Breaking News
Home / ਪੰਜਾਬ / ਪੰਜਾਬ ਦੇ ਹੱੱਕਾਂ ਦੀ ਗਲ ਕਰਨ ਵਾਲੇ ਗਾਇਕਾਂ ਨੂੰ ਨਿਸ਼ਾਂਤ ਸ਼ਰਮਾ ਨੇ ਦੱੱਸਿਆ ਖਾਲਿਸਤਾਨੀ

ਪੰਜਾਬ ਦੇ ਹੱੱਕਾਂ ਦੀ ਗਲ ਕਰਨ ਵਾਲੇ ਗਾਇਕਾਂ ਨੂੰ ਨਿਸ਼ਾਂਤ ਸ਼ਰਮਾ ਨੇ ਦੱੱਸਿਆ ਖਾਲਿਸਤਾਨੀ

ਪੰਜਾਬੀ ਕਲਾਕਾਰਾਂ ਨੇ ਕਿਸਾਨ ਜਥੇਬੰਦੀਆਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹ ਇਨ੍ਹਾਂ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਸੰਘਰਸ਼ ਦਾ ਕੇਵਲ ਸਮਰਥਨ ਹੀ ਨਹੀਂ ਕਰਨਗੇ ਸਗੋਂ ਇਸ ‘ਚ ਵੱਧ ਤੋਂ ਵੱਧ ਸ਼ਮੂਲੀਅਤ ਵੀ ਕਰਨਗੇ | ਇਸ ਮੌਕੇ ਕਿਸਾਨ ਜਥੇਬੰਦੀਆਂ ਤੇ ਕਲਾਕਾਰਾਂ ਦੇ 7-7 ਨੁਮਾਇੰਦਿਆਂ ‘ਤੇ ਆਧਾਰਿਤ ਇਕ 14 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ, ਜਿਸ ਸਬੰਧੀ ਮੀਟਿੰਗ 7 ਅਕਤੂਬਰ ਨੂੰ ਕਿਸਾਨ ਭਵਨ ‘ਚ ਸੱਦੀ ਗਈ ਹੈ | ਬੈਠਕ ‘ਚ ਕਲਾਕਾਰਾਂ ਵਲੋਂ ਦੀਪ ਸਿੱਧੂ, ਸਿੱਪੀ ਗਿੱਲ, ਰੁਪਿੰਦਰ ਹਾਂਡਾ, ਜਸ ਬਾਜਵਾ, ਹਰਫ਼ ਚੀਮਾ, ਸਿਮਰਨਜੀਤ ਕੌਰ ਗਿੱਲ, ਹਰਵਿੰਦਰ ਸਿੰਘ ਔਲਖ, ਚਮਕੌਰ ਸਿੰਘ ਵੜੈਚ, ਹਰਪ੍ਰੀਤ ਸਿੰਘ ਦੇਵਗਨ, ਜਗਦੀਪ ਰੰਧਾਵਾ, ਸੁਖਦੀਪ ਸਿੰਘ ਅਜ਼ਾਦ, ਗੁਰਦੀਪ ਸਿੰਘ ਤੇ ਲੱਖਾ ਸਿੰਘ ਸਿਧਾਣਾ ਵੀ ਸ਼ਾਮਿਲ ਸਨ ਜਦਕਿ ਕਿਸਾਨ ਜਥੇਬੰਦੀਆਂ ਵਲੋਂ ਡਾ. ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਜਗਮੋਹਨ ਸਿੰਘ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ, ਬਲਦੇਵ ਸਿੰਘ ਨਿਹਾਲਗੜ੍ਹ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ, ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਮੇਜਰ ਸਿੰਘ ਪੁੰਨਾਵਾਲ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਇੰਦਰਜੀਤ ਸਿੰਘ ਕੋਟ ਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਨਿਰਵੈਲ ਸਿੰਘ ਡਾਲੇਕੇ ਜਨਰਲ ਸਕੱਤਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਗੁਰਬਖ਼ਸ਼ ਸਿੰਘ ਬਰਨਾਲਾ ਜੈ ਕਿਸਾਨ ਅੰਦੋਲਨ ਪੰਜਾਬ, ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਹਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੋਆਬਾ, ਬੋਗ ਸਿੰਘ ਮਾਨਸਾ ਭਾਰਤੀ ਕਿਸਾਨ ਯੂਨੀਅਨ ਮਾਨਸਾ, ਬਲਵਿੰਦਰ ਸਿੰਘ ਔਲਖ ਮੱਝ ਕਿਸਾਨ ਕਮੇਟੀ, ਸਤਨਾਮ ਸਿੰਘ ਬਹਿਰੂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਭਾਰਤ, ਬੂਟਾ ਸਿੰਘ ਸ਼ਾਦੀਪੁਰ ਭਾਰਤੀ ਕਿਸਾਨ ਮੰਚ, ਬਲਦੇਵ ਸਿੰਘ ਸਿਰਸਾ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ, ਜੰਗਬੀਰ ਸਿੰਘ ਟਾਂਡਾ ਦੋਆਬਾ ਕਿਸਾਨ ਕਮੇਟੀ, ਮੁਕੇਸ਼ ਚੰਦਰ ਦੋਆਬਾ ਕਿਸਾਨ ਸੰਘਰਸ਼ ਕਮੇਟੀ, ਕੰਵਲਪ੍ਰੀਤ ਸਿੰਘ ਪੰਨੂ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਦੇਵ ਸਿੰਘ ਜ਼ੀਰਾ ਸ਼ਾਮਿਲ ਸਨ |

