Joseph Vijay – ਤਾਮਿਲਨਾਡੂ ਦੇ ਮਦੁਰਾਈ ਹਵਾਈ ਅੱਡੇ ‘ਤੇ ਸੋਮਵਾਰ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਇੱਕ ਪ੍ਰਸ਼ੰਸਕ ਨੇ ਸੁਰੱਖਿਆ ਘੇਰਾ ਤੋੜ ਕੇ ਫਿਲਮ ਸਟਾਰ ਵਿਜੇ ਥਲਪਤੀ ਕੋਲ ਜਾਣ ਦੀ ਕੋਸ਼ਿਸ਼ ਕੀਤੀ।
ਇਹ ਪਲ ਉਸ ਸਮੇਂ ਹੋਰ ਵੀ ਤਣਾਅਪੂਰਨ ਹੋ ਗਿਆ ਜਦੋਂ ਉਨ੍ਹਾਂ ਦੇ ਇੱਕ ਅੰਗ ਰੱਖਿਅਕ ਨੇ ਆਪਣੀ ਬੰਦੂਕ ਕੱਢੀ ਅਤੇ ਬਜ਼ੁਰਗ ਪ੍ਰਸ਼ੰਸਕ ‘ਤੇ ਤਾਣ ਦਿੱਤੀ।
ਇਹ ਘਟਨਾ ਉਦੋਂ ਵਾਪਰੀ ਜਦੋਂ ਵਿਜੇ ਨਿਰਦੇਸ਼ਕ ਐੱਚ. ਵਿਨੋਥ ਦੀ ਫਿਲਮ ‘Jana Nayagan’ ਦੀ ਸ਼ੂਟਿੰਗ ਤੋਂ ਬਾਅਦ ਕੋਡਾਈਕਨਾਲ ਤੋਂ ਵਾਪਸ ਆ ਰਹੇ ਸਨ।
ਇਸ ਦੌਰਾਨ, ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਨੇ ਇਸ ਘਟਨਾ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਚੁੱਪਚਾਪ ਟਰਮੀਨਲ ਵੱਲ ਵਧ ਗਏ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖਣ ਮਗਰੋਂ ਪ੍ਰਸ਼ੰਸਕ ਹੈਰਾਨ ਰਹਿ ਗਏ।
ਵਾਇਰਲ ਵੀਡੀਓ ਵਿਚ ਵਿਜੇ ਨੂੰ ਆਪਣੀ ਕਾਰ ਤੋਂ ਬਾਹਰ ਨਿਕਲਦੇ ਅਤੇ ਇੱਕ ਬਜ਼ੁਰਗ ਪ੍ਰਸ਼ੰਸਕ ਉਨ੍ਹਾਂ ਵੱਲ ਭੱਜਦੇ ਵੇਖਿਆ ਜਾ ਸਕਦਾ ਹੈ।
ਇਸ ਦੌਰਾਨ ਵਿਜੇ ਦੇ ਇੱਕ ਅੰਗ ਰੱਖਿਅਕ ਨੇ ਬੰਦੂਕ ਕੱਢ ਲਈ ਅਤੇ ਪ੍ਰਸ਼ੰਸਕ ‘ਤੇ ਜਾਣ ਦਿੱਤੀ ਅਤੇ ਫਿਰ ਤੁਰੰਤ ਇਸਨੂੰ ਵਾਪਸ ਆਪਣੀ ਜੇਬ ਵਿੱਚ ਰੱਖ ਲਿਆ। ਇਸ ਤੋਂ ਬਾਅਦ, ਹੋਰ ਬਾਡੀਗਾਰਡਾਂ ਨੇ ਬਜ਼ੁਰਗ ਨੂੰ ਘੇਰ ਲਿਆ ਅਤੇ ਉਸਨੂੰ ਪਿੱਛੇ ਧੱਕ ਦਿੱਤਾ।
SHOCKING: Joseph Vijay's security points firearm🔫 on a person. pic.twitter.com/CA2A2aBXl6
— Manobala Vijayabalan (@ManobalaV) May 5, 2025