Breaking News

Iran War Update: ਜੇ ਸੱਤ ਅਪਰੈਲ ਤਕ Strait of Hormuz ਨਾ ਖੋਲ੍ਹਿਆ ਤਾਂ ਇਰਾਨ ਨੂੰ ਨਰਕ ਬਣਾ ਦੇਵਾਂਗੇ: ਟਰੰਪ

Iran War Update: डोनाल्ड ट्रंप की अब तक की सबसे बड़ी धमकी, कहा- कल की रात खत्म कर देंगे पूरा ईरान!

ਜੇ ਸੱਤ ਅਪਰੈਲ ਤਕ Strait of Hormuz ਨਾ ਖੋਲ੍ਹਿਆ ਤਾਂ ਇਰਾਨ ਨੂੰ ਨਰਕ ਬਣਾ ਦੇਵਾਂਗੇ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਨਵੀਂ ਚਿਤਾਵਨੀ ਦਿੱਤੀ ਹੈ ਕਿ ਜੇਕਰ ‘ਹੋਰਮੁਜ਼ ਜਲ ਮਾਰਗ’ ਦਾ ਰਸਤਾ ਮੁੜ ਨਾ ਖੋਲ੍ਹਿਆ ਗਿਆ ਤਾਂ ਅਮਰੀਕਾ ਮੰਗਲਵਾਰ ਨੂੰ ਇਰਾਨ ‘ਤੇ ਵੱਡੀ ਫੌਜੀ ਕਾਰਵਾਈ ਕਰੇਗਾ। ਏਪੀ ਦੀ ਰਿਪੋਰਟ ਮੁਤਾਬਕ ਟਰੰਪ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਤੇਲ ਦੀ ਸਪਲਾਈ ਲਈ ਬਹੁਤ ਜ਼ਰੂਰੀ ਇਸ ਰਸਤੇ ਨੂੰ ਬੰਦ ਰੱਖਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਹੋਵੇਗਾ।

ਟਰੰਪ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਅਮਰੀਕੀ ਫੌਜ ਇਰਾਨ ਦੇ ਬਿਜਲੀ ਘਰਾਂ ਅਤੇ ਖਾਸ ਪੁਲਾਂ ‘ਤੇ ਹਮਲੇ ਕਰੇਗੀ। ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਕਾਰਨ ਤਣਾਅ ਲਗਾਤਾਰ ਵਧ ਰਿਹਾ ਹੈ। ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਦੇ ਪ੍ਰਮੁੱਖ ਪੈਟਰੋਕੈਮੀਕਲ ਪਲਾਂਟ ‘ਤੇ ਹਮਲੇ ਤੋਂ ਬਾਅਦ ਉੱਥੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਉੱਧਰ ਦੱਖਣ-ਪੱਛਮੀ ਇਰਾਨ ਵਿੱਚ ਹੋਏ ਤਾਜ਼ਾ ਹਵਾਈ ਹਮਲਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਉਸੇ ਇਲਾਕੇ ਵਿੱਚ ਹੋਇਆ ਹੈ ਜਿੱਥੇ ਇੱਕ ਅਮਰੀਕੀ ਚਾਲਕ ਦਲ ਦਾ ਮੈਂਬਰ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਇਰਾਨੀ ਜਨਰਲ ਅਲੀ ਅਬਦੁੱਲਾਹੀ ਅਲੀਆਬਾਦੀ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਹਮਲੇ ਤੇਜ਼ ਕੀਤੇ, ਤਾਂ ਇਰਾਨ ਖੇਤਰ ਵਿੱਚ ਮੌਜੂਦ ਸਾਰੇ ਅਮਰੀਕੀ ਫੌਜੀ ਟਿਕਾਣਿਆਂ ਅਤੇ ਇਜ਼ਰਾਈਲ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਏਗਾ।

ਇਹ ਬਿਆਨ ਡੋਨਲਡ ਟਰੰਪ ਦੀ ਉਸ ਧਮਕੀ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਇਰਾਨ ਨੂੰ ‘ਹੋਰਮੁਜ਼ ਜਲਮਾਰਗ’ (Strait of Hormuz) ਖੋਲ੍ਹਣ ਲਈ 48 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ‘ਭਿਆਨਕ ਨਤੀਜੇ’ ਭੁਗਤਣ ਲਈ ਤਿਆਰ ਰਹਿਣ ਨੂੰ ਕਿਹਾ ਸੀ।

