Sidhu Moose Wala – ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਚੁੱਕਿਆ ਧਰਨਾ, DIG ਹਰਜੀਤ ਸਿੰਘ ਨਾਲ ਮੂਸੇਵਾਲਾ ਦੇ ਪਿਤਾ ਦੀ ਕਿਹੜੀਆਂ ਗੱਲਾਂ ‘ਤੇ ਬਣੀ ਸਹਿਮਤੀ
Balkaur Sidhu | ਜੁਲਮ ਦੀ ਹੱਦ ਹੁੰਦੀ, ਮੈਨੂੰ ਦੱਸੋ ਕਿੱਥੇ ਜਾਵਾਂ? ਐਨਾ ਧੱਕਾ ਨਾ ਕਰੋ… | Sidhu Mooseala|
ਮਾਨਸਾ ‘ਚ ਮੂਸੇਵਾਲਾ ਦੇ ਮਾਤਾ- ਪਿਤਾ ਨੇ ਦਿੱਤਾ ਧਰਨਾ। SSP ਦਫ਼ਤਰ ਬਾਹਰ ਦਿੱਤਾ ਧਰਨਾ। ਨਿੱਕਾ ਮੂਸੇਵਾਲਾ ਵੀ ਨਾਲ ਮੌਜੂਦ
ਬੰਟੀ ਬੈਂਸ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ। 6 ਮਹੀਨੇ ਤੋਂ SSP ਦਫ਼ਤਰ ਦੇ ਗੇੜੇ ਮਾਰ ਰਿਹਾਂ- ਬਲਕੌਰ। ਜੇ ਮੇਰੀ ਕੰਪਲੇਂਟ ਗਲਤ ਹੈ ਤਾਂ ਵਾਪਸ ਕਰ ਦੇਣ- ਬਲਕੌਰ। ਸਾਡੀ ਕੰਪਨੀ ਦੀ ਸਟੇਟਮੈਂਟ ਮੈਨੂੰ ਜਾਵੇ- Balkaur Sidhu
Sidhu Moosewala’s father & mother protesting in front of Mansa SP office. Moosewala father alleges Mansa Police is hand-in-glove with people he is accusing of looting his Son money. Balkaur Singh says I had filed a complaint over money generated from Moosewala’s social media accounts, naming manager Bunty Bains, Subir Mumen and Gurpreet Singh. “Our son is gone, now they’re snatching his earnings too,”
ਮਰਹੂਮ ਗਾਇਕ ਸ਼ੁਭਦੀਪ ਸਿੰਘ(ਸਿੱਧੂ ਮੂਸੇਵਾਲਾ) ਦੇ ਮਾਪਿਆਂ ਨੇ ਅੱਜ ਇੱਥੇ ਐੱਸ ਐੱਸ ਪੀ ਦਫ਼ਤਰ ਕੰਪਲੈਕਸ ਦੇ ਅੰਦਰ ਫਰਸ਼ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਉਹ ਆਪਣੇ ਪੁੱਤਰ ਦੀਆਂ ਦੋ ਕੰਪਨੀਆਂ ਨਾਲ ਸਬੰਧਤ ਕਥਿਤ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ।
ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ‘ਆਪ੍ਰੇਸ਼ਨ ਪ੍ਰਹਾਰ 2.0’ ਦੇ ਸਬੰਧ ਵਿੱਚ ਦਫ਼ਤਰ ਦਾ ਦੌਰਾ ਕਰ ਰਹੇ ਸਨ। ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨ ਕੌਰ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੂੰ ਮਿਲਣ ਲਈ ਅੰਦਰ ਬੁਲਾਏ ਜਾਣ ਤੋਂ ਪਹਿਲਾਂ ਕਰੀਬ 45 ਮਿੰਟ ਤੱਕ ਫਰਸ਼ ਬੈਠੇ ਪ੍ਰਦਰਸ਼ਨ ਕਰਦੇ ਰਹੇ।
Sidhu Moosewala ਦੇ ਮਾਪਿਆਂ ਨੇ ਐੱਸ ਐੱਸ ਪੀ ਦਫ਼ਤਰ ਅੱਗੇ ਲਾਇਆ ਧਰਨਾ
ਮਰਹੂਮ ਗਾਇਕ ਸ਼ੁਭਦੀਪ ਸਿੰਘ(ਸਿੱਧੂ ਮੂਸੇਵਾਲਾ) ਦੇ ਮਾਪਿਆਂ ਨੇ ਅੱਜ ਇੱਥੇ ਐੱਸ ਐੱਸ ਪੀ ਦਫ਼ਤਰ ਕੰਪਲੈਕਸ ਦੇ ਅੰਦਰ ਫਰਸ਼ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਉਹ ਆਪਣੇ ਪੁੱਤਰ ਦੀਆਂ ਦੋ ਕੰਪਨੀਆਂ ਨਾਲ ਸਬੰਧਤ ਕਥਿਤ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ।
ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ‘ਆਪ੍ਰੇਸ਼ਨ ਪ੍ਰਹਾਰ 2.0’ ਦੇ ਸਬੰਧ ਵਿੱਚ ਦਫ਼ਤਰ ਦਾ ਦੌਰਾ ਕਰ ਰਹੇ ਸਨ। ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨ ਕੌਰ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੂੰ ਮਿਲਣ ਲਈ ਅੰਦਰ ਬੁਲਾਏ ਜਾਣ ਤੋਂ ਪਹਿਲਾਂ ਕਰੀਬ 45 ਮਿੰਟ ਤੱਕ ਫਰਸ਼ ਬੈਠੇ ਪ੍ਰਦਰਸ਼ਨ ਕਰਦੇ ਰਹੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ, “ਅਸੀਂ ਡੀ ਜੀ ਪੀ ਏ ਐੱਸ ਰਾਏ ਕੋਲ ਆਪਣੇ ਮੈਨੇਜਰ ਅਤੇ ਦੋ ਹੋਰਾਂ ਵਿਰੁੱਧ ਸਾਡੀਆਂ ਦੋ ਕੰਪਨੀਆਂ ਨਾਲ ਸਬੰਧਤ ਵਿੱਤੀ ਧੋਖਾਧੜੀ ਲਈ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਐੱਸ ਐੱਸ ਪੀ ਨੂੰ ਭੇਜੀ ਗਈ ਸੀ ਅਤੇ ਇੱਕ ਐੱਸ ਪੀ ਨੇ ਜਾਂਚ ਵੀ ਕੀਤੀ ਸੀ। ਫਾਈਲ ਹੁਣ ਐੱਸ.ਐੱਸ.ਪੀ. ਕੋਲ ਪਈ ਹੈ, ਪਰ ਕੇਸ ਦਰਜ ਨਹੀਂ ਕੀਤਾ ਗਿਆ। ਜੇ ਅਧਿਕਾਰੀ ਇੱਕ ਵਿਅਕਤੀ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਘੱਟੋ-ਘੱਟ ਬਾਕੀ ਦੋਵਾਂ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ ਹੈ। ਅਸੀਂ ਪੁਲੀਸ ਨੂੰ ਸਾਰੇ ਸਬੰਧਤ ਦਸਤਾਵੇਜ਼ ਦੇ ਦਿੱਤੇ ਹਨ। ਜੇ ਅਸੀਂ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਉਹ ਸਾਨੂੰ ਵੀ ਨਾਮਜ਼ਦ ਕਰ ਸਕਦੇ ਹਨ।”
ਉਨ੍ਹਾਂ ਅੱਗੇ ਦੋਸ਼ ਲਾਇਆ, “ਮਾਨਸਾ ਪੁਲੀਸ ਪੈਸਿਆਂ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ। ਸਾਡੇ ਕੋਲ ਪੁਲੀਸ ਨੂੰ ਦੇਣ ਲਈ ਪੈਸੇ ਨਹੀਂ ਹਨ। ਸਾਡਾ ਕਮਾਉਣ ਵਾਲਾ ਮੈਂਬਰ ਪਹਿਲਾਂ ਹੀ ਮਾਰਿਆ ਜਾ ਚੁੱਕਾ ਹੈ। ਅਸੀਂ ਬਜ਼ੁਰਗ ਹਾਂ ਅਤੇ ਦਵਾਈਆਂ ਖਾ ਕੇ ਪੁਲੀਸ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਅਸੀਂ ਹੁਣ ਡੀ ਆਈ ਜੀ ਨੂੰ ਆਪਣੇ ਦੁੱਖ ਤੋਂ ਜਾਣੂ ਕਰਵਾਉਣ ਆਏ ਹਾਂ। ਜਦੋਂ ਤੱਕ ਐੱਫ ਆਈ ਆਰ ਦਰਜ ਨਹੀਂ ਹੁੰਦੀ, ਅਸੀਂ ਇੱਥੋਂ ਨਹੀਂ ਜਾਵਾਂਗੇ।”
ਸੂਤਰਾਂ ਅਨੁਸਾਰ ਇਹ ਸ਼ਿਕਾਇਤ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਤੋਂ ਹੋਈ ਕੁੱਲ ਕਮਾਈ ਬਾਰੇ ਹੈ, ਜੋ ਕਿ ਲਗਭਗ 1.15 ਕਰੋੜ ਅਮਰੀਕੀ ਡਾਲਰ ਬਣਦੀ ਹੈ। ਸੂਤਰਾਂ ਨੇ ਦੱਸਿਆ, “ਮਈ 2022 ਤੋਂ ਹੁਣ ਤੱਕ ਮੂਸੇਵਾਲਾ ਦੇ ਮਾਪਿਆਂ ਨੂੰ ਕਿਸ਼ਤਾਂ ਵਿੱਚ ਲਗਭਗ 70 ਲੱਖ ਡਾਲਰ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਪਰ ਉਨ੍ਹਾਂ ਦੀ ਸ਼ਿਕਾਇਤ ਅਨੁਸਾਰ 37 ਲੱਖ ਡਾਲਰ ਤੋਂ ਵੱਧ ਅਜੇ ਵੀ ਬਾਕੀ ਹਨ।” ਚਰਨ ਕੌਰ ਨੇ ਕਿਹਾ, “ਜੇ ਕੋਈ ਸਾਨੂੰ ਮਾਰਦਾ ਹੈ, ਤਾਂ ਮਾਨਸਾ ਪੁਲੀਸ ਜ਼ਿੰਮੇਵਾਰ ਹੋਵੇਗੀ।” ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਉਹ ਫਿਰ ਫਰਸ਼ ‘ਤੇ ਬੈਠ ਗਏ ਪਰ ਡੀ ਆਈ ਜੀ ਅਤੇ ਐੱਸ ਐੱਸ ਪੀ ਨਾਲ ਹੋਈ ਮੀਟਿੰਗ ਬਾਰੇ ਚੁੱਪ ਰਹੇ।
Balkaur Singh father of Slain Singer Sidhu Moosewala alleged Mansa Police is not filing an FIR over his complaint. Balkaur Singh alleged his son’s money is being looted by Bunty bains & two others.

