MP ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਕੇਸ ਸੰਬੰਧੀ ਕੁਝ ਨੁਕਤੇ
ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਿਰਫ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਦੀ ਨਸ਼ਾ ਰੋਕੂ ਮੁਹਿੰਮ ਤੋ ਲੋਕਾਂ ਦਾ ਵਿਸ਼ਵਾਸ਼ ਤੋੜਿਆ ਜਾ ਸਕੇ ਅਤੇ ਪੁਲਿਸ ਤੇ ਨਸ਼ਾ ਤਸਕਰਾਂ ਦੇ ਨੈਕਸਸ ਤਹਿਤ ਅਰਬਾਂ ਰੁਪੈ ਦੇ ਕਾਰੋਬਾਰ ਨੂੰ ਚਲਦਾ ਰਖਿਆ ਜਾ ਸਕੇ
ਤੇ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਕਰਨ ਦਾ ਟੀਚਾ ਜੋ 1993-94 ਤੋਂ ਸਭਿਆਚਾਰ ਦੇ ਨਾਮ ਤੇ ਸ਼ੁਰੂ ਕੀਤਾ ਗਿਆ ਸੀ ਹੁਣ ਇਹ ਜਾਲ ਵਿਛਾ ਕੇ ਸਰਕਾਰਾਂ ਦਾ ਉਹ ਟੀਚਾ ਪ੍ਰਾਪਤ ਕੀਤਾ ਜਾ ਸਕੇ।
ਜਿਸ ਦੀ ਸਪਸ਼ਟਤਾ ਹਾਈਕੋਰਟ ਵਿੱਚ ਪੰਜਾਬ ਦੇ ਤਤਕਾਲੀ ਡੀ ਜੀ ਪੀ ਚਟੋਪਧਿਆਏ ਵਲੋ ਫਾਈਲ ਕੀਤੇ ਐਫੀਡੇਵਿਟ ਤੋਂ ਹੁੰਦੀ ਹੈ ਕਿ ਪੰਜਾਬ ਵਿੱਚ ਅਸਲ ਡਰਗ ਲੌਰਡ ਕੌਣ ਹੁੰਦਾ ਹੈ ਤੇ
ਉਹ ਡਰਗ ਮਨੀ ਦਾ ਲਗਭਗ ਅਠਾਰਾਂ ਹਜਾਰ ਕਰੋੜ ਰੁਪੈ ਹਰ ਸਾਲ ਮੁੱਖ ਸਿਆਸਤਦਾਨਾਂ ਤੇ ਸਾਰੇ ਅਫਸਰਾਂ ਵਿੱਚ ਵੰਡਦਾ ਹੈ ।
ਜਦੋਂ ਇਹ ਸਾਰੀ ਵਾਹ ਲਾ ਕੇ ਐਨ ਐਸ ਏ ਲਾ ਕੇ ਵੀ ਲੋਕਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਨਸ਼ਾ ਵਿਰੋਧੀ ਮੁਹਿੰਮ ਮੁਹਿੰਮ ਨੂੰ ਨਾਂ ਰੋਕ ਸਕੇ ਤੇ ਲੋਕਾਂ ਵਿਚ ਉਸ ਦੀ ਹਰਮਨਪਿਆਰਤਾ ਨੂੰ ਨਾਂ ਘਟਾ ਸਕੇ ਤਾਂ ਇਨ੍ਹਾਂ ਹੁਣ
ਡਰਗ ਲੌਰਡ ਦੀਆਂ ਹਿਦਾਇਤਾਂ ਤੇ ਬਦਨਾਮ ਕਰਨ ਲਈ ਇਹ ਸਾਜਿਸ਼ ਰਚੀ ਜਿਸ ਤਹਿਤ ।—
1. ਪੁਲਿਸ ਵਾਲਿਆਂ ਨੇ ਆਪਣੇ ਕੋਲੋਂ ਨਸ਼ਾ ਪਾਇਆ ਹੈ
2. ਪੁਲਿਸ ਦੀਆਂ ਕੋਸ਼ਿਸ਼ਾਂ ਬਾਵਜੂਦ ਜੱਜ ਨੇ ਰਿਮਾਂਡ ਦੇਣ ਤੋਂ ਨਾਂਹ ਕਰ ਦਿੱਤੀ ਤੇ ਜੱਜ ਨੇ ਪੁਲਿਸ ਨੂੰ ਕਿਹਾ ਕਿ ਇਹ ਨਸ਼ਾ ਤਸਕਰੀ ਦਾ ਕੇਸ ਕਿਵੇਂ ਬਣਦਾ ਹੀ ਨਹੀਂ
3. ਪੁਲਿਸ ਦੇ ਬਿਆਨ ਮੁਤਾਬਕ 4 ਗਰਾਮ ਆਈਸ ਸੀ, ਪਰ ਅਦਾਲਤ ਵਿਚ ਪੁਲਿਸ ਨੇ ਕਿਹਾ 3 ਗਰਾਮ ਸੀ।
4. ਪੁਲਿਸ ਵਲੋਂ ਪ੍ਰੈਸ ਨੋਟ ਵਿਚ ਨਸ਼ਾ ਤਸਕਰ ਲਿਖਿਆ ਗਿਆ? ਕੀ ਜੇ ਕਿਸੇ ਕੋਲੋਂ 4 ਗਰਾਮ ਨਸ਼ਾ ਮਿਲੇ ਉਹ ਤਸਕਰ ਹੁੰਦਾ?
ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਕਥਿਤ ਨਸ਼ੇ ਦੇ ਕੇਸ ਵਿੱਚ ਪੁਲਿਸ ਦੀਆਂ ਦਲੀਲਾਂ ਨੂੰ ਅਦਾਲਤ ਨੇ ਦਰਕਿਨਾਰ ਕਰਦਿਆ ਪੁਲਿਸ ਰਿਮਾਂਡ ਦੇਣ ਦੀ ਬਜਾਇ ਅਦਾਲਤ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।
ਪੰਜਾਬ ਪੁਲਿਸ ਨੇ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਦਾ ਪੁਲਿਸ ਰਿਮਾਂਡ ਹਾਸਿਲ ਕਰਨ ਲਈ ਬਹੁਤ ਚਾਰਾਜੋਈ ਕੀਤੀ। ਅਦਾਲਤ ਵਿੱਚ ਕਈ ਤਰਾਂ ਦੇ ਹੱਥਕੰਢੇ ਵਰਤੇ ਗਏ।
ਪੁਲਿਸ ਵੱਲੋਂ ਵਾਰ-ਵਾਰ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਹੋਰ ਸਬੂਤ ਪੇਸ਼ ਕਰਨ ਲਈ ਅਦਾਲਤ ਤੋਂ ਸਮਾਂ ਮੰਗਿਆ। ਆਖਿਰ ਨੂੰ ਮਾਨਯੋਗ ਅਦਾਲਤ ਨੇ ਪੰਜਾਬ ਪੁਲਿਸ ਦੀ ਕਹਾਣੀ ਨਾਲ ਅਸਹਿਮਤ ਹੁੰਦਿਆਂ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ।