Breaking News

ਸ਼ੀਤਲ ਅੰਗੁਰਾਲ ਦੀ ‘ਪੈੱਨ ਡਰਾਈਵ’ ਲਿਆਏਗੀ ਸਿਆਸੀ ਭੂਚਾਲ!

ਸ਼ੀਤਲ ਅੰਗੁਰਾਲ ਦੀ ‘ਪੈੱਨ ਡਰਾਈਵ’ ਕਰੇਗੀ ਧਮਾਕਾ? ਵਿਧਾਇਕ ਦੀ ਰਿਕਾਡਿੰਗ ਲਿਆਏਗੀ ਸਿਆਸੀ ਭੂਚਾਲ!

Jalandhar News: ਸ਼ੀਤਲ ਅੰਗੁਰਾਲ ਦੀ ‘ਪੈੱਨ ਡਰਾਈਵ’ ਕਰੇਗੀ ਧਮਾਕਾ? ਵਿਧਾਇਕ ਦੀ ਰਿਕਾਡਿੰਗ ਲਿਆਏਗੀ ਸਿਆਸੀ ਭੂਚਾਲ!

Sheetal Angural: ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ ‘ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਗੰਭੀਰ

ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ ‘ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਗੰਭੀਰ ਦੋਸ਼ ਲਾਏ। ਸ਼ੀਤਲ ਅੰਗੁਰਾਲ ਨੇ ਸਭ ਤੋਂ ਪਹਿਲਾਂ ਆਪਣੀ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਕੁਰਸੀ ਸਟੇਜ ‘ਤੇ ਰੱਖੀ।

ਕੁਝ ਸਮਾਂ ਉਡੀਕਣ ਮਗਰੋਂ ਦੁਪਹਿਰ ਕਰੀਬ 2:45 ਵਜੇ ਅੰਗੁਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਪੈਨ ਡਰਾਈਵ ਵਿੱਚ ਰਿਕਾਰਡ ਆਡੀਓ ਬਾਰੇ ਜਾਣਕਾਰੀ ਦਿੱਤੀ।

ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਿਰਫ਼ ਵੋਟ ਦੀ ਖ਼ਾਤਰ ਮੇਰੇ ਤੇ ਮੇਰੇ ਸਮਰਥਕਾਂ ‘ਤੇ ਝੂਠੇ ਇਲਜ਼ਾਮ ਲਾ ਰਹੇ ਹੋ। ਤੁਸੀਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਆਪਣੇ ਬਾਰੇ ਨਹੀਂ ਬੋਲ ਰਹੇ ਕਿ ਜਲੰਧਰ ਵਿੱਚ ਜਿਨ੍ਹਾਂ ਲੋਕਾਂ ਨੂੰ ਬਿਠਾਇਆ ਹੈ, ਉਹ ਲੋਕਾਂ ਨੂੰ ਲੁੱਟ ਰਹੇ ਹਨ। ਇਹ ਮੇਰਾ ਨਿੱਜੀ ਮਾਮਲਾ ਨਹੀਂ।

ਉਨ੍ਹਾਂ ਨੇ ਕਿਹਾ ਕਿ ਜਲੰਧਰ ਤੋਂ ‘ਆਪ’ ਵਿਧਾਇਕ ਦੀ ਰਿਕਾਰਡਿੰਗ ਮੇਰੇ ਕੋਲ ਹੈ। ਉਹ ਬਹੁਤ ਅਹਿਮ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸਣ ਕਿ ਉਨ੍ਹਾਂ ਦੀ ਭੈਣ ਜੀ ਸਿਰਫ਼ ਇੱਕ ਵਿਧਾਇਕ ਦੇ ਘਰ ਹੀ ਕਿਉਂ ਆਉਂਦੀ ਹੈ। ਉਹ ਦੂਜੇ ਵਰਕਰਾਂ ਦੇ ਘਰ ਕਿਉਂ ਨਹੀਂ ਜਾਂਦੀ, ਕਿਉਂਕਿ ਉਹ ਗਰੀਬ ਹਨ।

