”CM ਦੀ ਯਾਤਰਾ ਕਾਰਨ ਮੇਰੇ ਬੱਚੇ ਦੀ ਮੌਤ ਹੋਈ”, ਪੁਲਿਸ ਨੇ ਰਸਤੇ ਕੀਤੇ ਬੰਦ , ਗੱਡੀ ‘ਚ ਤੜਫਦੀ ਰਹੀ ਪ੍ਰੈਗਨੈਂਟ ਪਤਨੀ , ਪਤੀ ਦਾ ਦੋਸ਼
Punjab News : ਅੰਮ੍ਰਿਤਸਰ ‘ਚ ਇੱਕ ਗਰਭਵਤੀ ਮਹਿਲਾ ਦੇ ਪੇਟ ਵਿੱਚ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੇ ਪਤੀ ਨੇ ਆਰੋਪ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਕਾਰਨ ਰਸਤੇ ਬੰਦ ਕੀਤੇ ਗਏ ਸਨ ਅਤੇ ਟ੍ਰੈਫਿਕ ਡਾਇਵਰਟ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾ ਸਕੇ।
ਪੀੜਤ ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ ਅਤੇ ਉਹ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਅਮਰਦਾਸ ਹਸਪਤਾਲ ਲੈ ਕੇ ਜਾ ਰਿਹਾ ਸੀ। ਉਸ ਨੇ ਕਿਹਾ ਕਿ ਸੀਐਮ ਦੀ ਯਾਤਰਾ ਕਰਕੇ ਹਰ ਪਾਸੇ ਪੁਲਿਸ ਤਾਇਨਾਤ ਸੀ ਅਤੇ ਕਈ ਰਸਤੇ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਕਰੀਬ 20 ਕਿਲੋਮੀਟਰ ਘੁੰਮ ਕੇ ਜਾਣਾ ਪਿਆ।
ਜੁਗਰਾਜ ਸਿੰਘ ਮੁਤਾਬਕ ਇਸ ਦੌਰਾਨ ਲਗਭਗ 40 ਤੋਂ 50 ਮਿੰਟ ਦੀ ਦੇਰੀ ਹੋ ਗਈ ਅਤੇ ਉਸ ਦੀ ਪਤਨੀ ਗੱਡੀ ਵਿੱਚ ਦਰਦ ਨਾਲ ਤੜਫਦੀ ਰਹੀ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਮਿਸਕੈਰੇਜ ਹੋ ਚੁੱਕਾ ਹੈ ਅਤੇ ਬੱਚੇ ਦੀ ਮੌਤ ਹੋ ਗਈ।
ਪੀੜਤ ਨੇ ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਵੀ ਇਹ ਵੀਡੀਓ ਸ਼ੇਅਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਕਿਹਾ ਕਿ ਇੱਕ ਆਮ ਪਰਿਵਾਰ ਨੂੰ VIP ਸੁਰੱਖਿਆ ਕਾਰਨ ਵੱਡਾ ਦੁੱਖ ਝੱਲਣਾ ਪਿਆ।
ਉੱਥੇ ਹੀ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਇਸ ਮਾਮਲੇ ‘ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ੁਕਰਾਨਾ ਯਾਤਰਾ ਨਹੀਂ, ਸਗੋਂ ਇੱਕ ਮਾਂ ਦੀ ਗੋਦ ਸੁੰਨੀ ਕਰਨ ਵਾਲੀ ਯਾਤਰਾ ਬਣ ਗਈ ਹੈ।
🚨ਮਾਸਟਰ ਦੇ ਮੁੰਡੇ ਦੀ ਇਹ “ਸ਼ੁਕਰਾਨਾ ਯਾਤਰਾ ਨਹੀਂ… ਇੱਕ ਮਾਂ ਦੀ ਗੋਦ ਸੁੰਨੀ ਕਰਨ ਵਾਲੀ ਯਾਤਰਾ!” 🚨
👉 ਜਿਸ “ਸ਼ੁਕਰਾਨਾ ਯਾਤਰਾ” ਦੇ ਨਾਮ ‘ਤੇ ਸੱਤਾ ਦਾ ਜਸ਼ਨ ਮਨਾਇਆ ਜਾ ਰਿਹਾ ਸੀ,
