Breaking News

Google Map ਦੇਖ ਟੁੱਟੇ ਪੁਲ ‘ਤੇ ਚੜ੍ਹਾ ਦਿੱਤੀ ਕਾਰ, 2 ਸਕੇ ਭਰਾਵਾਂ ਸਣੇ 3 ਲੋਕਾਂ ਦੀ ਮੌਤ

Google Map ਦੇਖ ਟੁੱਟੇ ਪੁਲ ‘ਤੇ ਚੜ੍ਹਾ ਦਿੱਤੀ ਕਾਰ, 2 ਸਕੇ ਭਰਾਵਾਂ ਸਣੇ 3 ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਗੂਗਲ ਮੈਪ ਦੀ ਮਦਦ ਨਾਲ ਰਸਤਾ ਲੱਭਿਆ ਸੀ। ਗੂਗਲ ਮੈਪ ਨੇ ਵੀ ਇਸ ਪੁਲ ਦਾ ਰਸਤਾ ਦਿਖਾਇਆ, ਇਸ ਲਈ ਡਰਾਈਵਰ ਨੇ ਪੁਲ ‘ਤੇ ਕਾਰ ਭਜਾ ਦਿੱਤੀ।

ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ।

ਨਿਰਮਾਣ ਅਧੀਨ ਪੁਲ ‘ਤੇ ਚੜ੍ਹੀ ਕਾਰ ਰਾਮਗੰਗਾ ਨਦੀ ‘ਚ ਜਾ ਡਿੱਗੀ। ਹਾਦਸੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰਾਮਗੰਗਾ ਨਦੀ ‘ਤੇ ਬਣਿਆ ਪੁਲ ਟੁੱਟਿਆ ਹੋਇਆ ਸੀ। ਡਰਾਈਵਰ ਗੂਗਲ ਮੈਪ ਦੀ ਮਦਦ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਤੱਕ ਡਰਾਈਵਰ ਨੂੰ ਪਤਾ ਲੱਗਾ ਕਿ ਅੱਗੇ ਕੋਈ ਸੜਕ ਨਹੀਂ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਐਤਵਾਰ ਸਵੇਰੇ ਅੱਲਾਪੁਰ ਪਿੰਡ ਦੇ ਲੋਕ ਖੇਤਾਂ ਵੱਲ ਨਿਕਲੇ। ਜਦੋਂ ਕੁਝ ਲੋਕ ਰਾਮਗੰਗਾ ਵੱਲ ਵਧੇ ਤਾਂ ਉਨ੍ਹਾਂ ਦੇਖਿਆ ਕਿ ਪਾਣੀ ਵਿਚ ਖੂਨ ਵਹਿ ਰਿਹਾ ਸੀ।

ਅੱਗੇ ਜਾ ਕੇ ਦੇਖਿਆ ਕਿ ਇੱਕ ਕਾਰ ਡਿੱਗੀ ਹੋਈ ਸੀ, ਜਿਸ ਵਿੱਚ ਤਿੰਨ ਵਿਅਕਤੀ ਫਸੇ ਹੋਏ ਸਨ। ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।

ਫਰੂਖਾਬਾਦ ਦੇ ਰਹਿਣ ਵਾਲੇ ਸਨ ਤਿੰਨੋਂ ਨੌਜਵਾਨ
ਦੱਸ ਦੇਈਏ ਕਿ ਹੁਣ ਤੱਕ ਬਦਾਊਂ ਦੇ ਦਾਤਾਗੰਜ ਅਤੇ ਬਰੇਲੀ ਦੇ ਫਰੀਦਪੁਰ ਨੂੰ ਜੋੜਨ ਲਈ ਕੋਈ ਸੜਕ ਨਹੀਂ ਸੀ। ਪਿਛਲੇ ਸਾਲ ਭਾਰੀ ਮੀਂਹ ਕਾਰਨ ਇਸ ਪੁਲ ਦਾ ਅੱਧਾ ਹਿੱਸਾ ਢਹਿ ਗਿਆ ਸੀ, ਉਦੋਂ ਤੋਂ ਇਸ ਦਾ ਨਿਰਮਾਣ ਨਹੀਂ ਹੋਇਆ।

ਦੱਸਿਆ ਜਾ ਰਿਹਾ ਹੈ ਕਿ ਬਾਕੀ ਬਚੇ ਹਿੱਸੇ ‘ਤੇ ਆਵਾਜਾਈ ਨੂੰ ਰੋਕਣ ਲਈ ਦੋ ਫੁੱਟ ਮੋਟੀ ਦੀਵਾਰ ਬਣਾਈ ਗਈ ਸੀ, ਜਿਸ ‘ਚ ਹੌਲੀ-ਹੌਲੀ ਤਰੇੜਾਂ ਆ ਗਈਆਂ ਅਤੇ ਇਸ ਨੂੰ ਹਟਾ ਦਿੱਤਾ ਗਿਆ। ਦੂਜੇ ਸਿਰੇ ‘ਤੇ ਪੁਲ ਦੇ ਨਵੇਂ ਪਿੱਲਰ ਆਦਿ ਬਣਾਏ ਜਾ ਰਹੇ ਹਨ।