Singer Sarbjit Cheema ਦੇ ਪੁੱਤਰ ’ਤੇ ਮੰਗੇਤਰ ਨਾਲ ਕੁੱਟਮਾਰ ਅਤੇ ਧਮਕੀਆਂ ਦੇ ਗੰਭੀਰ ਇਲਜ਼ਾਮ, ਪੁਲਿਸ ਜਾਂਚ ਜਾਰੀ
Serious Allegations of Assault and Threats Against Singer Sarbjit Cheema’s Son; Police Investigation Underway
ਗਾਇਕ ਸਰਬਜੀਤ ਚੀਮਾ ਦੇ ਪੁੱਤਰ ’ਤੇ ਮੰਗੇਤਰ ਨਾਲ ਕੁੱਟਮਾਰ ਅਤੇ ਧਮਕੀਆਂ ਦੇ ਗੰਭੀਰ ਇਲਜ਼ਾਮ, ਪੁਲਿਸ ਜਾਂਚ ਜਾਰੀ
ਪੰਜਾਬੀ ਗਾਇਕ ਸਰਬਜੀਤ ਚੀਮਾ ਦੇ ਪੁੱਤਰ ’ਤੇ ਉਸਦੀ ਮੰਗੇਤਰ ਅਤੇ ਮੰਗੇਤਰ ਦੇ ਪਰਿਵਾਰ ਵੱਲੋਂ ਕੁੱਟਮਾਰ, ਮਾਨਸਿਕ ਤਸ਼ੱਦਦ, ਗਾਲੀ-ਗਲੋਚ ਅਤੇ ਧਮਕੀਆਂ ਦੇ ਗੰਭੀਰ ਇਲਜ਼ਾਮ ਲਾਏ ਗਏ ਹਨ। ਪੀੜਤ ਲੜਕੀ ਦੀ ਮਾਂ ਨੇ ਸੋਸ਼ਲ ਮੀਡੀਆ ’ਤੇ ਆਪਣਾ ਪੱਖ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਉਸਦੀ ਧੀ ਦਾ ਰੋਕਾ 23 ਮਾਰਚ 2026 ਨੂੰ ਹੋਇਆ ਸੀ ਅਤੇ ਵਿਆਹ ਅਗਲੇ ਸਾਲ ਮਾਰਚ ਵਿੱਚ ਰੱਖਿਆ ਗਿਆ ਸੀ।
ਮਾਂ ਅਨੁਸਾਰ, ਰੋਕੇ ਤੋਂ ਕੁਝ ਦਿਨਾਂ ਬਾਅਦ ਹੀ ਨੌਜਵਾਨ ਦਾ ਵਿਵਹਾਰ ਕਥਿਤ ਤੌਰ ’ਤੇ ਹਮਲਾਵਰ ਹੋ ਗਿਆ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਲਾਸ ਵੇਗਾਸ ਦੀ ਯਾਤਰਾ ਦੌਰਾਨ ਵੀ ਨੌਜਵਾਨ ਨੇ ਲੜਕੀ ’ਤੇ ਹੱਥ ਚੁੱਕਿਆ ਸੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸਨੇ ਮੁੰਡੇ ਦੇ ਵਿਵਹਾਰ ਸਬੰਧੀ ਉਸਦੀ ਮਾਂ ਨੂੰ ਕਈ ਵਾਰ ਜਾਣੂ ਕਰਵਾਇਆ, ਪਰ ਉਨ੍ਹਾਂ ਵੱਲੋਂ ਵਿਆਹ ਕਰਵਾਉਣ ਲਈ ਲਗਾਤਾਰ ਦਬਾਅ ਪਾਇਆ ਜਾਂਦਾ ਰਿਹਾ।
ਪਰਿਵਾਰ ਮੁਤਾਬਕ ਲੜਕੀ ਨੇ ਮਾਮਲਾ ਦੋਵਾਂ ਪਰਿਵਾਰਾਂ ਦੀ ਮੌਜੂਦਗੀ ਵਿੱਚ ਸੁਲਝਾਉਣ ਦੀ ਮੰਗ ਕਰਦਿਆਂ ਨੌਜਵਾਨ ਨਾਲ ਸੰਪਰਕ ਬੰਦ ਕਰ ਦਿੱਤਾ ਸੀ। ਇਸ ਮਗਰੋਂ ਨੌਜਵਾਨ ਨੇ ਕਥਿਤ ਤੌਰ ’ਤੇ ਉਸਨੂੰ ਕੰਮ ਵਾਲੀ ਥਾਂ ’ਤੇ ਵੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਲੜਕੀ ਦੀ ਮਾਂ ਨੇ ਦਾਅਵਾ ਕੀਤਾ ਕਿ 13 ਜੁਲਾਈ ਨੂੰ ਨੌਜਵਾਨ ਇੱਕ ਕੀਮਤੀ ਤੋਹਫ਼ਾ ਭੇਜਣ ਦੇ ਬਹਾਨੇ ਉਸਦੀ ਧੀ ਦੇ ਕੰਮ ਵਾਲੀ ਥਾਂ ’ਤੇ ਪਹੁੰਚ ਗਿਆ। ਜਦੋਂ ਲੜਕੀ ਬਾਹਰ ਆਈ ਤਾਂ ਉੱਥੇ ਨੌਜਵਾਨ ਖ਼ੁਦ ਮੌਜੂਦ ਸੀ। ਦੋਵੇਂ ਗੱਲਬਾਤ ਲਈ ਕਾਰ ਵਿੱਚ ਬੈਠੇ, ਜਿੱਥੇ ਕਥਿਤ ਤੌਰ ’ਤੇ ਬਹਿਸ ਹੋਣ ਮਗਰੋਂ ਨੌਜਵਾਨ ਨੇ ਲੜਕੀ ਉੱਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਚਲਾ ਗਿਆ।
ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਲੜਕੀ ਗੰਭੀਰ ਸਰੀਰਕ ਅਤੇ ਮਾਨਸਿਕ ਸਦਮੇ ਵਿੱਚ ਹੈ। ਉਨ੍ਹਾਂ ਮੁਤਾਬਕ ਮਾਮਲੇ ਸਬੰਧੀ ਪੁਲਿਸ ਕੇਸ ਚੱਲ ਰਿਹਾ ਹੈ ਅਤੇ ਉਪਲਬਧ ਸਬੂਤ ਜਾਂਚ ਅਧਿਕਾਰੀਆਂ ਨੂੰ ਸੌਂਪ ਦਿੱਤੇ ਗਏ ਹਨ।
ਲੜਕੀ ਦੀ ਮਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਸਨੂੰ ਅਤੇ ਉਸਦੀ ਧੀ ਨੂੰ ਜਾਨੋਂ ਮਾਰਨ ਅਤੇ ਜਨਤਕ ਤੌਰ ’ਤੇ ਬੇਇੱਜ਼ਤ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਸਨੇ ਦਾਅਵਾ ਕੀਤਾ ਕਿ ਮੁੰਡੇ ਦੇ ਪਿਤਾ ਵੱਲੋਂ ਵੀ ਸਹਾਇਤਾ ਕਰਨ ਵਾਲੇ ਲੋਕਾਂ ਨੂੰ ਕਥਿਤ ਤੌਰ ’ਤੇ ਧਮਕਾਇਆ ਜਾ ਰਿਹਾ ਹੈ। ਪਰਿਵਾਰ ਅਨੁਸਾਰ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚਾਰ ਹੋਰ ਲੜਕੀਆਂ ਨੇ ਵੀ ਉਨ੍ਹਾਂ ਨਾਲ ਸੰਪਰਕ ਕਰਕੇ ਇਸੇ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਅਜਿਹਾ ਵਿਵਹਾਰ ਕੀਤੇ ਜਾਣ ਦੀ ਗੱਲ ਆਖੀ ਹੈ।

ਮਾਂ ਨੇ ਲੋਕਾਂ ਨੂੰ ਆਪਣੀ ਧੀ ਦੇ ਸਮਰਥਨ ਵਿੱਚ ਖੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਉਸਦਾ ਮੁੱਖ ਮਕਸਦ ਆਪਣੀ ਧੀ ਨੂੰ ਇਸ ਸਦਮੇ ਵਿੱਚੋਂ ਕੱਢ ਕੇ ਮੁੜ ਜ਼ਿੰਦਗੀ ਜਿਊਣ ਲਈ ਹੌਸਲਾ ਦੇਣਾ ਹੈ।
ਇਹ ਸਾਰੇ ਦਾਅਵੇ ਲੜਕੀ ਦੀ ਮਾਂ ਵੱਲੋਂ ਜਾਰੀ ਬਿਆਨ ’ਤੇ ਆਧਾਰਿਤ ਹਨ। ਪੁਲਿਸ ਜਾਂ ਅਦਾਲਤ ਵੱਲੋਂ ਦੋਸ਼ ਸਾਬਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਇਸ ਬਿਆਨ ਵਿੱਚ ਦੂਜੇ ਪੱਖ ਦਾ ਜਵਾਬ ਸ਼ਾਮਲ ਹੈ। ਦੂਜੇ ਪੱਖ ਦੀ ਪ੍ਰਤੀਕਿਰਿਆ ਮਿਲਣ ’ਤੇ ਉਸਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ
### Serious Allegations of Assault and Threats Against Singer Sarbjit Cheema’s Son; Police Investigation Underway
The son of Punjabi singer Sarbjit Cheema has been accused by his fiancée and her family of physical assault, verbal abuse, psychological harassment and issuing threats.

