Breaking News

Himachal ‘ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ

Himachal ‘ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ

 

 

 

Himachal News : ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਗਗਰੇਟ ਇਲਾਕੇ ਦੇ ਅੰਬੋਟਾ ਪਿੰਡ ਵਿੱਚ ਵਿਆਹ ਦੇ ਨਾਂ ‘ਤੇ ਠੱਗੀ ਦਾ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਤੋਂ ਵਿਆਹ ਕੇ ਆਈ ਦੁਲਹਨ ਵਿਆਹ ਦੇ ਕੁਝ ਹੀ ਘੰਟਿਆਂ ਬਾਅਦ ਰਾਤ ਦੇ ਹਨੇਰੇ ਵਿੱਚ ਘਰ ਤੋਂ ਫਰਾਰ ਹੋ ਗਈ ਪਰ ਦੂਲੇ ਦੇ ਪਰਿਵਾਰ ਦੀ ਚੌਕਸੀ ਕਾਰਨ ਉਹ ਆਪਣੀ ਮਾਂ ਸਮੇਤ ਕੁਝ ਹੀ ਦੂਰੀ ‘ਤੇ ਕਾਬੂ ਕਰ ਲਈ ਗਈ।

 

 

 

 

ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵਾਪਰੇ ਅਜਿਹੇ ਹੀ ਇੱਕ ਮਾਮਲੇ ਤੋਂ ਸਬਕ ਲੈਂਦਿਆਂ ਉਨ੍ਹਾਂ ਨੇ ਦੁਲਹਨ ਨੂੰ ਅਸਲੀ ਦੀ ਥਾਂ ਆਰਟੀਫ਼ਿਸ਼ਲ ਗਹਿਣੇ ਪਹਿਨਾਏ ਸਨ। ਦੱਸਿਆ ਜਾ ਰਿਹਾ ਹੈ ਕਿ ਦੁਲਹਨ ਵਾਰ-ਵਾਰ ਗਹਿਣਿਆਂ ਬਾਰੇ ਪੁੱਛਦੀ ਰਹੀ ਕਿ ਇਹ ਅਸਲੀ ਹਨ ਜਾਂ ਨਹੀਂ। ਮੌਕਾ ਮਿਲਦੇ ਹੀ ਉਹ ਘਰੋਂ ਨਿਕਲ ਗਈ।

 

 

 

 

ਦੂਲੇ ਦੇ ਪਰਿਵਾਰ ਨੇ ਤੁਰੰਤ ਉਸ ਦਾ ਪਿੱਛਾ ਕੀਤਾ ਅਤੇ ਰਸਤੇ ਵਿੱਚ ਦੁਲਹਨ ਅਤੇ ਉਸ ਦੀ ਮਾਂ ਨੂੰ ਰੋਕ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਦੁਲਹਨ ਨੇ ਪਤੀ ਨਾਲ ਨਾ ਰਹਿਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ। ਬਾਅਦ ਵਿੱਚ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਅਤੇ ਪੁਲਿਸ ਵਿੱਚ ਕੋਈ ਔਪਚਾਰਿਕ ਕੇਸ ਦਰਜ ਨਹੀਂ ਹੋਇਆ।

 

 

 

 

 

 

 

 

 

 

 

 

 

 

 

 

 

 

 

 

ਦੱਸ ਦੇਈਏ ਕੱਕੇ ਕੁਝ ਦਿਨ ਪਹਿਲਾਂ ਵੀ ਇਸੇ ਪਿੰਡ ਵਿੱਚ ਅੰਮ੍ਰਿਤਸਰ ਤੋਂ ਵਿਆਹ ਕੇ ਆਈ ਇੱਕ ਹੋਰ ਦੁਲਹਨ ਕਰੀਬ 70 ਹਜ਼ਾਰ ਰੁਪਏ ਨਕਦ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਉਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਆਹ ਤੋਂ ਪਹਿਲਾਂ ਲੜਕੀ ਅਤੇ ਉਸਦੇ ਪਰਿਵਾਰ ਦੀ ਪੂਰੀ ਜਾਂਚ-ਪੜਤਾਲ ਕਰਨ, ਕਿਸੇ ਅਣਜਾਣ ਬਿਚੌਲੇ ‘ਤੇ ਅੰਨ੍ਹਾ ਭਰੋਸਾ ਨਾ ਕਰਨ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਰਿਸ਼ਤਾ ਤੈਅ ਕਰਨ।

Check Also

Elderly People Made to Dance as Knee-Replacement Patients? ਮੁਫ਼ਤ ਸਿਹਤ ਬੀਮੇ ਤਹਿਤ ਗੋਡੇ ਬਦਲਵਾਉਣ ਵਾਲੇ ਬਜ਼ੁਰਗਾਂ ਨੂੰ ਆਜ਼ਾਦੀ ਦਿਹਾੜੇ ’ਤੇ ਨਚਾਇਆ ਗਿਆ ?

Elderly People Made to Dance as Knee-Replacement Patients? ਮੁਫ਼ਤ ਸਿਹਤ ਬੀਮੇ ਤਹਿਤ ਗੋਡੇ ਬਦਲਵਾਉਣ ਵਾਲੇ …