ਧਰਨੇ ਤੇ ਬੈਠੇ ਮੂਸੇਵਾਲਾ ਦੇ ਮਾਤਾ ਪਿਤਾ, ਬੰਟੀ ਬੈਂਸ ਖਿਲਾਫ ਮਾਮਲਾ ਦਰਜ ਨਾ ਹੋਣ ਕਾਰਨ ਬੈਠੇ ਧਰਨੇ ਤੇ,ਨਿੱਕਾ ਮੂਸੇਵਾਲਾ ਵੀ ਨਾਲ ਮੌਜੂਦ ਹੈ
ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਐਸਐਸਪੀ ਦਫ਼ਤਰ ਬਾਹਰ ਲਗਾਇਆ ਧਰਨਾ ਸਮਾਪਤ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਡੀਆਈਜੀ ਹਰਜੀਤ ਸਿੰਘ ਨੇ ਦੋ ਦਿਨ ’ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਦੱਸ ਦਈਏ ਕਿ ਬਲਕੌਰ ਸਿੰਘ ਅਤੇ ਚਰਨ ਕੌਰ ਵੱਲੋਂ ਵਨ ਡਿਜ਼ੀਟਲ ਕੰਪਨੀ ਤੇ ਗੀਤਕਾਰ ਬੰਟੀ ਬੈਂਸ ਖਿਲਾਫ ਕੇਸ ਕਰਨ ਦੀ ਮੰਗ ਕੀਤੀ ਗਈ ਸੀ। ਇਸੇ ਮੰਗ ਦੇ ਚੱਲਦੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਗਈ ਸੀ ਅਤੇ ਇਸੇ ’ਤੇ ਕਾਰਵਾਈ ਨਾ ਕਰਨ ਦੇ ਚੱਲਦੇ ਐਸਐਸਪੀ ਦਫਤਰ ਅੱਗੇ ਧਰਨਾ ਲਾਇਆ ਗਿਆ ਸੀ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਛੇ ਮਹੀਨੇ ਪਹਿਲਾਂ ਵਨ ਡਿਜ਼ੀਟਲ ਕੰਪਨੀ ਅਤੇ ਇਸਦੇ ਮੈਨੇਜਰ ਬੰਟੀ ਬੈਂਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇੱਕ ਵਕੀਲ ਵੀ ਰੱਖਿਆ ਸੀ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਮਗਰੋਂ ਉਨ੍ਹਾਂ ਨੇ ਬੰਟੀ ਬੈਂਸ ਨੂੰ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਨੇ ਕੋਈ ਇਤਰਾਜ਼ ਨਹੀਂ ਕੀਤਾ, ਪਰ ਅੱਜ ਤੱਕ ਸਮੀਰ ਮੇਮਨ ਅਤੇ ਗੁਰਪ੍ਰੀਤ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਉਨ੍ਹਾਂ ਵੱਲੋਂ ਇੱਥੇ ਹੀ ਧਰਨਾ ਲਗਾ ਦਿੱਤਾ ਗਿਆ ਹੈ।
ਧਰਨੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲਿਸ ’ਤੇ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਕਿ 5 ਦਿਨਾਂ ਬਾਅਦ ਵੀ ਦਰਖ਼ਾਸਤ ’ਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਚੁੱਕਿਆ ਧਰਨਾ, DIG ਹਰਜੀਤ ਸਿੰਘ ਨਾਲ ਮੂਸੇਵਾਲਾ ਦੇ ਪਿਤਾ ਦੀ ਕਿਹੜੀਆਂ ਗੱਲਾਂ ‘ਤੇ ਬਣੀ ਸਹਿਮਤੀ ?