In a social media statement, the woman’s mother said her daughter’s engagement ceremony took place on March 23, 2026, while the wedding was planned for March of the following year.
According to the mother, the man allegedly began displaying aggressive behaviour shortly after the engagement. The family further alleged that he physically assaulted their daughter during a trip to Las Vegas. The mother claimed she repeatedly raised concerns about his behaviour with his family, but they continued pressuring her to proceed with the marriage.
The family said the woman eventually stopped communicating with him and insisted that any further discussion should take place in the presence of both families. After she cut off contact, he allegedly began harassing her at her workplace.
According to the statement, the man arrived at the woman’s workplace on July 13 after telling her that he had sent her an expensive gift that she needed to collect outside. When she went outside, she allegedly found him waiting there.
The two reportedly sat inside a vehicle to talk. The mother alleged that the man became verbally abusive and attacked her daughter after she asked him to leave. He then allegedly fled the scene.
The family said the woman is now suffering from severe physical and psychological trauma. They confirmed that a police case is underway and said the available evidence has been provided to investigators.
The mother also alleged that threats were made to kill and publicly humiliate both her and her daughter. She further claimed that people who attempted to support the family were threatened by the man’s father.
According to the mother, four other women contacted the family after the allegations became public and claimed they had experienced similar behaviour involving the same man. However, these additional claims have not been independently verified.
The mother appealed for public support, saying her immediate priority is to protect her daughter, help her recover from the trauma and give her the strength to rebuild her life.
These allegations are based on the statement issued by the woman’s mother. No court has established the accusations as fact, and the response of the accused man and his family was not included in the statement. Their version should also be published prominently if received.
ਸੋਸ਼ਲ ਮੀਡੀਆ ਅਤੇ ਮੀਡੀਆ ਨੂੰ ਭੇਜੀਆਂ ਵੀਡੀਉ ਤੇ ਪ੍ਰੈਸ ਰਿਲੀਜ਼
Hello ਜੀ
Ssa ਸਭ ਨੂੰ
Usually ਮੈਂ post ਨਹੀਂ ਕਰਦੀ. I’m posting this for to get some support, if you guys can. I have no idea how would you support us in this though.
ਮੇਰੀ ਬੇਟੀ ਦਾ ਰੋਕਾ ਹੋਇਆ ਸੀ, ਸਿੰਗਰ ਸਰਬਜੀਤ ਚੀਮਾ ਦੇ ਬੇਟੇ ਨਾਲ, ਮਾਰਚ 23,:2026 ਨੂੰ.
But ਰੋਕੇ ਤੋਂ ਬਾਦ ਜਲਦੀ ਮੁੰਡੇ ਨੇ ਆਪਣੀ ਅਸਲੀਅਤ ਸਾਹਮਣੇ ਰੱਖੀ. ਬੜਾ aggressive ਸੀ. ਨਿੱਕੀ ਨਿੱਕੀ ਗੱਲ ਤੇ ਫਸਾਦ ਖੜੇ ਕਰ ਦਿੰਦਾ, vegas ਘੁੰਮਣ ਗਏ ਨੇ ਕੁੜੀ ਤੇ ਹੱਥ ਵੀ ਚੁੱਕਿਆ. ਟੱਬਰ ਨੇ especially ਮਾਂ ਨੇ ਏਸ ਰਿਸ਼ਤੇ ਨੂੰ secret ਰੱਖਣ ਲਈ ਕਿਹਾ. ਵਿਆਹ ਤੱਕ, ਅਖ਼ੇ ਲੋਕ ਨਜ਼ਰ ਲਾ ਦੇਣਗੇ. ਅਗਲੇ ਮਾਰਚ ਦਾ ਵਿਆਹ ਰੱਖਿਆ ਸੀ.
