Breaking News

USA ਅਮਰੀਕਾ ਭਾਰਤ ਤੋਂ Lawrence Bishnoi ਦੀ ਹਵਾਲਗੀ ਦੀ ਕਰੇਗਾ ਮੰਗ

US to seek Lawrence Bishnoi’s extradition

ਅਮਰੀਕਾ ਭਾਰਤ ਤੋਂ Lawrence Bishnoi ਦੀ ਹਵਾਲਗੀ ਦੀ ਕਰੇਗਾ ਮੰਗ

ਅਮਰੀਕੀ ਅਟਾਰਨੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਦਿੱਤੀ ਜਾਣਕਾਰੀ

ਅਮਰੀਕੀ ਅਧਿਕਾਰੀ ਨੇ ਬਿਸ਼ਨੋਈ ਅਤੇ ਨਾਗਰਾ ਦੀ ਹਵਾਲਗੀ ਮੰਗਣ ਦੀ ਕੀਤੀ ਪੁਸ਼ਟੀ

ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਅਮਰੀਕਾ ਵਿੱਚ ਜਬਰਨ ਵਸੂਲੀ ਦੇ ਮਾਮਲਿਆਂ ਨਾਲ ਜੁੜੇ ਹਨ ਤਾਰ

ਵਾਸ਼ਿੰਗਟਨ: ਇਕ ਅਮਰੀਕੀ ਅਧਿਕਾਰੀ ਨੇ ਐਤਵਾਰ ਨੂੰ ਦਸਿਆ ਕਿ ਅਮਰੀਕਾ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰੇਗਾ, ਜਿਸ ’ਤੇ ਕੈਨੇਡਾ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਹੁਕਮ ਦੇਣ ਅਤੇ ਅਮਰੀਕਾ ਵਿਚ ਕਈ ਹੋਰ ਅਪਰਾਧਾਂ ਦੇ ਦੋਸ਼ ਹਨ। ਅਮਰੀਕਾ ਦਾ ਨਿਆਂ ਵਿਭਾਗ (ਡੀ.ਓ.ਜੇ.) ਗੁਰਿੰਦਰਜੀਤ ਸਿੰਘ ਨਾਗਰਾ ਦੀ ਹਵਾਲਗੀ ਦੀ ਵੀ ਮੰਗ ਕਰੇਗਾ, ਜੋ ਕਿ ਅਮਰੀਕਾ ਵਿਚ 4,00,000 ਅਮਰੀਕੀ ਡਾਲਰ ਦੀ ਜਬਰਨ ਵਸੂਲੀ ਦੇ ਮਾਮਲੇ ਵਿਚ ਸ਼ਾਮਲ ਹੈ। ਦੋਸ਼ ਹੈ ਕਿ ਉਸ ਨੇ ਅਮਰੀਕਾ ਸਥਿਤ ਪਰਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗਾਂ ਨਾਲ ਮਿਲ ਕੇ ਕੰਮ ਕੀਤਾ ਸੀ। ਨਿੱਜਰ, ਜੋ ਕਿ ਇਕ ਕੈਨੇਡੀਅਨ ਨਾਗਰਿਕ ਸੀ, ਦੀ 18 ਜੂਨ 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰ੍ਹੀ ਵਿਚ ਹੱਤਿਆ ਕਰ ਦਿਤੀ ਗਈ ਸੀ।

ਅਮਰੀਕੀ ਅਟਾਰਨੀ ਦਫ਼ਤਰ ਦੇ ਇਕ ਅਧਿਕਾਰੀ ਨੇ ਬਿਸ਼ਨੋਈ ਅਤੇ ਨਾਗਰਾ ਦੀ ਹਵਾਲਗੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਹਾਂ-ਪੱਖੀ ਹੁੰਗਾਰਾ ਦਿਤਾ ਪਰ ਇਸ ਬਾਰੇ ਹੋਰ ਵਿਸਥਾਰ ਵਿਚ ਨਹੀਂ ਦਸਿਆ।

ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਇਕ ਈ-ਮੇਲ ਜਵਾਬ ਵਿਚ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਯੂ.ਐਸ. ਅਟਾਰਨੀ ਦਫ਼ਤਰ ਦੇ ਜਨਤਕ ਮਾਮਲੇ ਅਫ਼ਸਰ, ਸਿਆਰਨ ਮੈਕਐਵੋਏ ਨੇ ਕਿਹਾ, ‘‘ਹਾਂ। ਇਸ ਤੋਂ ਇਲਾਵਾ, ਸਾਡੀ ਕੋਈ ਹੋਰ ਟਿਪਣੀ ਨਹੀਂ ਹੈ।’’

ਇਸ ਹਫ਼ਤੇ ਦੇ ਸ਼ੁਰੂ ਵਿਚ ਇਕ ਸਾਂਝੀ ਮੁਹਿੰਮ ’ਚ, ਅਮਰੀਕਾ, ਕੈਨੇਡਾ ਅਤੇ ਯੂਰਪ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ’ਚੋਂ 11 ਕੈਲੀਫੋਰਨੀਆ ਵਿਚ ਹਨ, ਜੋ ਭਾਰਤ ਅਧਾਰਤ ਤਿੰਨ ਕੌਮਾਂਤਰੀ ਸੰਗਠਤ ਅਪਰਾਧ ਸਮੂਹਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਉਤੇ ਕਈ ਅਪਰਾਧਕ ਗਤੀਵਿਧੀਆਂ ਦੇ ਦੋਸ਼ ਹਨ। ਕੁਲ ਮਿਲਾ ਕੇ, ਅਮਰੀਕੀ ਨਿਆਂ ਵਿਭਾਗ ਨੇ ਅਪਣੇ ‘ਆਪਰੇਸ਼ਨ ਹਾਰਡਬਾਲ’ ਦੇ ਹਿੱਸੇ ਵਜੋਂ ਦੋਸ਼ ਪੱਤਰ ਵਿਚ 37 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਅਮਰੀਕਾ ਨੇ ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ’ਤੇ ਵੀ ਨਿੱਜਰ ਦੀ ਹੱਤਿਆ ਦਾ ਹੁਕਮ ਦੇਣ ਦਾ ਦੋਸ਼ ਲਗਾਇਆ ਹੈ। ਐਫ.ਬੀ.ਆਈ. ਨੇ ਬਰਾੜ ਦੀ ਗ੍ਰਿਫਤਾਰੀ ਲਈ ਮਦਦਗਾਰ ਜਾਣਕਾਰੀ ਦੇਣ ਵਾਲੇ ਨੂੰ 50,000 ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।

ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਅਮਰੀਕਾ ਭਾਰਤ ਤੋਂ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰੇਗਾ। ਬਿਸ਼ਨੋਈ ‘ਤੇ ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਦੇਣ ਅਤੇ ਅਮਰੀਕਾ ਵਿੱਚ ਕਈ ਹੋਰ ਅਪਰਾਧਾਂ ਨੂੰ ਅੰਜ਼ਾਮ ਦੇਣ ਦੇ ਦੋਸ਼ ਹਨ।

ਅਮਰੀਕੀ ਨਿਆਂ ਵਿਭਾਗ ਗੁਰਿੰਦਰਜੀਤ ਸਿੰਘ ਨਾਗਰਾ ਦੀ ਹਵਾਲਗੀ ਦੀ ਵੀ ਮੰਗ ਕਰੇਗਾ। ਉਸ ‘ਤੇ ਅਮਰੀਕਾ ਵਿੱਚ 4,00,000 ਡਾਲਰ ਦੀ ਫਿਰੌਤੀ (ਰੰਗਦਾਰੀ) ਦੇ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਦੋਸ਼ ਹੈ ਕਿ ਉਸਨੇ ਅਮਰੀਕਾ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਬਿਸ਼ਨੋਈ ਅਤੇ ਜੱਗੂ ਭਗਵਾਨਪੁਰਿਆ ਗੈਂਗ ਦੇ ਨਾਲ ਮਿਲ ਕੇ ਕੰਮ ਕੀਤਾ ਸੀ।

