A DSP posted in Jalalabad has been named in an alleged conspiracy to falsely implicate a PSPCL JE in an NDPS case after a court ordered his inclusion in the FIR.
Police said three accused allegedly planted a packet in the engineer’s car to frame him. During court proceedings, they claimed DSP Gursewak Singh was also involved. The DSP has now been named in the case and is reportedly absconding.
ਪਾਵਰਕੌਮ ਦੇ ਜੇ.ਈ. ਨੂੰ ‘ਚਿੱਟੇ’ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ’ਚ DSP ਜਲਾਲਾਬਾਦ ਨਾਮਜ਼ਦ
ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਮੰਡੀ ਅਰਨੀਵਾਲਾ ਪੁਲੀਸ ਨੇ ਡੀ.ਐੱਸ.ਪੀ. ਗੁਰਸੇਵਕ ਸਿੰਘ ਖ਼ਿਲਾਫ਼ ਦਰਜ ਕੀਤਾ ਮੁਕੱਦਮਾ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਇੱਕ ਜੇ.ਈ. (JE) ਨੂੰ ਕਥਿਤ ਤੌਰ ‘ਤੇ ਚਿੱਟੇ (ਨਸ਼ੇ) ਦੇ ਝੂਠੇ ਮਾਮਲੇ ਵਿੱਚ ਫਸਾਉਣ ਸਬੰਧੀ ਚੱਲ ਰਹੀ ਜਾਂਚ ਦੌਰਾਨ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਇਸ ਸਾਜ਼ਿਸ਼ ਵਿੱਚ ਡੀ.ਐੱਸ.ਪੀ. ਸਬ-ਡਵੀਜ਼ਨ ਜਲਾਲਾਬਾਦ ਦਾ ਨਾਂਅ ਸਾਹਮਣੇ ਆਉਣ ਨਾਲ ਪੁਲੀਸ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ। ਇਸ ਮਾਮਲੇ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਮਾਣਯੋਗ ਅਦਾਲਤ ਵਿੱਚ ਡੀ.ਐੱਸ.ਪੀ. ਜਲਾਲਾਬਾਦ ਦੇ ਖ਼ਿਲਾਫ਼ ਬਿਆਨ ਦਰਜ ਕਰਵਾਉਣ ਤੋਂ ਬਾਅਦ, ਥਾਣਾ ਮੰਡੀ ਅਰਨੀਵਾਲਾ ਪੁਲੀਸ ਨੇ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਡੀ.ਐੱਸ.ਪੀ. ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜ਼ਦ ਕਰ ਲਿਆ ਹੈ, ਜਿਸ ਦੀ ਅੱਜ ਸਵੇਰ ਤੋਂ ਇਲਾਕੇ ਵਿੱਚ ਖ਼ੂਬ ਚਰਚਾ ਹੈ।
ਕਾਰ ਦੀ ਸੀਟ ਹੇਠਾਂ ਪੈਕੇਟ ਰੱਖ ਕੇ ਰਚੀ ਸੀ ਸਾਜ਼ਿਸ਼
