Breaking News

Breaking News: ਕੈਬਨਿਟ ਮੰਤਰੀ Sanjeev Arora ਗ੍ਰਿਫ਼ਤਾਰ, ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ED ਨੇ ਕੀਤੀ ਸੀ ਛਾਪੇਮਾਰੀ

Enforcement Directorate arrested Minister Sanjeev Arora: Sources of AAP Party. However, there has been no official confirmation from the ED regarding his arrest.

ਪੰਜਾਬ ਦੇ ਬਿਜਲੀ, ਉਦਯੋਗ, ਨਿਵੇਸ਼ ਪ੍ਰੋਤਸਾਹਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਚੰਡੀਗੜ੍ਹ ਦੇ ਆਲੀਸ਼ਾਨ ਸੈਕਟਰ 2 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਕਈ ਘੰਟੇ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਈਡੀ ਦੇ ਅਧਿਕਾਰਤ ਤੌਰ ’ਤੇ ਇਸ ਸਬੰਧੀ ਟਿੱਪਣੀ ਨਹੀਂ ਕੀਤੀ ਹੈ।

ਕੈਬਨਿਟ ਮੰਤਰੀ Sanjeev Arora ਗ੍ਰਿਫ਼ਤਾਰ,
AAP ਨੇਤਾਵਾਂ ਦੇ ਪ੍ਰੀਤਕਰਮ
‘ਜਿਹੜੇ BJP ‘ਚ ਸ਼ਾਮਲ ਨਹੀਂ ਹੁੰਦੇ ਉਨ੍ਹਾਂ ਨਾਲ ਧੱਕਾ ਕਰਦੇ ਨੇ’,
ਭਾਜਪਾ ਦੇ ਅੱਤਿਆਚਾਰਾਂ ਅੱਗੇ ਪੰਜਾਬ ਨਹੀਂ ਝੁਕੇਗਾ’ -ਕੇਜਰੀਵਾਲ


‘ਗੱਡੀਆਂ ਏਦਾਂ ਭਰ ਕੇ ਆਉਂਦੀਆਂ ਨੇ ਜਿਵੇਂ ਕੋਈ ਅੱ*ਤ*ਵਾ*ਦੀ ਫੜਨ ਜਾ ਰਹੇ ਹੋਣ ‘

ਭਾਵੇਂ ਕਿ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਅਰੋੜਾ ਦੇ ਹੱਕ ਵਿੱਚ ਟਵੀਟ ਕੀਤੇ, ਪਰ ਈਡੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ED ਵੱਲੋਂ ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਕੀਤੀ ਗਈ ਹੈ। ਈਡੀ ਦੇ ਅਧਿਕਾਰੀਆਂ ਅੱਜ ਸਵੇਰੇ ਸੰਜੀਵ ਅਰੋੜਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਰੇਡ ਕੀਤੀ । ਈਡੀ ਦੇ ਕਰੀਬ 20 ਅਧਿਕਾਰੀ ਅੱਠ ਗੱਡੀਆਂ ਵਿੱਚ ਆਏ ਸਨ। ਅੱਜ ਸਵੇਰੇ ਤੋਂ ਸੰਜੀਵ ਅਰੋੜਾ ਦੀ ਰਿਹਾਇਸ਼ ‘ਤੇ ਰੇਡ ਚੱਲ ਰਹੀ ਸੀ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਦਸਤਾਵੇਜ਼ ਜ਼ਬਤ ਕੀਤੇ ਹਨ। ਇਹ ਓਹੀ ਦਸਤਾਵੇਜ਼ ਹਨ,ਜੋ ਸੰਜੀਵ ਅਰੋੜਾ ਦੀ ਆਪਣੀ ਕੰਪਨੀ ਦੇ ਹਨ। ਜਿਨ੍ਹਾਂ ਵਿੱਚ ਫਰਜ਼ੀ ਬਿੱਲ ਅਤੇ ਹੋਰ ਕਈ ਦਸਤਾਵੇਜ਼ ਸ਼ਾਮਲ ਹਨ। ਇਸ ਤੋਂ ਇਲਾਵਾ, ਕਈ ਡਿਜੀਟਲ ਡਿਵਾਈਸਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ।

ਅਰੋੜਾ ਨੂੰ ਭਗਵੰਤ ਮਾਨ ਕੈਬਨਿਟ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਮੰਨਿਆ ਜਾਂਦਾ ਹੈ ਅਤੇ ਉਹ ‘ਆਪ’ ਸਰਕਾਰ ਅਤੇ ਰਾਜ ਦੇ ਉਦਯੋਗਪਤੀਆਂ ਵਿਚਕਾਰ ਸਬੰਧ ਬਣਾਉਣ ਲਈ ਵੱਡੇ ਪੱਧਰ ‘ਤੇ ਅੱਗੇ ਆਏ ਸਨ।