ਸ਼ੀਤਲ ਅੰਗੁਰਾਲ ਨੇ ਕਿਹਾ ਕਿ ਕੱਲ੍ਹ ਤੁਸੀਂ ਇਹ ਗੱਲ ਨਹੀਂ ਕਬੂਲੀ ਕਿ ਜੇਕਰ ਸ਼ੀਤਲ ਅੰਗੁਰਾਲ ਕੋਈ ਸਬੂਤ ਲੈ ਕੇ ਆਏ ਤਾਂ ਅਸੀਂ ਉਸ ‘ਤੇ ਕਾਰਵਾਈ ਕਰਾਂਗੇ। ਕੱਲ੍ਹ ਤੁਹਾਡੇ ਚਿਹਰੇ ‘ਤੇ ਬੁਖਲਾਹਟ ਸਾਫ਼ ਦਿਖਾਈ ਦੇ ਰਹੀ ਸੀ ਕਿ 10 ਜੁਲਾਈ ਨੂੰ ਜਨਤਾ ਨੇ ਕੀ ਫੈਸਲਾ ਲੈਣਾ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਚੁਣੌਤੀ ਸਵੀਕਾਰ ਕਰ ਲਈ ਹੈ। ਮੈਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ 2 ਵਜੇ ਕੁਰਸੀ ‘ਤੇ ਸਬੂਤ ਰੱਖ ਕੇ ਇੰਤਜ਼ਾਰ ਕਰਾਂਗਾ। ਤੁਸੀਂ ਨਹੀਂ ਆਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਮਾਫੀਆ ਨੂੰ ਮੁੱਖ ਮੰਤਰੀ ਦੀ ਹਮਾਇਤ ਹਾਸਲ ਹੈ। ਆਡੀਓ ਵਿੱਚ ਵਿਧਾਇਕ ਕਹਿ ਰਹੇ ਹਨ ਕਿ ਉਹ ਕਮਾਈ ਆਪਣੇ ਪਰਿਵਾਰ ਨੂੰ ਦੇ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਸ ਆਡੀਓ ‘ਤੇ ਕੀ ਕਾਰਵਾਈ ਕਰੋਗੇ। ਜਲੰਧਰ ਦੇ ਲੋਕ ਪੁੱਛ ਰਹੇ ਹਨ ਕਿ ਤੁਸੀਂ ਚੋਰਾਂ ਦੇ ਨਾਲ ਹੋ। ਮੈਂ ਇਹ ਤੋਹਫ਼ਾ (ਪੈਨ ਡਰਾਈਵ) ਮੁੱਖ ਮੰਤਰੀ ਤੱਕ ਪਹੁੰਚਾਵਾਂਗਾ। ਮੈਂ ਆਉਣ ਲਈ ਤਿਆਰ ਹਾਂ ਤੇ ਇਹ ਜਾਣਨ ਲਈ ਕਿ ਇਹ ਆਡੀਓ ਕਿੱਥੇ ਦੇਣੀ ਹੈ।

ਅੰਗੁਰਾਲ ਨੇ ਭਾਜਪਾ ਦੇ ਸੀਨੀਅਰ ਆਗੂਆਂ ਤੋਂ ਮੰਗ ਕੀਤੀ ਕਿ ਇਸ ਆਡੀਓ ਦੀ ਸੀਨੀਅਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ। ਇਸ ਤੋਂ ਪਹਿਲਾਂ ਵੀ ਕਈ ਆਡੀਓਜ਼ ਆਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਪੈਨ ਡਰਾਈਵ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਨੂੰ ਲੁੱਟਿਆ ਜਾਵੇਗਾ।

ਅੰਗੁਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਡਰਾਉਣ ਤੇ ਮਾਰਨ ਲਈ ਕਈ ਗੇਮਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਡੀਜੀਪੀ ਸਾਹਿਬ ਨੂੰ ਮੇਲ ਕੀਤੀ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ। ਪਰਿਵਾਰ ਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੋ ਦਿਨ ਪਹਿਲਾਂ 2.20 ਵਜੇ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਰਿਕਾਰਡਿੰਗ ਜਾਰੀ ਕੀਤੀ ਗਈ ਤਾਂ ਬੱਚਿਆਂ ਨੂੰ ਮਾਰ ਦਿੱਤਾ ਜਾਵੇਗਾ।

