Breaking News

Sultanpur Lodhi – ਮਾਂ ਨੇ 2 ਮਾਸੂਮਾਂ ਸਣੇ ਵੇਈਂ ਨਦੀ ‘ਚ ਛਾਲ ਮਾਰ ਕੇ ਜਾਨ ਦੇਣ ਦੀ ਕੀਤੀ ਕੋਸ਼ਿਸ਼, ਮਾਸੂਮਾਂ ਦੀ ਮੌਤ, ਮਾਂ ਨੂੰ ਰਾਹਗੀਰਾਂ ਨੇ ਬਚਾਇਆ

Sultanpur Lodhi – ਮਾਂ ਨੇ 2 ਮਾਸੂਮਾਂ ਸਣੇ ਵੇਈਂ ਨਦੀ ‘ਚ ਛਾਲ ਮਾਰ ਕੇ ਜਾਨ ਦੇਣ ਦੀ ਕੀਤੀ ਕੋਸ਼ਿਸ਼, ਮਾਸੂਮਾਂ ਦੀ ਮੌਤ, ਮਾਂ ਨੂੰ ਰਾਹਗੀਰਾਂ ਨੇ ਬਚਾਇਆ

ਸੁਲਤਾਨਪੁਰ ਲੋਧੀ ਦੇ ਇਲਾਕੇ ‘ਚ ਅੱਜ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਇੱਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ। ਇੱਕ ਮਾਂ ਵੱਲੋਂ ਆਪਣੇ ਨਿੱਕੇ-ਨਿੱਕੇ 2 ਮਾਸੂਮ ਬੱਚਿਆਂ ਸਮੇਤ ਵੇਈਂ ਨਦੀ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਸਿਮਰਨ ਕੌਰ, ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ, ਕਿਸੇ ਅਣਜਾਣੇ ਦਰਦ ਅਤੇ ਮਾਨਸਿਕ ਤਣਾਅ ਹੇਠ ਆ ਕੇ ਇਹ ਖੌਫਨਾਕ ਕਦਮ ਚੁੱਕ ਬੈਠੀ। ਉਸਨੇ ਆਪਣੇ ਦੋ ਨਿੱਕੇ ਪੁੱਤਰਾਂ ਵੀਰ ਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਨਦੀ ਵਿੱਚ ਛਾਲ ਮਾਰ ਦਿੱਤੀ। ਜਿਹਨਾਂ ਵਿੱਚੋਂ ਇੱਕ ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਈ ਸੀ।

ਉਥੋਂ ਲੰਘ ਰਹੇ ਰਾਹਗੀਰਾਂ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਤੁਰੰਤ ਹਿੰਮਤ ਦਿਖਾਉਂਦੇ ਹੋਏ ਮਾਂ ਨੂੰ ਬਚਾ ਲਿਆ। ਪਰ ਕਿਸਮਤ ਇੰਨੀ ਮਿਹਰਬਾਨ ਨਾ ਹੋ ਸਕੀ। ਦੋਹਾਂ ਮਾਸੂਮ ਬੱਚਿਆਂ ਦੀ ਜ਼ਿੰਦਗੀ ਪਾਣੀ ਦੀਆਂ ਲਹਿਰਾਂ ਵਿੱਚ ਹੀ ਖਤਮ ਹੋ ਗਈ। ਇਹ ਮੰਜ਼ਰ ਦੇਖ ਕੇ ਹਰ ਅੱਖ ਨਮੀ ਹੋ ਗਈ ਅਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

ਫਿਲਹਾਲ ਪੁਲਿਸ ਵੱਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਪੱਖ ਤੋਂ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ।

Check Also

CM ਭਗਵੰਤ ਮਾਨ ਮੁੱਖ ਮੰਤਰੀ ਨਾ ਬਣਦੇ ਤਾਂ ਸ਼ਾਇਦ ਉਹ ਦੂਜਾ ਵਿਆਹ ਨਾ ਕਰਵਾਉਂਦੇ: ਸੁਖਜਿੰਦਰ ਰੰਧਾਵਾ

CM ਭਗਵੰਤ ਮਾਨ ਮੁੱਖ ਮੰਤਰੀ ਨਾ ਬਣਦੇ ਤਾਂ ਸ਼ਾਇਦ ਉਹ ਦੂਜਾ ਵਿਆਹ ਨਾ ਕਰਵਾਉਂਦੇ: ਸੁਖਜਿੰਦਰ …