ਈਡੀ ਦੇ ਅਧਿਕਾਰੀ ਸਵੇਰੇ ਤੜਕਸਾਰ ਅਰੋੜਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਹੁੰਚੇ ਸਨ। ਈਡੀ ਦੇ ਕਰੀਬ 20 ਅਧਿਕਾਰੀ ਅੱਠ ਗੱਡੀਆਂ ਵਿੱਚ ਆਏ ਸਨ। ‘ਆਪ’ ਆਗੂ ‘ਤੇ ਇਹ ਤੀਜੀ ਤਲਾਸ਼ੀ ਹੈ, ਜਦਕਿ ਇੱਕ ਤਲਾਸ਼ੀ ਮੁਹਿੰਮ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਚਲਾਈ ਗਈ ਸੀ।

ਈਡੀ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦਿੱਲੀ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਪੰਜ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਵਿੱਚ ਅਰੋੜਾ ਦੇ ਪਰਿਵਾਰ ਦੁਆਰਾ ਪ੍ਰਮੋਟ ਕੀਤੀ ਗਈ ਕੰਪਨੀ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਦਫਤਰ ਅਤੇ ਸੰਜੀਵ ਅਰੋੜਾ ਦਾ ਘਰ ਸ਼ਾਮਲ ਹੈ।

ਈਡੀ ਦੇ ਅਧਿਕਾਰੀ ਨੇ ਕਿਹਾ, “ਈਡੀ ਨੇ ਸੰਜੀਵ ਅਰੋੜਾ ਵੱਲੋਂ ਆਪਣੀ ਕੰਪਨੀ ਰਾਹੀਂ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀਆਂ ਫਰਜ਼ੀ ਜੀਐਸਟੀ ਖਰੀਦਾਂ ਅਤੇ ਦੁਬਈ ਤੋਂ ਭਾਰਤ ਵਿੱਚ ਨਜਾਇਜ਼ ਫੰਡਾਂ ਨੂੰ ਵਾਪਸ ਲਿਆਉਣ (ਰਾਊਂਡ ਟ੍ਰਿਪਿੰਗ) ਲਈ ਕੀਤੇ ਗਏ ਵੱਡੇ ਪੱਧਰ ਦੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਪਤਾ ਲਗਾਇਆ ਹੈ। ਫਰਜ਼ੀ ਆਈਟੀਸੀ (ITC) ਦਾ ਦਾਅਵਾ ਕਰਨ ਅਤੇ ਨਿਰਯਾਤ ਕ੍ਰੈਡਿਟ ‘ਤੇ ਜੀਐਸਟੀ ਰਿਫੰਡ ਅਤੇ ਡਿਊਟੀ ਡਰਾਅ ਬੈਕ ਪ੍ਰਾਪਤ ਕਰਨ ਲਈ ਦਿੱਲੀ ਦੀਆਂ ਗੈਰ-ਮੌਜੂਦ ਫਰਮਾਂ ਤੋਂ ਕਈ ਫਰਜ਼ੀ ਜੀਐਸਟੀ ਖਰੀਦ ਬਿੱਲ ਪ੍ਰਾਪਤ ਕੀਤੇ ਗਏ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ ਅਤੇ ਨਿੱਜੀ ਮੁਨਾਫਾ ਕਮਾਇਆ ਗਿਆ ਹੈ।”

‘ਜਿਹੜੇ BJP ‘ਚ ਸ਼ਾਮਲ ਨਹੀਂ ਹੁੰਦੇ ਉਨ੍ਹਾਂ ਨਾਲ ਧੱਕਾ ਕਰਦੇ ਨੇ’, ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ‘ਤੇ ਬੋਲੇ ਹਰਪਾਲ ਚੀਮਾ

Check Also

”CM ਦੀ ਯਾਤਰਾ ਕਾਰਨ ਮੇਰੇ ਬੱਚੇ ਦੀ ਮੌਤ ਹੋਈ”, ਪੁਲਿਸ ਨੇ ਰਸਤੇ ਕੀਤੇ ਬੰਦ , ਗੱਡੀ ‘ਚ ਤੜਫਦੀ ਰਹੀ ਪ੍ਰੈਗਨੈਂਟ ਪਤਨੀ , ਪਤੀ ਦਾ ਦੋਸ਼

”CM ਦੀ ਯਾਤਰਾ ਕਾਰਨ ਮੇਰੇ ਬੱਚੇ ਦੀ ਮੌਤ ਹੋਈ”, ਪੁਲਿਸ ਨੇ ਰਸਤੇ ਕੀਤੇ ਬੰਦ , …