Breaking News
Home / ਪੰਜਾਬ / ਕਨੂੰਨ ਖਿਲ਼ਾਫ ਲੜ ਰਹੇ’ ਪ੍ਰਧਾਨ ਦਾ ਕਨੂੰਨ ਰਖਵਾਲਾ

ਕਨੂੰਨ ਖਿਲ਼ਾਫ ਲੜ ਰਹੇ’ ਪ੍ਰਧਾਨ ਦਾ ਕਨੂੰਨ ਰਖਵਾਲਾ

ਕਨੂੰਨ ਖਿਲ਼ਾਫ ਲੜ ਰਹੇ’ ਪ੍ਰਧਾਨ ਦਾ ਕਨੂੰਨ ਰਖਵਾਲਾ

(ਬੀਤੇ ਕੱਲ੍ਹ ਦੇ ਘਟਨਾਕ੍ਰਮ ਤੇ ਇਕ ਟਿੱਪਣੀ)

‘ਪ੍ਰਧਾਨ ਸਾਬ੍ਹ’ ਨਾਲ ਸੁਰੱਖਿਆ ਦਸਤਾ ਵੀ ਜੇਲ੍ਹ ਜਾਣ ਲਈ ਭੱਜ ਕੇ ਨਾਲ ਈ ਬੱਸ ‘ਚ ਚੜ੍ਹ ਗਿਆ,, ਇਕ ਖਾਖੀ ਤੇ ਦੂਜਾ ਬਲੈਕ ਕਮਾਂਡੋ ਤਾਂ ਸ਼ੀਸ਼ਿਆਂ ਥਾਣੀ ਦਿਸਦੇ ਆ,,, ਇਕ ਪੁਲਸ ਆਲਾ ਬਾਹਰ ਖੜ੍ਹਾ ਰਾਖੀ ਲਈ ਬਈ ਕਿਤੇ ਪ੍ਰਧਾਨ ਦੇ ਕੋਈ ਮਾਈਕ ਈ ਨਾ ਕੱਢ ਮਾਰੇ ਨੱਕ ਤੇ,,, ਕਿੱਡਾ ਫਿਕਰ ਕਨੂੰਨ ਨੂੰ ਇਸ ‘ਸੱਜਰੇ ਬਾਗੀ’ ਦਾ,,, ਜੇ ਕਿਤੇ ਪ੍ਰਧਾਨ ਕਿਸਾਨਾਂ ਨਾਲ ਗ੍ਰਿਫ਼ਤਾਰੀ ਦਿੰਦਾ ਜੇਲ੍ਹ ਜਾਂਦਿਆਂ ਤੱਕ ਤਾਂ ਕਾਨੂੰਨ ‘ਚ ਸੋਧ ਕਰ ਦੇਣੀ ਸੀ ਕਿਸੇ ਅੱਕੇ ਨੇ,,,

ਕਿੱਡਾ ਮੂਰਖ ਬਣਾਇਆ ਜਾ ਰਿਹਾ ਲੋਕਾਈ ਨੂੰ,,, ਤੁਹਾਨੂੰ ਕੀ ਲਗਦਾ ਬਈ ਸੁਰੱਖਿਆ ਦਸਤਾ ਛੱਡੂ ਕੱਲ੍ਹਾ ਪ੍ਰਧਾਨ ਨੂੰ ਕ ਨਈਂ…? ਕੱਲ੍ਹਾ ਤਾਂ ਛੱਡਦੇ ਨਹੀਂ ਇਕ ਪਲ ਵੀ ਆਖਿਰ ਖ਼ਾਨਦਾਨੀ ਦਲਾਲ ਹੈ ਪ੍ਰਧਾਨ,,, ਛਿੱਤਰੋ-ਛਿੱਤਰੀ ਹੋ ਜਾਣਾ ਕਿਸੇ ਨੇ,,,

ਹੁਣ ਜੇ ਸੁਰੱਖਿਆ ਦਸਤਾ ਕੱਲਾ ਨਾ ਛੱਡੂ,,, ਤਾਂ ਥਾਣੇ ਕੱਟੂ ਰਾਤ ਨਾਲ ਜਾਂ ਸੁਧਾਰ ਘਰ ਕੱਟੂ…? ਜੇ ਨਾਲ ਰਹੂ ਤਾਂ ਕਿਹੜੇ ਜੁਰਮ ਅੰਦਰ ਤੇ ਕਿਉਂ ਰਹੂ…? ਕੋਈ ਤੁਕ ਨਹੀਂ ਬਣਦੀ,,, ਅਸਲ ਗੱਲ ਇਹ ਆ ਕਿ ਕਿਸੇ ਗੈਸਟ ਹਾਊਸ ਅੰਦਰ ਲੈ ਵੜਨਗੇ ਕਿਤੇ,,, ਸਾਡੇ ਓਹ ਬਾਬੇ ਅਕਾਲੀ ਗਏ ਜਿੰਨਾਂ ਦਾ ਬੀਜਿਆ ਇਹ ਦਲਾਲ ਵੱਢ ਰਹੇ

-ਸੁਖਦੀਪ ਸਿੰਘ ਬਰਨਾਲਾ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: