Breaking News

Faridkot News – ਫਰੀਦਕੋਟ ’ਚ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਛੋਟੇ ਜਿਹੇ ਬੱ *ਚੇ ਨੂੰ ਕਥਿਤ ਪੋ*ਸ*ਤ ਖਵਾਏ ਜਾਣ ਦੀ ਵੀਡੀਓ

Faridkot News : ਪੁਲਿਸ ਜਾਂਚ ’ਚ ਜੁਟੀ

Faridkot News : ਫਰੀਦਕੋਟ ’ਚ ਅੱਜ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਜਿਸ ਵਿਚ ਇਕ ਨੌਜਵਾਨ ਵਲੋਂ ਇਕ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਇਆ ਜਾ ਰਿਹਾ, ਇਹ ਵੀਡੀਓ ਜਿਉਂ ਹੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਫਰੀਦਕੋਟ ਪੁਲਿਸ ਵੀ ਹਰਕਤ ਵਿਚ ਆ ਗਈ।

ਪੁਲਿਸ ਵਲੋਂ ਵੀਡੀਓ ਬਣਾਉਣ ਵਾਲੇ ਅਤੇ ਬੱਚੇ ਨੂੰ ਕਥਿਤ ਪੋਸਤ ਵਰਗਾ ਕੋਈ ਪਦਾਰਥ ਖਵਾਏ ਜਾਣ ਵਾਲੇ ਸ਼ਖਸ ਦੀ ਭਾਲ ਸ਼ੁਰੂ ਕੀਤੀ ਗਈ।

ਗੱਲਬਾਤ ਕਰਦਿਆਂ DSP ਫਰੀਦਕੋਟ ਤਰਲੋਚਨ ਸਿੰਘ ਨੇ ਦੱਸਿਆ ਕਿ ਅੱਜ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ’ਚ ਇਕ ਛੋਟੇ ਜਿਹੇ ਬੱਚੇ ਨੂੰ ਕੋਈ ਪੋਸਤ ਵਰਗਾ ਪਦਾਰਥ ਖਵਾਇਆ ਜਾ ਰਿਹਾ। ਉਹਨਾਂ ਦੱਸਿਆ ਪੁਲਿਸ ਵਲੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇੰਸਟਾ ਗ੍ਰਾਮ ਤੇ ਰਸ਼ਪ੍ਰੀਤਲਾਡਾ ਨਾਮ ਦੀ ID ਤੇ ਇਕ ਵੀਡੀਓ ਪਾਈ ਗਈ ਹੈ।

ਇਹ ਵੀਡੀਓ ਫਰੀਦਕੋਟ ਜ਼ਿਲ੍ਹਾ ਪਿੰਡ ਦੀਪ ਸਿੰਘ ਵਾਲਾ ਦੇ ਇਕ ਸ਼ਖਸ ਨੇ ਅਪਲੋਡ ਕੀਤੀ ਸੀ। ਜਿਸ ਵਿਚ ਇਕ ਵਿਅਕਤੀ ਵਲੋਂ ਇਕ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਵਰਗਾ ਕੋਈ ਪਦਾਰਥ ਖਵਾਇਆ ਜਾ ਰਿਹਾ। ਉਹਨਾਂ ਦੱਸਿਆ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਸ ਦੇ ਨਾਲ ਹੀ ਇਸ ਵੀਡੀਓ ਦੀ ਪਹਿਚਾਣ ਕਰਨ ਵਾਲੇ ਨੌਨਿਹਾਲ ਸਿੰਘ ਆਗੂ ਨੌਜਵਾਨ ਭਾਰਤ ਸਭਾ ਨੇ ਦੱਸਿਆ ਕਿ ਇਹ ਵੀਡੀਓ ਜੋ ਬੱਚੇ ਨੂੰ ਕਥਿਤ ਪੋਸਟ ਖਵਾਉਣ ਦੀ ਵਾਇਰਲ ਹੋਈ ਹੈ। ਇਹ ਪਿੰਡ ਦੀਪ ਸਿੰਘ ਵਾਲਾ ਦੇ 2 ਸਕੇ ਭਰਾਵਾਂ ਵਲੋਂ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਹੈ।

ਉਹਨਾਂ ਦੋਸ਼ ਲਗਾਇਆ ਕਿ ਇਹ ਦੋਵੇੲੲ ਭਰਾ ਕਥਿਤ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਪਿਛਲੇ ਦਿਨੀਂ ਜੋ 77 ਕਿਲੋ ਹੈਰੋਇਨ ਅਤੇ ਨਾਜਾਇਜ਼ ਅਸਲਾ ਬਰਾਮਦਗੀ ਮਾਮਲੇ ਵਿਚ ਪਿੰਡ ਦੀਪ ਸਿੰਘ ਵਾਲਾ ਦੇ ਜੋ ਵਿਅਕਤੀ ਫੜ੍ਹੇ ਗਏ ਸਨ ਇਹ ਉਹਨਾਂ ਦੇ ਸਾਥੀ ਹਨ।

ਇਹਨਾਂ ਪਾਸ ਵੀ ਕਥਿਤ ਨਾਜਾਇਜ਼ ਅਸਲਾ ਹੈ। ਉਂਹਨਾਂ ਇਸ ਮਾਮਲੇ ਦੀ ਡੂੰਘਾਈ ਅਤੇ ਇਮਾਨਦਾਰੀ ਨਾਲ ਜਾਂਚ ਕਰ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।