Breaking News

ਭਾਜਪਾ ਦੀ ਸ਼ਹਿ ਤੇ ਚਲ ਰਹੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਅਕਾਉਂਟ

ਭਾਜਪਾ ਖੁੱਲ ਕੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਅਤੇ ਹਿੰਦੂ ਸਿੱਖਾਂ ਵਿਚਾਲੇ ਪਾੜ ਪਾਉਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਨਾਲ ਆਈ

ਹਾਲਾਂਕਿ ਇਹ ਪਤਾ ਸੀ ਕਿ ਪੰਜਾਬ ਅਤੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਸੋਸ਼ਲ ਮੀਡੀਆ ਖਾਤੇ ਭਾਜਪਾ ਅਤੇ ਸਰਕਾਰ ਦੀ ਸਰਪ੍ਰਸਤੀ ਨਾਲ ਚਲਦੇ ਨੇ ਪਰ ਪੰਜਾਬ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਬਿੱਲੀ ਬਿਲਕੁਲ ਥੈਲਿਓਂ ਬਾਹਰ ਕੱਢ ਦਿੱਤੀ ਹੈ।‌ ਇਸ ਕੰਮ ਲਈ ਉਨ੍ਹਾਂ ਦਾ ਧੰਨਵਾਦ।

ਭਾਜਪਾ ਹੁਣ ਖੁੱਲ ਕੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਅਤੇ ਹਿੰਦੂ ਸਿੱਖਾਂ ਵਿਚਾਲੇ ਪਾੜ ਪਾਉਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਨਾਲ ਆ ਗਈ ਹੈ।

ਪੰਜਾਬ ਭਾਜਪਾ ਆਗੂ ਵਿਨੀਤ ਜੋਸ਼ੀ ਸਿੱਖਾਂ ਖਿਲਾਫ ਖੁੱਲੇਆਮ ਕੂੜ ਪ੍ਰਚਾਰ ਕਰਨ, ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਹਰ ਵੇਲੇ ਹਿੰਦੂਆਂ ਤੇ ਸਿੱਖਾਂ ਦਰਮਿਆਨ ਕੁੜੱਤਣ ਪੈਦਾ ਕਰਨ ਵਾਲੇ ਟਵਿਟਰ ਖਾਤੇ PunFact ਵੱਲੋਂ ਕੀਤੀ ਜਾ ਰਹੀ ਟਵਿਟਰ ਸਪੇਸ ‘ਚ ਸ਼ਾਮਿਲ ਹੋਇਆ। ‌ਅਸਲ ਵਿੱਚ ਇਹ ਜ਼ਹਿਰ ਫੈਲਾਉਣ ਵਾਲੇ ਜਾਅਲੀ ਸ਼ਿਵ ਸੈਨਾ ਵਾਲਿਆਂ ਦੀ ਖੁੱਲ੍ਹੇਆਮ ਹਮਾਇਤ ਤੋਂ ਬਾਅਦ ਪੰਜਾਬ ਵਿਚ ਭਾਜਪਾ ਦਾ ਅਗਲਾ ਕਦਮ ਹੈ।

ਇਹ ਟਵਿਟਰ ਖਾਤੇ ਸਿੱਖਾਂ ਪ੍ਰਤੀ ਬਿਲਕੁਲ ਉਸੇ ਤਰ੍ਹਾਂ ਦੀ ਨਫਰਤ ਫੈਲਾਉਂਦੇ ਨੇ, ਜਿਹੋ ਜਿਹੀ ਪਹਿਲਾਂ ਸਿਗਰਟ ਬੀੜੀ ਮਾਰਚ ਕੱਢਣ ਵਾਲੇ ਹਰਬੰਸ ਲਾਲ ਖੰਨੇ ਵਰਗੇ ਭਾਜਪਾ ਆਗੂ ਫੈਲਾਉਂਦੇ ਸਨ।

ਪੰਜਾਬ ਦੇ ਪੱਤਰਕਾਰਾਂ, ਕਿਸਾਨ ਜਥੇਬੰਦੀਆਂ ਅਤੇ ਸਿੱਖ ਕਾਰਕੁੰਨਾਂ ਦੇ ਸੋਸ਼ਲ ਮੀਡੀਆ ਖਾਤੇ ਫਟਾਫਟ ਬੰਦ ਕਰਾਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੇ ਪੰਜਾਬ, ਸਿੱਖਾਂ ਅਤੇ ਕਿਸਾਨਾਂ ਖਿਲਾਫ ਖੁੱਲ੍ਹੇਆਮ ਨਫਰਤ ਫੈਲਾਉਣ ਵਾਲੇ ਇਨ੍ਹਾਂ ਖਾਤਿਆਂ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ।

ਕੀ ਇਸ ਤੱਥ ਤੋਂ ਇਹ ਗੱਲ ਸਪਸ਼ਟ ਨਹੀਂ ਹੋ ਜਾਂਦੀ ਕਿ ਭਗਵੰਤ ਮਾਨ ਮੋਦੀ ਸ਼ਾਹ ਨਾਲ ਟਿਚ ਬਟਨਾਂ ਦੀ ਜੋੜੀ ਵਾਂਗ ਕੰਮ ਕਰ ਰਿਹਾ ਹੈ ?

ਹਾਲਾਂਕਿ ਵਿਨੀਤ ਜੋਸ਼ੀ ਦੀ ਇਸ ਕਰਤੂਤ ਨੂੰ ਵਰਤ ਕੇ ਅਕਾਲੀ ਦਲ, ਕਾਂਗਰਸ ਅਤੇ ਆਪ ਆਗੂ ਪੰਜਾਬ ਵਿੱਚ ਭਾਜਪਾ ਵੱਲੋਂ ਖੇਡੀ ਜਾ ਰਹੀ ਫਿਰਕੂ ਨਫਰਤ ਫੈਲਾਉਣ ਵਾਲੀ ਖੇਡ ਬਿਲਕੁਲ ਨੰਗੀ ਕਰ ਸਕਦੇ ਨੇ ਪਰ ਜਿਆਦਾ ਸੰਭਾਵਨਾ ਇਹੀ ਹੈ ਕਿ ਇਹ ਬਿਲਕੁਲ ਨਹੀਂ ਕੁਸਕਣਗੇ।

#Unpopular_Opinions
#Unpopular_Ideas
#Unpopular_Facts