Amritsar – ਦੋਸਤ ਨਾਲ ਹੋਟਲ ”ਚ ਗਈ ਕੁੜੀ ਨਾਲ ਹੋਇਆ ਗੈਂਗਰੇਪ
ਕੁੜੀ ਨੂੰ ਹੋਟਲ ਚ ਲੈ ਗਿਆ ਮੁੰਡਾ, ਪਿੱਛੋਂ ਬੁਲਾ ਲਏ ਆਪਣੇ ਦੋਸਤ, ਕੁੜੀ ਕਹਿੰਦੀ ਮੇਰੇ ਨਾਲ ਸਾਰਿਆਂ ਨੇ
ਅੰਮ੍ਰਿਤਸਰ ਦੇ ਬੱਸ ਸਟੈਂਡ ਨਜ਼ਦੀਕ ਬਣੇ ਹੋਟਲਾਂ ‘ਚ ਦੇਹ ਵਪਾਰ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਇੱਕ ਵਾਰ ਫਿਰ ਨਿੱਜੀ ਹੋਟਲ ਤੋਂ ਸਾਹਮਣੇ ਆਇਆ ਜਿੱਥੇ ਕਿ ਇਕ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਹੈ।
ਇਸ ਦੌਰਾਨ ਪੀੜਤ ਕੁੜੀ ਨੇ ਅੰਮ੍ਰਿਤਸਰ ਬੱਸ ਸਟੈਂਡ ਪੁਲਸ ਚੌਂਕੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ‘ਤੇ ਹੋਏ ਸਮੂਹਿਕ ਜਬਰ-ਜ਼ਿਨਾਹ ਦੇ ਇਲਜ਼ਾਮ ਲਗਾਏ ਹਨ।
ਪੀੜਤ ਕੁੜੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਆਈ ਸੀ ਅਤੇ ਉਸ ਤੋਂ ਬਾਅਦ ਉਹ ਇੱਕ ਹੋਟਲ ਵਿੱਚ ਪਾਣੀ ਪੀਣ ਗਏ ਤੇ ਉਸਦੇ ਦੋਸਤ ਵੱਲੋਂ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਉਸ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਕਰਵਾਇਆ ਗਿਆ।
ਜਿਸ ਤੋਂ ਬਾਅਦ ਹੁਣ ਪੀੜਤ ਲੜਕੀ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਦੂਸਰੇ ਪਾਸੇ ਮੌਕੇ ‘ਤੇ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਸਿੰਘ ਨੂੰ ਫੋਨ ਆਇਆ ਸੀ ਕਿ ਇਕ ਕੁੜੀ ਰੋ ਰਹੀ ਹੈ ਤੇ ਉਸਨੇ ਕਿਹਾ ਕਿ ਉਸ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਹੋਇਆ ਹੈ।
ਜਦੋਂ ਮੌਕੇ ‘ਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਤਾਂ ਪਤਾ ਲੱਗਾ ਕਿ ਕੁੜੀ ਆਪਣੇ ਦੋਸਤ ਨਾਲ ਨਿੱਜੀ ਹੋਟਲ ‘ਚ ਆਈ ਸੀ ਜਿੱਥੇ ਕਿ ਉਸ ਦੇ ਦੋਸਤ ਦੇ ਸਾਥੀਆਂ ਵੱਲੋਂ ਵੀ ਉਸ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਹੈ। ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਮਾਮਲੇ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਸਾਰੇ ਮਾਮਲੇ ‘ਚ ਅੰਮ੍ਰਿਤਸਰ ਬੱਸ ਸਟੈਂਡ ਪੁਲਸ ਚੌਂਕੀ ਦੇ ਇੰਚਾਰਜ ਕਪਿਲ ਦੇਵ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾੰ ਨੇ ਕਿਹਾ ਕਿ ਫਿਲਹਾਲ ਪੀੜਤ ਕੁੜੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਬਿਆਨ ਕਲਮ ਬੰਦ ਕੀਤੇ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।