Breaking News

Punjab : ਕੀ ਅਸ਼ੋਕ ਮਿੱਤਲ ’ਤੇ ਈ.ਡੀ. ਦੇ ਛਾਪੇ ਪਿੱਛੇ Raghav Chadha ਦਾ ਹੱਥ ਹੈ: ‘ਆਪ’

Punjab News: ਕੀ ਅਸ਼ੋਕ ਮਿੱਤਲ ’ਤੇ ਈ.ਡੀ. ਦੇ ਛਾਪੇ ਪਿੱਛੇ Raghav Chadha ਦਾ ਹੱਥ ਹੈ: ‘ਆਪ’

ਆਮ ਆਦਮੀ ਪਾਰਟੀ ਨੇ ਜਤਾਇਆ ਸ਼ੱਕ; ਮਿੱਤਲ ’ਤੇ ਛਾਪੇਮਾਰੀ ਵਾਲੇ ਦਿਨ ਹੀ ਕੇਂਦਰ ਵੱਲੋਂ ਰਾਘਵ ਚੱਢਾ ਨੂੰ ਸੁਰੱਖਿਆ ਮਿਲਣ ’ਤੇ ‘ਆਪ’ ਹੈਰਾਨ

 

 

 

 

 

 

 

 

 

ਆਮ ਆਦਮੀ ਪਾਰਟੀ ਅਤੇ ਇਸ ਦੇ ਹੁਣ ਬਾਗੀ ਹੋ ਚੁੱਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਚੱਲ ਰਹੀ ਜ਼ੁਬਾਨੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਅਸ਼ੋਕ ਮਿੱਤਲ ਨੂੰ ਨਿਯੁਕਤ ਕੀਤਾ ਗਿਆ ਸੀ।

ਜਦੋਂਕਿ ਚੱਢਾ ਹਮਾਇਤੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਜ਼ੈੱਡ-ਪਲੱਸ (Z+) ਸੁਰੱਖਿਆ ਦਿੱਤੀ ਸੀ ਤਾਂ ‘ਆਪ’ ਦੇ ਕੌਮੀ ਬੁਲਾਰੇ ਅਨੁਰਾਗ ਢਾਂਡਾ ਨੇ ਸਵਾਲ ਕੀਤਾ ਕਿ ਕੀ ਅਸ਼ੋਕ ਮਿੱਤਲ ’ਤੇ ਹੋਈ ਈ.ਡੀ. (ED) ਦੀ ਛਾਪੇਮਾਰੀ ਪਿੱਛੇ ਰਾਘਵ ਚੱਢਾ ਦਾ ਹੱਥ ਹੈ?

 

 

 

 

 

 

 

 

 

 

 

 

 

 

ਢਾਂਡਾ ਨੇ ਕਿਹਾ, ‘ਇਹ ਦੋਵੇਂ ਗੱਲਾਂ ਇੱਕੋ ਦਿਨ ਵਾਪਰੀਆਂ ਹਨ—ਅਸ਼ੋਕ ਮਿੱਤਲ ’ਤੇ ਈ.ਡੀ. ਦਾ ਛਾਪਾ ਅਤੇ ਉਸੇ ਦਿਨ ਚੱਢਾ ਨੂੰ ਜ਼ੈੱਡ-ਪਲੱਸ ਸੁਰੱਖਿਆ ਮਿਲਣਾ ਤੇ ਇਹ ਸਿਰਫ਼ ਇੱਕ ਇਤਫ਼ਾਕ ਨਹੀਂ ਹੋ ਸਕਦਾ। ਉਨ੍ਹਾਂ ਨੂੰ ਸੁਰੱਖਿਆ ਇਸ ਲਈ ਦਿੱਤੀ ਗਈ ਹੈ ਤਾਂ ਕਿ ਭਾਜਪਾ ਜਦੋਂ ਚਾਹੇ ਉਨ੍ਹਾਂ ਦੀ ਵਰਤੋਂ ਕਰ ਸਕੇ।’ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਘਵ ਚੱਢਾ ’ਤੇ ਭਾਜਪਾ ਸਰਕਾਰ ਦੇ ਪੱਖ ਵਿਚ ਭੁਗਤਣ ਦੇ ਦੋਸ਼ ਲਾ ਕੇ ਨਿਸ਼ਾਨਾ ਸੇਧਿਆ ਸੀ।

 

 

 

 

 

 

 

 

 

ਦੂਜੇ ਪਾਸੇ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੋਕਤੰਤਰ ਵਿੱਚ ਸੁਰੱਖਿਆ ਨੂੰ ਹਥਿਆਰ ਵਜੋਂ ਵਰਤਣਾ ਸੰਵਿਧਾਨ ਨਾਲ ਧੋਖਾ ਹੈ। ਉਨ੍ਹਾਂ ਨੇ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲੈਣ ਦੇ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਦੀ ਮੰਗ ਕੀਤੀ ਅਤੇ ‘ਆਪ’ ਸਰਕਾਰ ਦੇ ਵਤੀਰੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਰੰਧਾਵਾ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਸਿਆਸੀ ਮਾਮਲਿਆਂ ‘ਤੇ ਟੈਕਸ ਭਰਨ ਵਾਲੇ ਲੋਕਾਂ ਦਾ ਪੈਸਾ ਬਰਬਾਦ ਕਰ ਰਹੀ ਹੈ।

Check Also

AAP ਸਾਂਸਦ ਦੇ 9 ਟਿਕਾਣਿਆਂ ‘ਤੇ ED ਦੀ Raid

ED raids at the residence of AAP Rajya Sabha member Ashok Mittal. Recently, Mittal was …