Breaking News

Gravesend Sikh Gurdwara stabbing: ਗੁਰਦੁਆਰਾ ਸਾਹਿਬ ‘ਚ ਤਲਵਾਰ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ

Gravesend Sikh temple stabbing: Two ‘stabbed with SWORD’ as teen arrested for attempted murder

ਇੰਗਲੈਂਡ ਗ੍ਰੇਵਜੈਂਡ ਦੇ ਗੁਰਦੁਆਰਾ ਸਾਹਿਬ ‘ਤੇ ਹਮਲਾ,
ਦੋ ਸਿੱਖ ਬੀਬੀਆਂ ਦੇ ਜ਼ਖਮੀ ਹੋਣ ਦੀ ਖਬਰ

ਲੰਡਨ ਤੋਂ ਕੁਝ ਦੂਰੀ ‘ਤੇ ਸਥਿਤ ਗ੍ਰੇਵਜ਼ੈਂਡ ਸ਼ਹਿਰ ਚ ਬਣੇ ਯੂਰੋਪ ਦੇ ਸਭ ਤੋਂ ਵੱਡੇ ਗੁਰੂਘਰ ਉਪਰ ਹਮਲਾ ਹੋਣ ਦੀ ਖਬਰ ਹੈ ਜਿਸ ਵਿਚ ਦੋ ਸਿੱਖ ਕੁੜੀਆਂ ਜ਼ਖਮੀ ਹੋਈਆਂ ਹਨ।

ਇਹ ਘਟਨਾ ਕੱਲ ਸ਼ਾਮ ਨੂੰ ਵਾਪਰੀ ਪਰ ਕਿਸੇ ਵੱਡੇ ਮੀਡੀਆ ਅਦਾਰੇ ਨੇ ਇਸ ਬਾਰੇ ਕੋਈ ਖਬਰ ਨਹੀਂ ਲਗਾਈ। ਹਮਲਾਵਰ ਨੇ ਪਹਿਲਾਂ ਮਹਾਰਾਜ ਦੀ ਹਜ਼ੂਰੀ ਚੋਂ ਕਿਰਪਾਨ ਚੁੱਕੀ।

ਪੁਲਿਸ ਵਲੋਂ 17 ਸਾਲ ਦੇ ਇਕ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇੰਗਲੈਂਡ ਤੋਂ ਤੜਕਸਾਰ ਇਕ ਵੱਡੀ ਖ਼਼ਬਰ ਸਾਹਮਣੇ ਆਈ ਹੈ।

ਇੱਥੇ ਗ੍ਰੇਵਸੈਂਡ ਗੁਰਦੁਆਰਾ ਸਾਹਿਬ ‘ਚ ਕਥਿਤ ਤੌਰ ‘ਤੇ ਦੋ ਵਿਅਕਤੀਆਂ ‘ਤੇ ਤਲਵਾਰ ਨਾਲ ਵਾਰ ਕੀਤਾ ਗਿਆ।

ਇਸ ਮਾਮਲੇ ਵਿਚ ਕਤਲ ਦੀ ਕੋਸ਼ਿਸ਼ ਦੇ ਸ਼ੱਕ ‘ਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਕੈਂਟ ਦੇ ਗ੍ਰੇਵਸੈਂਡ ਵਿਚ ਇਕ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਲੋਕਾਂ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਹਥਿਆਰਬੰਦ ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਛਾਪਾ ਮਾਰਿਆ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

ਵੀਡੀਓ ਫੁਟੇਜ ਵਿਚ ਅਫਸਰਾਂ ਨੂੰ ਫਰਸ਼ ‘ਤੇ ਇਕ ਆਦਮੀ ਨਾਲ ਜੂਝਦੇ ਹੋਏ ਦਿਖਾਇਆ ਗਿਆ ਹੈ। ਉਸ ਦੇ ਚਿਹਰੇ ‘ਤੇ ਖੂਨ ਲੱਗਿਆ ਹੋਇਆ ਹੈ ਅਤੇ ਕਈ ਪੁਲਸ ਵਾਲਿਆਂ ਦੁਆਰਾ ਉਸ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਇਲਾਕੇ ਦੇ ਵੱਡੇ ਹਿੱਸੇ ਨੂੰ ਅਫਸਰਾਂ ਨੇ ਘੇਰਾ ਪਾਇਆ ਹੋਇਆ ਹੈ।

ਉਨ੍ਹਾਂ ਨੂੰ ਰਾਤ 8 ਵਜੇ ਤੋਂ ਬਾਅਦ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਬੁਲਾਇਆ ਗਿਆ।

ਨੇੜੇ ਹੀ ਏਅਰ ਐਂਬੂਲੈਂਸ ਆ ਗਈ। ਦੋ ਲੋਕ ਜ਼ਖਮੀ ਹੋ ਗਏ ਪਰ ਪੁਲਸ ਨੇ ਕਿਹਾ ਕਿ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ।

ਇੱਕ ਬੁਲਾਰੇ ਨੇ ਕਿਹਾ, “ਕੈਂਟ ਪੁਲਿਸ ਨੂੰ ਵੀਰਵਾਰ, 11 ਜੁਲਾਈ ਨੂੰ ਸ਼ਾਮ 8.10 ਵਜੇ ਗ੍ਰੇਵਸੈਂਡ ਵਿੱਚ ਸੈਡਿੰਗਟਨ ਸਟਰੀਟ ‘ਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਗੜਬੜ ਹੋਣ ‘ਤੇ ਬੁਲਾਇਆ ਗਿਆ ਸੀ।

ਇਹ ਰਿਪੋਰਟ ਕੀਤੀ ਗਈ ਸੀ ਕਿ ਦੋ ਲੋਕਾਂ ਨੂੰ ਸੱਟਾਂ ਲੱਗੀਆਂ ਸਨ ਜਿਨ੍ਹਾਂ ਨੂੰ ਜਾਨਲੇਵਾ ਨਹੀਂ ਮੰਨਿਆ ਜਾਂਦਾ ਸੀ ਅਤੇ ਸਥਾਨਕ ਤੌਰ ‘ਤੇ ਇਲਾਜ ਕੀਤਾ ਜਾ ਰਿਹਾ ਸੀ।

ਇਸ ਮਾਮਲੇ ਵਿਚ ਇੱਕ 17 ਸਾਲਾ ਪੁਰਸ਼ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਅਧਿਕਾਰੀ ਘਟਨਾ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ ਪਰ ਘਟਨਾ ਸਥਾਨ ‘ਤੇ ਮੌਜੂਦ ਹਨ ਜਦੋਂ ਕਿ ਪੁੱਛਗਿੱਛ ਜਾਰੀ ਹੈ।”

ਪੁਲਸ ਨੇ ਤਲਵਾਰ ਦੀ ਵਰਤੋਂ ਕੀਤੇ ਜਾਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਹੈ।