ਹਾਲੇ ਭਾਜਪਾ ਨੂੰ 400 ਸੀਟਾਂ ਨਹੀਂ ਆਈਆਂ।
ਦਿੱਲੀ ਯੂਨੀਵਰਸਿਟੀ ਨੇ LLB ਦੇ ਕੋਰਸ ਵਿੱਚ ਮਨੂ ਸਿਮ੍ਰਤੀ ਦੀ ਪੜ੍ਹਾਈ ਕਰਾਉਣ ਦੀ ਤਜਵੀਜ਼ ਰੱਖੀ ਹੈ।
ਫਿਲਹਾਲ ਇਸ ਨੂੰ ਸਿਰਫ ਪੜ੍ਹਨ ਲਈ ਸੁਝਾਇਆ ਗਿਆ ਹੈ। ਪਹਿਲਾਂ ਇਨਾ ਕੁ ਹਜ਼ਮ ਕਰਾਇਆ ਜਾਏਗਾ ਅਗਲਾ ਕਦਮ ਬਾਅਦ ਵਿੱਚ ਆਏਗਾ।
ਹਿੰਦੂਤਵੀਆਂ ਬਾਰੇ ਇੱਕ ਗੱਲ ਮੰਨਣ ਵਾਲੀ ਹੈ। ਇੱਕ ਤਾਂ ਉਹ ਆਪਣਾ ਮੂਲ ਏਜੰਡਾ ਨਹੀਂ ਛੱਡਦੇ ਤੇ ਦੂਜਾ ਇੱਕ ਇੱਕ ਕਦਮ ਅੱਗੇ ਵਧਾਉਂਦੇ ਨੇ, ਜਿਸ ਨਾਲ ਜਦੋਂ ਮਰਜ਼ੀ ਮੁੱਕਰ ਵੀ ਸਕਦੇ ਨੇ ਤੇ ਦਾਅ ਲੱਗੇ ‘ਤੇ ਛਾਲ ਮਾਰ ਕੇ ਇਕਦਮ ਅੱਗੇ ਵੀ ਜਾ ਸਕਦੇ ਨੇ।
ਹਿੰਦੂਤਵੀ ਸਿਆਸਤ ਵਿੱਚ ਵਿਹਾਰਕਤਾ ਕਮਾਲ ਦੀ ਹੈ। ਭਾਵੇਂ ਉਹ ਕਿਸੇ ਵੇਲੇ ਕਾਂਗਰਸ ਰਾਹੀਂ ਅੱਗੇ ਵਧੀ ਹੋਵੇ ਜਾਂ ਫਿਰ ਭਾਜਪਾ ਰਾਹੀਂ।
ਪਹਿਲਾਂ ਆਪਣੇ ਲੋਕਾਂ ਕੋਲੋਂ ਹੀ 400 ਸੀਟਾਂ ਹਾਸਿਲ ਕਰਕੇ ਸੰਵਿਧਾਨ ਬਦਲਣ ਦੀ ਗੱਲ ਕਰ ਦਿੱਤੀ ਤੇ ਫਿਰ ਜਦੋਂ ਪੁੱਠੀ ਪੈਣੀ ਸ਼ੁਰੂ ਹੋਈ ਤਾਂ ਇਹ ਕਹਿ ਕੇ ਮੁੱਕਰਨ ਲੱਗ ਪਏ ਕਿ ਉਹਨਾਂ ਦੇ ਖਿਲਾਫ ਵਿਰੋਧੀ ਧਿਰ ਝੂਠਾ ਪ੍ਰਚਾਰ ਕਰ ਰਹੀ ਹੈ।
ਜੇ ਕਿਤੇ ਇਹਨਾਂ ਨੂੰ 400 ਸੀਟਾਂ ਆ ਜਾਂਦੀਆਂ ਤਾਂ ਸੰਵਿਧਾਨ ਦੀ ਜਹੀ ਤਹੀ ਫੇਰਨ ਵਿੱਚ ਕੋਈ ਕਸਰ ਨਾ ਛੱਡਦੇ। ਅਸਲ ਮਨਸ਼ਾ ਮਨੂ ਸਿਮ੍ਰਤੀ ਨੂੰ ਹੀ ਸੰਵਿਧਾਨ ਬਣਾਉਣ ਦੀ ਹੈ।