Breaking News

Mohali – ਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ

Mohali – ਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਦਾ ਗਠਨ’

 

 

 

 

 

 

 

ਮੋਹਾਲੀ: ਮੋਹਾਲੀ ਪੁਲਿਸ ਵੱਲੋਂ ਵਿਦੇਸ਼ ਵੱਸਦੇ ਗੈਂਗਸਟਰ ਅਤੇ ਹੈਂਡਲਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਐਫ਼ ਆਈ ਆਰ ਦਰਜ ਕੀਤੀ ਗਈ ਹੈ। ਗੁਰਵਿੰਦਰ ਸਿੰਘ ਨੂੰ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਮੋਹਾਲੀ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

 

 

 

 

ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਡੀ ਆਈ ਜੀ ਰੂਪਨਗਰ ਰੇਂਜ ਨਾਨਕ ਸਿੰਘ ਨੇ ਐੱਸ ਐੱਸ ਪੀ ਐੱਸ ਏ ਐੱਸ ਨਗਰ ਹਰਮਨਦੀਪ ਸਿੰਘ ਹਾਂਸ ਦੀ ਮੌਜੂਦਗੀ ਵਿੱਚ ਕਿਹਾ ਕਿ ਇਹ ਵਾਕਿਆ ਅੱਜ ਕਰੀਬ 3 ਵਜੇ ਵਾਪਰਿਆ। ਇੱਕ ਅਣਪਛਾਤੇ ਹਮਲਾਵਰ ਨੇ ਗੁਰਵਿੰਦਰ ਸਿੰਘ ਉਰਫ਼ ਲੰਬੜ, ਪੁੱਤਰ ਅਵਤਾਰ ਸਿੰਘ, ਵਾਸੀ ਪਿੰਡ ਰੁੜਕੀ ਪੁਖ਼ਤਾ, ਥਾਣਾ ਸਦਰ ਖਰੜ, ਨੂੰ ਉਸ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਦੋਂ ਉਹ ਡੀ ਏ ਸੀ ਮੋਹਾਲੀ ਦੇ ਨੇੜੇ ਏ ਸੀ ਸੀ ਹਾਊਸਿੰਗ ਸੋਸਾਇਟੀ ਬਾਹਰ ਸੜਕ ‘ਤੇ ਖੜ੍ਹੀ ਆਪਣੀ ਕਾਰ ਦੀ ਡਿੱਕੀ ਖੋਲ੍ਹ ਰਿਹਾ ਸੀ।

 

 

 

 

ਡੀ ਆਈ ਜੀ ਨਾਨਕ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਅੱਜ ਜ਼ਿਲ੍ਹਾ ਅਦਾਲਤ, ਮੋਹਾਲੀ ਵਿੱਚ ਥਾਣਾ ਖਰੜ ਵਿੱਚ ਦਰਜ ਐਫ਼ ਆਈ ਆਰ ਨੰਬਰ 281/24, ਧਾਰਾ 18 ਐਨ ਡੀ ਪੀ ਐਸ ਐਕਟ, ਸਬੰਧੀ ਮਾਮਲੇ ਦੀ ਸੁਣਵਾਈ ਲਈ ਪਹੁੰਚਿਆ ਸੀ। ਅਦਾਲਤੀ ਕਾਰਵਾਈ ਤੋਂ ਬਾਅਦ ਜਦੋਂ ਗੁਰਵਿੰਦਰ ਸਿੰਘ ਆਪਣੀ ਪਤਨੀ ਨਾਲ ਕਾਰ ਵੱਲ ਵਧਿਆ ਤਾਂ ਪਹਿਲਾਂ ਤੋਂ ਮੌਕੇ ‘ਤੇ ਮੌਜੂਦ ਹਮਲਾਵਰ ਨੇ ਉਸ ‘ਤੇ ਕਈ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ।

 

 

 

ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ‘ਤੇ ਥਾਣਾ ਸੋਹਾਣਾ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103(1), 61(2) ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾਰ ਖ਼ਿਲਾਫ਼ ਮੁੱਢਲੇ ਤੌਰ ਤੇ ਕੇਸ ਦਰਜ ਕੀਤਾ ਗਿਆ ਹੈ।ਸ਼ਿਕਾਇਤਕਰਤਾ (ਮ੍ਰਿਤਕ ਦੀ ਪਤਨੀ) ਅਨੁਸਾਰ ਗੁਰਵਿੰਦਰ ਸਿੰਘ ਨੂੰ ਗੋਲਡੀ ਬਰਾੜ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਕਿਉਂਕਿ ਉਹ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸੀ, ਜੋ ਕਿ ਗੋਲਡੀ ਬਰਾਰ ਦਾ ਰਿਸ਼ਤੇਦਾਰੀ ਚੋਂ ਭਰਾ ਸੀ।

ਡੀ ਆਈ ਜੀ ਨਾਨਕ ਸਿੰਘ ਨੇ ਕਿਹਾ ਕਿ “ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਤਕਨੀਕੀ ਜਾਂਚ, ਵਿਗਿਆਨਕ ਜਾਂਚ ਅਤੇ ਹਿਊਮਨ

 

 

 

ਇੰਟੈਲੀਜੈਂਸ ਤਹਿਤ ਕੰਮ ਕਰਨ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ।”

Goldy Brar Claims Responsibility for Mohali Murder – ਗੋਲਡੀ ਬਰਾੜ ਨੇ ਮੋਹਾਲੀ ਕਤਲ ਦੀ ਜ਼ਿੰਮੇਵਾਰੀ ਲਈ

ਗੋਲਡੀ ਬਰਾੜ ਨੇ ਪੁਲਿਸ ਅਫ਼ਸਰਾਂ ਤੇ ਮੰਤਰੀਆਂ ਨੂੰ ਦਿੱਤੀ ਸਿੱਧੀ ਧਮਕੀ
Gangster Goldy Brar has claimed responsibility for the recent murder outside the SSP office in Mohali through an audio clip, while issuing warnings to the Punjab government. This incident has raised serious concerns over law and order in the state.

Mohali ’ਚ ਦਿਨ ਦਿਹਾੜੇ ਕਤਲ; ਅਦਾਲਤ ’ਚ ਤਰੀਕ ਭੁਗਤਣ ਆਏ ਸਖਸ਼ ਨੂੰ ਮਾਰੀ ਗੋਲੀ
ਨੌਜਵਾਨ ’ਤੇ ਬਦਮਾਸਾਂ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਿਭਾਗ ’ਚ ਹਲਚਲ ਮਚ ਗਈ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

 

 

 

 

Mohali Court Firing News : ਮੁਹਾਲੀ ਅਦਾਲਤ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਤਰੀਕ ਭੁਗਤਣ ਦੇ ਲਈ ਅਦਾਲਤ ’ਚ ਆਇਆ ਸੀ ਪਰ ਇਸ ਦੌਰਾਨ ਉਸ ’ਤੇ ਬਦਮਾਸਾਂ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਿਭਾਗ ’ਚ ਹਲਚਲ ਮਚ ਗਈ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

 

 

 

