Breaking News

USA ਅਮਰੀਕਾ ‘ਚ 124 ਕਿਲੋ ਕੋਕੀਨ ਮਾਮਲੇ ‘ਚ ਪੰਜਾਬੀ ਨੂੰ 9 ਸਾਲ ਦੀ ਸਜ਼ਾ

USA ਅਮਰੀਕਾ ‘ਚ 124 ਕਿਲੋ ਕੋਕੀਨ ਮਾਮਲੇ ‘ਚ ਪੰਜਾਬੀ ਨੂੰ 9 ਸਾਲ ਦੀ ਸਜ਼ਾ

124 ਕਿਲੋ ਕੋਕੀਨ ਦੀ ਤਸਕਰੀ ਨਾਲ ਜੁੜਿਆ ਹੋਇਆ ਮਾਮਲਾ
ਅਮਰੀਕਾ ਵਿਚ ਓਨਟਾਰੀਓ ਦੇ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੋਈ ਆਮ ਮਾਮਲਾ ਨਹੀਂ ਹੈ। ਸਗੋਂ 2002 ਵਿਚ ਸਰਦੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਅਥਲੀਟ ਰਿਆਨ ਵੈਡਿੰਗ ਦੇ ਅੰਤਰਰਾਸ਼ਟਰੀ ਗਰੋਹ ਨਾਲ ਸਬੰਧਿਤ ਮਾਮਲਾ ਹੈ।

 

 

 

ਐਫ.ਬੀ.ਆਈ. (FBI) ਨੇ ਰਾਇਨ ਵੈਡਿੰਗ ਨੂੰ “ਅੱਜ ਦੇ ਦੌਰ ਦਾ ਪਾਬਲੋ ਐਸਕੋਬਾਰ” ਕਰਾਰ ਦਿੱਤਾ ਹੈ ਅਤੇ ਦੱਸਿਆ ਹੈ ਕਿ ਉਹ ਕੋਲੰਬੀਆ, ਮੈਕਸੀਕੋ ਅਤੇ ਅਮਰੀਕਾ ਰਾਹੀਂ ਕੈਨੇਡਾ ਤੱਕ ਕੋਕੀਨ ਦੀ ਸਪਲਾਈ ਲਾਈਨ ਚਲਾਉਂਦਾ ਸੀ। ਬਰੈਂਪਟਨ ਦੇ ਰਹਿਣ ਵਾਲੇ 58 ਸਾਲਾ ਇਕਬਾਲ ਸਿੰਘ ਵਿਰਕ ਨੇ ਲਾਸ ਏਂਜਲਸ ਦੀ ਇੱਕ ਅਦਾਲਤ ਵਿੱਚ ਮੰਨਿਆ ਕਿ ਉਸ ਨੇ ਆਪਣੇ ਟਰੱਕ ਰਾਹੀਂ ਓਨਟਾਰੀਓ ਤੋਂ ਕੈਲੀਫੋਰਨੀਆ ਅਤੇ ਅਮਰੀਕਾ ਦੇ ਅੰਦਰਲੇ ਹੋਰ ਸਥਾਨਾਂ ਤੱਕ ਕੋਕੀਨ ਦੀਆਂ ਖੇਪਾਂ ਪਹੁੰਚਾਈਆਂ ਸਨ।

 

 

 

 

 

 

 

 

 

 

 

