Breaking News

Dubai Punjabi Missing: ਦੁਬਈ ਤੋਂ ਤੁਰਿਆ ਪੰਜਾਬੀ ਹੋਇਆ ਲਾਪਤਾ

Dubai Punjabi Missing: ਦੁਬਈ ਤੋਂ ਤੁਰਿਆ ਪੰਜਾਬੀ ਹੋਇਆ ਲਾਪਤਾ

ਚਾਰ ਦਿਨ ਬਾਅਦ ਵੀ ਉੱਘ-ਸੁੱਘ ਨਾ ਲੱਗੀ; ਫੋਨ ਤੇ ਸੋਸ਼ਲ ਮੀਡੀਆ ਖਾਤਾ ਵੀ ਬੰਦ

 

 

 

 

 

Punjabi youth missing from Dubai: ਗਿੱਦੜਬਾਹਾ ਲਾਗਲੇ ਪਿੰਡ ਹੁਸਨਰ ਦਾ ਗੁਰਜਿੰਦਰ ਸਿੰਘ ਚਾਰ ਦਿਨ ਪਹਿਲਾਂ ਦੁਬਈ ਤੋਂ ਆਪਣੇ ਘਰ ਲਈ ਚੱਲਿਆ ਸੀ ਪਰ ਅਜੇ ਤੱਕ ਘਰ ਨਹੀਂ ਪੁੱਜਾ ਜਿਸ ਕਰ ਕੇ ਉਸ ਦਾ ਪਰਿਵਾਰ ਚਿੰਤਾ ਵਿੱਚ ਹੈ।

 

 

 

 

 

 

 

 

 

 

 

 

 

 

ਗੁਰਜਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਨੇ 4 ਸਤੰਬਰ ਨੂੰ ਘਰ ਪੁੱਜਣਾ ਸੀ। ਉਸ ਦੀ ਦੁਬਈ ਤੋਂ 4 ਸਤੰਬਰ ਨੂੰ 6:30 ਵਜੇ ਸ਼ਾਮ ਦੀ ਫਲਾਈਟ ਸੀ ਅਤੇ ਉਸ ਨੇ ਰਾਤ 11:30 ਵਜੋਂ ਤੋਂ 12:00 ਰਾਤ ਨੂੰ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨਾ ਸੀ।

 

 

 

 

 

 

 

 

 

 

 

 

 

 

 

 

 

ਉਸ ਨੇ ਦਿੱਲੀ ਤੋਂ ਬਠਿੰਡਾ ਤੱਕ ਕਿਸਾਨ ਐਕਸਪ੍ਰੈਸ ਰੇਲ ਗੱਡੀ ਦੀ ਗਿੱਦੜਬਾਹਾ ਤੱਕ ਟਿਕਟ ਵੀ ਬੁੱਕ ਕਰਵਾਈ ਹੋਈ ਸੀ। ਇਹ ਸਾਰੀ ਗੱਲਬਾਤ ਗੁਰਜਿੰਦਰ ਸਿੰਘ ਦੀ ਆਪਣੇ ਮਾਪਿਆਂ ਨਾਲ 3 ਸਤੰਬਰ ਨੂੰ ਹੋਈ ਸੀ। ਉਸ ਦੀ ਆਮਦ ਦੀ ਖੁਸ਼ੀ ਵਿੱਚ ਪਰਿਵਾਰ ਨੇ ਖਾਣਾ ਤਿਆਰ ਕਰਕੇ ਰੱਖਿਆ ਸੀ ਪਰ 3 ਸਤੰਬਰ ਤੋਂ ਬਾਅਦ ਨਾ ਤਾਂ ਉਹ ਘਰ ਪੁੱਜਿਆ ਤੇ ਨਾ ਹੀ ਉਸ ਦਾ ਕੋਈ ਫੋਨ ਆਇਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਇਸ ਵੇਲੇ ਉਸ ਦਾ ਫੋਨ, ਇੰਟਰਨੈਟ, ਵਟਸਐਪ ਅਤੇ ਇੰਸਟਾਗ੍ਰਾਮ ਵਗੈਰਾ ਬੰਦ ਆ ਰਿਹਾ ਹੈ। ਇਸ ਕਰਕੇ ਚਿੰਤਾ ਹੋਰ ਜ਼ਿਆਦਾ ਵੱਧ ਗਈ ਹੈ। ਪਰਿਵਾਰ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਦੁਬਈ ਤੋਂ ਨਹੀਂ ਚੱਲਿਆ ਜਾਂ ਦਿੱਲੀ ਤੋਂ ਅੱਗੇ ਨਹੀਂ ਆਇਆ।

 

 

 

 

 

 

 

 

 

 

 

 

 

 

 

ਗੁਰਜਿੰਦਰ ਸਿੰਘ ਦੇ ਦੋਸਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਦੁਬਈ ਭੇਜਿਆ ਸੀ। ਉਹ ਕਰੀਬ 8 ਮਹੀਨਿਆਂ ਤੋਂ ਉਥੇ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਕੰਪਨੀ ਵਿੱਚ ਗੁਰਜਿੰਦਰ ਸਿੰਘ ਕੰਮ ਕਰਦਾ ਸੀ, ਉਸ ਕੰਪਨੀ ਵੱਲੋਂ ਉਸ ਨੂੰ ਜਬਰੀ ਰੋਕੇ ਜਾਣ ਦਾ ਉਨ੍ਹਾਂ ਨੂੰ ਸ਼ੱਕ ਹੈ।

 

 

 

 

 

 

 

 

 

 

 

 

 

 

 

ਪਰਿਵਾਰ ਵੱਲੋਂ ਗਿੱਦੜਬਾਹਾ ਪੁਲੀਸ ਨੂੰ ਵੀ ਇਤਲਾਹ ਦਿੱਤੀ ਹੋਈ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਗੁਰਜਿੰਦਰ ਸਿੰਘ ਦੀ ਭਾਲ ਦੀ ਮੰਗ ਕੀਤੀ ਹੈ। ਇਸ ਦੌਰਾਨ ਗਿੱਦੜਬਾਹਾ ਪੁਲੀਸ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਗੁਰਜਿੰਦਰ ਸਿੰਘ ਦੀ ਹਵਾਈ ਟਿਕਟ ਅਤੇ ਫੋਨ ਨੰਬਰਾਂ ਰਾਹੀਂ ਉਸ ਦੀ ਭਾਲ ਕਰ ਰਹੇ ਹਨ।

Check Also

Salman Khan : ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ

Salman Khan Health: ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ Salman Khan …