Breaking News

Isha Rikhi ‘ਮੈਂ ਡਰ ਕਾਰਨ ਚੁੱਪ ਸੀ, ਹੁਣ ਹਿੰਮਤ ਨਾਲ ਸੱਚ ਬੋਲਾਂਗੀ’, ਰੈਪਰ ਬਾਦਸ਼ਾਹ ਦੀ ਪਤਨੀ ਈਸ਼ਾ ਰਿੱਖੀ ਨੇ ਤੋੜੀ ਚੁੱਪੀ

Isha Rikhi

‘ਮੈਂ ਡਰ ਕਾਰਨ ਚੁੱਪ ਸੀ, ਹੁਣ ਹਿੰਮਤ ਨਾਲ ਸੱਚ ਬੋਲਾਂਗੀ’, ਰੈਪਰ ਬਾਦਸ਼ਾਹ ਦੀ ਪਤਨੀ ਈਸ਼ਾ ਰਿੱਖੀ ਨੇ ਤੋੜੀ ਚੁੱਪੀ

ਨਵੀਂ ਦਿੱਲੀ : ਮਸ਼ਹੂਰ ਰੈਪਰ ਬਾਦਸ਼ਾਹ ਦੀ ਪਤਨੀ ਅਤੇ ਅਦਾਕਾਰਾ ਈਸ਼ਾ ਰਿੱਖੀ ਨੇ ਸੋਸ਼ਲ ਮੀਡੀਆ ‘ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਰਿਸ਼ਤੇ ਵਿੱਚ ਚੱਲ ਰਹੀ ਕੜਵਾਹਟ ਵੱਲ ਇਸ਼ਾਰਾ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਫੈਨਜ਼ ਵੱਲੋਂ ਲਗਾਏ ਜਾ ਰਹੇ ਅੰਦਾਜ਼ਿਆਂ ਤੋਂ ਬਾਅਦ, ਈਸ਼ਾ ਨੇ ਆਖਰਕਾਰ ਇੰਸਟਾਗ੍ਰਾਮ ਰਾਹੀਂ ਆਪਣੀ ਚੁੱਪ ਤੋੜੀ ਹੈ।

ਸੋਮਵਾਰ ਸ਼ਾਮ ਨੂੰ ਸਾਂਝੀ ਕੀਤੀ ਗਈ ਆਪਣੀ ਪੋਸਟ ਵਿੱਚ ਈਸ਼ਾ ਨੇ ਲਿਖਿਆ, “ਬਹੁਤ ਸਾਰੀਆਂ ਲੜਾਈਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਨਿਸ਼ਾਨ ਦਿਖਾਈ ਨਹੀਂ ਦਿੰਦੇ। ਮੈਂ ਲੰਬੇ ਸਮੇਂ ਤੱਕ ਸਿਰਫ਼ ਇਸ ਲਈ ਚੁੱਪ ਰਹੀ ਕਿਉਂਕਿ ਮੈਂ ਡਰੀ ਹੋਈ ਸੀ”। ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਉਹ ਆਪਣੇ ਪਤੀ ਦੀ ਤਾਕਤ, ਪ੍ਰਭਾਵ ਨੂੰ ਦੇਖ ਕੇ ਸਹਿਮ ਗਈ ਸੀ ਅਤੇ ਉਨ੍ਹਾਂ ਨੂੰ ਲੱਗਿਆ ਕਿ ਚੁੱਪ ਰਹਿਣਾ ਹੀ ਸਭ ਤੋਂ ਸੁਰੱਖਿਅਤ ਰਸਤਾ ਹੈ। ਈਸ਼ਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਚੁੱਪ ਦਾ ਮਤਲਬ ਸਹਿਮਤੀ ਨਹੀਂ ਸੀ, ਬਲਕਿ ਇਹ ਸਿਰਫ਼ ‘ਬਚਾਅ’ ਦਾ ਇੱਕ ਤਰੀਕਾ ਸੀ।

ਈਸ਼ਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਹੁਣ ਡਰ ਦੀ ਬਜਾਏ ਹਿੰਮਤ ਦੀ ਚੋਣ ਕਰ ਰਹੀ ਹੈ। ਉਨ੍ਹਾਂ ਕਿਹਾ, “ਸ਼ਾਇਦ ਮੈਂ ਅਜੇ ਪੂਰੀ ਕਹਾਣੀ ਦੱਸਣ ਲਈ ਤਿਆਰ ਨਹੀਂ ਹਾਂ, ਪਰ ਮੈਂ ਆਖਰਕਾਰ ਇਹ ਦਿਖਾਵਾ ਕਰਨਾ ਬੰਦ ਕਰਨ ਲਈ ਤਿਆਰ ਹਾਂ ਕਿ ਸਭ ਕੁਝ ਠੀਕ ਸੀ”।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਈਸ਼ਾ ਨੇ ਆਪਣੇ ਵਿਆਹ ਦੀਆਂ ਵੀਡੀਓਜ਼ ਦੇ ਨਾਲ ਇੱਕ ‘ਟੁੱਟੇ ਹੋਏ ਦਿਲ’ ਵਾਲੀ ਇਮੋਜੀ ਅਤੇ “ਹਰ ਤੂਫ਼ਾਨ ਇੱਕ ਸਬਕ ਹੁੰਦਾ ਹੈ” ਦੀ ਕੈਪਸ਼ਨ ਸਾਂਝੀ ਕੀਤੀ ਸੀ, ਜਿਸ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਸੀ। ਬਾਦਸ਼ਾਹ ਅਤੇ ਈਸ਼ਾ ਰਿੱਖੀ ਨੇ ਇਸੇ ਸਾਲ ਇੱਕ ਨਿੱਜੀ ਸਮਾਗਮ ਵਿੱਚ ਵਿਆਹ ਕਰਵਾਇਆ ਸੀ, ਜਿਸ ਨੂੰ ਲੰਬੇ ਸਮੇਂ ਤੱਕ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਗਿਆ ਸੀ।

ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਅਜੇ ਤੱਕ ਰੈਪਰ ਬਾਦਸ਼ਾਹ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਸੋਸ਼ਲ ਮੀਡੀਆ ‘ਤੇ ਈਸ਼ਾ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਚਿੰਤਤ ਹਨ ਅਤੇ ਰਿਸ਼ਤੇ ਵਿੱਚ ਆਈ ਇਸ ਤਰੇੜ ਬਾਰੇ ਲਗਾਤਾਰ ਚਰਚਾ ਕਰ ਰਹੇ ਹਨ।

Check Also

Salman Khan : ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ

Salman Khan Health: ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ Salman Khan …