Breaking News

ED ਵੱਲੋਂ 157 ਕਰੋੜ ਦੀ FEMA ਜਾਂਚ ਵਿੱਚ ਹੈਂਪਟਨ ਸਕਾਈ ਰਿਐਲਟੀ ਅਤੇ Sanjeev Arora ਨਾਲ ਜੁੜੀਆਂ ਜਾਇਦਾਦਾਂ ਜ਼ਬਤ

ED ਵੱਲੋਂ 157 ਕਰੋੜ ਦੀ FEMA ਜਾਂਚ ਵਿੱਚ ਹੈਂਪਟਨ ਸਕਾਈ ਰਿਐਲਟੀ ਅਤੇ Sanjeev Arora ਨਾਲ ਜੁੜੀਆਂ ਜਾਇਦਾਦਾਂ ਜ਼ਬਤ

The Enforcement Directorate (ED) has reportedly uncovered alleged financial irregularities linked to firms associated with Punjab Cabinet minister Sanjeev Arora, including fake sales worth Rs 157.12 crore and bogus exports routed through shell entities. The agency suspects round-tripping of funds through foreign entities in violation of FEMA regulations and has attached multiple bank accounts, while also freezing demat accounts and mutual fund holdings linked to the network.

ਐਨਫੋਰਸਮੈਂਟ ਡਾਇਰੈਕਟੋਰੇਟ ਨੇ 157.12 ਕਰੋੜ ਰੁਪਏ ਦੇ ਫਰਜ਼ੀ ਨਿਰਯਾਤ ਨਾਲ ਸਬੰਧਤ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ ਦੇ ਮਾਮਲੇ ਵਿੱਚ ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਅਤੇ ਪੰਜਾਬ ਦੇ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਜੁੜੀਆਂ ਇਕਾਈਆਂ ਦੇ ਬੈਂਕ ਖਾਤਿਆਂ, ਡੀਮੈਟ ਹੋਲਡਿੰਗਜ਼ ਅਤੇ ਅਚੱਲ ਜਾਇਦਾਦਾਂ ਨੂੰ ਆਰਜ਼ੀ ਤੌਰ ‘ਤੇ ਜ਼ਬਤ (attach) ਕਰ ਲਿਆ ਹੈ।

ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (FEMA), 1999 ਦੀ ਧਾਰਾ 37(3) ਅਤੇ ਇਨਕਮ ਟੈਕਸ ਐਕਟ ਦੀ ਧਾਰਾ 132(9B) ਤਹਿਤ 19 ਅਪਰੈਲ ਨੂੰ ਜਾਰੀ ਕੀਤੇ ਗਏ ਜ਼ਬਤੀ ਦੇ ਹੁਕਮਾਂ ਵਿੱਚ ਮਾਲੀਏ ਦੇ ਹਿੱਤਾਂ ਦੀ ਰਾਖੀ ਅਤੇ ਅਗਲੇਰੀ ਜਾਂਚ ਦੀ ਸਹੂਲਤ ਲਈ ਇਨ੍ਹਾਂ ਸੰਪਤੀਆਂ ਨੂੰ 180 ਦਿਨਾਂ ਲਈ ਫ੍ਰੀਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਈਡੀ ਦੀ ਇਹ ਕਾਰਵਾਈ 17 ਅਪਰੈਲ ਨੂੰ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਵਿੱਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਕੰਪਲੈਕਸ, ਇਸ ਦੇ ਮੁੱਖ ਸ਼ੇਅਰਧਾਰਕ ਮੈਸਰਜ਼ ਫਾਈਨਡੌਕ ਫਿਨਵੈਸਟ ਪ੍ਰਾਈਵੇਟ ਲਿਮਟਿਡ ਦੇ ਦਫ਼ਤਰਾਂ ਅਤੇ ਸੰਜੀਵ ਅਰੋੜਾ, ਕਾਵਿਆ ਅਰੋੜਾ, ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨਾਲ ਸਬੰਧਤ ਟਿਕਾਣਿਆਂ ‘ਤੇ ਕੀਤੀ ਗਈ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਆਰਜ਼ੀ ਜ਼ਬਤੀ ਦੇ ਹੁਕਮਾਂ ਅਨੁਸਾਰ ਕੰਪਨੀ ਨੇ ਕਥਿਤ ਤੌਰ ‘ਤੇ ਆਪਣੇ ਡਾਇਰੈਕਟਰਾਂ, ਕਰਮਚਾਰੀਆਂ ਅਤੇ ਸਹਿਯੋਗੀਆਂ ਨਾਲ ਮਿਲ ਕੇ ਜਾਅਲੀ ਵਿਕਰੀ ਅਤੇ ਨਿਰਯਾਤ ਦਿਖਾਉਣ ਲਈ ਸ਼ੈੱਲ ਇਕਾਈਆਂ ਦੇ ਨੈਟਵਰਕ ਰਾਹੀਂ ਫਰਜ਼ੀ ਖਰੀਦ ਇਨਵੌਇਸ ਤਿਆਰ ਕੀਤੇ ਸਨ।