ਮੁੰਡੇ ਨੇ ਰੋਕੇ ਤੋਂ 10 ਕੁ ਇਨ ਬਾਦ ਹੀ ਸਾਨੂੰ ਬਹੁਤ ਜਿਆਦਾ ਤੰਗ ਕਰਨਾ ਸ਼ੁਰੂ ਕੀਤਾ. ਪੈਸੇ ਦਾ ਬਹੁਤ ਜਿਆਦਾ ਘਮੰਡ, ਹਰ ਵੇਲੇ ਜਿਵੇਂ ਕਿਸੇ ਨਸ਼ੇ ਚ, ਸੁੰਨ, ਕੋਈ ਮਨ ਨੂੰ ਸੋਹਣੀ ਲੱਗਣ ਵਾਲੀ, ਰਿਸ਼ਤੇ ਨੂੰ ਨਿੱਘ ਪੁਚਾਉਣ ਵਾਲੀ ਗੱਲ ਨੀ ਕਰਨੀ, ਬਸ ਗਿਫ਼੍ਟ ਭੇਜੀ ਜਾਣੇ.
ਮੇਰੇ ਘਰ ਏਸ ਮੁੰਡੇ ਨੇ ਦੁੱਧ, ਅੰਡੇ groceries ਭੇਜਣੀਆਂ ਸ਼ੁਰੂ ਕਰ ਦਿਤੀਆਂ. ਮੈਂ ਹਰ ਵਾਰ ਮਾਂ ਨੂੰ ਦੱਸਿਆ, ਹਰ ਗੱਲ ਦਸੀ ਕਿ ਮੁੰਡੇ ਦਾ behavior ਨਹੀਂ ਠੀਕ.
ਮਾਂ ਨੇ ਇਕ ਵਾਰ ਵੀ ਕੰਨ ਨੀ ਕੀਤਾ. ਉਲਟਾ ਰੋਕਾ ਹੁੰਦੇ ਈ ਉਸਨੇ ਮੇਰੀ ਬੇਟੀ ਦਾ ਸਾਰਾ social media deactivate ਕਰਵਾਇਆ. ਮਾਂ ਪੁੱਤ ਨੇ ਸਾਨੂੰ ਰੱਜ ਕੇ ਬੇਵਕੂਫ ਬਣਾਇਆ, ਤੇ ਮਾੜੀ ਕਿਸਮਤ ਨੂੰ ਅਸੀਂ ਬਣਦੇ ਗਏ.
ਪਰ ਅਪ੍ਰੈਲ ਦੇ ਅਖੀਰ ਤੱਕ, ਰੋਕੇ ਤੋਂ ਮਹੀਨੇ ਦੇ ਅੰਦਰ ਸਾਡੇ ਹੱਥ ਏਸ ਮਾਂ ਪੁੱਤ ਅੱਗੇ ਖੜੇ ਹੋ ਗਏ. ਉਹ ਟੱਬਰ ਕੋਈ ਗੱਲ ਨੀ ਸੀ ਸੁਣਦਾ, ਬਸ ਇਕੋ ਗੱਲ ਕਰਦੀ ਸੀ ਮਾਂ, ਪੂਨਮ ਵਿਆਹ ਕਰ ਦਿਓ ਬਸ ਵਿਆਹ ਕਰੋ ਮਾਰਚ ਵਿਚ. ਮੁੰਡੇ ਦੀਆਂ ਗੰਦੀਆ ਆਦਤਾਂ ਅੱਗੇ ਵਿਆਹ ਦਾ ਸਵਾਲ ਈ ਨਹੀਂ ਸੀ ਪੈਦਾ ਹੁੰਦਾ. ਮੁੰਡੇ ਨੇ ਬੇਟੀ ਨੂੰ ਦਿਮਾਗੀ ਮਰੀਜ ਬਣਾ ਦਿੱਤਾ.
ਮੈਂ ਬਹੁਤ ਲੰਮੀ story ਏਥੇ ਨਹੀਂ ਲਿਖ ਸਕਦੀ.
ਮੈਂ ਮਾਂ ਨੂੰ ਮਈ ਮਹੀਨੇ ਦੇ ਸ਼ੁਰੂ ਚ clear ਕਰ ਦਿਤਾ ਕਿ ਵਿਆਹ ਓਦੋ ਈ ਹੋਣਾ ਜਦੋ ਓਹਨਾ ਦਾ ਮੁੰਡਾ ਆਪਣੇ behaviour ਤੇ work ਕਰੇ. ਮਾਂ ਨੇ ਕਿੰਨਾ pressure ਪਾਇਆ ਹੋਵੇਗਾ, ਤੁਸੀਂ ਇਥੋਂ ਅੰਦਾਜ਼ਾ ਲਾਓ, ਕਿ ਓਹਨੇ ਮੇਰੇ ਇਹ ਕਹਿਣ ਤੇ ਕਿ ਭੈਣ ਵਿਆਹ ਤੋਂ ਜਿਆਦਾ ਜਰੂਰੀ ਆ ਬੱਚੇ ਪਹਿਨਾ ਰਿਸ਼ਤਾ sort out ਕਰਨ, ਨਹੀਂ ਤਾਂ ਕੱਲ ਨੂੰ ਪਛਤਾਵਾਂਗੇ. ਮਾਂ ਨੇ ਮੇਰੇ ਇਹ ਕਹਿਣ ਤੇ ਮੈਨੂੰ block ਕਰ ਦਿਤਾ, ਜਿਸਦਾ ਮੈਨੂੰ ਪਤਾ ਨੀ ਲੱਗਾ ਕਿਉਂ ਕਿ ਸ਼ਾਇਦ ਇਹਦੀ ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ. ਬੇਟੀ ਰੋਜ਼ ਪ੍ਰੇਸ਼ਾਨ ਹੁੰਦੀ ਰਹੀ, ਉਹ ਰੋਜ verbal abuse ਕਰਦਾ, ਗੰਦੀਆਂ ਗਾਲ੍ਹਾਂ ਕੱਢਣਾ ਓਹਦਾ ਰੋਜ਼ ਦਾ ਕੰਮ, ਸਾਨੂੰ ਸਾਡੇ ਸ਼ਹਿਰ ਆ ਕੇ ਪ੍ਰੇਸ਼ਾਨ ਕਰਦਾ. ਜਦੋ ਉਸਨੇ ਦੇਖਿਆ ਕਿ ਬੇਟੀ ਓਹਦੇ ਨਾਲ no contact ਚ ਹੋ ਗਈ. ਮੇਰੀ ਬੇਟੀ ਇਕੋ ਗੱਲ ਚਾਉਂਦੀ ਸੀ ਤੇ ਕਹਿੰਦੀ ਸੀ ਆਪਾਂ ਹੁਣ ਉਦੋਂ ਗੱਲ ਕਰਾਂਗੇ ਜਦੋਂ ਆਪਣੇ ਦੋਹਾਂ ਦੇ parents ਨਾਲ ਬੈਠਣਗੇ. ਮੁੰਡੇ ਨੇ ਇੰਨਾ ਝੂਠ ਤੂਫ਼ਾਨ ਬੋਲਿਆ ਹੋਇਆ ਸੀ, ਉਹ ਵਾਰ ਵਾਰ ਤੜਫ ਕੇ ਕਹਿੰਦਾ ਮਾਂ ਬਾਪ ਨਹੀਂ ਬੈਠਣਗੇ ਤੇਰੇ.
ਮੁੱਕਦੀ ਗੱਲ, ਬੇਟੀ ਨੇ ਗੱਲ ਕਰਨੀ ਬੰਦ ਕੀਤੀ ਤਾਂ ਓਹਨੇ ਕੰਮ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ. ਏਸ ਸਭ ਕਾਸੇ ਦੇ proof ਨੇ ਸਾਡੇ ਕੋਲ, ਤੇ case ਦੇ ਚਲਦੇ system ਨੂੰ provide ਵੀ ਕੀਤੇ ਨੇ. ਕੰਮ ਵਾਲੇ ਵੀ ਪ੍ਰੇਸ਼ਾਨ ਹੋ ਗਏ.but we told them the whole story, they are good people and they stood for us.
July 13 ਨੂੰ ਇਹ ਮੁੰਡਾ ਮੇਰੀ ਬੇਟੀ ਦੇ ਕੰਮ ਤੇ ਪਹੁੰਚ ਗਿਆ, ਓਹਨੂੰ ਕੋਈ ਪਤਾ ਨਹੀਂ ਸੀ, ਓਹਨੂੰ ਫੋਨ ਤੇ text ਕਰਦਾ ਕਿ ਮੈਂ ਤੇਰੇ ਲਈ ਇਕ ਬੜਾ ਕੀਮਤੀ ਗਿਫ਼੍ਟ ਭੇਜਿਆ.
ਬੇਟੀ ਨੇ ਖਿਝ ਕੇ ਪੁੱਛਿਆ ਕਿਉਂ!!!ਜਦੋ ਏਨੀ ਵਾਰ ਮਨਾ ਕੀਤਾ ਫੇਰ ਕਿਉਂ ਭੇਜਿਆ!!
ਜਵਾਬ ਆਉਂਦਾ ਕਿ ਤੈਨੂੰ ਉਹ ਬਾਹਰ ਜਾ ਕੇ ਲੈਣਾ ਪੈਣਾ, ਨਹੀਂ ਤਾਂ delivery guy ਨੇ ਅੰਦਰ ਆ ਜਾਣਾ ਤੇ ਤੂੰ ਕੰਮ ਤੇ problem ਚ ਆ ਜਾਣਾ. ਇਹ ਬਹਿਸ ਕੇ ਬਾਹਰ ਚਲੀ ਗਈ, ਕਿਉਂ ਕਿ ਉਹ ਨਹੀਂ ਸਮਝ ਰਿਹਾ ਸੀ ਕਿ ਕੰਮ ਤੇ ਕਿੰਨੀ ਪ੍ਰੇਸ਼ਾਨ ਹੋ ਰਹੀ ਸੀ ਉਹ.
ਬੇਟੀ ਬਾਹਰ ਗਈ ਤਾਂ ਓਥੇ ਉਹ ਆਪ ਖੜਾ ਸੀ
ਬੇਟੀ ਨੇ ਪੁੱਛਿਆ ਤੂੰ ਕਿਉਂ ਆਇਆ, ਇਹ ਵੀ ਕਿਹਾ ਕਿ 18 ਜੁਲਾਈ ਨੂੰ ਅਸੀਂ ਆ ਤਾਂ ਰਹੇ ਸੀ Surrey, ਓਥੇ ਈ ਗੱਲ ਕਰਨੀ ਸੀ parents ਮੂਹਰੇ.
ਉਹ ਕਹਿਣ ਲੱਗਾ ਮੈਂ ਤੇਰੇ ਨਾਲ ਈ ਗੱਲ ਕਰਨੀ ਆ, parents ਨਾਲ ਕੋਈ ਗੱਲ ਨਹੀਂ ਕਰਨੀ. ਕਹਿੰਦਾ ਜੇ ਤੂੰ ਆਪਣੀ mom ਨੂੰ ਦੱਸਿਆ ਮੈਂ ਏਥੇ ਆਇਆ, ਤਾਂ ਮੈਂ ਆਪਣੇ ਆਪ ਨੂੰ hurt ਕਰ ਲੈਣਾ. ਬੇਟੀ ਕੰਮ ਤੇ ਸੀ, ਓਹਨੇ ਕਿਹਾ ਰੁਕ,ਮੇਰੀ ਕਾਰ ਚ ਬਹਿ ਕੇ ਗੱਲ ਕਰਦੇ ਆਂ. ਉਹ ਕਾਰ ਚ ਚਲੇ ਗਏ. ਉੱਥੇ ਬੈਠ ਕੇ ਓਹਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕੀਤੀਆਂ. ਬੇਟੀ ਨੇ ਓਹਨੂੰ ਓਸੇ ਵਕ਼ਤ ਓਥੋਂ ਜਾਣ ਲਈ ਕਿਹਾ.
ਉਹ ਨਾਂਹ ਨਹੀਂ ਸੁਣ ਸਕਿਆ ਓਹਨੇ ਮੇਰੀ ਬੇਟੀ ਤੇ attack ਕੀਤਾ. ਬਹੁਤ ਜਿਆਦਾ ਮਾਰ ਕੁੱਟ ਕੀਤੀ, ਤੇ ਭੱਜ ਗਿਆ.
