Breaking News

Punjab – ਪੰਜਾਬ ‘ਚ ਵੱਡੀ ਵਾਰਦਾਤ ! ਕੁਹਾੜੀ ਨਾਲ ਵੱਢ’ਤਾ ਬਲਾਕ ਕਾਂਗਰਸ ਪ੍ਰਧਾਨ, ਹੋ ਗਈ ਮੌਤ

Punjab – ਪੰਜਾਬ ‘ਚ ਵੱਡੀ ਵਾਰਦਾਤ ! ਕੁਹਾੜੀ ਨਾਲ ਵੱਢ’ਤਾ ਬਲਾਕ ਕਾਂਗਰਸ ਪ੍ਰਧਾਨ, ਹੋ ਗਈ ਮੌਤ

ਮਾਛੀਵਾੜਾ ਸਾਹਿਬ (ਟੱਕਰ): ਮਾਛੀਵਾੜਾ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ’ਤੇ ਅੱਜ ਸ਼ਾਮ 6.30 ਵਜੇ 2 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

 

 

 

 

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਰਮਿੰਦਰ ਤਿਵਾੜੀ ਜਿਨ੍ਹਾਂ ਦੇ ਪਿੰਡ ਹਾੜੀਆਂ ਵਿਖੇ ਕੁਆਰਟਰ ਬਣਾਏ ਹੋਏ ਹਨ ਉੱਥੇ ਕੁਰਸੀ ਉੱਪਰ ਬੈਠੇ ਫੋਨ ’ਤੇ ਗੱਲਬਾਤ ਕਰ ਰਹੇ ਸਨ। ਚਸ਼ਮਦੀਦਾਂ ਅਨੁਸਾਰ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ’ਚੋਂ ਇੱਕ ਨੇ ਹੱਥ ਵਿਚ ਕੁਹਾੜੀ ਫੜੀ ਹੋਈ ਸੀ, ਜਿਸ ਨੇ ਆਉਂਦੇ ਸਾਰ ਸਿਰ ਉੱਪਰ ਕੁਹਾੜੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।

 

 

 

 

 

 

 

 

ਇਸ ਹਮਲੇ ਵਿਚ ਉਹ ਬੁਰੀ ਤਰ੍ਹਾਂ ਲਹੂ-ਲਹਾਨ ਹੋ ਗਏ ਅਤੇ ਕੁਰਸੀ ਤੋਂ ਵੀ ਹੇਠਾਂ ਡਿੱਗ ਗਏ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਤੁਰੰਤ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੂਸਰੇ ਪਾਸੇ ਹਾੜੀਆਂ ਚੌਕ ਵਿਚ ਕਾਂਗਰਸੀ ਆਗੂ ਉੱਪਰ ਕਾਤਲਾਨਾ ਹਮਲੇ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਵੱਡੀ ਖ਼ਬਰ! ਕੁਰਸੀ ‘ਤੇ ਬੈਠਾ ਵੱ.ਢਤਾ ਕਾਂਗਰਸ ਦਾ ਬਲਾਕ ਪ੍ਰਧਾਨ, ਦਹਿਲ ਉੱਠੇ ਲੋਕ!

ਕਾਂਗਰਸ ਆਗੂ ਦਾ ਬੇਰਹਿਮੀ ਨਾਲ ਕ/ਤਲ, Hospital ‘ਚ ਫੁੱਟ ਫੁੱਟ ਰੋ ਰਹੇ ਸਾਬਕਾ MLA Lakhvir Singh Lakha

Congress Leader ਦੇ ਕ/ਤਲ ਮਾਮਲੇ ‘ਤੇ Police ਦਾ ਆਇਆ ਪਹਿਲਾ ਬਿਆਨ

Check Also

Sidhu Moose Wala ਦੇ YouTube ’ਤੇ 3 ਕਰੋੜ subscribers; ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ

Sidhu Moose Wala ਦੇ YouTube ’ਤੇ 3 ਕਰੋੜ subscribers; ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਗਾਇਕ …