Unidentified Drones Over US Military Base Housing Marco Rubio, Pete Hegseth
Breaking News – ਡਰੋਨ ਦਿਖਣ ਮਗਰੋਂ White House ”ਚ Alert ! FBI ਨੂੰ ਇਰਾਨੀ ਹਮਲੇ ਦਾ ਸ਼ੱਕ
ਇਕ ਪਾਸੇ ਅਮਰੀਕਾ ਮਿਡਲ ਈਸਟ ਦੇਸ਼ਾਂ ਰਾਹੀਂ ਇਰਾਨ ਨਾਲ ਜੰਗ ਲੜ ਰਿਹਾ ਹੈ, ਉੱਥੇ ਹੀ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਅਮਰੀਕੀ ਆਰਮੀ ਬੇਸ ‘ਤੇ ਕਈ ਅਣਪਛਾਤੇ ਡਰੋਨ ਦੇਖੇ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਹ ਘਟਨਾ ਇਸ ਲਈ ਜ਼ਿਆਦਾ ਗੰਭੀਰ ਹੈ ਕਿਉਂਕਿ ਇਸੇ ਬੇਸ ‘ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਵਰਗੇ ਚੋਟੀ ਦੇ ਅਧਿਕਾਰੀ ਰਹਿ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਡਰੋਨ ਵਾਸ਼ਿੰਗਟਨ ਡੀ.ਸੀ. ਖੇਤਰ ਵਿੱਚ ਸਥਿਤ ਇੱਕ ਫੌਜੀ ਰਿਹਾਇਸ਼ੀ ਇਲਾਕੇ ਦੇ ਉੱਪਰ ਉੱਡਦੇ ਪਾਏ ਗਏ। ਇਸ ਅੱਡੇ ‘ਤੇ ਅਮਰੀਕਾ ਦੇ ਦੋ ਸਭ ਤੋਂ ਮਹੱਤਵਪੂਰਨ ਮੰਤਰੀ ਰਹਿ ਰਹੇ ਹਨ, ਜਿਸ ਕਾਰਨ ਇਸ ਨੂੰ ਉਨ੍ਹਾਂ ਦੀ ਸੁਰੱਖਿਆ ਵਿੱਚ ਵੱਡੀ ਸੰਨ੍ਹ ਮੰਨਿਆ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਰਵਰੀ ਵਿੱਚ FBI ਨੇ ਕੈਲੀਫੋਰਨੀਆ ਪੁਲਸ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਇਰਾਨੀ ਡਰੋਨ ਅਮਰੀਕੀ ਧਰਤੀ ‘ਤੇ ਹਮਲਾ ਕਰ ਸਕਦੇ ਹਨ, ਹਾਲਾਂਕਿ ਉਸ ਸਮੇਂ ਕੋਈ ਨਿਸ਼ਚਿਤ ਜਗ੍ਹਾ ਜਾਂ ਸਮਾਂ ਨਹੀਂ ਦੱਸਿਆ ਗਿਆ ਸੀ।
ਇਹ ਡਰੋਨ ਅਜਿਹੇ ਸਮੇਂ ਦੇਖੇ ਗਏ ਹਨ ਜਦੋਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਭਿਆਨਕ ਰੂਪ ਲੈ ਚੁੱਕੀ ਹੈ। ਇਰਾਨ ਨੇ ਹਾਲ ਹੀ ਵਿੱਚ ਅਮਰੀਕੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ ਹਨ, ਜਿਸ ਦੇ ਜਵਾਬ ‘ਚ ਅਮਰੀਕਾ ਨੇ ਇਰਾਨ ਦੇ ਮਿਜ਼ਾਈਲ ਟਿਕਾਣਿਆਂ ‘ਤੇ ਭਾਰੀ ਬੰਬਾਰੀ ਕੀਤੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਡਰੋਨ ਇਰਾਨ ਵੱਲੋਂ ਭੇਜੇ ਗਏ ਹੋ ਸਕਦੇ ਹਨ।
ਅਮਰੀਕੀ ਸੁਰੱਖਿਆ ਏਜੰਸੀਆਂ ਅਤੇ ਫੌਜ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਡਰੋਨ ਕਿੱਥੋਂ ਆਏ ਸਨ ਅਤੇ ਇਨ੍ਹਾਂ ਦਾ ਮਕਸਦ ਕੀ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਡਰੋਨ ਜਾਸੂਸੀ ਲਈ ਸਨ ਜਾਂ ਇਨ੍ਹਾਂ ਵਿੱਚ ਕੋਈ ਵਿਸਫੋਟਕ ਸੀ। ਵਾਸ਼ਿੰਗਟਨ ਦੇ ਆਲੇ-ਦੁਆਲੇ ਹਵਾਈ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ ਤੇ ਹਰ ਪਾਸਿਓਂ ਤਿੱਖੀ ਨਿਗ੍ਹਾ ਰੱਖੀ ਜਾ ਰਹੀ ਹੈ।
US officials have detected unidentified drones above a Washington army base where Secretary of State Marco Rubio and Defence Secretary Pete Hegseth reside, according to reports. Multiple drone sightings have been made over Fort McNair in the past 10 days, raising significant security concerns. The White House has held high-level meetings to assess the threat. The US military is now on high alert amid fears of potential Iranian retaliation, with a global security alert issued for US diplomatic missions. Multiple bases have raised their force protection level to Charlie, including Joint Base McGuire-Dix-Lakehurst and MacDill Air Force Base. Whilst it remains unconfirmed which side the drones belong to, questions are emerging about whether the West Asia conflict is expanding to reach the US mainland.