Breaking News

MP Amritpal Singh ਕੀ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦਾ ਮਹੌਲ ਬਣ ਰਿਹਾ ਹੈ ?

MP Amritpal Singh

ਕੀ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦਾ ਮਹੌਲ ਬਣ ਰਿਹਾ ਹੈ ?

ਤਰੀਕ ਸਤੰਬਰ 25, 2020
ਉਸ ਦਿਨ ਪੰਜਾਬ ਦੇ ਧੀਆਂ ਪੁੱਤਾਂ ਨੇ ਵਰ੍ਹਿਆਂ ਦੇ ਖੜੇ ਪਾਣੀ ‘ਚ ਪੱਥਰ ਸੁੱਟਿਆ ਸੀ। ਉਸ ਦਿਨ ਸ਼ੰਭੂ ਬਾਡਰ ‘ਤੇ ਹੋਏ ਇਕੱਠ ਨੇ ਦੀਪ ਸਿੱਧੂ ਦੇ ਪੈਰ ਪੰਜਾਬ ਦੀ ਸਿਆਸੀ ਧਰਾਤਲ ‘ਤੇ ਲਵਾਏ ਸਨ।

ਉਸ ਇਕੱਠ ‘ਚ ਸੱਜਰੀ ਸਵੇਰ ਦੀ ਤਾਜਗੀ ਸੀ। ਕਿਸਾਨ ਯੂਨੀਅਨਾਂ ਦੇ ਕਥਿਤ ਜ਼ਾਬਤੇ ਤੋਂ ਬਾਹਰ ਹੋਕੇ ਲੱਗੇ ਇਸ ਇਕੱਠ ਨੇ ਪੰਜਾਬ ਨੂੰ ਮੋਹ ਕਰਨ ਵਾਲੀ ਹਰੇਕ ਰੂਹ ਨੂੰ ਕਲਾਵੇ ‘ਚ ਲਿਆ ਸੀ। ਉਸ ਇਕੱਠ ਕਰਕੇ ਹੀ ਕਿਸਾਨੀ ਮੁੱਦਿਆਂ ਤੋਂ ਕਿਸਾਨ ਯੂਨੀਅਨਾਂ ਦਾ ਕਬਜ਼ਾ ਟੁੱਟਿਆ ਸੀ। ਕਿਸਾਨਾਂ ਦੇ ਦਿੱਲੀ ਪਹੁੰਚਣ ਤੱਕ ਸ਼ੰਭੂ ਹੋਏ ਇਕੱਠ ਦਾ ਮਾਰਿਆ ਜ਼ੋਰ ਸੀ।

ਫਾਸਟ ਫਾਰਵਡਃ ਅੱਜ ਤਰੀਕ 29 ਜੁਲਾਈ, 2026
ਅੱਜ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਰੌਲੇ ਵਿਚ ਘਚੌਲਾ ਬਹੁਤ ਸੀ , ਪਰ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤਾ ਗਿਆ ਇਕੱਠ ਤੇ ਪ੍ਰਦਰਸ਼ਨ ਕਾਫੀ ਕੁਝ ਸਪਸ਼ਟ ਕਰ ਗਿਆ, ਕਿ ਆਉਣ ਵਾਲੇ ਦਿਨਾਂ ਵਿੱਚ ਹਵਾ ਕਿਸ ਪਾਸੇ ਚੱਲੇਗੀ।

ਅੱਜ ਪੰਜਾਬ ਦੀ ਕੋਈ ਇੱਕ ਵੀ ਸਿਆਸੀ ਪਾਰਟੀ ਏਨਾਂ ਦਮ ਖਮ ਨਹੀਂ ਰੱਖਦੀ ਕਿ ਉਹ ਸਰਕਾਰ ਨਾਲ ਸਿੱਧਾ ਆਢਾ ਲਾ ਸਕੇ। ਕਾਂਗਰਸ ਦਾ ਪ੍ਰਧਾਨ ਸਮਝੌਤਾਵਾਦੀ ਹੈ, ਉਹ ਇਵੇਂ ਦੀ ਕਾਲ ਹੀ ਨਹੀਂ ਦਿੰਦਾ। ਅਕਾਲੀ ਦਲ ਕੋਲ ਨਾ ਤਾਂ ਕਾਡਰ ਹੈ ਤੇ ਨਾ ਹੀ ਇੱਛਾ ਸ਼ਕਤੀ। ਇਸ ਤੋਂ ਇਲਾਵਾ ਸੁਖਬੀਰ ਬਾਦਲ ਦੀ ਲੱਤ SIT ਵਿਚ ਫਸਾਈ ਹੋਈ ਹੈ।