ਸ਼ੰਭੂ ਬਾਰਡਰ ‘ਤੇ ਪੱਕੇ ਮੋਰਚੇ ਦਾ ਐਲਾਨ

*ਖੇਤੀ-ਬਾੜੀ ਉਪਜ ਦਾ ਭਾਅ ਤੈਅ ਕਰਨ ਅਤੇ ਕੌਮਾਂਤਰੀ ਵਪਾਰ ਦਾ ਹੱਕ ਪੰਜਾਬ ਦੇ ਕਿਸਾਨ ਨੂੰ ਮਿਲੇ*

*ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਨੂੰ ਮੁਖਾਤਿਬ ਹੋਣ ਦੀ ਪਹੁੰਚ ਅਪਣਾਈ ਜਾਵੇ*

*ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ*

ਉਦਯੋਗ, ਤਕਨੀਕ, ਸੇਵਾ (ਸਰਵਿਸ), ਕਲਾ ਆਦਿ ਹਰ ਖੇਤਰ ਵਿੱਚ ਉਪਜ ਕਰਤਾ ਨੂੰ ਆਪਣੀ ਉਪਜ ਦਾ ਮੁੱਲ ਮਿਥਣ ਦੀ ਅਜ਼ਾਦੀ ਹਾਸਲ ਹੈ। ਖੇਤੀ ਬਾੜੀ ਵਿੱਚ ਵਰਤੇ ਜਾਣ ਵਾਲੇ ਔ ਜਾ ਰਾਂ, ਬੀਜਾਂ, ਖਾਦ ਅਤੇ ਦਵਾਈਆਂ ਆਦਿ ਦੇ ਮੁੱਲ ਇਨ੍ਹਾਂ ਨੂੰ ਬਣਾਉਣ ਤੇ ਵੇਚਣ ਵਾਲੀਆਂ ਕੰਪਨੀਆਂ ਤੈਅ ਕਰਦੀਆਂ ਹਨ ਨਾ ਕਿ ਖਰੀਦਕਰਤਾ ਕਿਸਾਨ ਪਰ ਖੇਤੀ-ਬਾੜੀ ਮਾਮਲੇ ਵਿੱਚ ਪੰਜਾਬ ਦੇ ਕਿਸਾਨ ਦੀ ਬਜਾਏ ਖਰੀਦਦਾਰ ਦਿੱਲੀ ਤਖਤ ਖੇਤੀ ਉਪਜਾਂ ਦਾ ਮੁੱਲ ਤੈਅ ਕਰਦਾ ਹੈ। ਜਦੋਂ ਹੋਰ ਸਾਰੇ ਖੇਤਰਾਂ ਵਿੱਚ ਮੁੱਲ ਤੈਅ ਕਰਨ ਦੀ ਅਜ਼ਾਦੀ ਵੇਚ ਕਰਤਾ ਕੋਲ ਹੈ ਤਾਂ ਕਿਸਾਨਾਂ ਨੂੰ ਵੀ ਆਪਣੀ ਉਪਜ ਮਿਥਣ ਦੇ ਮਾਮਲੇ ਵਿੱਚ ਇਹ ਅਜ਼ਾਦੀ ਮਿਲਣੀ ਚਾਹੀਦੀ ਹੈ।

ਇੰਡੀਅਨ ਖਿੱਤੇ ਵਿੱਚ ਮੌਸਮ, ਮਿੱਟੀ, ਪਾਣੀ ਅਤੇ ਉਜਰਤਾ ਵਿੱਚ ਬਹੁਤ ਭਿੰਨਤਾ ਹੈ। ਸਾਰੇ ਖਿੱਤੇ ਵਿੱਚ ਖੇਤੀ ਉਪਜਾਂ ਦੀ ਲਾਗਤ ਵੱਖੋ-ਵੱਖਰੀ ਹੈ। ਇਸ ਲਈ ਖੇਤੀ-ਬਾੜੀ ਉਪਜਾਂ ਦੇ ਮੁੱਲ ਵੀ ਇਕਸਾਰ ਨਹੀਂ ਤੈਅ ਕੀਤੇ ਜਾ ਸਕਦੇ। ਹਰ ਫਸਲ ਦਾ ਮੁੱਲ ਤੈਅ ਕਰਨ ਦਾ ਹੱਕ ਸਥਾਨਕ ਕਿਸਾਨਾਂ, ਖੇਤੀਬਾੜੀ ਮਾਹਰਾਂ ਅਤੇ ਸਥਾਨਕ ਸਰਕਾਰੀ ਨੁਮਾਇੰਦਿਆਂ ਦੀ ਸਾਂਝੀ ਪਰ੍ਹੇ ਕੋਲ ਹੋਣਾ ਚਾਹੀਦਾ ਹੈ।

