Breaking News

Canada ਕੈਨੇਡਾ ਦੇ ਸਟੂਡੈਂਟ ਵੀਜ਼ੇ ‘ਤੇ ਰਹਿ ਰਹੇ ਇੱਕ ਭਾਰਤੀ ਨੌਜਵਾਨ ਰੌਸ਼ਨ ਸ਼ਾਹ (22) ਨੂੰ ਅਮਰੀਕੀ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ

Canada ਕੈਨੇਡਾ ਦੇ ਸਟੂਡੈਂਟ ਵੀਜ਼ੇ ‘ਤੇ ਰਹਿ ਰਹੇ ਇੱਕ ਭਾਰਤੀ ਨੌਜਵਾਨ ਰੌਸ਼ਨ ਸ਼ਾਹ (22) ਨੂੰ ਅਮਰੀਕੀ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ

 
ਕੈਨੇਡਾ ਦੇ ਸਟੂਡੈਂਟ ਵੀਜ਼ੇ ‘ਤੇ ਰਹਿ ਰਹੇ ਇੱਕ ਭਾਰਤੀ ਨੌਜਵਾਨ ਰੌਸ਼ਨ ਸ਼ਾਹ (22) ਨੂੰ ਅਮਰੀਕੀ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
 

ਰੌਸ਼ਨ ਸ਼ਾਹ ‘ਤੇ ਦੋਸ਼ ਸਨ ਕਿ ਉਸਨੇ ਅਮਰੀਕਾ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ 15 ਪੀੜਤਾਂ ਤੋਂ ਕੁੱਲ 37 ਲੱਖ ਅਮਰੀਕਨ ਡਾਲਰ ਤੋਂ ਵੱਧ ਦੀ ਰਕਮ ਭੋਟ ਲਈ।

 

 

ਅਦਾਲਤੀ ਰਿਕਾਰਡਾਂ ਅਨੁਸਾਰ ਰੌਸ਼ਨ ਸ਼ਾਹ ਭਾਰਤ ਦਾ ਨਾਗਰਿਕ ਹੈ ਅਤੇ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ‘ਤੇ ਇੱਕ ਕਾਲਜ ਵਿੱਚ ਪੜ੍ਹ ਰਿਹਾ ਸੀ। ਉਹ ਧੋਖਾਧੜੀ ਰਾਹੀਂ ਇਕੱਠੀ ਕੀਤੀ ਗਈ ਰਕਮ ਹਾਸਲ ਕਰਨ ਲਈ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਤੋਂ ਅਮਰੀਕਾ ਪਹੁੰਚਦਾ ਸੀ।

 

 

 

 

 

 

 

 

ਜਾਂਚ ਅਨੁਸਾਰ ਭਾਰਤ ਵਿੱਚ ਬੈਠੇ ਉਸਦੇ ਸਾਥੀ ਫ਼ੋਨ ਰਾਹੀਂ ਪੀੜਤਾਂ ਨਾਲ ਸੰਪਰਕ ਕਰਦੇ ਸਨ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਦੀ ਵਰਤੋਂ ਅਪਰਾਧ ਕਰਨ ਲਈ ਕੀਤੀ ਗਈ ਹੈ।

 

 

 

 

 

 

 

 

 

 

 

 

 

 

 

ਇਸ ਤੋਂ ਬਾਅਦ ਪੀੜਤਾਂ ਨੂੰ ਯਕੀਨ ਦਿਵਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਆਪਣੀ ਨਕਦੀ ਜਾਂ ਸੋਨਾ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ।

 

 

 

 

 

 

 

 

 

 

 

 

 

 

ਉਸ ਕਥਿਤ ਫੈਡਰਲ ਏਜੰਟ ਦੀ ਭੂਮਿਕਾ ਰੌਸ਼ਨ ਸ਼ਾਹ ਨਿਭਾਉਂਦਾ ਸੀ ਅਤੇ ਉਹ ਪੀੜਤਾਂ ਤੋਂ ਨਕਦੀ ਅਤੇ ਸੋਨਾ ਇਕੱਠਾ ਕਰਦਾ ਸੀ।

 

 

 

 

 

 

 

ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਰੌਸ਼ਨ ਸ਼ਾਹ ਕੈਨੇਡਾ ਦੇ ਕਿਸ ਸੂਬੇ ਵਿੱਚ ਰਹਿ ਰਿਹਾ ਸੀ ਜਾਂ ਕਿਸ ਕਾਲਜ ਵਿੱਚ ਪੜ੍ਹਦਾ ਸੀ।

 

 

 

 

 

 

2025 ਦੀਆਂ ਗਰਮੀਆਂ ਦੌਰਾਨ ਉਸ ਨੂੰ ਵਿਸਕੌਨਸਿਨ ਦੇ ਨਿਊ ਬਰਲਿਨ ਸ਼ਹਿਰ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਧੋਖਾਧੜੀ ਦੀ ਹੋਰ ਰਕਮ ਲੈਣ ਪਹੁੰਚਿਆ ਸੀ।

 

 

 

 

 

 

ਅਮਰੀਕਾ ਦੇ ਫ਼ਸਟ ਅਸਿਸਟੈਂਟ ਅਟਾਰਨੀ ਬ੍ਰੈਡ ਸ਼ਿਮਲ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਤੋਂ ਸਰਗਰਮ ਧੋਖੇਬਾਜ਼ਾਂ ਵੱਲੋਂ ਕਿੰਨਾ ਵੱਡਾ ਖ਼ਤਰਾ ਹੈ।

 

 

 

 

 

ਉਨ੍ਹਾਂ ਕਿਹਾ ਕਿ ਇਹ ਸਜ਼ਾ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਅਮਰੀਕੀ ਅਟਾਰਨੀ ਦਫ਼ਤਰ ਦੀ ਸਾਂਝੀ ਅਤੇ ਲਗਾਤਾਰ ਜਾਂਚ ਦਾ ਨਤੀਜਾ ਹੈ, ਜਿਸ ਦਾ ਮਕਸਦ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਧੋਖਾਧੜੀ ਨੂੰ ਰੋਕਣਾ ਹੈ।

 

 

 

 

 

 

 

 

 

ਇਸ ਮਾਮਲੇ ਦੀ ਜਾਂਚ ਅਮਰੀਕੀ ਹੋਮਲੈਂਡ ਸਿਕਿਉਰਿਟੀ, ਹੋਮਲੈਂਡ ਸਿਕਿਉਰਿਟੀ ਇਨਵੈਸਟਿਗੇਸ਼ਨਜ਼ ਅਤੇ ਨਿਊ ਬਰਲਿਨ ਪੁਲਿਸ ਵਿਭਾਗ ਨੇ ਸਾਂਝੇ ਤੌਰ ‘ਤੇ ਕੀਤੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

Toronto : ਟੋਰਾਂਟੋ ਨੇੜੇ ਪੰਜਾਬੀ ਮੁਟਿਆਰ ਦੀ ……….

Toronto Punjabi Murder: ਟੋਰਾਂਟੋ ਨੇੜੇ ਪੰਜਾਬੀ ਮੁਟਿਆਰ ਦੀ ਗੋਲੀ ਮਾਰ ਕੇ ਹੱਤਿਆ       …