ਜੰਗ ਦੀ ਮਾਰ ਹੁਣ ਵਿੱਦਿਅਕ ਅਤੇ ਧਾਰਮਿਕ ਅਦਾਰਿਆਂ ’ਤੇ ਵੀ ਪੈ ਰਹੀ ਹੈ। ਇਰਾਨੀ ਅਧਿਕਾਰੀਆਂ ਅਨੁਸਾਰ, ਜੰਗ ਸ਼ੁਰੂ ਹੋਣ ਤੋਂ ਹੁਣ ਤੱਕ 5 ਪ੍ਰੋਫੈਸਰ ਅਤੇ 60 ਵਿਦਿਆਰਥੀ ਮਾਰੇ ਜਾ ਚੁੱਕੇ ਹਨ। ਤਹਿਰਾਨ ਦੀ ਵੱਕਾਰੀ ਸ਼ਾਹਿਦ ਬੇਹੇਸ਼ਤੀ ਯੂਨੀਵਰਸਿਟੀ ਦੇ ਖੋਜ ਕੇਂਦਰ ’ਤੇ ਹੋਈ ਬੰਬਾਰੀ ਨੇ ਵਿਗਿਆਨਕ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ, ਜ਼ੰਜਾਨ ਵਿੱਚ ਇੱਕ ਸਦੀਆਂ ਪੁਰਾਣੇ ਸ਼ੀਆ ਧਾਰਮਿਕ ਕੰਪਲੈਕਸ ਅਤੇ ਲਾਇਬਰੇਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੇ 35,000 ਤੋਂ ਵੱਧ ਪੁਰਾਣੀਆਂ ਹੱਥ-ਲਿਖਤ ਕਿਤਾਬਾਂ ਮੌਜੂਦ ਸਨ। 28 ਫਰਵਰੀ ਤੋਂ ਜਾਰੀ ਇਸ ਖੂਨੀ ਜੰਗ ਨੇ ਨਾ ਸਿਰਫ ਹਜ਼ਾਰਾਂ ਜਾਨਾਂ ਲਈਆਂ ਹਨ, ਸਗੋਂ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਨੂੰ ਵੀ ਅੱਗ ਲਗਾ ਦਿੱਤੀ ਹੈ।

ਜਲਮਾਰਗ ਨਾ ਖੋਲ੍ਹਣ ’ਤੇ ਇਰਾਨ ਨੂੰ ਨਰਕ ਭਰੀ ਜ਼ਿੰਦਗੀ ਜਿਊਣੀ ਪਵੇਗੀ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਬਹੁਤ ਹੀ ਸਖ਼ਤ ਅਤੇ ਅਪਸ਼ਬਦਾਂ ਭਰੀ ਚਿਤਾਵਨੀ ਜਾਰੀ ਕਰਦਿਆਂ ‘ਹੋਰਮੁਜ਼ ਜਲ ਮਾਰਗ’ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਟਰੰਪ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਤੇਲ ਦੀ ਸਪਲਾਈ ਲਈ ਵਰਤੇ ਜਾਣ ਵਾਲੇ ਇਸ ਅਹਿਮ ਸਮੁੰਦਰੀ ਰਸਤੇ ਨੂੰ ਜਲਦੀ ਨਾ ਖੋਲ੍ਹਿਆ ਗਿਆ, ਤਾਂ ਅਮਰੀਕਾ ਵੱਲੋਂ ਅਜਿਹੀ ਕਾਰਵਾਈ ਕੀਤੀ ਜਾਵੇਗੀ ਕਿ ਇਰਾਨ ਨੂੰ “ਨਰਕ ਵਰਗੀ ਜ਼ਿੰਦਗੀ” ਜਿਊਣੀ ਪਵੇਗੀ। ਉਨ੍ਹਾਂ ਦੀ ਇਸ ਧਮਕੀ ਨੇ ਖਾੜੀ ਖੇਤਰ ਵਿੱਚ ਪਹਿਲਾਂ ਤੋਂ ਹੀ ਬਣੇ ਜੰਗੀ ਹਾਲਾਤ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਹੈ। ਟਰੰਪ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਸ ਪੋਸਟ ਵਿੱਚ ਬਹੁਤ ਹੀ ਤਿੱਖੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਇਰਾਨ ਦੇ ਰਵੱਈਏ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਇਰਾਨ ਵੱਲੋਂ ਹੋਰਮੁਜ਼ ਜਲ ਮਾਰਗ ਵਿੱਚ ਪਾਈਆਂ ਜਾ ਰਹੀਆਂ ਰੁਕਾਵਟਾਂ ਕਾਰਨ ਦੁਨੀਆ ਭਰ ਦੀ ਆਰਥਿਕਤਾ ਅਤੇ ਤੇਲ ਦੀ ਸਪਲਾਈ ‘ਤੇ ਬੁਰਾ ਅਸਰ ਪੈ ਰਿਹਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਆਪਣੀ ਜ਼ਿੱਦ ਨਾ ਛੱਡੀ, ਤਾਂ ਅਮਰੀਕੀ ਫੌਜ ਇਰਾਨ ਦੇ ਅਹਿਮ ਟਿਕਾਣਿਆਂ ‘ਤੇ ਵੱਡੇ ਹਮਲੇ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।

