Breaking News

Hoshiarpur ਦੇ ਨੌਜਵਾਨ ਦੀ ਅਮਰੀਕਾ ‘ਚ ਮੌਤ, ਮ੍ਰਿਤਕ ਦੇਹ ਪਿੰਡ ਮੁਸ਼ਾਹਪੁਰ ਪਹੁੰਚਣ ‘ਤੇ ਕੀਤਾ ਗਿਆ ਅੰਤਿਮ ਸਸਕਾਰ

Hoshiarpur ਦੇ ਨੌਜਵਾਨ ਦੀ ਅਮਰੀਕਾ ‘ਚ ਮੌਤ, ਮ੍ਰਿਤਕ ਦੇਹ ਪਿੰਡ ਮੁਸ਼ਾਹਪੁਰ ਪਹੁੰਚਣ ‘ਤੇ ਕੀਤਾ ਗਿਆ ਅੰਤਿਮ ਸਸਕਾਰ

ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ ਮ੍ਰਿਤਕ ਨੌਜਵਾਨ
ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੁਕੇਰੀਆਂ ਦੇ ਪਿੰਡ ਮੁਸ਼ਾਹਪੁਰ ਦੇ ਰਹਿਣ ਵਾਲੇ 42 ਸਾਲਾ ਪੰਜਾਬੀ ਨੌਜਵਾਨ ਰਾਜਿੰਦਰ ਸਿੰਘ ਦੀ ਅਮਰੀਕਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਰਾਜਿੰਦਰ ਸਿੰਘ ਦੋ ਸਾਲ ਪਹਿਲਾਂ ਰੁਜ਼ਗਾਰ ਲਈ ਅਮਰੀਕਾ ਗਏ ਸਨ ਅਤੇ ਉੱਥੇ ਮਿਨੀਸੋਟਾ ਵਿੱਚ ਰਹਿ ਰਹੇ ਸਨ।

ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਮੁਸ਼ਾਹਪੁਰ ਪਹੁੰਚੀ, ਜਿਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਅੱਜ ਰਾਜਿੰਦਰ ਸਿੰਘ ਦੀ ਦੇਹ ਪਹੁੰਚਦਿਆਂ ਹੀ ਪੂਰੇ ਪਿੰਡ ਦਾ ਮਾਹੌਲ ਗ਼ਮਗੀਨ ਹੋ ਗਿਆ। ਜਿਵੇਂ ਹੀ ਮ੍ਰਿਤਕ ਦੇਹ ਪਿੰਡ ਪਹੁੰਚੀ, ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋਏ।

ਰਾਜਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਧੀਆਂ ਛੱਡ ਗਏ ਹਨ। ਪਰਿਵਾਰ ਅਨੁਸਾਰ, ਉਹ ਘਰ ਵਿੱਚ ਕਮਾਉਣ ਵਾਲੇ ਇਕੱਲੇ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਕਰੀਬ 25 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਅੱਜ ਪੂਰੀਆਂ ਭਾਰਤੀ ਰੀਤੀ-ਰਿਵਾਜਾਂ ਨਾਲ ਰਾਜਿੰਦਰ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੁਸ਼ਾਹਪੁਰ ਵਿੱਚ ਕਰ ਦਿੱਤਾ ਗਿਆ।

Check Also

Uttarakhand clash: ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ; ਚਾਰ ਨਿਹੰਗ ਗ੍ਰਿਫ਼ਤਾਰ

Uttarakhand clash: ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ; ਚਾਰ ਨਿਹੰਗ ਗ੍ਰਿਫ਼ਤਾਰ Uttarakhand …