Breaking News

Italy – ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ

Italy – ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ

 

 

 

ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਤ ਹੈ ਨੌਜਵਾਨ
ਮਿਲਾਨ (ਦਲਜੀਤ ਮੱਕੜ): ਇਟਲੀ ਦੇ ਨੌਰਥ ਇਲਾਕੇ ਵਿਚ ਪੋਰਤੋਗੁਆਰੋ ਸ਼ਹਿਰ ਵਿਚ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਤ ਇਕ ਸਾਈਕਲ ਸਵਾਰ ਭਾਰਤੀ ਨੌਜਵਾਨ ਨੂੰ ਇਟਾਲੀਅਨ ਪੁਲਿਸ ਵਲੋਂ ਲੱਗਭਗ 600 ਯੂਰੋ ਦਾ ਜੁਰਮਾਨਾ ਕੀਤਾ ਗਿਆ ਹੈ ਕਿਉਕਿ ਇਸ ਨੌਜਵਾਨ ਨੇ ਸਾਈਕਲ ਚਲਾਉਂਦੇ ਸਮੇਂ ਬੀਅਰ ਪੀ ਰੱਖੀ ਸੀ।

 

 

ਇਸ ਦੇ ਨਾਲ ਹੀ ਸਾਈਕਲ ’ਤੇ ਲਾਈਟ ਨਾ ਹੋਣ ਕਰ ਕੇ ਵੀ ਪੁਲਿਸ ਵਲੋਂ ਇਸ ਵਿਅਕਤੀ ਨੂੰ 18 ਯੂਰੋ ਦਾ ਇਕ ਹੋਰ ਵੱਖਰਾ ਜੁਰਮਾਨਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 27 ਜਨਵਰੀ ਸ਼ਾਮ 7:30 ਦੇ ਕਰੀਬ ਇਟਾਲੀਅਨ ਪੁਲਿਸ ਨੇ ਪੋਰਤੋਗੁਆਰੋ ਸ਼ਹਿਰ ਵਿਖੇ ਇਨਸ ਮਾਰਕੀਟ ਕੋਲ ਸਾਈਕਲ ’ਤੇ ਜਾ ਰਹੇ ਪਨਵਰ ਰਾਹੁਲ ਨਾਂ ਦੇ ਭਾਰਤੀ ਨੌਜਵਾਨ ਨੂੰ ਰੋਕਿਆ।

 

 

 

ਜਦੋਂ ਪੁਲਿਸ ਨੇ ਅਲਕੋਹਲ ਨਿਰੀਖਣ ਕੀਤਾ ਇਸ ਵਿਅਕਤੀ ਨੇ 0,89 ਅਲਕੋਹਲ ਦਾ ਸੇਵਨ ਕੀਤਾ ਹੋਇਆ ਸੀ ਜੋ ਕਿ ਇਟਲੀ ਦੇ ਕਾਨੂੰਨ ਮੁਤਾਬਕ ਜ਼ਿਆਦਾ ਮਾਤਰਾ ਵਿਚ ਸੀ। ਪੁਲਿਸ ਨੇ ਸੜਕ ਸੁਰੱਖਿਆ ਕਾਨੂੰਨ (ਆਰਟ 186) ਤਹਿਤ ਕਾਰਵਾਈ ਕਰਦਿਆਂ ਇਸ ਨੌਜਵਾਨ ਨੂੰ 543 ਯੂਰੋ ਦਾ ਜੁਰਮਾਨਾ ਕੀਤਾ ਅਤੇ ਸਾਈਕਲ ’ਤੇ ਲਾਈਟ ਨਾ ਹੋਣ ਕਰ ਕੇ 18 ਯੁਰੋ ਦਾ ਜੁਰਮਾਨਾ ਕੀਤਾ ਗਿਆ।

Check Also

Canada News: ਕੈਲਗਰੀ ਵਿੱਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਤਭਰੇ ਹਾਲਾਤ ’ਚ ਮੌਤ

Canada News: ਕੈਲਗਰੀ ਵਿੱਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਤਭਰੇ ਹਾਲਾਤ ’ਚ ਮੌਤ ਪੁਲੀਸ ਨੇ …