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਗੁਰੀ ਵਾਸੀ ਪਿੰਡ ਰੁੜਕੀ ਪੁਖਤਾ ਵਜੋਂ ਹੋਈ ਹੈ। ਜੋ ਕਿ ਮੁਹਾਲੀ ਅਦਾਲਤ ’ਚ ਐਨਡੀਪੀਐਸ ਦੇ ਮਾਮਲੇ ’ਚ ਤਰੀਕ ਭੁਗਤਣ ਲਈ ਆਇਆ ਸੀ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਗੁਰਲਾਲ ਬਰਾੜ ਕਤਲ ਮਾਮਲੇ ’ਚ ਨਾਮਜ਼ਦ ਵੀ ਸੀ। ਦੱਸ ਦਈਏ ਕਿ ਗੁਰਲਾਲ ਬਰਾੜ ਪੰਜਾਬ ਯੂਨੀਵਰਸਿਟੀ (SOPU) ਦੇ ਵਿਦਿਆਰਥੀ ਸੰਗਠਨ ਦਾ ਸਾਬਕਾ ਪ੍ਰਧਾਨ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ। ਉਸਦੀ 10 ਅਕਤੂਬਰ, 2020 ਨੂੰ ਚੰਡੀਗੜ੍ਹ ਦੇ ਸਿਟੀ ਐਂਪੋਰੀਅਮ ਮਾਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਜਿਹੜੀ ਲੱਲੀ- ਛੱਲੀ ਨੇ ਭਰਾ ਗੁਰਲਾਲ ਬਰਾੜ ਦੇ ਕਤਲ ‘ਚ ਸਾਥ ਦਿੱਤਾ, ਸਭ ਨੂੰ ਮਾਰਾਂਗੇ “ਅਸੀਂ ਨਜਾਇਜ਼ ਮਰਾਉਣ ‘ਤੇ ਆਵਾਂਗੇ,ਰੋਜ਼ ਇੱਕ ਬੰਦਾ ਮਰੇਗਾ”
ਮਾਪਿਆਂ ਦੀ ਗ੍ਰਿਫਤਾਰੀ ‘ਤੇ ਗੋਲਡੀ ਬਰਾੜ ਦੀ ਆਡੀਓ ਵਾਇਰਲ
ਮੁਹਾਲੀ SSP ਦਫਤਰ ਦੇ ਬਾਹਰ ਫਾਇਰਿੰਗ ਦੀ ਚੁੱਕੀ ਜ਼ਿੰਮੇਵਾਰੀ
ਮਾਂ ਪਿਉ ਦੀ ਗ੍ਰਿਫਤਾਰੀ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦੀ ਆਡੀਉ ਆਈ ਸਾਹਮਣੇ

 

GOLDY BRAR’S PARENTS ARRESTED – Shocking Audio Threat Follows!
Disclaimer: We cannot independently verify the authenticity of this audio.
Recent reports indicate that an audio clip, purportedly from gangster Goldy Brar, surfaced shortly after the arrest of his parents (Shamsher Singh and Pritpal Kaur) by Punjab Police in Muktsar district on January 27, 2026 (or around that date), in connection with a 2024 extortion and death threat case. They were arrested from Amritsar .
ਗੈਂਗਸਟਰ ਗੋਲਡੀ ਬਰਾੜ (ਸਤਿੰਦਰਜੀਤ ਸਿੰਘ) ਦੇ ਪਿਤਾ ਸ਼ਮਸ਼ੇਰ ਸਿੰਘ (ex asi) ਅਤੇ ਮਾਤਾ ਪ੍ਰੀਤਪਾਲ ਕੌਰ ਜੋ ਕਿ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ਦੇ ਰਹਿਣ ਵਾਲੇ ਹਨ। ਨੂੰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੇੜੇ ਇਕ ਹੋਟਲ ਤੋਂ ਪੰਜਾਬ ਪੁਲਿਸ ਨੇ 26 ਜਨਵਰੀ 2026 ਨੂੰ ਗ੍ਰਿਫਤਾਰ ਕੀਤਾ ਸੀ।

 

 

ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਮੁਕਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 30 ਜਨਵਰੀ 2026 ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਉਹਨਾਂ ਦੀ ਗ੍ਰਿਫਤਾਰੀ ਬਾਅਦ ਕੁੱਝ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਬਾਹਰ ਆਈ ਹੈ, ਕਿ ਸ਼ਮਸ਼ੇਰ ਸਿੰਘ ਅਤੇ ਪ੍ਰੀਤਪਾਲ ਕੌਰ ਨਾਲ ਪੁਲਿਸ ਹਿਰਾਸਤ ਵਿੱਚ ਬਦਸਲੂਕੀ ਕੀਤੀ ਗਈ ਹੈ? ਜਿਸ ਤੋਂ ਬਾਅਦ ਹੀ ਗੋਲਡੀ ਬਰਾੜ ਨੇ ਮੁਹਾਲੀ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਹ ਆਡਿਓ ਜਾਰੀ ਕੀਤਾ ਹੈ।