ਆਮ ਆਦਮੀ ਪਾਰਟੀ 80 ਦੇ ਕਰੀਬ ਵਿਧਾਇਕਾਂ ਨੂੰ ਟਿਕਟਾਂ ਨਾ ਦੇਣ ਦਾ ਫੈਸਲਾ ਕਰ ਚੁੱਕੀ ਹੈ। ਅੱਜ ਚੰਡੀਗੜ ਦੀ ਐਸ ਐਸ ਪੀ ਨੇ ਕਿਹਾ ਕਿ ਕਿਸਾਨ ਯੂਨੀਅਨ ਵਾਲੇ ਵੀ ਧਰਨੇ ਲਾਉਣ ਆਉਂਦੇ ਹਨ ਤੇ ਜ਼ਾਬਤੇ ‘ਚ ਰਹਿ ਕਿ ਪੰਜਾਬ ਦੀ ਹੱਦ ਤੋਂ ਮੁੜ ਜਾਂਦੇ ਹਨ।

ਪਰ ਅੱਜ ਦਾ ਸਿਆਸੀ ਇਕੱਠ ਧੱਕੇ ਨਾਲ ਚੰਡੀਗੜ ‘ਚ ਵੜ ਗਿਆ। ਇਹ ਸ਼ੁਭ ਸੰਕੇਤ ਹੈ। ਅੱਜ ਦਾ ਇਕੱਠ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੀ ਵਿਰੋਧੀ ਧਿਰ ਨੂੰ ਹੋਏ ਅਧਰੰਗ ਦਾ ਇਲਾਜ ਜਾਪਦਾ ਹੈ।

ਪਰ ਹਾਲੇ ਇਸ ਇਕੱਠ ਨੂੰ ਸਿਰ ਜੋੜ ਕੇ ਸਖ਼ਤ ਫੈਸਲੇ ਲੈਣੇ ਪੈਣਗੇ। ਇਸ ਇਕੱਠ ਅੱਗੇ ਸੱਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਪੰਥਕ ਸਿਆਸਤ ਵਿੱਚ ਬਾਦਲਾਂ ਨੂੰ ਚੁਣੌਤੀ ਦਿੰਦੇ ਦਿੰਦੇ ਬਾਦਲਾਂ ਵਰਗਾ ਨਾ ਹੋ ਜਾਵੇ।

ਕਿਉਂਕਿ ਬਾਦਲਾਂ ਵਾਲੀ ਸਿਆਸਤ ਕਰਨਾ ਸੌਖਾ ਕੰਮ ਹੈ। ਦੀਪ ਸਿੱਧੂ ਦੇ ਰਾਹ ‘ਤੇ ਤੁਰ ਕੇ ਅੰਮ੍ਰਿਤਪਾਲ ਸਿੰਘ ਬਣੇ ਰਹਿਣਾ ਔਖਾ ਹੈ।

Check Also

Sukhpal Khaira Vs Gayatri Bishnoi – ਸੁਖਪਾਲ ਖਹਿਰਾ ਦਾ ਗਾਇਤਰੀ ਬਿਸ਼ਨੋਈ ਨੂੰ ਜਵਾਬ

Sukhpal Khaira Vs Gayatri Bishnoi – ਮਾਮਲਾ ਮਨੀਸ਼ ਸਿਸੋਦੀਆ ਦਾ ਅਤੇ ਕੋਠੀ ਵਿਚ ਗਾਇਤਰੀ ਬਿਸ਼ਨੋਈ …