Breaking News

Shehnaaz Gill – ਪੰਜਾਬ ਦੀ ”ਕੈਟਰੀਨਾ” ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ ”ਚ ਤਸਵੀਰਾਂ ਹੋਈਆਂ ਵਾਇਰਲ

Shehnaaz Gill – ਪੰਜਾਬ ਦੀ ”ਕੈਟਰੀਨਾ” ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ ”ਚ ਤਸਵੀਰਾਂ ਹੋਈਆਂ ਵਾਇਰਲ

ਪੰਜਾਬ ਦੀ ਕੈਟਰੀਨਾ ਕੈਫ ਵਜੋਂ ਜਾਣੀ ਜਾਣ ਵਾਲੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਇਕ ਵਾਰ ਮੁੜ ਚਰਚਾ ਵਿੱਚ ਆ ਗਈ ਹੈ। ਇਸ ਵਾਰ ਚਰਚਾ ਵਿੱਚ ਆਉਣ ਦਾ ਕਾਰਨ ਉਸਦੀ ਫਿਲਮ ਜਾਂ ਗਾਣਾ ਨਹੀਂ ਸਗੋਂ ਉਸ ਦਾ ਬ੍ਰਾਈਡਲ ਲੁੱਕ ਹੈ।

ਦਰਅਸਲ ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਹੈਵੀ ਲਹਿੰਗਾ ਪਹਿਨਿਆ ਹੋਇਆ ਹੈ ਅਤੇ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।

ਸਭ ਤੋਂ ਜ਼ਿਆਦਾ ਧਿਆਨ ਜਿਸ ਚੀਜ਼ ਨੇ ਖਿੱਚਿਆ ਉਹ ਸੀ ਸ਼ਹਿਨਾਜ਼ ਦੀ ਮਾਂਗ ਵਿਚ ਸਿੰਧੂਰ, ਜਿਸ ਨੂੰ ਵੇਖਦੇ ਹੀ ਪ੍ਰਸ਼ੰਸ਼ਕਾਂ ਵਿਚ ਚਰਚਾ ਸ਼ੁਰੂ ਹੋ ਗਈ ਕਿ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ।

ਇਸ ਤੋਂ ਪਹਿਲਾਂ ਕਿ ਤੁਸੀਂ ਵੀ ਕੁੱਝ ਅਜਿਹਾ ਹੀ ਸੋਚੋ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸੱਚ ਨਹੀਂ ਹੈ। ਦਰਅਸਲ, ਇਹ ਖੂਬਸੂਰਤ ਲੁੱਕ ਉਸ ਦੇ ਆਉਣ ਵਾਲੇ ਕਿਸੇ ਬ੍ਰਾਂਡ ਲਈ ਇੱਕ ਫੋਟੋਸ਼ੂਟ ਦਾ ਹਿੱਸਾ ਹੈ। ਐਡ ਸ਼ੂਟ ਲਈ, ਸ਼ਹਿਨਾਜ਼ ਨੂੰ ਇਸ ਰਾਇਲ ਬ੍ਰਾਈਡਲ ਲੁੱਕ ਵਿੱਚ ਤਿਆਰ ਕੀਤਾ ਗਿਆ ਸੀ, ਜਿਸਨੂੰ ਪ੍ਰਸ਼ੰਸਕਾਂ ਨੇ ਗਲਤੀ ਨਾਲ ਉਸਦੇ ਵਿਆਹ ਦੀਆਂ ਫੋਟੋਆਂ ਸਮਝ ਲਿਆ।

ਦੱਸ ਦੇਈਏ ਕਿ ‘ਬਿੱਗ ਬੌਸ 13’ ਵਿੱਚ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਕੈਮਿਸਟਰੀ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੀ ਸ਼ਹਿਨਾਜ਼ ਨੇ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ।

ਸ਼ਹਿਨਾਜ਼ ਆਖਰੀ ਵਾਰ ਵੱਡੇ ਪਰਦੇ ‘ਤੇ ਫਿਲਮ ‘ਇੱਕ ਕੁੜੀ’ ਵਿੱਚ ਨਜ਼ਰ ਆਈ ਸੀ ਅਤੇ ਉਸਦੀ ਲੇਟੈਸਟ ਫਿਲਮ ‘ਇਸ਼ਕਨਾਮਾ’ 24 ਜੁਲਾਈ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ SinghVsKaur2 ਵਿਚ ਅਦਾਕਾਰ ਗਿੱਪੀ ਗਰੇਵਾਲ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।

Check Also

Parmish Verma News : ਪਰਮੀਸ਼ ਵਰਮਾ ਦਾ ਪਤਨੀ ਨਾਲ ਤਲਾਕ , 2021 ‘ਚ ਹੋਇਆ ਸੀ ਵਿਆਹ , ਆਖੀ ਵੱਡੀ ਗੱਲ

Punjabi singer and actor Parmish Verma has finally broken his silence over his divorce and …