28 ਅਗਸਤ 2024 ਨੂੰ, ਜਦੋਂ ਵਿਰਕ ਅਤੇ ਉਸ ਦਾ ਸਾਥੀ ਰਣਜੀਤ ਸਿੰਘ ਰੋਵਾਲ ਮਿਸ਼ੀਗਨ ਨੂੰ ਜੋੜਨ ਵਾਲੇ ‘ਬਲੂ ਵਾਟਰ ਬ੍ਰਿਜ’ ਨੇੜੇ ਅਮਰੀਕੀ ਕਸਟਮਜ਼ ਚੌਕੀ ‘ਤੇ ਪਹੁੰਚੇ, ਤਾਂ ਐਫ.ਬੀ.ਆਈ. (FBI) ਦੇ ਏਜੰਟਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਐਫ.ਬੀ.ਆਈ. (FBI) ਨੇ ਪਹਿਲਾਂ ਹੀ ਇਸ ਗੈਂਗ ਵਿੱਚ ਆਪਣੇ ਗੁਪਤ ਏਜੰਟ ਤਾਇਨਾਤ ਕਰ ਦਿੱਤੇ ਸਨ। ਜਾਂਚ ਦੌਰਾਨ, ਟਰੱਕ ਦੇ ਇੱਕ ਗੁਪਤ ਖਾਨੇ ਵਿੱਚੋਂ 124 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ; ਇਸ ਦੀ ਬਾਜ਼ਾਰੀ ਕੀਮਤ ਲਗਭਗ 4 ਮਿਲੀਅਨ ਅਮਰੀਕੀ ਡਾਲਰ (ਲਗਭਗ 33 ਕਰੋੜ ਰੁਪਏ) ਅਨੁਮਾਨਿਤ ਹੈ।

 

 

 

 

 

 

 

 

 

 

 

 

 

 

ਇਸ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕੀ ਜੱਜ ਸ਼ੈਰਿਲਿਨ ਪੀਸ ਗਾਰਨੇਟ ਨੇ ਅਦਾਲਤੀ ਦਸਤਾਵੇਜ਼ਾਂ ਬਾਰੇ ਗੋਪਨੀਯਤਾ ਸਬੰਧੀ ਸਖ਼ਤ ਹੁਕਮ ਜਾਰੀ ਕੀਤੇ। ਇਸ ਦਾ ਮੁੱਖ ਕਾਰਨ ਇਹ ਸੀ ਕਿ ਅਮਰੀਕੀ ਸਰਕਾਰ ਨਾਲ ਸਹਿਯੋਗ ਕਰ ਰਹੇ ਇੱਕ ਅਹਿਮ ਗਵਾਹ ਦਾ ਪਹਿਲਾਂ ਹੀ ਕਤਲ ਕੀਤਾ ਜਾ ਚੁੱਕਾ ਸੀ।

 

 

 

 

 

 

 

 

 

 

 

 

 

 

 

 

 

 

ਇਸ ਮਾਮਲੇ ਦੇ ਕਥਿਤ ਮੁੱਖ ਸਾਜ਼ਿਸ਼ਕਰਤਾ, ਰਿਆਨ ਵੈਡਿੰਗ, ਨੂੰ ਜਨਵਰੀ ਵਿੱਚ ਮੈਕਸੀਕੋ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਹੈ। ਇਕਬਾਲ ਸਿੰਘ ਵਿਰਕ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਸੀ, ਪਰ ਅਦਾਲਤ ਵਿੱਚ ਆਪਣਾ ਜੁਰਮ ਕਬੂਲਣ ਤੋਂ ਬਾਅਦ ਉਸਨੂੰ ਨੌਂ ਸਾਲਾਂ ਦੀ ਸਜ਼ਾ ਸੁਣਾਈ ਗਈ।

 

 

 

 

 

 

 

 

 

 

 

 

 

 

ਇਸ ਦੌਰਾਨ, ਉਸਦੇ ਸਾਥੀ ਰੋਵਲ ਨੂੰ 37 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੋਵੇਂ ਮੁਲਜ਼ਮ ਭਾਰਤੀ ਨਾਗਰਿਕ ਅਤੇ ਕੈਨੇਡਾ ਦੇ ਸਥਾਈ ਨਿਵਾਸੀ ਹਨ। ਅਮਰੀਕੀ ਕਾਨੂੰਨ ਤਹਿਤ, ਆਪਣੀ ਸਜ਼ਾ ਪੂਰੀ ਹੋਣ ‘ਤੇ ਵਿਰਕ ਨੂੰ ਸਿੱਧਾ ਅਮਰੀਕਾ ਤੋਂ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।

 

Check Also

Breaking News – ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ’ਚ Air India ਦਾ ਪਾਇਲਟ ਕਾਬੂ

Breaking News – ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ’ਚ Air India ਦਾ ਪਾਇਲਟ …