ਇਸੇ ਤਰਾਂ ਹੀ ਮੰਡੀਕਰਣ ਅਤੇ ਕੌਮਾਂਤਰੀ ਵਪਾਰ ਦੇ ਮਾਮਲੇ ਵਿੱਚ ਵੀ ਸਾਰੇ ਹੱਕ ਪੰਜਾਬ ਨੂੰ ਮਿਲਣੇ ਚਾਹੀਦੇ ਹਨ। ਪੰਜਾਬ ਲਈ ਖੇਤੀ-ਬਾੜੀ ਉਪਜਾਂ ਲਈ ਪਾਕਿਸਤਾਨ, ਅਰਬ ਮੁਲਕ ਅਤੇ ਮੱਧ ਏਸ਼ੀਆਈ ਮੁਲਕਾਂ ਨੂੰ ਵਪਾਰ ਕਰਨਾ ਜਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ।

ਪੰਜਾਬ ਦੇ ਕੁਦਰਤੀ ਸਾਧਨਾਂ ਤੇ ਦਰਿਆਈ ਪਾਣੀ ਉੱਤੇ ਪੰਜਾਬ ਦਾ ਹੱਕ ਹੈ ਜਿਸ ਉੱਤੇ ਦਿੱਲੀ ਸਾਮਰਾਜ ਨੇ ਧੱ ਕੇ ਸ਼ਾ ਹੀ ਨਾਲ ਆਪਣਾ ਕ ਬ ਜ਼ਾ ਜਮਾ ਕੇ ਇਸ ਦੀ ਗੈਰ ਕੁਦ ਰਤੀ ਵੰਡ ਕੀਤੀ ਹੈ। ਪੰਜਾਬ ਦੇ ਕੁਦਰਤੀ ਸਾਧਨਾਂ ਅਤੇ ਦਰਿਆਈ ਪਾਣੀ ਉੱਤੇ ਪੰਜਾਬ ਦੇ ਹੱਕ ਦੀ ਬਹਾਲੀ ਅਹਿਮ ਤੇ ਬੁਨਿਆਦੀ ਮਸਲਾ ਹੈ। ਸੋ ਇਹ ਹੱਕ ਪੰਜਾਬ ਦੇ ਇਹ ਹੱਕ ਬਹਾਲ ਹੋਣੇ ਚਾਹੀਦੇ ਹਨ।

ਇਹ ਸਾਰੇ ਮਸਲੇ ਸਿਰਫ ਆਰਥਕ ਨਹੀਂ ਹਨ ਸਗੋਂ ਰਾਜਸੀ ਹਨ। ਮੁੱਲ ਤੈਅ ਕਰਨ ਅਤੇ ਇੰਟਰਨੈਸ਼ਨਲ ਵਪਾਰ ਕਰਨ ਲਈ ਹੱਕ ਹਾਸਲ ਕਰਨ ਲਈ ਰਾਜਸੀ ਸੰਘ ਰਸ਼ ਦੀ ਲੋੜ ਹੈ ਤਾਂ ਜੋ ਇਸ ਖਿੱਤੇ ਵਿੱਚ ਐਸਾ ਰਾਜਸੀ ਪ੍ਰਬੰਧ ਸਿਰਜਿਆ ਜਾ ਸਕੇ, ਜਿਸ ਵਿੱਚ ਬੁਨਿਆਦੀ ਫੈਸਲੇ ਲੈਣ ਦੀ ਅਜਾਦੀ ਸਥਾਨਕ ਲੋਕਾਂ ਕੋਲ ਹੋਵੇ। ਸੋ ਇਹ ਸੰਘਰਸ਼ ਸਿਰਫ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜਾਦੀ ਦਾ ਹੱਕ ਹਾਸਲ ਕਰਨ ਦੀ ਲੜਾਈ ਦੇ ਤੌਰ ਤੇ ਲੜਿਆ ਜਾਣਾ ਚਾਹੀਦਾ ਹੈ।

