Breaking News

Gurdaspur News : ਗੁਰਦਾਸਪੁਰ ‘ਚ ਵਿਆਹੁਤਾ ਦੀ ਭੇਤਭਰੇ ਹਾਲਾਤਾਂ ‘ਚ ਮੌਤ, ਪੇਕਿਆਂ ਨੇ ਸਹੁਰੇ ਪਰਿਵਾਰ ਦੇ ਮੈਂਬਰਾਂ ‘ਤੇ ਲਾਏ ਇਲਜ਼ਾਮ

Gurdaspur News : ਗੁਰਦਾਸਪੁਰ ‘ਚ ਵਿਆਹੁਤਾ ਦੀ ਭੇਤਭਰੇ ਹਾਲਾਤਾਂ ‘ਚ ਮੌਤ, ਪੇਕਿਆਂ ਨੇ ਸਹੁਰੇ ਪਰਿਵਾਰ ਦੇ ਮੈਂਬਰਾਂ ‘ਤੇ ਲਾਏ ਇਲਜ਼ਾਮ

‘ਪਤੀ ਕਰਦਾ ਸੀ ਜਿੰਦਰ ਕੌਰ ਦੀ ਕੁੱਟਮਾਰ’

Gurdaspur News : ਪਿੰਡ ਦਾਰਾਪੁਰ ਦੀ ਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਮ੍ਰਿਤਕਾ ਦੇ ਘਰ ਵਾਾਲੇ ਦਰਾਣੀ ਅਤੇ ਜੇਠ ਤੇ ਕਤਲ ਕਰਨ ਦਾ ਸ਼ੱਕ ਜਤਾਇਆ ਹੈ, ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ‌ਗਈ ਹੈ।

Gurdaspur News : ਪਿੰਡ ਦਾਰਾਪੁਰ ਦੀ ਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਮ੍ਰਿਤਕਾ ਦੇ ਘਰ ਵਾਾਲੇ ਦਰਾਣੀ ਅਤੇ ਜੇਠ ਤੇ ਕਤਲ ਕਰਨ ਦਾ ਸ਼ੱਕ ਜਤਾਇਆ ਹੈ, ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ‌ਗਈ ਹੈ। ਪੁਲਿਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ।

‘ਪਤੀ ਕਰਦਾ ਸੀ ਜਿੰਦਰ ਕੌਰ ਦੀ ਕੁੱਟਮਾਰ’

ਮ੍ਰਿਤਕਾ ਜਿੰਦਰ ਦੇ ਪੇਕੇ ਪਰਿਵਾਰ ਦਾ ਕਹਿਣਾ ਕਿ ਉਸ ਦੇ ਕੋਈ ਵੀ ਔਲਾਦ ਨਹੀਂ ਸੀ, ਇਸ ਕਾਰਨ ਸ਼ਰਾਬ ‘ਚ ਟੱਲੀ ਹੋ ਕੇ ਅਕਸਰ ਹੀ ਉਸ ਦਾ ਪਤੀ ਉਸਦੀ ਮਾਰ-ਕੁਟਾਈ ਕਰਦਾ ਰਹਿੰਦਾ ਸੀ ਅਤੇ ਹੋਰ ਵਿਆਹ ਕਰਾਉਣ ਦੀਆਂ ਗੱਲਾਂ ਵੀ ਕਰਦਾ ਸੀ। ਕੁੜੀ ਦੀ ਮੌਤ ਤੋਂ ਬਾਅਦ ਘਰ ਤੋਂ ਫਰਾਰ ਹੋ ਗਿਆ ਹੈ, ਜਿਸ ਕਾਰਨ ਉਹਨਾਂ ਦੇ ਸ਼ੱਕ ਦਾ ਘੇਰਾ ਹੋਰ ਵਧਿਆ ਹੈ। ਉਹਨਾਂ ਨੇ ਇਹ ਦਾਵਾ ਵੀ ਕੀਤਾ ਹੈ ਕਿ ਮ੍ਰਿਤਕਾ ਦੇ ਗਲੇ ਅਤੇ ਬਾਂਹ ‘ਤੇ ਮਾਰ-ਕੁਟਾਈ ਦੇ ਨਿਸ਼ਾਨ ਹਨ।

ਪੁਲਿਸ ਦਾ ਕੀ ਹੈ ਕਹਿਣਾ ?

ਦੂਜੇ ਪਾਸੇ, ਸਬੰਧਤ ਡੀਐਸਪੀ ਕੁਲਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਮ੍ਰਿਤਕਾ ਜਿੰਦਰ ਦੇ ਪੇਕਾ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਜਿੰਦਰ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਉਸ ਦੀ ਮੌਤ ਮਾਰ-ਕੁਟਾਈ ਕਰਨ ਹੋਈ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਜੇਕਰ ਕੁਝ ਅਜਿਹਾ ਨਿਕਲਿਆ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏਗੀ।

Check Also

Amritsar : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ

Amritsar News: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਇਤਰਾਜ਼ਯੋਗ …