Breaking News

ਇੰਗਲੈਂਡ – ਹਿੰਦੂ ਮੰਦਿਰ ਦੇ ਪੁਜਾਰੀ ਰਜਿੰਦਰ ਕਾਲੀਆ ਵਲੋਂ ਸੈਂਕੜੇ ਔਰਤਾਂ ਦਾ ਸਰੀਰਕ ਸ਼ੋਸ਼ਣ

An Indian-origin cult leader, who refers to himself as “god on Earth”, has been fined eight million pounds for sexual abuse and financial exploitation. Baba Rajinder Kalia, who claims himself as a “living god” has been accused of sexually abusing his female followers, some as young as four years old.

This news comes a day after a stampede occurred in Uttar Pradesh’s Hathras where hundreds of people had gathered to see Bhole Baba’s satsang.

ਲੰਡਨ : ਬ੍ਰਿਟੇਨ ਦੇ ਵਿਚ ਇਕ ਭਾਰਤੀ ਮੂਲ ਦੇ ਧਰਮਗੁਰੂ ਰਾਜਿੰਦਰ ਕਾਲੀਆ ’ਤੇ ਉਨ੍ਹਾਂ ਦੀ ਇਕ ਚੇਲੀ ਵੱਲੋਂ ਯੌਨ ਸੋਸ਼ਣ ਦੇ ਇਲਜ਼ਾਮ ਲਗਾਏ ਗਏ ਨੇ।

ਉਸ ਦਾ ਕਹਿਣਾ ਏ ਕਿ ਰਾਜਿੰਦਰ ਨੇ ਆਪਣੀਆਂ ਭਾਰਤੀ ਮੂਲ ਦੀਆਂ ਚਾਰ ਚੇਲੀਆਂ ਦੀ ਮਦਦ ਕਰਨ ਦੇ ਬਹਾਨੇ ਉਨ੍ਹਾਂ ਨਾਲ ਜ਼ਬਰ ਜਨਾਹ ਕੀਤਾ।

ਇਕ ਰਿਪੋਰਟ ਮੁਤਾਬਕ ਇਨ੍ਹਾਂ ਚਾਰੇ ਚੇਲੀਆਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਐ।

ਭਾਰਤ ਦੇ ਨਾਲ ਨਾਲ ਹੁਣ ਵਿਦੇਸ਼ ਬੈਠੇ ਭਾਰਤੀ ਮੂਲ ਦੇ ਧਰਮਗੁਰੂਆਂ ਦੀਆਂ ਕਾਲੀਆਂ ਕਰਤੂਤਾਂ ਵੀ ਸਾਹਮਣੇ ਆਉਣ ਲੱਗ ਪਈਆਂ ਨੇ।

ਬ੍ਰਿਟੇਨ ਵਿਚ ਇਕ ਭਾਰਤੀ ਮੂਲ ਦੇ ਧਰਮਗੁਰੂ ਰਾਜਿੰਦਰ ਕਾਲੀਆ ’ਤੇ ਉਨ੍ਹਾਂ ਦੀਆਂ ਚੇਲੀਆਂ ਵੱਲੋਂ ਯੌਨ ਸੋਸ਼ਣ ਦੇ ਇਲਜ਼ਾਮ ਲਗਾਏ ਗਏ ਨੇ।

ਇਕ ਰਿਪੋਰਟ ਮੁਤਾਬਕ ਰਾਜਿੰਦਰ ਨੇ ਆਪਣੇ ਉਪਦੇਸ਼ਾਂ ਅਤੇ ਸਿੱਖਿਆਵਾਂ ਦੇ ਜ਼ਰੀਏ ਚੇਲੀਆਂ ਨੂੰ ਗ਼ਲਤ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।

ਇਕ ਹੋਰ ਰਿਪੋਰਟ ਦੇ ਮੁਤਾਬਕ ਚਾਰ ਚੇਲੀਆਂ ਨੇ ਰਾਜਿੰਦਰ ਕਾਲੀਆ ’ਤੇ ਮਦਦ ਕਰਨ ਬਹਾਨੇ ਜ਼ਬਰ ਜਨਾਹ ਕਰਨ ਦੇ ਇਲਜ਼ਾਮ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਐ।

ਇਨ੍ਹਾਂ ਵਿਚੋਂ ਤਿੰਨ ਨੇ ਦੋਸ਼ ਲਗਾਇਆ ਏ ਕਿ ਰਾਜਿੰਦਰ ਕਈ ਸਾਲਾਂ ਤੋਂ ਉਨ੍ਹਾਂ ਦਾ ਸੋਸ਼ਣ ਕਰਦਾ ਆ ਰਿਹਾ ਏ।

ਇਸ ਤੋਂ ਇਲਾਵਾ ਉਸ ’ਤੇ ਤਿੰਨ ਲੋਕਾਂ ਕੋਲੋਂ ਬਿਨਾਂ ਤਨਖਾਹ ਦਿੱਤੇ ਕੰਮ ਕਰਵਾਉਣ ਦਾ ਵੀ ਇਲਜ਼ਾਮ ਲਗਾਇਆ ਗਿਆ ਏ।

ਇਕ 57 ਸਾਲਾਂ ਦੀ ਪੀੜਤ ਔਰਤ ਨੇ ਦੱਸਿਆ ਕਿ ਉਹ ਕਾਫੀ ਘੱਟ ਉਮਰ ਵਿਚ ਆਪਣੇ ਬੱਚਿਆਂ ਦੇ ਨਾਲ ਰਾਜਿੰਦਰ ਦੇ ਆਸ਼ਰਮ ਵਿਚ ਗਈ ਸੀ। ਹੌਲੀ ਹੌਲੀ ਉਹ ਰੂਟੀਨ ਵਜੋਂ ਹਰ ਹਫ਼ਤੇ ਤਿੰਨ ਸੈਸ਼ਨਾਂ ਵਿਚ ਸ਼ਾਮਲ ਹੋਣ ਲੱਗੀ।

ਇਕ ਦਿਨ ਉਹ ਰੋ ਰਹੀ ਸੀ, ਉਸੇ ਸਮੇਂ ਰਾਜਿੰਦਰ ਉਸ ਦੇ ਕੋਲ ਆਇਆ ਅਤੇ ਕਿਹਾ ਕਿ ਉਹ ਸਭ ਕੁੱਝ ਜਾਣਦਾ ਏ ਕਿ ਕਦੋਂ ਕੀ ਹੋਣ ਵਾਲਾ ਏ। ਉਸ ਦਾ ਨਰਕ ਜਾਂ ਸਵਰਗ ਵਿਚ ਜਾਣਾ ਵੀ ਉਹੀ ਤੈਅ ਕਰੇਗਾ। ਪੀੜਤ ਔਰਤ ਨੇ ਦੱਸਿਆ ਕਿ ਰਾਜਿੰਦਰ ਨੇ 22 ਸਾਲ ਤੱਕ ਕਰੀਬ 1320 ਵਾਰ ਉਸ ਦਾ ਯੌਨ ਸੋਸ਼ਣ ਕੀਤਾ।

ਪੀੜਤ ਮਹਿਲਾ ਨੇ ਦੱਸਿਆ ਕਿ ਉਹ ਖ਼ੁਦ ਦੀ ਤੁਲਨਾ ਭਗਵਾਨ ਕ੍ਰਿਸ਼ਨ ਦੇ ਨਾਲ ਕਰਦਾ ਸੀ। ਇਸ ਦੇ ਨਾਲ ਹੀ ਇਕ ਹੋਰ 48 ਸਾਲਾਂ ਦੀ ਪੀੜਤਾ ਨੇ ਦੱਸਿਆ ਕਿ ਰਾਜਿੰਦਰ 13 ਸਾਲਾਂ ਦੀ ਉਮਰ ਤੋਂ ਉਸ ਦਾ ਸੋਸ਼ਣ ਕਰਦਾ ਆ ਰਿਹਾ ਏ। ਜਦੋਂ ਸਾਲ 2017 ਵਿਚ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਰਾਜਿੰਦਰ ਦੇ ਕੁੱਝ ਚੇਲਿਆਂ ਨੇ ਮਿਲ ਕੇ ਉਸ ਨੂੰ ਐਸਿਡ ਅਟੈਕ ਦੀ ਧਮਕੀ ਦਿੱਤੀ।