*ਅਸੀਂ ਇਸ ਸਾਂਝੇ ਬਿਆਨ ਨਾਲ ਸਹਿਮਤ ਹਾਂ:-*ਅਜੈਪਾਲ ਸਿੰਘ ਬਰਾੜ (ਲੇਖਕ, ਵਕਤਾ ਅਤੇ ਕਾਰੋਬਾਰੀ),ਅਨੂਪ ਸਿੰਘ ਘਣੀਆਂ (ਖੋਜਾਰਥੀ),ਇੰਦਰਪਰੀਤ ਸਿੰਘ ਸੰਗਰੂਰ (ਅਕਾਉਂਟਸ ਅਫਸਰ),ਕਰਨਜੀਤ ਸਿੰਘ ਕਾਠਗੜ੍ਹ,ਗੁਰਜੰਟ ਸਿੰਘ (ਪੰਥ ਸੇਵਕ),ਗੁਰਨਾਮ ਸਿੰਘ ਮੂਨਕਾਂ,ਗੁਰਪਾਲ ਸਿੰਘ (ਕਿਸਾਨ),ਗੁਰਪ੍ਰੀਤ ਸਿੰਘ ਖੁੱਡਾ,ਗੰਗਵੀਰ ਸਿੰਘ ਰਾਠੌਰ (ਕਾਰਕੁੰਨ),ਜਗਮੋਹਨ ਸਿੰਘ (ਅੰਗ੍ਰੇਜੀ ਸਿੱਖ ਨਿਉਜ਼ ਪੋਰਟਲ ਸੰਪਾਦਕ),ਜੁਝਾਰ ਸਿੰਘ (ਇੱਕ ਵਿਦਿਆਰਥੀ ਜਥੇਬੰਦੀ ਦਾ ਆਗੂ),ਦਵਿੰਦਰ ਸਿੰਘ ਸੇਖੋਂ (ਵਿਚਾਰਕ ਤੇ ਕਿਸਾਨ)
ਪਰਦੀਪ ਸਿੰਘ (ਲੇਖਕ ਅਤੇ ਫਿਲਮ ਨਿਰਦੇਸ਼ਕ),ਪਰਮਜੀਤ ਸਿੰਘ (ਇੱਕ ਖਬਰ ਅਦਾਰੇ ਦਾ ਸੰਪਾਦਕ),ਪਰਮਜੀਤ ਸਿੰਘ ਮੰਡ (ਪੰਥ ਸੇਵਕ),ਬਿਕਰਮਜੀਤ ਸਿੰਘ (ਸਾਫਟਵੇਅਰ ਇੰਜੀਨੀਅਰ),ਮਨਧੀਰ ਸਿੰਘ (ਪੰਥ ਸੇਵਕ),ਮਲਕੀਤ ਸਿੰਘ ਭਵਾਨੀਗੜ੍ਹ (ਪੰਥ ਸੇਵਕ),ਰਣਵੀਰ ਸਿੰਘ (ਪੰਥ ਸੇਵਕ),ਰਮਣੀਕ ਸਿੰਘ (ਕੁਦਰਤੀ ਖੇਤੀ ਉਤਪਾਦਾਂ ਦਾ ਕਾਰੋਬਾਰੀ)
ਰਵਿੰਦਰ ਸਿੰਘ ਧਰਮਗੜ੍ਹ (ਕਾਰਕੁੰਨ),ਰਾਜਪਾਲ ਸਿੰਘ ਸੰਧੂ (ਪੰਥ ਸੇਵਕ),ਸਰਬਜੀਤ ਸਿੰਘ ਘੁਮਾਣ (ਵਿਚਾਰਕ ਤੇ ਪੰਥ ਸੇਵਕ),ਸੁਖਜੀਤ ਸਿੰਘ,ਸੁਖਦੀਪ ਸਿੰਘ ਮੀਕੇ (ਪੰਥ ਸੇਵਕ),ਸੁਖਮਿੰਦਰ ਸਿੰਘ (ਵਿਦਿਆਰਥੀ),ਸੁਖਵਿੰਦਰ ਸਿੰਘ,ਸੁਖਵਿੰਦਰ ਸਿੰਘ (ਕਿਸਾਨ),ਸੁਮਨ ਕੁਮਾਰ (ਸਾਫਟਵੇਅਰ ਇੰਜੀਨੀਅਰ),ਹਰਜਿੰਦਰ ਸਿੰਘ (ਕਿਸਾਨ),ਹਰਪ੍ਰੀਤ ਸਿੰਘ (ਸੌਫਟਵੇਅਰ ਕੁਆਲਟੀ ਇੰਜੀਨੀਅਰ),ਹਰਬਖਸ਼ ਸਿੰਘ (ਇਨਫਰਮੇਸ਼ਨ ਤਕਨਾਲਜੀ ਮਾਹਿਰ),ਹਰਮਨਦੀਪ ਸਿੰਘ (ਇਲੈਕਟ੍ਰੀਕਲ ਇੰਜੀਨੀਅਰ)

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: