Breaking News

CANADA: ਪੰਜਾਬੀ ਮਹਿਲਾ ਜੇਲ੍ਹ ਗਾਰਡ ਨੂੰ ਕੈਦੀ ਨਾਲ ਹੋਇਆ ਪਿਆਰ

CANADA: ਪੰਜਾਬੀ ਮਹਿਲਾ ਜੇਲ੍ਹ ਗਾਰਡ ਨੂੰ ਕੈਦੀ ਨਾਲ ਹੋਇਆ ਪਿਆਰ: ਜੇਲ੍ਹ ਵਿਚ ਕਰਨ ਲੱਗੇ ਇਹ ਕੰਮ… ਜਾਂਚ ਵਿਚ ਵੱਡੇ ਖੁਲਾਸੇ!

ਕੈਨੇਡਾ ਵਿਚ ਪੰਜਾਬੀ ਮੂਲ ਦੀ ਇਕ ਮਹਿਲਾ ਜੇਲ੍ਹ ਗਾਰਡ ਨੂੰ ਇਕ ਕੈਦੀ ਨਾਲ ਪਿਆਰ ਹੋ ਗਿਆ। ਉਸ ਨੇ ਕੈਦੀ ਵੱਲੋਂ ਜੇਲ੍ਹ ਵਿਚ ਮੋਬਾਈਲ ਦੀ ਵਰਤੋਂ ਕੀਤੇ ਜਾਣ ਦੀ ਜਾਣਕਾਰੀ ਅਧਿਕਾਰੀਆਂ ਤੋਂ ਲੁਕਾਈ।

 

ਕਈ ਮਹੀਨਿਆਂ ਤੱਕ ਦੋਵੇਂ ਫੋਨ ‘ਤੇ ਗੱਲਾਂ ਕਰਦੇ ਰਹਿੰਦੇ ਸਨ, ਜਦੋਂ ਚੈਕਿੰਗ ਹੁੰਦੀ ਤਾਂ ਮਹਿਲਾ ਅਧਿਕਾਰੀ ਉਸ ਕੈਦੀ ਨੂੰ ਬਚਾ ਲੈਂਦੀ ਸੀ। ਹੁਣ ਫੜੇ ਜਾਣ ‘ਤੇ ਮਹਿਲਾ ਜੇਲ੍ਹ ਗਾਰਡ ਨੂੰ 2 ਸਾਲ ਦੀ ਸ਼ਰਤੀ (ਕੰਡੀਸ਼ਨਲ) ਸਜ਼ਾ ਸੁਣਾਈ ਗਈ ਹੈ। ਉਸ ਨੂੰ ਕੁਝ ਸਮੇਂ ਲਈ ਘਰ ਵਿਚ ਨਜ਼ਰਬੰਦ ਰਹਿਣਾ ਪਵੇਗਾ।

 

 

 

ਦਰਅਸਲ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਵਿਚ ਨੌਰਥ ਫ੍ਰੇਜ਼ਰ ਪ੍ਰੀਟ੍ਰਾਇਲ ਸੈਂਟਰ ਦੀ ਸਾਬਕਾ ਕਰੈਕਸ਼ਨਲ ਅਫ਼ਸਰ (ਜੇਲ੍ਹ ਗਾਰਡ) ਰਮਨਦੀਪ (31) ਨੂੰ ਅਧਿਕਾਰੀ ਵਜੋਂ ਵਿਸ਼ਵਾਸਘਾਤ ਕਰਨ ਲਈ ਇਹ ਸਜ਼ਾ ਸੁਣਾਈ ਗਈ। ਰਮਨਦੀਪ
ਅਬੌਟਸਫੋਰਡ ਦੀ ਰਹਿਣ ਵਾਲੀ ਹੈ ਅਤੇ ਪੰਜਾਬੀ ਮੂਲ ਦੀ ਹੈ। ਉਸ ਨੇ ਮਾਰਚ 2021 ਵਿਚ ਨੌਰਥ ਫ੍ਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿਚ ਜੇਲ੍ਹ ਗਾਰਡ ਵਜੋਂ ਨੌਕਰੀ ਜੁਆਇਨ ਕੀਤੀ ਸੀ।

2021 ਤੋਂ ਕੈਦੀ ਨਾਲ ਰਿਲੇਸ਼ਨ ਵਿਚ ਸੀ
ਕੈਨੇਡਾ ਪੁਲਸ ਅਨੁਸਾਰ, ਸਤੰਬਰ 2021 ਤੋਂ ਲਗਭਗ 1 ਸਾਲ ਤੱਕ ਰਮਨਦੀਪ ਦਾ ਕੈਦੀ ਨਾਲ ਗੁਪਤ ਰਿਲੇਸ਼ਨਸ਼ਿਪ ਸੀ। ਦੋਵੇਂ ਜੇਲ੍ਹ ਦੇ ਅਧਿਕਾਰਤ ਫੋਨ ਸਿਸਟਮ ਅਤੇ ਕੈਦੀ ਕੋਲ ਮੌਜੂਦ ਅਵੈਧ ਮੋਬਾਈਲ ਰਾਹੀਂ ਸੰਪਰਕ ਵਿਚ ਰਹਿੰਦੇ ਸਨ। ਰਮਨਦੀਪ ‘ਤੇ ਦੋਸ਼ ਹੈ ਕਿ ਉਸ ਨੇ ਕੈਦੀ ਕੋਲ ਸੈੱਲਫੋਨ ਹੋਣ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਨਹੀਂ ਕੀਤੀ ਅਤੇ ਇਸ ਨੂੰ ਲੁਕਾਉਣ ਵਿਚ ਮਦਦ ਕੀਤੀ। ਇਸ ਫੋਨ ਰਾਹੀਂ ਹੋਰ ਗਤੀਵਿਧੀਆਂ ਵੀ ਚੱਲ ਰਹੀਆਂ ਸਨ।

ਚੈਕਿੰਗ ਦੌਰਾਨ ਪ੍ਰੇਮੀ ਕੈਦੀ ਨੂੰ ਬਚਾ ਲੈਂਦੀ ਸੀ ਮਹਿਲਾ ਮੁਲਾਜ਼ਮ
ਰਮਨਦੀਪ ਅਤੇ ਕੈਦੀ ਵਿਚਕਾਰ ਇਹ ਲਵ ਅਫੇਅਰ ਪੋਰਟ ਕੋਕਵਿਟਲਾਮ ਦੇ ਨੌਰਥ ਫ੍ਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿਚ ਬਣਿਆ। ਰਮਨਦੀਪ ਨੇ ਅਦਾਲਤ ਵਿਚ ਮੰਨਿਆ ਕਿ ਉਹ ਦੋਵੇਂ ਜੇਲ੍ਹ ਦੇ ਫੋਨ ਸਿਸਟਮ ਅਤੇ ਉਸ ਸੈੱਲਫੋਨ ਰਾਹੀਂ ਆਪਸ ਵਿਚ ਗੱਲਬਾਤ ਕਰਦੇ ਸਨ। ਉਸ ਨੂੰ ਵੀ ਪਤਾ ਨਹੀਂ ਹੈ ਕਿ ਕੈਦੀ ਨੂੰ ਸੈੱਲਫੋਨ ਕਿਵੇਂ ਮਿਲਿਆ ਸੀ, ਪਰ ਉਹ ਉਸ ਨੂੰ ਸਲਾਹ ਦਿੰਦੀ ਸੀ ਕਿ ਚੈਕਿੰਗ ਹੋਣ ਵਾਲੀ ਹੈ। ਉਹ ਉਸ ਨੂੰ ਫੋਨ ਨੂੰ ਲੁਕਾਉਣ ਲਈ ਖ਼ਾਸ ਥਾਵਾਂ ਵੀ ਦੱਸਦੀ ਸੀ।

