Breaking News

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ
ਜਗਰਾਉਂ ਨੇੜਲੇ ਪਿੰਡ ਪੱਬੀਆਂ ਦਾ ਮਾਮਲਾ: ਖੇਤ ਵਾਲੀ ਮੋਟਰ ’ਤੇ ਸੁੱਤੇ ਪਏ ਕਿਸਾਨ ਆਗੂ ਜਗਦੀਸ਼ ਸਿੰਘ ’ਤੇ ਰਾਤ ਵੇਲੇ ਹੋਇਆ ਹਮਲਾ

Stray Dogs Kill Sarpanch: ਨਜ਼ਦੀਕੀ ਪਿੰਡ ਪੱਬੀਆਂ ਦੇ ਸਾਬਕਾ ਸਰਪੰਚ ਅਤੇ ਕਿਸਾਨ ਆਗੂ ਜਗਦੀਸ਼ ਸਿੰਘ (80) ਨੂੰ ਬੀਤੀ ਦੇਰ ਰਾਤ ਅਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਨਾਲ ਨੋਚ-ਨੋਚ ਕੇ ਮਾਰ ਦਿੱਤੇ ਜਾਣ ਦਾ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ੌਫ਼ਨਾਕ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਬਜ਼ੁਰਗ ਕਿਸਾਨ ਆਗੂ ਜਗਦੀਸ਼ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤ ਵਿੱਚ ਬਣੀ ਮੋਟਰ ’ਤੇ ਸੁੱਤੇ ਹੋਏ ਸਨ। ਦੇਰ ਰਾਤ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਦਰਦਨਾਕ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਗਏ।

ਕੁੱਤਿਆਂ ਨੇ ਸਾਬਕਾ ਸਰਪੰਚ ’ਤੇ ਇੰਨਾ ਵਹਿਸ਼ੀਆਨਾ ਹਮਲਾ ਕੀਤਾ ਕਿ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ਦੇ ਹਾਲਾਤ ਦੇਖ ਕੇ ਪਿੰਡ ਵਾਸੀਆਂ ਦੇ ਰੂਂਗਟੇ ਖੜ੍ਹੇ ਹੋ ਗਏ; ਮ੍ਰਿਤਕ ਦੀਆਂ ਦੋਵੇਂ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਅਤੇ ਇੱਕ ਬਾਂਹ ਵੀ ਸਰੀਰ ਨਾਲੋਂ ਗਾਇਬ ਸੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਪੱਬੀਆਂ ਵਿੱਚ ਪਿਛਲੇ ਥੋੜ੍ਹੇ ਜਿਹੇ ਸਮੇਂ ਅੰਦਰ ਅਵਾਰਾ ਕੁੱਤਿਆਂ ਵੱਲੋਂ ਹਮਲਾ ਕਰਨ ਦੀ ਇਹ ਤੀਜੀ ਵੱਡੀ ਘਟਨਾ ਹੈ।

ਇੱਕੋ ਪਿੰਡ ਵਿੱਚ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਖ਼ੌਫ਼ਨਾਕ ਘਟਨਾਵਾਂ ਕਾਰਨ ਪਿੰਡ ਵਾਸੀਆਂ ਵਿੱਚ ਪ੍ਰਸ਼ਾਸਨ ਦੀ ਨਾਕਾਮੀ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਲੱਗਿਆਂ ਵੀ ਸਹਿਮੇ ਹੋਏ ਹਨ। ਪਿੰਡ ਵਾਸੀਆਂ ਨੇ ਅਵਾਰਾ ਕੁੱਤਿਆਂ ਦੀ ਇਸ ਗੰਭੀਰ ਸਮੱਸਿਆ ਦੇ ਤੁਰੰਤ ਪੱਕੇ ਹੱਲ ਦੀ ਮੰਗ ਕੀਤੀ ਹੈ।

Check Also

Hoshiarpur ਹੁਸ਼ਿਆਰਪੁਰ: ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਵਿਆਹੇ ਵਿਅਕਤੀ ਵਲੋਂ ਫਾਇਰਿੰਗ

Hoshiarpur ਹੁਸ਼ਿਆਰਪੁਰ: ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਵਿਆਹੇ ਵਿਅਕਤੀ ਵਲੋਂ ਫਾਇਰਿੰਗ ਪੁਲਿਸ ਨੇ ਹਥਿਆਰ ਅਤੇ …