ਮੇਰੀ ਧੀ ਏਸ ਵਕ਼ਤ ਇਕ ਲਾਸ਼ ਤੋਂ ਵਧ ਕੁਸ਼ ਨਹੀਂ. ਓਹਦੀ body trauma ch ਚਲੀ ਗਈ ਹੈ. ਮੈਨੂੰ ਨਹੀਂ ਪਤਾ ਤੁਹਾਡੇ ਚੋਂ ਕਿੰਨੇ ਨੇ ਜਿਹਨਾਂ ਨੂੰ ਇਹ ਸੁਣ ਕੇ ਦੁੱਖ ਦਾ ਇਹਸਾਸ ਹੋਇਆ ਕਿ ਨਹੀਂ.
ਬੜੇ ਜਣੇ ਬਿਨਾਂ ਵਾਜ ਮਾਰੇ ਵੀ ਆ ਕੇ ਨਾਲ ਖੜ ਗਏ ਨੇ. ਬੜੇ ਜਣੇ ਸੁਣ ਕੇ ਝੂਠਾ ਜਿਹਾ ਆਸਰਾ ਦੇ ਕੇ ਚਲੇ ਗਏ. ਕਿਉਂ ਕਿ ਮੁੰਡੇ ਦਾ ਪਿਓ ਜਿਹੜਾ ਸਾਡੇ ਨਾਲ ਖੜਦਾ ਹੈ,ਸ਼ਰੇ ਆਮ ਓਹਨੂੰ ਧਮਕਉਂਦਾ ਹੈ. ਦੋ ਜਣਿਆ ਨੇ ਮੇਰੇ ਫੋਨ ਤੇ ਫੋਨ ਕਰਕੇ ਦੱਸਿਆ ਕਿ ਓਹਨੇ ਕਿਹਾ deport ਕਰਵਾ ਦਵਾਂਗਾ ਜੇ ਓਹਨਾ ਨੇੜੇ ਦਿਖੇ.
So ਹੋ ਸਕਦਾ ਮੇਰੀ ਬੇਟੀ ਨੂੰ ਤੁਸੀਂ ਉਸ ਪਿਓ ਤੋਂ ਡਰ ਕੇ ਨਾ supprt ਕਰ ਸਕੋਂ.
ਮੈਂ ਨਾ ਚਾਉਂਦੇ ਹੋਏ ਵੀ ਇਹ post ਕੀਤਾ, ਕਿਉਂ ਕਿ ਰੋਜ਼ ਕੁੜੀਆਂ suicide ਕਰਦੀਆਂ ਨੇ ਇਹੋ ਜਿਹੇ ਬੰਦਿਆ ਹੱਥੋਂ ਪ੍ਰੇਸ਼ਾਨ ਹੋ ਕੇ. ਅਸੀਂ ਤੁਸੀਂ ਇਕ ਮਰਨ ਤੋਂ ਬਾਦ ਈ ਇਕ dialogue ਦੇ ਰੂਪ ਚ, ਵਿਚਾਰੀ ਕਹਿ ਕੇ ਗੱਲ ਨਿਬੇੜ ਦਿੰਦੇ ਹਾਂ.
ਤੁਹਾਡੇ ਕਈ question ਹੋਣੇ ਆ..
ਹਾਂ ਜੀ ਪੁਲਿਸ case ਚਲ ਰਿਹਾ.
ਹਾਂ ਜੀ ਓਹਦੇ ਪਿਓ ਦੇ connection ਨੇ ਪੁਲਿਸ ਚ, system ਚ, ਉਹ ਭੱਜਣ ਤੋਂ ਪਹਿਲਾਂ ਦੱਸ ਕੇ ਗਿਆ ਸੀ, ਕਿ ਤੂੰ ਆਈ ਸਰੀ, ਤੈਨੂੰ ਗੋਲੀ ਮਾਰ ਕੇ ਖ਼ਤਮ ਕਰੂ. ਉਹ ਮੈਂਨੂੰ ਪੂਨਮ ਨੂੰ ਸੜਕਾਂ ਤੇ ਨੰਗੇ ਕਰ ਕੇ ਘੁਮਾਉਣ ਦੀ ਧਮਕੀ ਦੇ ਕੇ ਗਿਆ, ਕਿਉਂ ਕਿ ਮੈਂ ਵਿਆਹ delay ਕਰ ਰਹੀ ਸੀ. ਉਹ ਮੈਂਨੂੰ ਮੰਮੀ ਕਹਿੰਦਾ ਸੀ ਤੇ ਮਾਂ ਨੂੰ ਨੰਗੇ ਕਰਕੇ ਘੁਮਾਉਣਾ ਆ ਓਹਨੇ.