ਵਰਨਣਯੋਗ ਹੈ ਕਿ ਅਮਿਤ ਕੁਮਾਰ (ਜੇ.ਈ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਵਾਸੀ ਮੰਡੀ ਰੋੜਾਂਵਾਲੀ ਨੇ ਥਾਣਾ ਅਰਨੀਵਾਲਾ ਵਿਖੇ ਬਿਆਨ ਦਰਜ ਕਰਵਾਇਆ ਸੀ ਕਿ ਮਿਤੀ 3 ਜੂਨ ਨੂੰ ਸਵੇਰੇ ਜਦੋਂ ਉਹ ਆਪਣੀ ਕਾਰ ਰਾਹੀਂ ਮੰਡੀ ਰੋੜਾਂਵਾਲੀ ਤੋਂ ਅਰਨੀਵਾਲਾ ਆਪਣੀ ਡਿਊਟੀ ’ਤੇ ਜਾ ਰਿਹਾ ਸੀ, ਤਾਂ ਰਸਤੇ ਵਿੱਚ ਗੰਗ ਕੈਨਾਲ ਪੁਲ ’ਤੇ ਉਹ ਨਹਿਰ ਦੇ ਕੰਢੇ ਲੱਗੇ ਨਲਕੇ ਤੋਂ ਕਾਰ ਵਿੱਚ ਰੱਖੇ ਵਾਟਰ ਕੂਲਰ ’ਚ ਪਾਣੀ ਭਰਨ ਲੱਗਾ। ਇਸੇ ਦੌਰਾਨ ਅਚਾਨਕ ਇੱਕ ਸਵਿਫ਼ਟ ਕਾਰ ’ਚ ਸਵਾਰ ਤਿੰਨ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਖ਼ੁਦ ਨੂੰ ਪੁਲੀਸ ਮੁਲਾਜ਼ਮ ਦੱਸ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਗੱਡੀ ਦੀ ਤਲਾਸ਼ੀ ਲੈਂਦਿਆਂ ਕਾਰ ਦੀ ਸੀਟ ਹੇਠੋਂ ਇੱਕ ਪੈਕੇਟ ਬਰਾਮਦ ਕੀਤਾ। ਇਸ ਪੈਕੇਟ ਬਾਰੇ ਜੇ.ਈ. ਨੂੰ ਕੋਈ ਜਾਣਕਾਰੀ ਨਹੀਂ ਸੀ।

ਇੰਨੇ ਨੂੰ ਉੱਥੇ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਮੌਕੇ ’ਤੇ ਡੀ.ਐੱਸ.ਪੀ. ਜਲਾਲਾਬਾਦ ਗੁਰਸੇਵਕ ਸਿੰਘ ਸਮੇਤ ਹੋਰ ਪੁਲੀਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਉੱਥੇ ਡੀ.ਐੱਸ.ਪੀ. ਵੱਲੋਂ ਜੇ.ਈ. ਕੋਲੋਂ ਪੁੱਛਗਿੱਛ ਕੀਤੀ ਗਈ। ਲੋਕਾਂ ਦਾ ਭਾਰੀ ਇਕੱਠ ਹੋ ਜਾਣ ਕਾਰਨ ਅਤੇ ਮਾਮਲਾ ਸ਼ੱਕੀ ਜਾਪਦਾ ਹੋਣ ਕਰਕੇ, ਅਗਲੀ ਕਾਰਵਾਈ ਲਈ ਜੇ.ਈ. ਨੂੰ ਬਰਾਮਦ ਸ਼ੁਦਾ ਪੈਕੇਟ ਸਮੇਤ ਸੀ.ਆਈ.ਏ. (CIA) ਸਟਾਫ਼ ਫਾਜ਼ਿਲਕਾ ਵਿਖੇ ਲਿਜਾਇਆ ਗਿਆ। ਉੱਥੇ ਪੁਲੀਸ ਮੁਲਾਜ਼ਮਾਂ ਵੱਲੋਂ ਜਦੋਂ ਇਸ ਪੈਕੇਟ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ, ਤਾਂ ਉਸ ਵਿੱਚੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਜਿਸ ਕਰਕੇ ਜੇ.ਈ. ਨੂੰ ਉੱਥੋਂ ਫਾਰਗ ਕਰ ਦਿੱਤਾ ਗਿਆ ਸੀ।

ਨਿੱਜੀ ਪੱਧਰ ’ਤੇ ਜਾਂਚ ਦੌਰਾਨ ਖੁੱਲ੍ਹੀ ਸਾਜ਼ਿਸ਼ ਦੀ ਪੋਲ
