Breaking News

Entertainmnet News ”ਮੈਂ ਪ੍ਰੈਗਨੈਂਟ ਹਾਂ…” ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ ”ਲਾਕਅੱਪ 2”, ਰਾਮ ਕਪੂਰ ਨੇ ਪੁੱਛਿਆ, ਬੱਚੇ ਦਾ ਪਿਤਾ ਕੌਣ

Entertainmnet News

”ਮੈਂ ਪ੍ਰੈਗਨੈਂਟ ਹਾਂ…” ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ ”ਲਾਕਅੱਪ 2”, ਰਾਮ ਕਪੂਰ ਨੇ ਪੁੱਛਿਆ, ਬੱਚੇ ਦਾ ਪਿਤਾ ਕੌਣ

ਟੀਵੀ ਅਦਾਕਾਰ ਗੌਰਵ ਖੰਨਾ ਦੀ ਪਤਨੀ ਅਤੇ ਅਦਾਕਾਰਾ ਅਕਾਂਕਸ਼ਾ ਚਮੋਲਾ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ “ਲਾਕਅੱਪ 2” ਵਿੱਚ ਆਪਣੇ ਬੇਬਾਕ ਅੰਦਾਜ਼ ਅਤੇ ਵਿਵਾਦਪੂਰਨ ਬਿਆਨਾਂ ਲਈ ਸੁਰਖੀਆਂ ਵਿੱਚ ਬਣੀ ਹੋਈ ਹੈ। ਸ਼ੋਅ ਵਿੱਚ ਆਉਣ ਤੋਂ ਬਾਅਦ, ਉਸਨੇ ਕਈ ਬਿਆਨ ਦਿੱਤੇ ਹਨ ਜਿਨ੍ਹਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ, ਉਸਦਾ ਇੱਕ ਹੋਰ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਵਿਆਪਕ ਚਰਚਾ ਹੋ ਰਹੀ ਹੈ।

“ਮੈਂ ਪ੍ਰੈਗਨੈਂਟ ਹਾਂ” ਵਾਲੇ ਬਿਆਨ ਨੇ ਖਿੱਚਿਆ ਸਾਰਿਆਂ ਦਾ ਧਿਆਨ
ਹਾਲ ਹੀ ਦੇ ਇੱਕ ਪ੍ਰਸਾਰਿਤ ਹੋਏ ਐਪੀਸੋਡ ਵਿੱਚ ਅਕਾਂਕਸ਼ਾ ਨੇ ਪ੍ਰੈਗਨੈਂਸੀ ਨੂੰ ਲੈ ਕੇ ਬਿਆਨ ਦਿੱਤਾ ਹੈ। ਦਰਅਸਲ ਸ਼ੋਅ ਵਿੱਚ ਰਾਮ ਕਪੂਰ, ਲੈਲਾ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਆਕਾਂਕਸ਼ਾ ਦਾਅਵਾ ਕਰ ਰਹੀ ਹੈ ਕਿ ਉਹ ਪ੍ਰੈਗਨੈਂਟ ਹੈ ਅਤੇ ਲੈਲਾ ਉਸ ਦੇ ਬੱਚੇ ਦਾ ਪਿਤਾ ਹੈ। ਇਸ ਦੌਰਾਨ ਅਦਾਕਾਰ ਧੀਰਜ ਧੂਪਰ ਵੀ ਮਜ਼ਾਕ ਵਿੱਚ ਕਹਿੰਦੇ ਹਨ ਕਿ ਉਹ ਇਸ ਬਾਰੇ ਪਹਿਲਾਂ ਹੀ ਜਾਣਦੇ ਸਨ। ਫਿਰ ਰਾਮ ਕਪੂਰ, ਲੈਲਾ ਨੂੰ ਆਕਾਂਕਸ਼ਾ ਕੋਲ ਲਿਜਾਂਦੇ ਹਨ ਅਤੇ ਮੁਸਕਰਾਉਂਦੇ ਹੋਏ ਪੁੱਛਦੇ ਹਨ ਕਿ ਦੱਸੋ ਬੱਚੇ ਦਾ ਪਿਤਾ ਕੌਣ ਹੈ ?, ਜਿਸ ‘ਤੇ ਆਕਾਂਕਸ਼ਾ ਲੈਲਾ ਦਾ ਨਾਮ ਲੈਂਦੀ ਹੈ।

ਆਕਾਂਕਸ਼ਾ ਦੇ ਜਵਾਬ ਤੋਂ ਬਾਅਦ, ਲੈਲਾ ਵੀ ਮਜ਼ਾਕ ਵਿੱਚ ਕਹਿੰਦਾ ਹੈ, “ਬੇਟਾ… ਸਾਰਿਆਂ ਨੂੰ ਨਾ ਦੱਸ।” ਰਾਮ ਕਪੂਰ ਮਜ਼ਾਕ ਜਾਰੀ ਰੱਖਦੇ ਹੋਏ ਪੁੱਛਦੇ ਹਨ, “ਪਾਮੇਲਾ ਹੁਣ ਕੀ ਕਹੇਗੀ?” ਲੈਲਾ ਹੱਸਦਾ ਹੈ ਅਤੇ ਜਵਾਬ ਦਿੰਦਾ ਹੈ ਕਿ, ਮੈਂ ਪਹਿਲਾਂ ਹੀ ਕਿਹਾ ਸੀ ਕਿ ਵਿਆਹ ਚਮੋਲਾ ਨਾਲ ਕਰਾਂਗਾ ਅਤੇ ਹੁਕਅਪ ਪਾਮੇਲਾ ਨਾਲ।

ਇੱਥੇ ਦੱਸ ਦੇਈਏ ਕਿ ਅਕਾਂਕਸ਼ਾ ਦੀ ਪ੍ਰੈਗਨੈਂਸੀ ਵਾਲੀ ਗੱਲ ਸੱਚ ਨਹੀਂ ਹੈ, ਉਹ ਸਾਰੇ ਸਿਰਫ ਮਜ਼ਾਕ ਕਰ ਰਹੇ ਸਨ। ਹਾਲਾਂਕਿ ਜਿਵੇਂ ਹੀ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਲੋਕਾਂ ਨੇ ਅਕਾਂਕਸ਼ਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਸਿਰਫ ਲਾਈਮਲਾਈਟ ਅਤੇ ਕੰਟੈਂਟ ਲਈ ਅਜਿਹੇ ਬਿਆਨ ਦੇਣਾ ਗਲਤ ਹੈ।

Check Also

Salman Khan : ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ

Salman Khan Health: ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ Salman Khan …