ਈਡੀ ਨੇ ਦੋਸ਼ ਲਾਇਆ ਹੈ ਕਿ ਕੁੱਲ 157.12 ਕਰੋੜ ਰੁਪਏ ਦੇ ਦਾਅਵੇ ਵਾਲੇ ਨਿਰਯਾਤ ਵਿੱਚੋਂ 102.50 ਕਰੋੜ ਰੁਪਏ ਦੇ ਲੈਣ-ਦੇਣ ਸਿਰਫ਼ ਦੋ ਯੂਏਈ (UAE) ਅਧਾਰਤ ਇਕਾਈਆਂ — ਮੈਸਰਜ਼ ਫੋਰਟਬੈਲ ਟੈਲੀਕਾਮ FZCO ਅਤੇ ਮੈਸਰਜ਼ ਡਰੈਗਨ ਗਲੋਬਲ FZCO — ਰਾਹੀਂ ਕੀਤੇ ਗਏ ਸਨ।

ਏਜੰਸੀ ਨੇ ਅੱਗੇ ਦਾਅਵਾ ਕੀਤਾ ਹੈ ਕਿ ਫੋਰਟਬੈਲ ਟੈਲੀਕਾਮ FZCO ਮੈਸਰਜ਼ ਫੋਰਟਬੈਲ ਗੈਜੇਟਸ ਪ੍ਰਾਈਵੇਟ ਲਿਮਟਿਡ ਦੀ ਇੱਕ ਸਬੰਧਤ ਇਕਾਈ ਹੈ, ਜਿਸ ਦੀ ਮਲਕੀਅਤ ਕਥਿਤ ਤੌਰ ‘ਤੇ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਕੋਲ ਹੈ। ਜਾਂਚ ਵਿੱਚ ਸਬੰਧਤ ਵਿਦੇਸ਼ੀ ਇਕਾਈਆਂ ਰਾਹੀਂ ਫੰਡਾਂ ਦੀ “ਰਾਊਂਡ-ਟ੍ਰਿਪਿੰਗ” ਦਾ ਸ਼ੱਕ ਜਤਾਇਆ ਗਿਆ ਹੈ, ਜੋ ਕਿ ਫੇਮਾ (FEMA) ਦੇ ਨਿਯਮਾਂ ਦੀ ਕਥਿਤ ਉਲੰਘਣਾ ਹੈ।

ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਕਈ ਬੈਂਕ ਖਾਤੇ, ਕਾਵਿਆ ਅਰੋੜਾ ਦੇ ਡੀਮੈਟ ਖਾਤੇ ਅਤੇ ਮਿਉਚੁਅਲ ਫੰਡ ਹੋਲਡਿੰਗਜ਼ ਤੋਂ ਇਲਾਵਾ ਲੁਧਿਆਣਾ, ਮੋਹਾਲੀ ਅਤੇ ਗੁਰੂਗ੍ਰਾਮ ਵਿੱਚ ਸਥਿਤ ਅਚੱਲ ਜਾਇਦਾਦਾਂ ਸ਼ਾਮਲ ਹਨ। ਈਡੀ ਕਥਿਤ ਵਿਦੇਸ਼ੀ ਮੁਦਰਾ ਉਲੰਘਣਾਵਾਂ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਸਬੰਧਤ ਫਰਮਾਂ ਅਤੇ ਵਿਅਕਤੀਆਂ ਦੇ ਵਿੱਤੀ ਲੈਣ-ਦੇਣ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Bikram Majithia Posts –
🚨 ਸਭ ਫੜੇ ਜਾਣਗੇ
👉 ਸੰਜੀਵ ਅਰੋੜਾ ਨਾਲ ਜੁੜੀਆਂ ਫਰਮਾਂ ਦੇ ਵਿੱਤੀ ਲੈਣ-ਦੇਣ ਵਿੱਚ ED ਨੂੰ ਕਥਿਤ ਤੌਰ ‘ਤੇ ਕਈ ਗੰਭੀਰ ਗੜਬੜੀਆਂ ਮਿਲੀਆਂ
👉 ਸ਼ੈੱਲ ਇਕਾਈਆਂ ਅਤੇ ਜਾਅਲੀ ਖਰੀਦ ਬਿੱਲਾਂ ਰਾਹੀਂ ਕਥਿਤ ਤੌਰ ‘ਤੇ ₹157.12 ਕਰੋੜ ਦੀਆਂ ਫਰਜ਼ੀ ਸੇਲਾਂ ਅਤੇ ਬੋਗਸ ਐਕਸਪੋਰਟ ਤਿਆਰ ਕੀਤੀਆਂ ਗਈਆਂ ?
👉 ਵੱਡੀ ਗੜਬੜ ਵਿਚ ਕਥਿਤ ਤੌਰ ‘ਤੇ ₹102.50 ਕਰੋੜ ਦੀ ਐਕਸਪੋਰਟ ਸਿਰਫ਼ UAE ਦੀਆਂ ਦੋ ਇਕਾਈਆਂ ਰਾਹੀਂ ਰੂਟ ਕੀਤੀ ਗਈ।
👉 ED ਨੂੰ FEMA ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੰਬੰਧਿਤ ਵਿਦੇਸ਼ੀ ਇਕਾਈਆਂ ਰਾਹੀਂ ਫੰਡਾਂ ਦੀ ਰਾਊਂਡ-ਟ੍ਰਿੱਪਿੰਗ ਦਾ ਸ਼ੱਕ।
👉 ਵਿਦੇਸ਼ੀ ਇਕਾਈ Fortbel Telecom FZCO ਦਾ ਕਥਿਤ ਤੌਰ ‘ਤੇ Fortbel Gadgets Private Limited ਨਾਲ ਸੰਬੰਧ ਮਿਲਿਆ, ਜੋ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨਾਲ ਜੁੜੀ ਦੱਸੀ ਜਾ ਰਹੀ ਹੈ।
👉 ED ਨੇ ਸੰਜੀਵ ਅਰੋੜਾ ਨੂੰ ਜਾਂਚ ਦੇ ਘੇਰੇ ਵਿੱਚ ਆਈ Hampton Sky Realty Limited ਦਾ Director, Promoter ਅਤੇ ਵੱਡਾ Shareholder ਦੱਸਿਆ।
👉 Axis Bank, SBI, HDFC, ICICI ਅਤੇ Kotak Mahindra ਸਮੇਤ ਕਈ ਬੈਂਕ ਖਾਤੇ ਕਥਿਤ ਤੌਰ ‘ਤੇ ED ਦੀ ਅਟੈਚਮੈਂਟ ਹੇਠ ਆਏ।
👉 ਨੈੱਟਵਰਕ ਨਾਲ ਜੁੜੇ Demat Accounts ਅਤੇ Mutual Fund Holdings ਵੀ ED ਵੱਲੋਂ ਅਸਥਾਈ ਤੌਰ ‘ਤੇ ਅਟੈਚ ਕੀਤੇ ਗਏ।
👉 ਲੁਧਿਆਣਾ, ਮੋਹਾਲੀ ਅਤੇ ਗੁਰੁਗਰਾਮ ਵਿੱਚ ਸਥਿਤ ਰੀਅਲ ਐਸਟੇਟ ਦੀਆ ਜਾਇਦਾਦਾਂ ਵੀ ਜਾਂਚ ਦੌਰਾਨ ਕਥਿਤ ਤੌਰ ‘ਤੇ ਕਈ ਜਇਦਾਦਾਂ ਅਟੈਚ ਕੀਤੀਆਂ ਗਈਆਂ, ਜਿਨ੍ਹਾਂ ਵਿੱਚ Luxury Apartment Property ਅਤੇ Commercial Land Parcels ਸ਼ਾਮਿਲ ਹਨ।
👉 ED ਨੇ ਜਾਂਚ ਨਾਲ ਜੁੜੀਆਂ ਸੰਪਤੀਆਂ ‘ਤੇ 180 ਦਿਨਾਂ ਲਈ Withdrawal, Transfer, Sale, Lease ਅਤੇ Alienation ‘ਤੇ ਪੂਰੀ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ।
🚨 ਅਭੀ ਤੋ ਪਿਕਚਰ ਬਾਕੀ ਹੈ

Check Also

”CM ਦੀ ਯਾਤਰਾ ਕਾਰਨ ਮੇਰੇ ਬੱਚੇ ਦੀ ਮੌਤ ਹੋਈ”, ਪੁਲਿਸ ਨੇ ਰਸਤੇ ਕੀਤੇ ਬੰਦ , ਗੱਡੀ ‘ਚ ਤੜਫਦੀ ਰਹੀ ਪ੍ਰੈਗਨੈਂਟ ਪਤਨੀ , ਪਤੀ ਦਾ ਦੋਸ਼

”CM ਦੀ ਯਾਤਰਾ ਕਾਰਨ ਮੇਰੇ ਬੱਚੇ ਦੀ ਮੌਤ ਹੋਈ”, ਪੁਲਿਸ ਨੇ ਰਸਤੇ ਕੀਤੇ ਬੰਦ , …