Breaking News

Nepal Helicopter Crash: ਵੀਡੀਓ ਦੇਖੋ: ਨੇਪਾਲ ਵਿੱਚ ਦੋ ਹੈਲੀਕਾਪਟਰਾਂ ਦੀ ਟੱਕਰ; ਭਾਰਤੀ ਨਾਗਰਿਕ ਦੀ ਮੌਤ

Nepal Helicopter Crash: ਵੀਡੀਓ ਦੇਖੋ: ਨੇਪਾਲ ਵਿੱਚ ਦੋ ਹੈਲੀਕਾਪਟਰਾਂ ਦੀ ਟੱਕਰ; ਭਾਰਤੀ ਨਾਗਰਿਕ ਦੀ ਮੌਤ

Major helicopter accident in Nepal: Two helicopters collide near Mount Everest. One person has reportedly been killed.
Nepal Helicopter Crash: ਨੇਪਾਲ ਦੇ ਸੋਲੁਖੁੰਬੂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਉਤਰਦੇ ਸਮੇਂ ਦੋ ਹੈਲੀਕਾਪਟਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਯਾਤਰੀ ਜ਼ਖ਼ਮੀ ਹੋ ਗਿਆ।

 

 

 

 

 

 

 

 

 

 

 

 

 

 

 

 

 

 

 

 

ਨੇਪਾਲ ਪੁਲੀਸ ਦੇ ਬਿਆਨ ਅਨੁਸਾਰ ਇਹ ਹਾਦਸਾ ਸੋਲੁਖੁੰਬੂ ਜ਼ਿਲ੍ਹੇ ਦੀ ਖੁੰਬੂ ਪਾਸਾਂਗ ਲ੍ਹਾਮੂ ਦਿਹਾਤੀ ਨਗਰਪਾਲਿਕਾ ਦੇ ਵਾਰਡ ਨੰਬਰ 4 ਵਿੱਚ ਪੈਂਦੇ ਫੇਰੀਚੇ ਵਿਖੇ ਵਾਪਰਿਆ। ਜ਼ਿਲ੍ਹਾ ਪੁਲੀਸ ਦਫ਼ਤਰ ਅਨੁਸਾਰ ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਕੰਪਨੀਆਂ ਦੇ ਹੈਲੀਕਾਪਟਰਾਂ ਦੀ ਟੱਕਰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 11 ਮਿੰਟ ’ਤੇ ਹੋਈ।

ਪੁਲੀਸ ਇੰਸਪੈਕਟਰ ਮੌਸਮ ਤਮਾਂਗ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਭਾਰਤੀ ਨਾਗਰਿਕ ਵਸੰਤ ਕੁਮਾਰ ਬਾਲਾਰਾਮਾਰਾਮਾਡੂ ਵਜੋਂ ਹੋਈ ਹੈ। ਉਹ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਸੀ।

 

 

 

 

 

 

 

 

 

 

 

 

 

 

 

 

 

 

ਇਸੇ ਹੈਲੀਕਾਪਟਰ ਵਿੱਚ ਸਵਾਰ 49 ਸਾਲਾ ਸ਼ੈਲੇਸ਼ ਕ੍ਰਿਸ਼ਨਾ ਪਟੇਲ ਵੀ ਜ਼ਖ਼ਮੀ ਹੋ ਗਿਆ। ਉਹ ਭਾਰਤੀ ਮੂਲ ਦਾ ਨਿਊਜ਼ੀਲੈਂਡ ਵਾਸੀ ਹੈ। ਤਮਾਂਗ ਨੇ ਦੱਸਿਆ ਕਿ ਉਸ ਨੂੰ ਪ੍ਰਭੂ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

ਦੋਵੇਂ ਹੈਲੀਕਾਪਟਰਾਂ ਦੇ ਪਾਇਲਟ ਵੀ ਜ਼ਖ਼ਮੀ
ਇਸ ਹਾਦਸੇ ਵਿੱਚ ਨੇਪਾਲੀ ਪਾਇਲਟ ਰਵਿੰਦਰ ਪ੍ਰਜਾਪਤੀ ਅਤੇ ਪ੍ਰਜਵਲ ਕੇ ਸੀ ਵੀ ਜ਼ਖ਼ਮੀ ਹੋ ਗਏ। ਰਵਿੰਦਰ ਪ੍ਰਜਾਪਤੀ ਫਿਸ਼ਟੇਲ ਏਅਰ ਅਤੇ ਪ੍ਰਜਵਲ ਕੇ ਸੀ ਡਾਇਨੈਸਟੀ ਏਅਰ ਦੇ ਪਾਇਲਟ ਹਨ। ਦੋਵਾਂ ਨੂੰ ਅਗਲੇ ਇਲਾਜ ਲਈ ਕਾਠਮੰਡੂ ਲਿਜਾਇਆ ਗਿਆ ਹੈ।

 

 

 

 

 

 

 

 

 

 

 

 

 

 

 

 

ਫੇਰੀਚੇ ਕਾਠਮੰਡੂ ਤੋਂ ਲਗਪਗ 150 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਹੈ ਅਤੇ ਇਹ ਮਾਊਂਟ ਐਵਰੈਸਟ ਦੇ ਬੇਸ ਕੈਂਪ ਵੱਲ ਜਾਣ ਵਾਲੇ ਰਸਤੇ ਵਿੱਚ ਪੈਂਦਾ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਲੁਕਲਾ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਹਾਦਸੇ ਸਮੇਂ ਦੋਵਾਂ ਹੈਲੀਕਾਪਟਰਾਂ ਵਿੱਚ ਕਿੰਨੇ ਯਾਤਰੀ ਸਵਾਰ ਸਨ, ਇਸ ਬਾਰੇ ਅਜੇ ਪੁਸ਼ਟੀ ਨਹੀਂ ਹੋ ਸਕੀ। ਪੁਲੀਸ ਨੇ ਦੱਸਿਆ ਕਿ ਘਟਨਾ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Check Also

France Protest: ਫਰਾਂਸ ’ਚ ਮਹਿੰਗਾਈ ਖ਼ਿਲਾਫ਼ ਮੁਜ਼ਾਹਰੇ ’ਚ ਸਵਾ ਤਿੰਨ ਲੱਖ ਲੋਕ ਪੁੱਜੇ

France Protest: ਫਰਾਂਸ ’ਚ ਮਹਿੰਗਾਈ ਖ਼ਿਲਾਫ਼ ਮੁਜ਼ਾਹਰੇ ’ਚ ਸਵਾ ਤਿੰਨ ਲੱਖ ਲੋਕ ਪੁੱਜੇ ਪੈਰਿਸ ਵਿੱਚ …