ਟਰੰਪ ਦੀਆਂ ਧਮਕੀਆਂ ਕੌਮਾਂਤਰੀ ਨਿਯਮਾਂ ਦਾ ੳੁਲੰਘਣ: ਸੰਯੁਕਤ ਰਾਸ਼ਟਰ ਵਿਚ ਇਰਾਨੀ ਮਿਸ਼ਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ‘ਹੋਰਮੁਜ਼ ਜਲ ਮਾਰਗ’ ਬੰਦ ਹੋਣ ਦੀ ਸੂਰਤ ਵਿੱਚ ਇਰਾਨ ਨੂੰ “ਨਰਕ ਦੀ ਜ਼ਿੰਦਗੀ” ਦਿਖਾਉਣ ਦੀ ਸਖ਼ਤ ਚਿਤਾਵਨੀ ਦਿੱਤੀ ਗਈ ਸੀ। ਇਸ ਦੇ ਜਵਾਬ ਵਿੱਚ ਐਤਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਇਰਾਨ ਦੇ ਮਿਸ਼ਨ ਨੇ ਕਿਹਾ ਕਿ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀਆਂ ਖੁੱਲ੍ਹੀਆਂ ਧਮਕੀਆਂ ਸਿੱਧੇ ਤੌਰ ’ਤੇ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਅਤੇ ਜੰਗੀ ਅਪਰਾਧ (War Crime) ਕਰਨ ਦੀ ਨੀਅਤ ਦਾ ਸਪਸ਼ਟ ਸਬੂਤ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਇਰਾਨੀ ਮਿਸ਼ਨ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਅਤੇ ਸਾਰੇ ਦੇਸ਼ਾਂ ਦੀ ਇਹ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੰਗੀ ਅਪਰਾਧਾਂ ਵਰਗੀਆਂ ਅਜਿਹੀਆਂ ਘਿਨਾਉਣੀਆਂ ਹਰਕਤਾਂ ਨੂੰ ਰੋਕਣ। ਮਿਸ਼ਨ ਨੇ ਦੁਨੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਭਲਕ ਤੱਕ ਬਹੁਤ ਦੇਰ ਹੋ ਜਾਵੇਗੀ। ਇਰਾਨ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਵੱਲੋਂ ਦਿੱਤੀਆਂ ਜਾ ਰਹੀਆਂ ਅਜਿਹੀਆਂ ਧਮਕੀਆਂ ਅੰਤਰਰਾਸ਼ਟਰੀ ਨਿਯਮਾਂ ਦੀ ਸਿੱਧੀ ਉਲੰਘਣਾ ਹਨ।

Check Also

Newzealand ਨਿਊਜ਼ੀਲੈਂਡ ’ਚ ਪੰਜਾਬੀ ਵਿਅਕਤੀ ਨੂੰ ਉਮਰ ਕੈਦ

Newzealand ਡੁਨੀਡਿਨ ਕਤਲ ਕਾਂਡ: ਗੁਰਜੀਤ ਸਿੰਘ ਦੇ ਕਾਤਲ ਰਾਜਿੰਦਰ ਨੂੰ ਉਮਰ ਕੈਦ, 17.5 ਸਾਲ ਤੱਕ …