Breaking News

Canada Drug Case: ਅਦਾਲਤ ਵੱਲੋਂ ਪੰਜਾਬੀ ਡਰਾਈਵਰ ਖ਼ਿਲਾਫ਼ ਕੇਸ ਰੱਦ

Canada Drug Case: ਅਦਾਲਤ ਵੱਲੋਂ ਪੰਜਾਬੀ ਡਰਾਈਵਰ ਖ਼ਿਲਾਫ਼ ਕੇਸ ਰੱਦ
ਟਰੱਕ ’ਚੋਂ ਬਰਾਮਦ ਹੋਈਆਂ ਸਨ ਕੋਕੀਨ ਦੀਆਂ 121 ਇੱਟਾਂ; ਅਮਰੀਕਾ ਤੋਂ ਟਰੱਕ ਲੈ ਕੇ ਕੈਨੇਡਾ ਵਿੱਚ ਹੋਇਆ ਸੀ ਦਾਖਲ

 

 

 

Punjabi Driver Acquitted: ਕੈਨੇਡਾ ਦੇ ਵਿੰਡਸਰ ਸ਼ਹਿਰ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਹਰਿੰਦਰ ਸਿੰਘ ਸੈਣੀ ਖ਼ਿਲਾਫ਼ ਲੱਗੇ ਸਾਰੇ ਦੋਸ਼ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਸੁਪੀਰੀਅਰ ਕੋਰਟ ਦੇ ਜੱਜ ਨੇ ਆਪਣੇ 37 ਸਫ਼ਿਆਂ ਦੇ ਫ਼ੈਸਲੇ ਵਿੱਚ ਸਾਫ਼ ਕੀਤਾ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਮੁਲਜ਼ਮ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।

 

 

 

 

 

 

 

ਇਹ ਮਾਮਲਾ 29 ਅਕਤੂਬਰ 2023 ਦਾ ਹੈ ਜਦੋਂ ਹਰਿੰਦਰ ਸਿੰਘ ਸੈਣੀ ਅਮਰੀਕਾ ਤੋਂ ਟਰੱਕ ਲੈ ਕੇ ਕੈਨੇਡਾ ਵਿੱਚ ਦਾਖਲ ਹੋਇਆ ਸੀ। ਏਜੰਸੀ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ’ਤੇ ਟਰੱਕ ਦੀ ਤਲਾਸ਼ੀ ਲਈ ਅਤੇ ਉਸ ’ਚੋਂ ਕੋਕੀਨ ਦੀਆਂ 121 ਇੱਟਾਂ ਬਰਾਮਦ ਹੋਈਆਂ। ਇਸ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਸੈਣੀ ਦੇ ਕੱਪੜੇ ਉਤਰਵਾ ਕੇ ਉਸ ਦੀ ਤਲਾਸ਼ੀ ਲਈ ਅਤੇ ਉਸ ਕੋਲੋਂ 10 ਹਜ਼ਾਰ ਡਾਲਰ ਮਿਲੇ। ਮੁਲਜ਼ਮ ਨੂੰ ਆਪਣੇ ਵਕੀਲ ਨਾਲ ਗੱਲ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ।

 

 

 

 

 

 

 

 

 

 

 

 

 

 

ਅਦਾਲਤ ਨੇ ਕਿਹਾ ਕਿ ਬੇਸ਼ੱਕ ਇਹ 13 ਮਿਲੀਅਨ ਡਾਲਰ ਦੇ ਨਸ਼ੇ ਦਾ ਮਾਮਲਾ ਹੈ ਅਤੇ ਇਸ ਦੋਸ਼ ਵਿੱਚ ਉਮਰ ਕੈਦ ਹੋ ਸਕਦੀ ਹੈ, ਪਰ ਏਜੰਸੀ ਵੱਲੋਂ ਮੁੱਢਲੇ ਮਨੁੱਖੀ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਨਾ ਜਾਇਜ਼ ਨਹੀਂ। ਜੱਜ ਨੇ ਕਿਹਾ ਕਿ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਵਿਅਕਤੀ ਆਮ ਨਾਗਰਿਕ ਹੁੰਦਾ ਹੈ ਅਤੇ ਉਸ ਨਾਲ ਹੋਇਆ ਇਹ ਵਿਹਾਰ ਤਸਕਰੀ ਦੇ ਦੋਸ਼ ਤੋਂ ਵੀ ਵਧੇਰੇ ਮਾੜਾ ਸੀ।

 

 

 

 

 

 

 

ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਹਰਿੰਦਰ ਸਿੰਘ ਸੈਣੀ ਨੂੰ ਟਰੱਕ ਵਿੱਚ ਲੱਦੇ ਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਕੋਲ ਮੌਜੂਦ ਦਸਤਾਵੇਜ਼ਾਂ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਸੀ। ਅਦਾਲਤ ਨੇ ਸਹਿਮਤੀ ਪ੍ਰਗਟਾਈ ਕਿ ਮਹਿਜ਼ ਨਕਦੀ ਮਿਲਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਡਰਾਈਵਰ ਨਸ਼ੇ ਬਾਰੇ ਜਾਣਦਾ ਸੀ।

Check Also

Canada deportation: ਕੈਨੇਡਾ ’ਚ 8 ਸਾਲ ਪਹਿਲਾਂ ਆਇਆ ਪੰਜਾਬੀ ਪਰਿਵਾਰ ਡਿਪੋਰਟ

Canada deportation: ਕੈਨੇਡਾ ’ਚ 8 ਸਾਲ ਪਹਿਲਾਂ ਆਇਆ ਪੰਜਾਬੀ ਪਰਿਵਾਰ ਡਿਪੋਰਟ ਜਲੰਧਰ ਦੇ ਹਰੀਸ਼ ਨੂੰ …