Breaking News

Kewal Singh Dhillon – ਕੇਵਲ ਸਿੰਘ ਢਿੱਲੋਂ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਣੋ ਕੌਣ ਹਨ ਤੇ BJP ਨੇ ਕਿਉਂ ਬਣਾਇਆ ?

KEWAL SINGH DHILLON REPLACES SUNIL JAKHAR AS PUNJAB BJP CHIEF.

ਕੇਵਲ ਸਿੰਘ ਢਿੱਲੋਂ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਣੋ ਕੌਣ ਹਨ ਤੇ BJP ਨੇ ਕਿਉਂ ਬਣਾਇਆ ?
ਕਾਂਗਰਸ ਤੋਂ ਭਾਜਪਾ ਤੱਕ ਦਾ ਸਫ਼ਰ
ਭਾਜਪਾ ਸਾਰੀਆਂ ਫ਼ਸਲਾਂ ‘ਤੇ MSP ਯਕੀਨੀ ਬਣਾਏਗੀ: Kewal Singh Dhillon

Punjab BJP New President : ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ।ਹਾਈਕਮਾਂਡ ਨੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ (Kewal Singh Dhillon) ਨੂੰ ਪੰਜਾਬ ਦਾ ਨਵਾਂ ਪ੍ਰਧਾਨ ਚੁਣਿਆ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਹਰਿਆਣਾ ‘ਚ ਡਾ. ਅਰਚਨਾ ਗੁਪਤਾ, ਦਿੱਲੀ ‘ਚ ਹਰਸ਼ ਮਲਹੋਤਰਾ ਅਤੇ ਤ੍ਰਿਪੁਰਾ ‘ਚ ਅਭਿਸ਼ੇਕ ਦੇਬਰਾਏ ਨੂੰ ਨਵੇਂ ਇੰਚਾਰਜਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਇਹ ਯਕੀਨੀ ਬਣਾਏਗੀ ਕਿ ਸੂਬੇ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਸੂਚੀਬੱਧ ਸਾਰੀਆਂ ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (MSP) ਮਿਲੇ। ਅੱਜ ਇੱਥੇ ‘ਟ੍ਰਿਬਿਊਨ ਸਮੂਹ’ ਨਾਲ ਨਾਲ ਗੱਲਬਾਤ ਕਰਦਿਆਂ ਸੂਬਾ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, “ਜੇ ਹਰਿਆਣਾ 21 ਫ਼ਸਲਾਂ ‘ਤੇ ਐੱਮਐੱਸਪੀ ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ?”

ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਉਨ੍ਹਾਂ ਲੋਕਾਂ ਲਈ ਉਮੀਦ ਦੀ ਨਵੀਂ ਕਿਰਨ ਹੈ ਜੋ ਹੁਣ ਤੱਕ ਸੂਬੇ ਵਿੱਚ ਲਗਾਤਾਰ ਰਹੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ (ਆਪ) ਦੀਆਂ ਸਰਕਾਰਾਂ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ, “ਮੈਂ ਸਿਰਫ਼ ਇਹ ਕਹਿ ਸਕਦਾ ਹਾਂ ਕਿ ਪੰਜਾਬ ਦੇ ਲੋਕ ਥੱਕੇ ਹੋਏ ਹਨ ਪਰ ਹਾਰੇ ਨਹੀਂ ਹਨ। ਉਹ 2027 ਵਿੱਚ ਸਹੀ ਫੈਸਲਾ ਲੈਣਗੇ।”

ਉਨ੍ਹਾਂ ਕਿਹਾ, “2027 ਵਿੱਚ ਪੰਜਾਬ ਵਿੱਚ ‘ਕਮਲ ਦਾ ਫੁੱਲ’ (ਭਾਜਪਾ) ਹੋਵੇਗਾ। ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਤਬਦੀਲੀ ਦਾ ਸਮਾਂ ਹੈ। ਸਾਡੀ ਭਾਜਪਾ ਸਰਕਾਰ ਹੋਵੇਗੀ।” ਸੂਬਾ ਭਾਜਪਾ ਦੇ ਪ੍ਰਧਾਨ ਵਜੋਂ ਇੱਕ ਸਿੱਖ ਚਿਹਰੇ ਦੀ ਅਸਾਧਾਰਨ ਨਿਯੁਕਤੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਪੰਜਾਬੀ ਵੱਖ-ਵੱਖ ਧਰਮਾਂ ਵਿੱਚ ਕੋਈ ਫ਼ਰਕ ਨਹੀਂ ਕਰਦੇ। ਉਹ ਹਮੇਸ਼ਾ ਇੱਕ ਹੋ ਕੇ ਰਹੇ ਹਨ।”