 

 

ਇੱਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਇੱਕ ਬਠਿੰਡਾਂ ਪੁਲਿਸ ਦੇ ਡੀ ਆਈ ਜੀ ਨੇ ਇੱਕ ਇੰਟਰਵਿਊ ਦੌਰਾ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਦੇ ਪੁਲਿਸ ਹਿਰਾਸਤ ਦੌਰਾਨ ਸਿਰ ਵਿੱਚ ਚੱਪਲਾਂ ਮਾਰਨ ਦਾ ਸ਼ਰੇਆਮ ਦਾਅਵਾ ਕੀਤਾ ਸੀ।
ਉਹਨਾਂ ਦੀ ​ਇਹ ਗ੍ਰਿਫ਼ਤਾਰੀ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਵਿੱਚ ਦਸੰਬਰ 2024 ਵਿੱਚ ਦਰਜ ਹੋਈ ਇਕ ਪੁਰਾਣੀ FIR ਵਿੱਚ ਨਾਮਜ਼ਦ ਕਰਕੇ ਕੀਤੀ ਗਈ ਹੈ। ਇਸ ਗ੍ਰਿਫਤਾਰੀ ਨੂੰ ਗੋਲਡੀ ਬਰਾੜ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਪਈ ਦਰਾੜ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

 

 

 

In a purported audio message, Canada-based gangster Goldy Brar has taken responsibility for the killing of an accused in a related case near the Mohali SSP office. He warned the Punjab government against unfair actions, stating that his group would respond accordingly. The murder has sparked political criticism from BJP and SAD, who accused the AAP government of failing to control crime, noting nearly 20 murders in Punjab in January 2026 alone. Punjab Police are investigating the audio’s authenticity and the ongoing gang-related threats.

 

ਇੱਕ ਕਥਿਤ ਆਡੀਓ ਸੰਦੇਸ਼ ਵਿੱਚ ਵਿਦੇਸ਼ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੇ ਮੋਹਾਲੀ SSP ਦਫ਼ਤਰ ਦੇ ਨੇੜੇ ਹੋਏ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਨੁਚਿਤ ਕਾਰਵਾਈ ਕੀਤੀ ਗਈ ਤਾਂ ਉਹ ਵੀ ਵੈਸੇ ਹੀ ਜਵਾਬ ਦੇਣਗੇ। ਇਸ ਘਟਨਾ ‘ਤੇ BJP ਅਤੇ SAD ਨੇ AAP ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਜਨਵਰੀ 2026 ਵਿੱਚ ਪੰਜਾਬ ਵਿੱਚ ਲਗਭਗ 20 ਕਤਲ ਹੋ ਚੁੱਕੇ ਹਨ ਅਤੇ ਅਪਰਾਧ ਵਧ ਰਹੇ ਹਨ। ਪੰਜਾਬ ਪੁਲਿਸ ਆਡੀਓ ਦੀ ਪੜਤਾਲ ਕਰ ਰਹੀ ਹੈ ਅਤੇ ਗੈਂਗਸਟਰ ਸਬੰਧੀ ਧਮਕੀਆਂ ‘ਤੇ ਨਜ਼ਰ ਰੱਖ ਰਹੀ ਹੈ

Check Also

MP Amritpal Singh’s parole – MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ’ਤੇ ਸੱਤ ਦਿਨਾਂ ਅੰਦਰ ਫੈਸਲਾ ਕਰੋ: ਹਾਈ ਕੋਰਟ

MP Amritpal Singh’s parole ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ’ਤੇ ਸੱਤ ਦਿਨਾਂ ਅੰਦਰ ਫੈਸਲਾ ਕਰੋ: …