Breaking News

Maharashtra Plane Crash: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰਾਂ ਦੀ ਜਹਾਜ਼ ਹਾਦਸੇ ਦੌਰਾਨ ਮੌਤ

Maharashtra Plane Crash: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰਾਂ ਦੀ ਜਹਾਜ਼ ਹਾਦਸੇ ਦੌਰਾਨ ਮੌਤ

Maharashtra Plane Crash: ਬਾਰਾਮਤੀ ਵਿੱਚ ਜਹਾਜ਼ ਹਾਦਸਾ ਵਾਪਰਲ ਦੀ ਖ਼ਬਰ ਸਾਹਮਣੇ ਆੲੀ

 

 

 

Maharashtra Plane Crash: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰ ਵਿਅਕਤੀਆਂ ਦੀ ਬੁੱਧਵਾਰ ਸਵੇਰੇ ਪੁਣੇ ਜ਼ਿਲ੍ਹੇ ਵਿੱਚ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਜੀਤ ਪਵਾਰ ਦਾ ਜਹਾਜ਼ ਪੁਣੇ ਦੇ ਬਾਰਾਮਤੀ ਇਲਾਕੇ ਵਿੱਚ ਲੈਂਡ ਕਰ ਰਿਹਾ ਸੀ।

 

 

 

ਖ਼ਬਰਾਂ ਮੁਤਾਬਕ ਉਪ ਮੁੱਖ ਮੰਤਰੀ ਅਜੀਤ ਪਵਾਰ ਉਸ ਜਹਾਜ਼ ਵਿੱਚ ਸਵਾਰ ਹੋ ਕੇ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨਸਨ। ਵੇਰਵਿਆਂ ਅਨੁਸਾਰ ਲੈਂਡਿੰਗ ਦੇ ਸਮੇਂ ਇਹ ਜਹਾਜ਼ ਹਾਦਸਾ ਹੋਇਆ ਹੈ।

 


 

 

 

ਡੀ ਜੀ ਸੀ ਏ (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਲੀਅਰਜੈੱਟ 45 (Learjet 45) ਜਹਾਜ਼ ਵਿੱਚ ਹਾਦਸੇ ਸਮੇਂ ਪੰਜ ਲੋਕ ਸਵਾਰ ਸਨ—ਜਿਨ੍ਹਾਂ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ, ਦੋ ਹੋਰ ਕਰਮਚਾਰੀ (ਇੱਕ ਪੀ.ਐਸ.ਓ. ਅਤੇ ਇੱਕ ਸਹਾਇਕ) ਅਤੇ ਦੋ ਚਾਲਕ ਦਲ ਦੇ ਮੈਂਬਰ (ਪਾਇਲਟ ਇਨ-ਕਮਾਂਡ ਅਤੇ ਫਸਟ ਅਫਸਰ) ਸ਼ਾਮਲ ਸਨ। ਅਧਿਕਾਰੀ ਮੁਤਾਬਕ ਸ਼ੁਰੂਆਤੀ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਸਵਾਰ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਬਚ ਸਕੀ ਹੈ ਅਤੇ ਡੀ.ਜੀ.ਸੀ.ਏ. ਦੇ ਅਧਿਕਾਰੀਆਂ ਦੀ ਇੱਕ ਟੀਮ ਹਾਦਸੇ ਵਾਲੀ ਥਾਂ ਵੱਲ ਰਵਾਨਾ ਹੋ ਗਈ ਹੈ।

 

 

 

 

ਮਹਾਰਾਸ਼ਟਰ ਦੇ ਡਿਪਟੀ CM ਅਜੀਤ ਪਵਾਰ ਦਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਜਹਾਜ਼ ਵਿਚ ਕਈ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 5 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਤ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

 


 

 

ਜਹਾਜ਼ ਹਾਦਸੇ ਦੀਆਂ ਕਈ ਵੀਡੀਉ ਸਾਹਮਣੇ ਆ ਰਹੀਆਂ ਹਨ। ਘਟਨਾ ਸਥਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਜਹਾਜ਼ ਨੂੰ ਅੱਗ ਲੱਗੀ ਹੈ। ਹਵਾ ਵਿੱਚੋਂ ਸੰਘਣਾ ਕਾਲਾ ਧੂੰਆਂ ਉੱਠ ਦਿਖਾਈ ਦੇ ਰਿਹਾ ਹੈ। ਅੱਗ ਲੱਗਣ ਕਾਰਨ ਜਹਾਜ਼ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚ ਗਏ ਹਨ। ਰਿਪੋਰਟਾਂ ਅਨੁਸਾਰ, VSR ਏਵੀਏਸ਼ਨ ਦੁਆਰਾ ਸੰਚਾਲਿਤ ਇੱਕ ਨਿੱਜੀ ਲੀਅਰਜੈੱਟ 45 ਜਹਾਜ਼ ਸਵੇਰੇ 8:45 ਵਜੇ ਬਾਰਾਮਤੀ ਹਵਾਈ ਪੱਟੀ ‘ਤੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਸ਼੍ਰੀ ਪਵਾਰ ਜਹਾਜ਼ ਵਿੱਚ ਇੱਕ ਨਿੱਜੀ ਸੁਰੱਖਿਆ ਅਧਿਕਾਰੀ, ਇੱਕ ਸਹਾਇਕ ਅਤੇ ਦੋ ਚਾਲਕ ਦਲ ਦੇ ਮੈਂਬਰਾਂ ਨਾਲ ਸਵਾਰ ਸਨ।

Check Also

Rupee all-time low: ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ, ਡਾਲਰ ਦੇ ਮੁਕਾਬਲੇ ਕੀਮਤ 91.74

Rupee all-time low: ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ, ਡਾਲਰ ਦੇ ਮੁਕਾਬਲੇ ਕੀਮਤ 91.74     …