ਕੇਦਾਰਨਾਥ ਤੋਂ 228 ਕਿਲੋ ਸੋਨਾ ਗਾਇਬ, ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਲਾਏ ਇਲਜ਼ਾਮ
ਊਧਵ ਠਾਕਰੇ ਧੋਖੇ ਦਾ ਸ਼ਿਕਾਰ ਹਨ, ਮੋਦੀ ਮੇਰੇ ਦੁਸ਼ਮਣ ਨਹੀਂ : ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ
ਕਿਹਾ, ਜੋ ਧੋਖਾ ਦਿੰਦਾ ਹੈ ਉਹ ਹਿੰਦੂ ਨਹੀਂ ਹੋ ਸਕਦਾ। ਜਿਹੜਾ ਧੋਖਾ ਸਹਿੰਦਾ ਹੈ ਉਹ ਹਿੰਦੂ ਹੈ
Kedarnath Gold Scam : ਦਿੱਲੀ ਦੇ ਬੁਰਾੜੀ ‘ਚ ਕੇਦਾਰਨਾਥ ਮੰਦਰ ਦੇ ਨਿਰਮਾਣ ਨੂੰ ਲੈ ਕੇ ਦੇਸ਼ ‘ਚ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹੁਣ ਜਯੋਤੀਰਮਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਇਸ ਸਬੰਧੀ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਕੇਦਾਰਨਾਥ ਮੰਦਰ ਵਿੱਚ ਸੋਨੇ ਦਾ ਘੁਟਾਲਾ ਹੋਇਆ ਹੈ, ਉਹ ਮੁੱਦਾ ਕਿਉਂ ਨਹੀਂ ਉਠਾਇਆ ਗਿਆ? ਉਨ੍ਹਾਂ ਸਵਾਲ ਕੀਤਾ, “ਉੱਥੇ ਘਪਲੇ ਤੋਂ ਬਾਅਦ ਹੁਣ ਦਿੱਲੀ ਵਿੱਚ ਕੇਦਾਰਨਾਥ ਦਾ ਨਿਰਮਾਣ ਹੋਵੇਗਾ। ਫਿਰ ਘਪਲਾ ਹੋਵੇਗਾ।”
ਕੇਦਾਰਨਾਥ ਤੋਂ 228 ਕਿਲੋ ਸੋਨਾ ਗਾਇਬ
ਉਨ੍ਹਾਂ ਕਿਹਾ, “ਕੇਦਾਰਨਾਥ ਤੋਂ 228 ਕਿਲੋ ਸੋਨਾ ਗਾਇਬ ਹੋ ਗਿਆ ਹੈ। ਅੱਜ ਤੱਕ ਇਸ ਦੀ ਕੋਈ ਜਾਂਚ ਨਹੀਂ ਹੋਈ ਹੈ। ਇਸ ਲਈ ਕੌਣ ਜ਼ਿੰਮੇਵਾਰ ਹੈ? ਹੁਣ ਕਿਹਾ ਜਾ ਰਿਹਾ ਹੈ ਕਿ ਕੇਦਾਰਨਾਥ ਦਿੱਲੀ ਵਿੱਚ ਬਣੇਗਾ, ਅਜਿਹਾ ਨਹੀਂ ਹੋ ਸਕਦਾ।”
ਪੀਐਮ ਮੋਦੀ ‘ਤੇ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ, “ਉਹ ਮੇਰੇ ਕੋਲ ਆਏ ਅਤੇ ਸਹੁੰ ਚੁੱਕੀ। ਸਾਡੇ ਨਿਯਮਾਂ ਮੁਤਾਬਕ ਅਸੀਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਨਰਿੰਦਰ ਮੋਦੀ ਸਾਡੇ ਦੁਸ਼ਮਣ ਨਹੀਂ ਹਨ। ਅਸੀਂ ਉਨ੍ਹਾਂ ਦੇ ਸ਼ੁਭਚਿੰਤਕ ਹਾਂ, ਹਮੇਸ਼ਾ ਉਨ੍ਹਾਂ ਦੀ ਭਲਾਈ ਚਾਹੁੰਦੇ ਹਾਂ।” ਉਹ ਕੋਈ ਗਲਤੀ ਕਰਦਾ ਹੈ, ਅਸੀਂ ਇਸ ਬਾਰੇ ਗੱਲ ਕਰਾਂਗੇ।”
Swami Avimukteshwaranand Saraswati, Shankaracharya of Jyotirmath was at ‘Matoshree’ in Mumbai on request of Shiv Sena (UBT) Chief Uddhav Thackeray. Here’s what he said interacting with the media.
“We follow Hindu religion. We believe in ‘Punya’ and ‘Paap’. ‘Vishwasghat’ is said to be one of the biggest sin, same has happened to Uddhav Thackeray. He called me, I came. He welcomed, we said that we are pained over betrayal done to him. Our pain will not go till he again becomes CM… Kedarnath Temple cannot be made in Delhi. There are defined twelve Jyotiralinga. Its location is fixed. It is wrong. There was a scam of 228 kg gold in Kedarnath. Nobody is bothered about it. We are well-wishers of PM Modi.”