ਢਿੱਲੋਂ ਨੇ ਕਿਹਾ, “ਫਿਲਹਾਲ ਅਸੀਂ ਭਾਜਪਾ ਸੂਬੇ ਦੇ ਸਾਰੇ ਕੋਨਿਆਂ ਵਿੱਚ ਲੋਕਾਂ ਤੱਕ ਪਹੁੰਚਣ ਲਈ ਸੁਤੰਤਰ ਤੌਰ ‘ਤੇ ਕੰਮ ਕਰ ਰਹੇ ਹਾਂ। ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿ ਸਾਡੀ ਪਾਰਟੀ ਕੋਈ ਗੱਠਜੋੜ ਕਰੇਗੀ ਜਾਂ ਨਹੀਂ, ਖਾਸ ਕਰਕੇ ਸਾਡੇ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨਾਲ। ਅੰਤਿਮ ਫੈਸਲਾ ਸਾਡੀ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਮੈਂ ਸਿਰਫ਼ ਇਹ ਕਹਿ ਸਕਦਾ ਹਾਂ ਕਿ ਅਸੀਂ ਉਨ੍ਹਾਂ ਸਾਰੇ ਸਮਾਨ ਸੋਚ ਵਾਲੇ ਭਾਈਵਾਲਾਂ ਨਾਲ ਖੜ੍ਹੇ ਹੋਵਾਂਗੇ ਜਿਨ੍ਹਾਂ ਦੀ ਤਰਜੀਹਾਂ ਦੀ ਸੂਚੀ ਵਿੱਚ ਪੰਜਾਬ ਦੀ ਭਲਾਈ ਸਿਖਰ ‘ਤੇ ਹੈ।”

ਢਿੱਲੋਂ ਨੇ ਕਿਹਾ, “ਸਾਡੀ ਪਾਰਟੀ ਉਨ੍ਹਾਂ ਚੰਗੇ ਦਿਨਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਆਪਣਾ ਏਜੰਡਾ ਤਿਆਰ ਕਰਨ ‘ਤੇ ਕੰਮ ਕਰ ਰਹੀ ਹੈ, ਜੋ ਸੂਬੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਦੇਖੇ ਸਨ। ਮੈਂ ਆਪਣਾ ਕਾਰਜਕਾਲ ਸਾਰੇ ਪਾਰਟੀ ਵਰਕਰਾਂ, ਖਾਸ ਕਰਕੇ ਸੀਨੀਅਰਾਂ ਅਤੇ ਪੁਰਾਣੇ ਸਾਥੀਆਂ ਨੂੰ ਨਾਲ ਲੈ ਕੇ ਸ਼ੁਰੂ ਕਰਾਂਗਾ ਤਾਂ ਜੋ ਸਾਡੀ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾ ਸਕੇ।”

ਢਿੱਲੋਂ ਨੇ ਕਿਹਾ, “ਮੈਂ ਸਿਰਫ਼ ਇਹ ਚਾਹੁੰਦਾ ਹਾਂ ਕਿ ਮੇਰੀ ਪਾਰਟੀ ਲੋਕਾਂ ਤੱਕ ਪਹੁੰਚੇ ਅਤੇ ਉਨ੍ਹਾਂ ਨੂੰ ਦੱਸੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਹਨ। ਉਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਆਪਣੀਆਂ ਤਰਜੀਹਾਂ ਵਿੱਚ ਸਭ ਤੋਂ ਉੱਪਰ ਰੱਖਿਆ ਹੈ। ਸਰਕਾਰ ਵੱਲੋਂ ਬਿੱਲਾਂ ਵਿੱਚ ਕਿਸਾਨਾਂ ਦੇ ਲਾਭਾਂ ਬਾਰੇ ਕਿਸਾਨਾਂ ਨੂੰ ਯਕੀਨ ਨਾ ਦਿਵਾ ਸਕਣ ਤੋਂ ਬਾਅਦ ਮੋਦੀ ਨੇ ਖੇਤੀ ਬਿੱਲ ਵਾਪਸ ਲੈ ਲਏ ਸਨ। ਗੁਰਦੁਆਰਾ ਰਸੋਈ ਤੋਂ ਜੀਐੰਸਟੀ ਵਾਪਸ ਲੈਣਾ ਅਤੇ ਕਰਤਾਰਪੁਰ ਲਾਂਘਾ ਖੋਲ੍ਹਣਾ ਉਨ੍ਹਾਂ ਵਿਸ਼ੇਸ਼ ਲਾਭਾਂ ਦੀ ਲੰਬੀ ਸੂਚੀ ਵਿੱਚੋਂ ਕੁਝ ਉਦਾਹਰਣਾਂ ਹਨ ਜੋ ਕੇਂਦਰ ਵੱਲੋਂ ਸੂਬੇ ਨੂੰ ਦਿੱਤੇ ਗਏ ਹਨ।”

ਉਨ੍ਹਾਂ ਕਿਹਾ, “ਅੱਜ ਦੇ ਸਮੇਂ ਵਿੱਚ, ਪੰਜਾਬ ਦੇ ਲੋਕ ਉਸ ‘ਗੁੰਡਾ ਰਾਜ’ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਜੋ ਪੂਰੇ ਸੂਬੇ ਵਿੱਚ ਬੇਰੋਕ ਚੱਲ ਰਿਹਾ ਹੈ। ਅਸੀਂ ਬਦਲਾਅ ਲਿਆਵਾਂਗੇ।”

Check Also

Bollywood News – ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ ਜਨਮ

Bollywood News – ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ …