ਕੀ ਹੈ ਵਿਜ਼- ਟਰਾਂ ਨੂੰ ਰਫਿਊਜੀ ਅਪਲਾਈ ਕਰਨ ਲਈ ਕਹਿਣ ਪਿਛਲਾ ਸੱਚ :
ਬਹੁਤ ਸਾਰੇ ਲੋਕ ਦੱਸ ਰਹੇ ਹਨ ਕਿ ਕੈਨੇਡਾ ਪਹਿਲੀ ਜਾਂ ਦੂਜੀ ਵਾਰ ਵਿਜ਼ਟਰ, ਸਟੱਡੀ ਪਰਮਿਟ ਵਾਲੇ ਵਿਅਕਤੀ ਹਵਾਈ ਅੱਡੇ ਤੋਂ ਹੀ ਸੀਬੀਐਸਏ ਵੱਲੋਂ ਮੋੜੇ ਜਾ ਰਹੇ ਹਨ। ਵਿਜ਼ਟਰ ਨੂੰ ਰਫ਼ਿਊਜੀ ਅਪਲਾਈ ਕਰਨ ਲਈ ਕਿਹਾ ਜਾ ਰਿਹਾ।
ਇਸ ਬਾਰੇ ਕੁਝ ਸਬੰਧਤ ਧਿਰਾਂ ਨਾਲ ਗੱਲ ਕਰਕੇ ਸਿੱਟਾ ਇਹ ਨਿਕਲਿਆ ਹੈ ਕਿ ਹਵਾਈ ਅੱਡੇ ‘ਤੇ ਕਈ ਵਿਜ਼ਟਰ ਸੀਬੀਐਸਏ ਅਧਿਕਾਰੀਆਂ ਨੂੰ ਤਸੱਲੀਬਖਸ਼ ਜਵਾਬ ਦੇਣ ਤੋਂ ਉੱਕ ਜਾਂਦੇ ਹਨ, ਉਨ੍ਹਾਂ ਨੂੰ ਮੁਢਲੀਆਂ ਗੱਲਾਂ ਦਾ ਹੀ ਪਤਾ ਨਹੀਂ ਹੁੰਦਾ ਕਿ ਕੀ ਦੇਖਣ ਆਏ ਹੋ, ਕਿਸ ਕੋਲ ਰਹਿਣਾ, ਉਨ੍ਹਾਂ ਦਾ ਐਡਰੈਸ ਵਗੈਰਾ।
ਪਤਾ ਨਹੀਂ ਵੀਜ਼ੇ ਏਆਈ ਤਕਨੀਕ ਨਾਲ ਲੱਗ ਰਹੇ ਜਾਂ ਏਜੰਟਾਂ ਦੇ ਹੱਥ ਕੋਈ ਘੁੰਡੀ ਆ ਗਈ, ਵਿਜ਼ਟਰ ਵੀਜ਼ੇ ਲੱਗ ਬਹੁਤ ਰਹੇ ਤੇ ਲੱਗ ਵੀ ਅਚੰਭੇ ਵਾਲੇ ਰਹੇ ਹਨ।
ਅਜਿਹੇ ਕੇਸਾਂ ਵਿੱਚ ਜਦ ਹਵਾਈ ਅੱਡੇ ‘ਤੇ ਅਧਿਕਾਰੀਆਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਦੇ ਤਾਂ ਉਹ ਕਹਿੰਦੇ ਤੁਹਾਨੂੰ ਵਾਪਸ ਮੁੜਨਾ ਪੈਣਾ।
ਅੱਗਿਓਂ ਕਿਹਾ ਜਾਂਦਾ ਕਿ ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ। ਤਾਂ ਅਧਿਕਾਰੀ ਪੁੱਛਦਾ ਕਿ ਵਾਪਸ ਤੁਹਾਡੀ ਜਾਨ ਨੂੰ ਖ਼ਤਰਾ?
ਦਾਖਲਾ ਲੈਣ ਦੀ ਚਾਹਤ ‘ਚ ਕਈ ਕਹਿ ਦਿੰਦੇ ਕਿ ਹਾਂਜੀ। ਫਿਰ ਉਹ ਕਹਿ ਦਿੰਦੇ ਕਿ ਰਫ਼ਿਊਜੀ ਅਪਲਾਈ ਕਰ ਲਓ।
ਜੋ ਕਿ ਬਹੁਤੇ ਕਰਦੇ ਨਹੀਂ, ਕਿਉਂਕਿ ਫਿਰ ਵਾਪਸ ਜਾਣਾ ਲਗਭਗ ਪੱਕਾ ਹੀ ਬੰਦ ਹੋ ਜਾਂਦਾ।
ਸਟੱਡੀ ਪਰਮਿਟ ਮਾਮਲੇ ‘ਚ ਵੀ ਇਹੀ ਹੋ ਰਿਹਾ ਕਿ ਕਈ ਨਵੇਂ ਤੇ ਦੂਜੀ ਵਾਰ ਆ ਰਹੇ ਅਧਿਕਾਰੀਆਂ ਦੀ ਤਸੱਲੀ ਨਹੀਂ ਕਰਾਉਂਦੇ।
ਦੂਜੀ ਵਾਰ ਮੁੜ ਕੇ ਆਇਆਂ ਕਈਆਂ ਨੇ ਅੱਗੇ ਦਾਖਲਾ ਨਹੀਂ ਲਿਆ ਹੁੰਦਾ, ਪਹਿਲੀ ਪੜ੍ਹਾਈ ਦਾ ਕੋਈ ਰਿਕਾਰਡ ਨਹੀਂ ਹੁੰਦਾ ਆਦਿ।
ਇਹ ਸਾਰਿਆਂ ਨਾਲ ਨਹੀਂ ਹੋ ਰਿਹਾ, ਕਈਆਂ ਨਾਲ ਹੋ ਰਿਹਾ। ਬਹੁਤਿਆਂ ਨੂੰ ਲੰਘਣ ਦਿੱਤਾ ਜਾ ਰਿਹਾ।
ਬਾਕੀ ਅੱਗੇ ਸਟੱਡੀ ਪਰਮਿਟ ਦੇਣ ਵਾਲੇ ਕਾਲਜਾਂ/ਯੂਨੀਵਰਸਿਟੀਆਂ ‘ਤੇ ਸਖ਼ਤੀ ਹੋਣ ਜਾ ਰਹੀ, ਖਾਸਕਰ ਜਿਨ੍ਹਾਂ ਨੇ ਪਹਿਲਾਂ ਸੱਦੇ ਵਿਦਿਆਰਥੀਆਂ ਦਾ ਰਿਕਾਰਡ ਨਹੀਂ ਰੱਖਿਆ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