2 ਦੋਸ਼ਾਂ ਵਿਚ ਸੁਣਾਈ ਗਈ ਸਜ਼ਾ
ਅਕਤੂਬਰ 2025 ਵਿਚ ਕੋਕਵਿਟਲਾਮ ਆਰਸੀਐਮਪੀ (ਪੁਲਸ) ਨੇ ਉਸ ਵਿਰੁੱਧ ਦੋ ਕਾਉਂਟਸ ਆਫ਼ ਬ੍ਰੀਚ ਆਫ਼ ਟ੍ਰਸਟ ਬਾਏ ਏ ਪਬਲਿਕ ਅਫ਼ਸਰ (ਜਨਤਕ ਅਧਿਕਾਰੀ ਵੱਲੋਂ ਭਰੋਸੇ ਦੀ ਉਲੰਘਣਾ) ਦੇ ਦੋਸ਼ ਲਗਾਏ। ਪਹਿਲਾ ਦੋਸ਼ ਸੀ ਕਿ ਰਮਨਦੀਪ ਦਾ ਕੈਦੀ ਨਾਲ ਨਜਾਇਜ਼ ਰਿਲੇਸ਼ਨਸ਼ਿਪ ਹੈ। ਦੂਜਾ ਦੋਸ਼ ਸੀ ਕਿ ਰਮਨਦੀਪ ਨੇ ਸੈੱਲਫੋਨ ਬਾਰੇ ਰਿਪੋਰਟ ਨਹੀਂ ਕੀਤਾ। ਨਵੰਬਰ 2025 ਵਿਚ ਰਮਨਦੀਪ ਨੇ ਪਾਬੰਦੀਸ਼ੁਦਾ ਸਮਾਨ (ਕੰਟ੍ਰਾਬੈਂਡ) ਵਾਲੇ ਮਾਮਲੇ ਵਿਚ ਦੋਸ਼ ਕਬੂਲ ਕਰ ਲਿਆ। ਰਿਲੇਸ਼ਨਸ਼ਿਪ ਵਾਲਾ ਦੋਸ਼ ਬਾਅਦ ਵਿਚ ਰੱਦ ਕਰ ਦਿੱਤਾ ਗਿਆ।

ਜੱਜ ਬੋਲੇ- ਇਸ ਨੇ ਸਹਿਯੋਗੀਆਂ ਦੀ ਜਾਨ ਜੋਖ਼ਿਮ ਵਿੱਚ ਪਾਈ
24 ਜੂਨ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਦਿਬਾ ਮਾਜ਼ੁਬ ਨੇ ਕਿਹਾ, “ਮੈਂ ਸਵੀਕਾਰ ਕਰਦਾ ਹਾਂ ਕਿ ਰਮਨਦੀਪ ਨੂੰ ਆਪਣੇ ਕੀਤੇ ‘ਤੇ ਡੂੰਘਾ ਅਤੇ ਬਹੁਤ ਜ਼ਿਆਦਾ ਪਛਤਾਵਾ ਹੈ। ਉਸ ਨੇ ਪੂਰੀ ਇਮਾਨਦਾਰੀ ਨਾਲ ਸਵੀਕਾਰ ਕੀਤਾ ਕਿ ਇਹ ਕੋਈ ਛੋਟੀ ਚੂਕ ਨਹੀਂ ਸੀ, ਕਿ ਉਸ ਨੇ ਆਪਣੇ ਸਹਿਯੋਗੀਆਂ ਨੂੰ ਜੋਖ਼ਿਮ ਵਿਚ ਪਾਇਆ। ਇਸ ਲਈ ਉਸ ਨੂੰ ਘਰ ਵਿਚ ਨਜ਼ਰਬੰਦ ਰੱਖਣ ਦੀ 2 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ।

-ਬੀਸੀ ਦੀ ਸਾਬਕਾ ਜੇਲ੍ਹ ਅਧਿਕਾਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
-ਨਿਊ ਵੈਸਟ ਦੇ ਪੰਜਾਬੀ ਪੁਲਿਸ ਅਧਿਕਾਰੀ ‘ਤੇ ਗੰਭੀਰ ਦੋਸ਼ ਲੱਗੇ
-ਕੈਲੇਫੋਰਨੀਆ ‘ਚ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ
-ਯੂਰਪ ‘ਚ ਅੱਤ ਦੀ ਗਰਮੀ ਨੇ ਲੋਕਾਂ ਦੀ ਬੱਸ ਕਰਾਈ
-ਭਾਰਤ ਵਲੋਂ ਜਹਾਜ਼ਾਂ ਲਈ ਪਾਕਿਸਤਾਨੀ ਅਸਮਾਨ ਖੋਲ੍ਹਣ ਦੀ ਮੰਗ
-‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਕਰਜ਼ਾ ਚੁੱਕੇਗੀ ਪੰਜਾਬ ਸਰਕਾਰ

Check Also

Indian-Origin Student Arrested ਮਿਆਮੀ ‘ਚ ਭਾਰਤੀ ਮੂਲ ਦੇ 22 ਸਾਲਾ ਧੀਰ ਪਟੇਲ ‘ਤੇ 60 ਹਜ਼ਾਰ ਡਾਲਰ ਤੱਕ ਦੇ ਡਿਜ਼ਾਈਨਰ ਕੱਪੜੇ ਚੋਰੀ ਕਰਨ ਦੇ ਦੋਸ਼

Indian-Origin Student Arrested in Miami for Allegedly Stealing Up to $60,000 Worth of Designer Clothing …