ਇਹ ਗੱਲ ਓਹਦੇ ਪਿਓ ਨੇ ਆਪ ਅੱਗੇ ਹੋ ਕੇ ਸਾਬਤ ਕੀਤੀ ਕਿ ਉਹ ਵਾਕਈ ਬਹੁਤ ਗੰਦੇ ਤੇ ਪਹੁੰਚ ਰੱਖਣ ਵਾਲੇ ਲੋਕ ਨੇ.
ਹਾਂ ਜੀ ਅਸੀਂ ਮੇਰੀ ਧੀ ਨੂੰ ਜਿਓੰਦੇ ਰੱਖਣਾ ਚਾਓਂਦੇ ਆਂ, ਓਹਦਾ ਕਸੂਰ ਨੀ ਕੋਈ, ਓਹਨੂੰ ਨਹੀਂ ਪਤਾ ਸੀ ਉਹ ਕਿਸ ਇਰਾਦੇ ਨਾਲ ਆਇਆ. ਉਹ ਆਉਣ ਤੋਂ ਪਹਿਲੇ ਆਪਣਾ ਸੋਸ਼ਲ media deactivate ਕਰਕੇ ਆਇਆ ਸੀ, ਉਹ ਤਿਆਰੀ ਕਰਕੇ ਆਇਆ ਸੀ.
ਪਰ ਇਹ ਸਾਰਾ ਟੱਬਰ ਸਾਨੂੰ ਪ੍ਰੇਸ਼ਾਨ ਕਰਨ ਲਈ social media ਤੇ indirect trolling ਕਰ ਰਿਹਾ. ਬੇਟੀ ਨੂੰ ਕਿੰਨਾ ਪ੍ਰੇਸ਼ਾਨ ਕਰ ਰਹੇ ਨੇ ਨਹੀਂ ਦੱਸ ਸਕਦੀ.
ਮੇਰਾ ਮਕਸਦ ਮੇਰੀ ਧੀ ਨੂੰ ਮੁੜ ਕੇ ਜ਼ਿੰਦਗੀ ਜਿਉਣ ਲਈ ਰਾਜੀ ਕਰਨਾ ਹੈ, ਜੇ ਸਾਥ ਦੇ ਸਕਦੇ ਹੋ.
ਇਕ ਬੜੀ ਜਰੂਰੀ ਗੱਲ, ਇਹ ਗੱਲ open ਹੋਣ ਤੇ 4 ਕੁੜੀਆਂ ਨੇ contact ਕੀਤਾ, ਓਹਨਾ ਨਾਲ ਇਸੇ ਮੁੰਡੇ ਨੇ same torture ਕੀਤਾ ਸੀ. ਪਰ ਉਹ ਕੁੜੀਆਂ ਇਸਦੇ ਬਾਪ ਤੋਂ ਡਰ ਗਈਆਂ. ਓਹਨਾ ਨੇ ਕੋਸ਼ਿਸ਼ ਕੀਤੀ ਸੀ ਅਵਾਜ ਚੁੱਕਣ ਦੀ, ਪਰ ਕੋਈ ਅੱਗੇ ਨੀ ਆਇਆ. ਪਿਓ ਨੇ ਪੁੱਤ ਨੂੰ ਬਚਾ ਲਿਆ. ਸਾਡੇ ਤੋਂ ਬਾਦ ਓਹਦਾ ਅਗਲਾ ਸ਼ਿਕਾਰ ਕੌਣ ਹੋਊ!!!!!!
ਮੇਰੇ ਕੋਲ ਹਰ ਗੱਲ ਦਾ proof ਹੈ, ਅਜੇ ਮੈਂ ਤੇ ਮੇਰਾ ਪਰਿਵਾਰ ਗੱਲ ਕਰਨ ਦੀ ਹਾਲਤ ਚ ਨਹੀਂ. ਮੈਂ ਆਪਣੀ ਧੀ ਨੂੰ ਜਿਉਂਦੇ ਰੱਖਣਾ 🙏
ਜੇ support ਕਰ ਸਕਦੇ ਹੋ ਧੰਨਵਾਦ🙏🙏