ਇਸ ਤੋਂ ਇਲਾਵਾ ਇਕ 37 ਸਾਲਾਂ ਦੀ ਪੀੜਤ ਔਰਤ ਨੇ ਦੱਸਿਆ ਕਿ ਉਹ 13 ਸਾਲ ਦੀ ਉਮਰ ਤੋਂ ਰਾਜਿੰਦਰ ਦੇ ਆਸ਼ਰਮ ਵਿਚ ਡਰੰਮ ਵਜਾਉਣ ਦਾ ਕੰਮ ਕਰ ਰਹੀ ਐ ਅਤੇ ਉਹ ਛੋਟੀ ਉਮਰ ਤੋਂ ਹੀ ਉਸ ਦੇ ਨਾਲ ਜ਼ਬਰ ਜਨਾਹ ਕਰਦਾ ਆ ਰਿਹਾ ਏ।

ਪੀੜਤਾਂ ਨੇ ਰਾਜਿੰਦਰ ਕਾਲੀਆ ਦੇ ਖ਼ਿਲਾਫ਼ 84 ਕਰੋੜ ਦਾ ਮੁਕੱਦਮਾ ਦਰਜ ਕਰਵਾਇਆ ਏ। ਰਾਜਿੰਦਰ ’ਤੇ ਇਹ ਵੀ ਇਲਜ਼ਾਮ ਐ ਕਿ ਜਦੋਂ ਉਸ ਦੇ ਚੇਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕੋਲੋਂ ਉਨ੍ਹਾਂ ਨੂੰ 2.64 ਲੱਖ ਦੀ ਰਿਸ਼ਵਤ ਵੀ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ’ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕੇਸ ਰੱਦ ਕਰ ਦਿੱਤਾ ਸੀ।

ਉਧਰ ਰਾਜਿੰਦਰ ਕਾਲੀਆ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਇਹ ਸਭ ਉਸ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਐ।

ਦੱਸ ਦਈਏ ਕਿ ਰਾਜਿੰਦਰ ਕਾਲੀਆ 21 ਸਾਲ ਦੀ ਉਮਰ ਵਿਚ ਬ੍ਰਿਟੇਨ ਆਇਆ ਸੀ। ਕੁੱਝ ਹੀ ਸਮੇਂ ਬਾਅਦ 1986 ਵਿਚ ਉਸ ਨੇ ਇੱਥੇ ਬਾਬਾ ਬਾਲਕਨਾਥ ਮੰਦਰ ਦੀ ਸਥਾਪਨਾ ਕੀਤੀ।

ਉਹ ਆਪਣੇ ਕਥਿਤ ਚਮਤਕਾਰਾਂ ਜ਼ਰੀਏ ਖ਼ੁਦ ਨੂੰ ਭਗਵਾਨ ਦੱਸਦਾ ਸੀ। ਉਹ ਵਿਆਹਿਆ ਹੋਇਆ ਏ ਅਤੇ ਉਸ ਦੀ ਪਤਨੀ ਦਾ ਨਾਮ ਸਚਿੱਤਰਾ ਏ। ਦੋਵੇਂ ਜਣੇ ਵਾਰਵਿਕਸ਼ਾਇਰ ਵਿਚ 11.65 ਕਰੋੜ ਦੇ ਬੰਗਲੇ ਵਿਚ ਰਹਿੰਦੇ ਨੇ।

ਇੰਗਲੈਂਡ – ਹਿੰਦੂ ਮੰਦਿਰ ਦੇ ਪੁਜਾਰੀ ਰਜਿੰਦਰ ਕਾਲੀਆ ਵਲੋਂ ਸੈਂਕੜੇ ਔਰਤਾਂ ਦਾ ਸਰੀਰਕ ਸ਼ੋਸ਼ਣ
ਲਿੰਕ ਕਮੈਂਟ ਬਾਕਸ ‘ਚ👇