ਕੈਨੇਡੀਅਨ ਨਾਗਰਿਕ ਨਿੱਝਰ ਦਾ 18 ਜੂਨ 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਅਮਰੀਕੀ ਅਟਾਰਨੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਬਿਸ਼ਨੋਈ ਅਤੇ ਨਾਗਰਾ ਦੀ ਹਵਾਲਗੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਹਾਂ ਪੱਖੀ ਜਵਾਬ ਦਿੱਤਾ, ਪਰ ਇਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ।

ਇਸ ਮਾਮਲੇ ਬਾਰੇ ਜਦੋਂ ਨਿਊਜ਼ ਏਜੰਸੀ ਪੀ ਟੀ ਆਈ (PTI) ਨੇ ਅਮਰੀਕਾ ਦੇ ਕੈਲੀਫੋਰਨੀਆ ਸੈਂਟਰਲ ਡਿਸਟ੍ਰਿਕਟ ਦੇ ਸਰਕਾਰੀ ਵਕੀਲ (ਅਮਰੀਕੀ ਅਟਾਰਨੀ) ਦਫ਼ਤਰ ਦੇ ਪਬਲਿਕ ਅਫੇਅਰਜ਼ ਅਧਿਕਾਰੀ ਸਿਆਰਨ ਮੈਕਐਵੋਏ (Ciaran McEvoy) ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਈ-ਮੇਲ ਰਾਹੀਂ ਇਸ ਦੀ ਪੁਸ਼ਟੀ ਕਰਦਿਆਂ ਜਵਾਬ ਦਿੱਤਾ, “ਹਾਂ। ਇਸ ਤੋਂ ਇਲਾਵਾ, ਸਾਡੀ ਕੋਈ ਹੋਰ ਟਿੱਪਣੀ ਨਹੀਂ ਹੈ।”

ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਵੱਡੀ ਸਾਂਝੀ ਕਾਰਵਾਈ ਕਰਦੇ ਹੋਏ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਏਜੰਸੀਆਂ ਨੇ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਸਾਰੇ ਵਿਅਕਤੀ ਭਾਰਤ ਵਿੱਚ ਚੱਲ ਰਹੇ ਤਿੰਨ ਕੌਮਾਂਤਰੀ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ ਹੋਏ ਸਨ ਅਤੇ ਇਨ੍ਹਾਂ ‘ਤੇ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ 24 ਲੋਕਾਂ ਵਿੱਚੋਂ 11 ਵਿਅਕਤੀ ਕੈਲੀਫੋਰਨੀਆ ਦੇ ਰਹਿਣ ਵਾਲੇ ਹਨ।

ਕੁੱਲ ਮਿਲਾ ਕੇ, ਅਮਰੀਕਾ ਦੇ ਨਿਆਂ ਵਿਭਾਗ ਨੇ ਆਪਣੇ ‘ਅਪਰੇਸ਼ਨ ਹਾਰਡਬਾਲ’ (Operation Hardball) ਦੇ ਹਿੱਸੇ ਵਜੋਂ ਚਾਰਜਸ਼ੀਟ ਵਿੱਚ 37 ਲੋਕਾਂ ਨੂੰ ਨਾਮਜ਼ਦ ਕੀਤਾ ਹੈ।

ਅਮਰੀਕਾ ਨੇ ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ‘ਤੇ ਵੀ ਨਿੱਝਰ ਦੇ ਕਤਲ ਦਾ ਹੁਕਮ ਦੇਣ ਦਾ ਦੋਸ਼ ਲਗਾਇਆ ਹੈ। ਐੱਫ ਬੀ ਆਈ (FBI) ਨੇ ਬਰਾੜ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਲਈ 50,000 ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।

Check Also

Mumbai – ਮਸ਼ਹੂਰ ਅਦਾਕਾਰ ਨਾਬਾਲਗ ਕੁੜੀ ਦਾ ਪਿੱਛਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ

Mumbai – ਮਸ਼ਹੂਰ ਅਦਾਕਾਰ ਕੁੜੀ ਦਾ ਪਿੱਛਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਮਸ਼ਹੂਰ ਅਦਾਕਾਰ ਰੋਹਿਤ …