ਉਸੇ ਯਾਤਰਾ ਨੇ ਇੱਕ ਮਾਂ ਤੋਂ ਉਸਦਾ ਬੱਚਾ ਖੋਹ ਲਿਆ।
👉ਭਗਵੰਤ ਮਾਨ ਅਤੇ ਇਸਦੀ ਪੁਲਿਸ ਲੋਕਾਂ ਪ੍ਰਤੀ ਬੇਦਰਦ ਹੋ ਚੁੱਕੀ ਹੈ
👉 ਅੱਜ ਪਿਤਾ ਜੁਗਰਾਜ ਸਿੰਘ ਦੇ ਮੂੰਹੋਂ ਦੁੱਖ ਅਤੇ ਲਾਚਾਰੀ ਵਿੱਚ ਭਗਵੰਤ ਮਾਨ ਲਈ ਦੁਰਅਸੀਸਾਂ ਨਿਕਲ ਰਹੀਆਂ ਹਨ…
ਕਿਉਂਕਿ ਉਸਦੇ ਘਰ ਦਾ ਚਿਰਾਗ VIP ਰੂਟ ਅਤੇ ਸਰਕਾਰੀ ਅਹੰਕਾਰ ਦੀ ਭੇਟ ਚੜ੍ਹ ਗਿਆ।
👉 ਅਮ੍ਰਿਤਸਰ ਦੇ ਕੋਲ ਇੱਕ ਮਾਂ ਦੀਆਂ ਚੀਖਾਂ 40 ਮਿੰਟ ਤਕ ਗੂੰਜਦੀਆਂ ਰਹੀਆ…
ਇੱਕ ਪਿਤਾ ਦਾ ਟੁੱਟਿਆ ਦਿਲ…
ਕੀ ਇਹੀ ਹੈ “ਰੰਗਲਾ ਪੰਜਾਬ” ਦਾ ਮਾਡਲ? ਜਿਨ੍ਹਾਂ ਦੋਸ਼ੀ ਭਗਵੰਤ ਮਾਨ ਹੈ ਉਨ੍ਹਾਂ ਹੀ ਦੋਸ਼ੀ ਕੱਚਾ ਡੀ ਜੀ ਪੀ ਹੈ।
👉 ਭਗਵੰਤ ਮਾਨ ਸਾਹਿਬ,
ਸੱਤਾ ਦੇ ਨਸ਼ੇ ਵਿੱਚ ਡੁੱਬੀਆਂ ਸਰਕਾਰਾਂ ਨੂੰ ਸੈਂਕੜੇ ਗੱਡੀਆ ਦੇ ਵੱਜ ਰਹੇ ਸਾਇਰਨਾਂ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਹਨ,
ਪਰ ਪੰਜਾਬ ਅੱਜ ਇੱਕ ਮਾਂ ਦੇ ਹੰਝੂ ਅਤੇ ਉਸਦਾ ਦਰਦ ਦਿਖਾਈ ਨਹੀਂ ਦਿੰਦਾ
ਮਾਸਟਰ ਦੇ ਮੁੰਡੇ ਦੀ ਇਹ “ਸ਼ੁਕਰਾਨਾ ਯਾਤਰਾ ਨਹੀਂ… ਇੱਕ ਮਾਂ ਦੀ ਗੋਦ ਸੁੰਨੀ ਕਰਨ ਵਾਲੀ ਯਾਤਰਾ!” 🚨
👉 ਜਿਸ “ਸ਼ੁਕਰਾਨਾ ਯਾਤਰਾ” ਦੇ ਨਾਮ ‘ਤੇ ਸੱਤਾ ਦਾ ਜਸ਼ਨ ਮਨਾਇਆ ਜਾ ਰਿਹਾ ਸੀ,
ਉਸੇ ਯਾਤਰਾ ਨੇ ਇੱਕ ਮਾਂ ਤੋਂ ਉਸਦਾ ਬੱਚਾ ਖੋਹ ਲਿਆ।
👉 ਅੱਜ ਪਿਤਾ ਜੁਗਰਾਜ ਸਿੰਘ ਦੇ ਮੂੰਹੋਂ ਦੁੱਖ ਅਤੇ ਲਾਚਾਰੀ ਵਿੱਚ ਭਗਵੰਤ ਮਾਨ ਲਈ ਦੁਰਅਸੀਸਾਂ ਨਿਕਲ ਰਹੀਆਂ ਹਨ…
ਕਿਉਂਕਿ ਉਸਦੇ ਘਰ ਦਾ ਚਿਰਾਗ VIP ਰੂਟ ਅਤੇ ਸਰਕਾਰੀ ਅਹੰਕਾਰ ਦੀ ਭੇਟ ਚੜ੍ਹ ਗਿਆ।
👉 ਅਮ੍ਰਿਤਸਰ ਦੇ ਕੋਲ ਇੱਕ ਮਾਂ ਦੀਆਂ ਚੀਖਾਂ 40 ਮਿੰਟ ਤਕ ਗੂੰਜਦੀਆਂ ਰਹੀਆ…
ਇੱਕ ਪਿਤਾ ਦਾ ਟੁੱਟਿਆ ਦਿਲ…
ਕੀ ਇਹੀ ਹੈ “ਰੰਗਲਾ ਪੰਜਾਬ” ਦਾ ਮਾਡਲ? ਜਿਨ੍ਹਾਂ ਦੋਸ਼ੀ ਭਗਵੰਤ ਮਾਨ ਹੈ ਉਨ੍ਹਾਂ ਹੀ ਦੋਸ਼ੀ ਕੱਚਾ ਡੀ ਜੀ ਪੀ ਹੈ।
👉 ਭਗਵੰਤ ਮਾਨ ਸਾਬ੍ਹ, ਸੱਤਾ ਦੇ ਨਸ਼ੇ ਵਿੱਚ ਡੁੱਬੀਆਂ ਸਰਕਾਰਾਂ ਨੂੰ ਸ਼ਾਇਦ ਸਾਇਰਨਾਂ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਹਨ, ਪਰ ਪੰਜਾਬ ਅੱਜ ਇੱਕ ਮਾਂ ਦੇ ਹੰਝੂ ਅਤੇ ਇੱਕ ਪਿਤਾ ਦੀ ਬਦਦੁਆ ਸੁਣ ਰਿਹਾ ਹੈ।
👉 “ਜਦੋਂ ਹਾਕਮ ਜਸ਼ਨ ਮਨਾਉਣ ਵਿੱਚ ਮਸਤ ਹੋ ਜਾਣ,
ਤਾਂ ਆਮ ਲੋਕਾਂ ਦੇ ਘਰਾਂ ਦੇ ਚਿਰਾਗ ਇਸੇ ਤਰ੍ਹਾਂ ਬੁੱਝਦੇ ਹਨ।”