅਤੇ ਇਸ ਵੀਡੀਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਵੀਡੀਓ ’ਚ ਉਹ ਅਮਿਤਾਬ ਬੱਚਨ ਦੇ ਪੈਰ ਛੂੰਹਦੇ ਹੋਏ ਨਜ਼ਰ ਆ ਰਹੇ ਹਨ ਅਤੇ ਦਿਲਜੀਤ ਦੋਸਾਂਝ ਦੇ ਇਸ ਵੀਡੀਓ ’ਤੇ ਫੈਨਜ਼ ਵੱਲੋਂ ਬਹੁਤ ਪਿਆਰ ਲੁਟਾਇਆ ਜਾ ਰਿਹਾ ਹੈ।

ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ‘ਇੰਸਟਾ ਹੈਂਡਲ’ ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਕੇਬੀਸੀ ਹੋਸਟ ਅਮਿਤਾਬ ਬੱਚਨ ਨੇ ਦਿਲਜੀਤ ਦਾ ਦਰਸ਼ਕਾਂ ਦੇ ਸਾਹਮਣੇ ਪੰਜਾਬ ਦਾ ਪੁੱਤਰ ਕਹਿ ਕੇ ਸਵਾਗਤ ਕੀਤਾ। ਅਮਿਤਾਬ ਬੱਚਨ ਬੋਲਦੇ ਹਨ ਕਿ ‘ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਦਾ ਮੈਂ ਸਵਾਗਤ ਕਰਦਾ ਹਾਂ’ ਇਸ ਤੋਂ ਬਾਅਦ ਦਿਲਜੀਤ ਨੇ ਅਮਿਤਾਬ ਦੇ ਪੈਰ ਛੂਹੇ, ਜਿਸ ਤੋਂ ਬਾਅਦ ਅਮਿਤਾਬ ਨੇ ਉਨ੍ਹਾਂ ਨੂੰ ਗਲ਼ੇ ਲਗਾਇਆ।

Check Also

Parmish Verma News : ਪਰਮੀਸ਼ ਵਰਮਾ ਦਾ ਪਤਨੀ ਨਾਲ ਤਲਾਕ , 2021 ‘ਚ ਹੋਇਆ ਸੀ ਵਿਆਹ , ਆਖੀ ਵੱਡੀ ਗੱਲ

Punjabi singer and actor Parmish Verma has finally broken his silence over his divorce and …