ਬੀਸੀ ਦੇ ਹਾਈਵੇਅ 3 ‘ਤੇ ਕੱਲ ਸਵੇਰੇ ਲਗਭਗ 11:30 ਵਜੇ ਕੈਰਾਮਿਓਸ ਕਰੀਬ ਵਾਪਰੇ ਕਾਰ-ਟਰੱਕ ਹਾਦਸੇ ‘ਚ 4 ਜਣਿਆਂ ਦੀ ਮੌਤ ਹੋ ਗਈ ਹੈ, ਜੋ ਐਬਸਫੋਰਡ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ ਅੱਧਖੜ ਉਮਰ ਦਾ ਇੱਕ ਪੰਜਾਬੀ, ਉਸਦੀ ਪਤਨੀ, ਬੇਟੀ ਅਤੇ ਸਾਲੀ ਸ਼ਾਮਲ ਹਨ।
ਮਿਲੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀਕਪੂਰਾ ਦਾ ਸੁਖਵੰਤ ਸਿੰਘ ਬਰਾੜ ਆਪਣੀ ਪਤਨੀ ਰਾਜਿੰਦਰ ਕੌਰ, ਪੁੱਤਰੀ ਕਮਲ ਕੌਰ ਅਤੇ ਸਾਲੀ ਛਿੰਦਰ ਕੌਰ ਨਾਲ ਕਿਲੋਨਾ ਨੂੰ ਜਾ ਰਿਹਾ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਇਹ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਜੈਤੋਂ ਸਬ-ਡਿਵੀਜ਼ਨ ਦੇ ਪਿੰਡ ਰੋੜੀਕਪੂਰਾ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿੱਚ ਪਤੀ-ਪਤਨੀ, ਧੀ ਤੇ ਰਿਸ਼ਤੇਦਾਰ ਸ਼ਾਮਿਲ ਹੈ। ਮ੍ਰਿਤਕਾਂ ਦੀ ਪਹਿਚਾਣ ਸੁਖਵੰਤ ਸਿੰਘ ਸੁੱਖ ਬਰਾੜ, ਪਤਨੀ ਰਾਜਿੰਦਰ ਕੌਰ, ਸ਼ੈਲੀ ਛਿੰਦਰ ਪਾਲ ਕੌਰ ਤੇ ਧੀ ਕਮਲ ਕੌਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀਕਪੂਰਾ ਦਾ ਸੁਖਵੰਤ ਸਿੰਘ ਸੁੱਖ ਬਰਾੜ ਕੈਨੇਡਾ ਦੇ ਐਬਟਸਫੋਰਡ ਵਿੱਚ ਰਹਿ ਰਿਹਾ ਸੀ। ਸੁਖਵੰਤ ਸਿੰਘ ਸੁੱਖ ਆਪਣੀ ਪਤਨੀ ਰਾਜਿੰਦਰ ਕੌਰ, ਧੀ ਅਤੇ ਸਾਲੀ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੰਬਰਦਾਰ ਪਿੰਡ ਰੋੜੀਕਪੂਰਾ ਨੂੰ ਮਿਲਣ ਲਈ ਐਬਟਸਫੋਰਡ ਦੇ ਸ਼ਹਿਰ ਕਨੋਲਾ ਵਿਖੇ ਉਨ੍ਹਾਂ ਦੇ ਘਰ ਜਾ ਰਹੇ ਹਨ। ਰਸਤੇ ਵਿੱਚ ਅਚਾਨਕ ਘਰ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਮੌਕੇ ’ਤੇ ਪਰਿਵਾਰ ਦੇ ਚਾਰ ਜੀਆਂ ਪਤਨੀ, ਬੇਟੀ ਅਤੇ ਸਾਲੀ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਅੱਜ ਸਵੇਰ ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪਿੰਡ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸ਼ੀਆਂ ਵਲੋਂ ਇਸ ਦੁੱਖਦਾਈ ਘਟਨਾ ਦਾ ਬਹੁਤ ਦੁੱਖ ਮਨਾਇਆ ਗਿਆ ਹੈ। ਜ਼ਿਕਰਯੋਗ ਸੁਖਵੰਤ ਸਿੰਘ ਬਰਾੜ ਪਿੰਡ ਵਾਸ਼ੀਆਂ ਦਾ ਹਰਮਨ ਇਨਸਾਨ ਸੀ, ਜੋ ਵਿਦੇਸ਼ ਬੈਠਾ ਵੀ ਪਿੰਡ ਵਾਸੀਆਂ ਨਾਲ ਦੁੱਖ ਸੁੱਖ ਸਾਂਝਾ ਕਰਦਾ ਸੀ।