ਇਸ ਘਟਨਾ ਤੋਂ ਬਾਅਦ ਪੀੜਤ ਜੇ.ਈ. ਵੱਲੋਂ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਿਆ ਕਿ ਮਿਤੀ 2 ਜੂਨ 2026 ਦੀ ਰਾਤ ਨੂੰ ਸੁਖਜਿੰਦਰ ਸਿੰਘ ਉਰਫ਼ ਸ਼ਮੀ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਅਰੋੜਾ ਵਾਲਾ ਉਰਫ਼ ਤੰਬੂ ਵਾਲਾ, ਸਾਗਰ ਪੁੱਤਰ ਚੰਦਰਪਾਲ ਅਤੇ ਰਾਜਨ ਕੁਮਾਰ ਉਰਫ਼ ਨੰਨੂ ਪੁੱਤਰ ਸੁਰਿੰਦਰ ਕੁਮਾਰ ਵਾਸੀਆਨ ਮੰਡੀ ਰੋੜਾਂਵਾਲੀ ਨੇ ਇੱਕ ਸਾਜ਼ਿਸ਼ ਤਹਿਤ ਉਸ ਦੀ ਕਾਰ ਦੀ ਸੀਟ ਹੇਠਾਂ ਭੂਰੇ ਰੰਗ ਦੀ ਟੇਪ ਨਾਲ ਲਪੇਟ ਕੇ ਉਹ ਪੈਕੇਟ ਰੱਖਿਆ ਸੀ, ਤਾਂ ਜੋ ਉਸ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਝੂਠਾ ਮੁਕੱਦਮਾ ਦਰਜ ਕਰਵਾਇਆ ਜਾ ਸਕੇ। ਪੁਲੀਸ ਨੇ ਮੁਦਈ ਜੇ.ਈ. ਦੇ ਬਿਆਨਾਂ ਦੇ ਆਧਾਰ ’ਤੇ ਉਕਤ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਅਰਨੀਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਸੀ।
ਅਦਾਲਤ ’ਚ ਮੁਲਜ਼ਮਾਂ ਦੇ ਬਿਆਨਾਂ ਤੋਂ ਬਾਅਦ ਡੀ.ਐੱਸ.ਪੀ. ਨਾਮਜ਼ਦ
ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਜਦੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਦੋਸ਼ੀਆਂ ਨੇ ਅਦਾਲਤ ਦੇ ਸਾਹਮਣੇ ਬਿਆਨ ਦਰਜ ਕਰਵਾਏ ਕਿ ਇਸ ਸਾਰੀ ਸਾਜ਼ਿਸ਼ ਅਤੇ ਘਟਨਾ ਵਿੱਚ ਗੁਰਸੇਵਕ ਸਿੰਘ, ਡੀ.ਐੱਸ.ਪੀ. ਸਬ-ਡਵੀਜ਼ਨ ਜਲਾਲਾਬਾਦ ਵੀ ਬਰਾਬਰ ਸ਼ਾਮਲ ਹਨ। ਮੁਲਜ਼ਮਾਂ ਦੇ ਇਸ ਬਿਆਨ ’ਤੇ ਸਖ਼ਤ ਨੋਟਿਸ ਲੈਂਦਿਆਂ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮਿਤੀ 15-07-2026 ਨੂੰ ਡੀ.ਐੱਸ.ਪੀ. ਗੁਰਸੇਵਕ ਸਿੰਘ ਨੂੰ ਵੀ ਇਸ ਮੁਕੱਦਮੇ ਵਿੱਚ ਬਤੌਰ ਮੁਲਜ਼ਮ ਨਾਮਜ਼ਦ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਮਾਮਲੇ ਦੀ ਅਗਲੀ ਕਾਰਵਾਈ ਅਤੇ ਤਫ਼ਤੀਸ਼ ਲਗਾਤਾਰ ਜਾਰੀ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਡੀਐਸਪੀ ਖ਼ਿਲਾਫ਼ ਬਣਦੀ ਵਿਭਾਗੀ ਕਰਨ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।