ਪੀਐਮ ਨੇ ਅਨੰਤ-ਰਾਧਿਕਾ ਦੇ ਵਿਆਹ ਵਿੱਚ ਲਿਆ ਆਸ਼ੀਰਵਾਦ
ਪ੍ਰਧਾਨ ਮੰਤਰੀ ਨਰਿੰਦਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਬਾਅਦ ਸ਼ਨੀਵਾਰ (13 ਜੁਲਾਈ, 2024) ਨੂੰ ਆਯੋਜਿਤ ਸ਼ੁਭ ਆਸ਼ੀਰਵਾਦ ਸਮਾਰੋਹ ਵਿੱਚ ਪਹੁੰਚੇ ਸਨ। ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਵੀ ਉਥੇ ਮੌਜੂਦ ਸਨ। ਅਨੰਤ ਰਾਧਿਕਾ ਨੂੰ ਆਸ਼ੀਰਵਾਦ ਦੇਣ ਤੋਂ ਬਾਅਦ ਪੀਐਮ ਮੋਦੀ ਸਵਾਮੀ ਅਵਿਮੁਕਤੇਸ਼ਵਰਾਨੰਦ ਕੋਲ ਗਏ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ।
ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਵੀ ਐਤਵਾਰ (14 ਜੁਲਾਈ 2024) ਨੂੰ ਦਿੱਲੀ ਦੇ ਕੇਦਾਰਨਾਥ ਮੰਦਰ ਦੇ ਨਿਰਮਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਪੁੱਛਿਆ ਸੀ ਕਿ ਰਾਜਧਾਨੀ ਦਿੱਲੀ ‘ਚ ਕੇਦਾਰਨਾਥ ਧਾਮ ਦੇ ਨਾਂ ‘ਤੇ ਮੰਦਰ ਬਣਾਉਣ ਦੀ ਕੀ ਲੋੜ ਹੈ। ਉਨ੍ਹਾਂ ਨੇ ਇਸ ਨੂੰ ਕੇਦਾਰਨਾਥ ਧਾਮ ਦੀ ਸ਼ਾਨ ਅਤੇ ਮਹੱਤਵ ਨੂੰ ਘਟਾਉਣ ਦੀ ਕੋਸ਼ਿਸ਼ ਦੱਸਿਆ।
VIDEO | Swami Avimukteshwaranand Saraswati, Shankaracharya of Jyotirmath was at 'Matoshree' in Mumbai on request of Shiv Sena (UBT) Chief Uddhav Thackeray. Here's what he said interacting with the media.
"We follow Hindu religion. We believe in 'Punya' and 'Paap'. 'Vishwasghat'… pic.twitter.com/AZCJaDfHhi
— Press Trust of India (@PTI_News) July 15, 2024
ਉਤਰਾਖੰਡ ਸਥਿਤ ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਸੋਮਵਾਰ ਨੂੰ ਕਿਹਾ ਕਿ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਧੋਖੇ ਦਾ ਸ਼ਿਕਾਰ ਹੋਏ ਹਨ। ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਇਸ ਸਾਲ ਜਨਵਰੀ ’ਚ ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ’ਚ ਰਾਮ ਲਲਾ ਦੇ ਪਵਿੱਤਰ ਸਮਾਰੋਹ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਮੁੰਬਈ ’ਚ ਰਾਧਿਕਾ ਮਰਚੈਂਟ ਨਾਲ ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਕਰਵਾਏ ‘ਸ਼ੁਭ ਆਸ਼ੀਰਵਾਦ’ ਸਮਾਰੋਹ ’ਚ ਸ਼ੰਕਰਾਚਾਰੀਆ ਦਾ ਆਸ਼ੀਰਵਾਦ ਲਿਆ। ਇਸ ’ਤੇ ਉਨ੍ਹਾਂ ਕਿਹਾ ਕਿ ਉਹ ਮੋਦੀ ਦੇ ਸ਼ੁਭਚਿੰਤਕ ਹਨ।
ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ, ‘‘ਹਾਂ, ਪ੍ਰਧਾਨ ਮੰਤਰੀ ਮੋਦੀ ਮੇਰੇ ਕੋਲ ਆਏ ਅਤੇ ਅਪਣੇ ਪ੍ਰਣਾਮ ਪੇਸ਼ ਕੀਤੇ। ਸਾਡਾ ਨਿਯਮ ਹੈ ਕਿ ਜੋ ਵੀ ਸਾਡੇ ਕੋਲ ਆਵੇਗਾ, ਅਸੀਂ ਉਸ ਨੂੰ ਅਸ਼ੀਰਵਾਦ ਦੇਵਾਂਗੇ। ਨਰਿੰਦਰ ਮੋਦੀ ਸਾਡੇ ਦੁਸ਼ਮਣ ਨਹੀਂ ਹਨ। ਅਸੀਂ ਉਨ੍ਹਾਂ ਦੇ ਸ਼ੁਭਚਿੰਤਕ ਹਾਂ ਅਤੇ ਹਮੇਸ਼ਾ ਉਨ੍ਹਾਂ ਦੀ ਤੰਦਰੁਸਤੀ ਬਾਰੇ ਗੱਲ ਕਰਦੇ ਹਾਂ। ਜੇ ਉਹ ਕੋਈ ਗਲਤੀ ਕਰਦਾ ਹੈ, ਤਾਂ ਅਸੀਂ ਉਸ ਨੂੰ ਇਹ ਵੀ ਦਸਦੇ ਹਾਂ। ਉਹ ਸਾਡੇ ਦੁਸ਼ਮਣ ਨਹੀਂ ਹਨ।’’
ਮੁੰਬਈ ਦੇ ਬਾਂਦਰਾ ਸਥਿਤ ਠਾਕਰੇ ਦੀ ਰਿਹਾਇਸ਼ ‘ਮਾਤੋਸ਼੍ਰੀ’ ’ਚ ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ, ‘‘ਊਧਵ ਠਾਕਰੇ ਨਾਲ ਧੋਖਾ ਕੀਤਾ ਗਿਆ ਹੈ ਅਤੇ ਕਈ ਲੋਕ ਇਸ ਤੋਂ ਨਾਰਾਜ਼ ਹਨ। ਮੈਂ ਉਨ੍ਹਾਂ ਦੀ ਬੇਨਤੀ ’ਤੇ ਉਨ੍ਹਾਂ ਨੂੰ ਮਿਲਿਆ ਅਤੇ ਕਿਹਾ ਕਿ ਜਦੋਂ ਤਕ ਉਹ ਦੁਬਾਰਾ ਮੁੱਖ ਮੰਤਰੀ ਨਹੀਂ ਬਣ ਜਾਂਦੇ, ਉਦੋਂ ਤਕ ਲੋਕਾਂ ਦਾ ਦਰਦ ਘੱਟ ਨਹੀਂ ਹੋਵੇਗਾ।’’
ਉਨ੍ਹਾਂ ਕਿਹਾ, ‘‘ਠਾਕਰੇ ਨੇ ਕਿਹਾ ਕਿ ਉਹ ਸਾਡੇ ਆਸ਼ੀਰਵਾਦ ਨਾਲ ਜੋ ਵੀ ਜ਼ਰੂਰੀ ਹੋਵੇਗਾ, ਉਹ ਕਰਨਗੇ। ਵਿਸ਼ਵਾਸਘਾਤ ਸੱਭ ਤੋਂ ਵੱਡਾ ਪਾਪ ਹੈ।’’
ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਨੇ ਕਿਹਾ, ‘‘ਜੋ ਧੋਖਾ ਦਿੰਦਾ ਹੈ ਉਹ ਹਿੰਦੂ ਨਹੀਂ ਹੋ ਸਕਦਾ। ਜਿਹੜਾ ਵਿਸ਼ਵਾਸਘਾਤ ਸਹਿੰਦਾ ਹੈ ਉਹ ਹਿੰਦੂ ਹੁੰਦਾ ਹੈ। ਮਹਾਰਾਸ਼ਟਰ ਦੇ ਸਾਰੇ ਲੋਕ ਇਸ ਧੋਖੇ ਤੋਂ ਨਾਰਾਜ਼ ਹਨ ਅਤੇ ਇਹ ਹਾਲ ਹੀ ਦੀਆਂ ਲੋਕ ਸਭਾ ਚੋਣਾਂ ’ਚ ਨਜ਼ਰ ਆਇਆ।’’ ਉਨ੍ਹਾਂ ਕਿਹਾ, ‘‘ਸਾਡਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਅਸੀਂ ਵਿਸ਼ਵਾਸਘਾਤ ਦੀ ਗੱਲ ਕਰ ਰਹੇ ਹਾਂ ਜੋ ਧਰਮ ਅਨੁਸਾਰ ਪਾਪ ਹੈ।’’
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ 10 ਜੁਲਾਈ ਨੂੰ ਦਿੱਲੀ ’ਚ ਕੇਦਾਰਨਾਥ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਸਵਾਲ ’ਤੇ ਸ਼ੰਕਰਾਚਾਰੀਆ ਨੇ ਕਿਹਾ, ‘‘ਜਦੋਂ ਕੇਦਾਰਨਾਥ ਦਾ ਪਤਾ ਹਿਮਾਲਿਆ ਹੈ ਤਾਂ ਇਹ ਦਿੱਲੀ ’ਚ ਕਿਵੇਂ ਹੋ ਸਕਦਾ ਹੈ? ਤੁਸੀਂ ਲੋਕਾਂ ਨੂੰ ਗੁਮਰਾਹ ਕਿਉਂ ਕਰ ਰਹੇ ਹੋ?’’ ਸ਼ੰਕਰਾਚਾਰੀਆ ਨੇ ਮਾਤੋਸ਼੍ਰੀ ਵਿਖੇ ਇਕ ਪੂਜਾ ਸਮਾਰੋਹ ’ਚ ਵੀ ਹਿੱਸਾ ਲਿਆ।