CM ਮਾਨ ਦੇ ਚੈਲੇਂਜ ਤੋਂ ਬਾਅਦ ਸ਼ੀਤਲ ਅੰਗੁਰਾਲ ਦੇ ਹੈਰਾਨੀਜਨਕ ਖੁਲਾਸੇ- LIVE

#Punjab chief minister Bhagwant Mann on Wednesday dared BJP leader Sheetal Angural to prove his corruption allegations against Mann’s family members. Reacting to same Sheetal Angural invited CM Bhagwant Mann to come and collect evidence himself. Sheetal is holding event at the Babu Jag Jiwan Ram Chowk, Basti Danishmanda, Jalandhar City & will also set up a chair for CM Mann.
A BJP candidate from Jalandhar West Sheetal Angural reaches the spot. Angural shows the “Pendrive” & said will wait for half an hour for the CM Bhagwant Mann.

BJP candidate from Jalandhar West, Sheetal Angural, became emotional while addressing the public in Jalandhar West. Today, Sheetal had invited CM Mann to an open platform to discuss the allegations he had made against CM Mann’s family and the local MLA, but the CM didn’t come. Sheetal brought proof in a pen drive.


ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਲੰਧਰ ਪੱਛਮੀ ਖੇਤਰ ਦੇ ਬਾਬੂ ਜਗਜੀਵਨ ਰਾਮ ਚੌਂਕ ਵਿਚ ਟੈਂਟ ਵਿੱਚ ਦੋ ਕੁਰਸੀਆਂ ਲਗਾਈਆਂ ਹਨ, ਜਿਥੇ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਰਿਕਾਰਡਿੰਗ ਵਾਲੀ ਪੈਨਡਰਾਈਵ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਕਰਨਗੇ। ਇਸ ਸਬੰਧੀ ਸ਼ੀਤਲ ਅੰਗਰੁਾਲ ਨੇ ਸੋਸ਼ਲ ਮੀਡੀਆ ‘ਐਕਸ’ ਤੇ ਪੋਸਟਰ ਵੀ ਸਾਂਝਾ ਕੀਤਾ ਹੈ। ਜਿਸ ਵਿਚ ਪ੍ਰੋਗਰਾਮ ਨੂੰ ਜਨਤਾ ਦੀ ਅਦਾਲਤ ਦਾ ਨਾਂ ਦਿੱਤਾ ਗਿਆ ਹੈ। ਪੋਸਟ ਵਿਚ ਅੰਗੁਰਾਲ ਨੇ ਮੁੱਖ ਮੰਤਰੀ ਨੂੰ ਟੈਗ ਕਰਦਿਆਂ ਲਿਖਿਆ ਹੈ, ‘‘ਮੈਂ ਤੁਹਾਡਾ ਇੰਤਜ਼ਾਰ ਕਰਾਂਗਾ, ਤੁਹਾਨੂੰ ਸਤਿਕਾਰ ਸਹਿਤ ਬੁਲਾਵਾ ਦਿੰਦਾ ਹਾਂ।’’

ਬਾਅਦ ਦੁਪਹਿਰ 2 ਵਜੇ ਨਿਰਧਾਰਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਅੰਗੁਰਾਲ ਨੇ ਆਪਣੇ ਲਈ ਛੋਟੀ ਜਦੋਂਕਿ ਮੁੱਖ ਮੰਤਰੀ ਲਈ ਉੱਚੀ ਕੁਰਸੀ ਲਗਾਈ ਹੈ। ਅੰਗੁਰਾਲ ਨੇ ਬੀਤੀ ਰਾਤ ਮੁੱਖ ਮੰਤਰੀ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਅੰਗੁਰਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਕੋਲ ‘ਆਪ’ ਆਗੂਆਂ ਖ਼ਿਲਾਫ਼ 40 ਆਡੀਓ ਰਿਕਾਰਡਿੰਗਾਂ ਹਨ ਜੋ ਸੱਟੇਬਾਜ਼ੀ, ਲਾਟਰੀ ਅਤੇ ਜੂਏ ਸਮੇਤ ਗ਼ੈਰਕਾਨੂੰਨੀ ਕਾਰੋਬਾਰਾਂ ਵਿਚ ਲੱਗੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਮਾਨ ਦੇ ਇਥੇ ਪਹੁੰਚਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ। ਖੇਤਰ ਵਿਚ ਚੋਣਾਂ ਦਾ ਮਾਹੌਲ ਭਖ਼ਿਆ ਹੋਇਆ ਹੈ।

