Breaking News

France ਫਰਾਂਸ ਵਿੱਚ ਪੈਰਾਸ਼ੂਟ ਸਕੂਲ ਦਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ, 5 ਵਿਦਿਆਰਥੀ, 5 ਟ੍ਰੇਨਰ ਅਤੇ ਪਾਇਲਟ ਦੀ ਮੌਤ

France ਫਰਾਂਸ ਵਿੱਚ ਪੈਰਾਸ਼ੂਟ ਸਕੂਲ ਦਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ, 5 ਵਿਦਿਆਰਥੀ, 5 ਟ੍ਰੇਨਰ ਅਤੇ ਪਾਇਲਟ ਦੀ ਮੌਤ

ਟ੍ਰੇਨਿੰਗ ਲਈ ਉਡਾਣ ਭਰਦੇ ਹੀ ਵਿਗੜਿਆ ਸੰਤੁਲਨ

 

 

ਪੈਰਿਸ: ਪੂਰਬੀ ਫਰਾਂਸ ਦੇ ਟੌਂਬਲਾਈਨ ਵਿੱਚ ਐਤਵਾਰ ਸਵੇਰੇ ਇੱਕ ਪੈਰਾਸ਼ੂਟਿਸਟ ਸਕੂਲ ਦਾ ਸਿਵਲੀਅਨ ਏਅਰਕ੍ਰਾਫਟ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 5 ਵਿਦਿਆਰਥੀ, 5 ਟ੍ਰੇਨਰ ਅਤੇ ਪਾਇਲਟ ਸ਼ਾਮਲ ਹਨ।

 

 

 

ਨਿਊਜ਼ ਏਜੰਸੀ AFP ਮੁਤਾਬਕ, ਮਿਊਰਥ-ਏ-ਮੋਜ਼ੇਲ ਇਲਾਕੇ ਦੇ ਪ੍ਰਸ਼ਾਸਨਿਕ ਅਧਿਕਾਰੀ ਯਵੇਸ ਸੇਗੁਈ ਨੇ ਦੱਸਿਆ ਕਿ ਜਹਾਜ਼ ਨੇ ਨੈਨਸੀ-ਐਸੇ ਐਰੋਡ੍ਰੋਮ ਤੋਂ ਉਡਾਣ ਭਰੀ ਸੀ, ਜਿਸ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਐਤਵਾਰ ਸਵੇਰੇ ਕਰੀਬ 11 ਵਜੇ ਇਹ ਨੈਨਸੀ ਸ਼ਹਿਰ ਦੇ ਨੇੜੇ ਕਰੈਸ਼ ਹੋ ਗਿਆ।

 

 

 

 

 

 

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਐਮਰਜੈਂਸੀ ਸੇਵਾਵਾਂ ਅਤੇ ਰਾਹਤ-ਬਚਾਅ ਟੀਮਾਂ ਨੇ ਮੋਰਚਾ ਸੰਭਾਲ ਲਿਆ ਹੈ। ਅਧਿਕਾਰੀ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਦੇ ਬਿਆਨ ਦਰਜ ਕਰ ਰਹੇ ਹਨ, ਤਾਂ ਜੋ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

 

 

 

 

 

ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਗ੍ਰਹਿ ਮੰਤਰੀ ਖੁਦ ਹਾਲਾਤ ਦਾ ਜਾਇਜ਼ਾ ਲੈਣ ਲਈ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।

Check Also

Breaking – ਅਮਰੀਕਾ ‘ਚ ਕਤਲ ਕਰਕੇ ਜਰਮਨੀ ਭੱਜਾ ਭਾਰਤੀ ਵਿਦਿਆਰਥੀ ਗ੍ਰਿਫਤਾਰ

Breaking – ਅਮਰੀਕਾ ‘ਚ ਕਤਲ ਕਰਕੇ ਜਰਮਨੀ ਭੱਜਾ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਗ੍ਰਿਫਤਾਰ ਅਮਰੀਕਾ ’ਚ …