ਸ਼ੀਤਲ ਅੰਗੁਰਾਲ ਸਟੇਜ ‘ਤੇ ਕੁਰਸੀ ਡਾਹ ਕੇ ਬੈਠੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਇੱਕ ਕੁਰਸੀ ਖਾਲੀ ਦਿਖਾਈ ਦੇ ਰਹੀ ਹੈ ,ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦਾ ਪੋਸਟਰ ਲੱਗਿਆ ਹੋਇਆ ਹੈ। ਸ਼ੀਤਲ ਅੰਗੁਰਾਲ ਨੇ ਐਲਾਨ ਕੀਤਾ ਹੈ ਕਿ ਉਹ ਜਗਜੀਵਨ ਰਾਮ ਚੌਕ ਵਿੱਚ ਮੁੱਖ ਮੰਤਰੀ ਦਾ ਇੰਤਜ਼ਾਰ ਕਰਨਗੇ। ਉਨ੍ਹਾਂ ਸੀਐਮ ਭਗਵੰਤ ਮਾਨ ਨੂੰ ਚੌਕ ਵਿੱਚ ਆ ਕੇ ਉਨ੍ਹਾਂ ਤੋਂ ਸਬੂਤ ਲੈਣ ਦਾ ਸੱਦਾ ਦਿੱਤਾ ਹੈ।

ਇਸ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਨੇ ਆਪਣੀ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅੱਜ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ। ਉਹ ਵੀਰਵਾਰ ਬਾਅਦ ਦੁਪਹਿਰ ਬਾਬੂ ਜਗਜੀਵਨ ਰਾਮ ਚੌਕ ਵਿਖੇ ਹਾਜ਼ਰ ਰਹਿਣਗੇ। ਉਨ੍ਹਾਂ ਕੋਲ ਸਾਰੇ ਸਬੂਤ ਅਤੇ ਆਡੀਓ ਵੀ ਹੋਣਗੇ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਆਪ’ ‘ਤੇ ਲਗਾਏ ਜਾ ਰਹੇ ਆਰੋਪਾਂ ਨੂੰ ਲੈ ਕੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਪਲਟਵਾਰ ਕੀਤਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੀਤਲ ਅੰਗੁਰਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਬਹਿਸ ਦੀ ਇਹ ਧਮਕੀ ਕਿਸੇ ਹੋਰ ਨੂੰ ਦਿਓ, ਜਦੋਂ ਮਰਜ਼ੀ ਸਾਡੇ ਨਾਲ ਬਹਿਸ ਕਰ ਸਕਦੇ ਹਨ।

ਸੀਐਮ ਨੇ ਕਿਹਾ ਸੀ 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ, ਅੱਜ ਹੀ ਬਹਿਸ ਕਰ ਲਵੋ। ਸ਼ੀਤਲ ਨੂੰ ਭ੍ਰਿਸ਼ਟ ਗਤੀਵਿਧੀਆਂ ਨੂੰ ਬੰਦ ਕਰਨ ਲਈ ਬਹੁਤ ਸਮਝਾਇਆ ਗਿਆ ਪਰ ਉਹ ਨਹੀਂ ਮੰਨੇ। ‘ਆਪ’ ‘ਚ ਰਹਿੰਦਿਆਂ ਉਨ੍ਹਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ‘ਚ ਦਿੱਕਤ ਹੁੰਦੀ ਸੀ। ਇਸ ਲਈ ਉਹ ਭਾਜਪਾ ‘ਚ ਸ਼ਾਮਲ ਹੋਏ ਹਨ। ਹਾਲਾਂਕਿ, ਅਸੀਂ ਉਨ੍ਹਾਂ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ।
#CMMann #SheetalAngural