Canada – ਨੌਕਰੀ ਦੇ ਬਹਾਨੇ ਨਵੀਆਂ ਆਈਆਂ ਕੁੜੀਆਂ ਦੇ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਇੱਕ ਗ੍ਰਿਫਤਾਰ।
ਬਰੈਂਪਟਨ ਦੇ 47 ਸਾਲਾ ਤੇਜਿੰਦਰ ਧਾਲੀਵਾਲ ‘ਤੇ ਦੋਸ਼ ਲੱਗੇ ਹਨ ਕਿ ਉਹ ਕੈਨੇਡਾ ਵਿੱਚ ਨੌਕਰੀ ਦੀ ਤਲਾਸ਼ ਕਰ ਰਹੀਆਂ ਨਵੀਂ ਆਈਆਂ ਔਰਤਾਂ ਦਾ ਸ਼ੋਸ਼ਣ ਕਰਦਾ ਸੀ।
ਹਾਲਟਨ ਰੀਜਨਲ ਪੁਲਿਸ (ਓਂਟਾਰੀਓ) ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ ਅਤੇ ਦਸੰਬਰ 2025 ਵਿੱਚ ਹੋਈਆਂ ਦੋ ਵੱਖ-ਵੱਖ ਘਟਨਾਵਾਂ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਇਸ ਵਿਅਕਤੀ ’ਤੇ ਦੋਸ਼ ਲਗਾਏ ਗਏ ਹਨ।
ਦੋਵੇਂ ਮਾਮਲਿਆਂ ਵਿੱਚ ਦੋਸ਼ੀ ਨੇ Kijij ’ਤੇ ਐਂਟਰੀ-ਲੈਵਲ ਡਾਟਾ ਐਂਟਰੀ ਨੌਕਰੀਆਂ ਲਈ “ਹੈਲਪ ਵਾਂਟੇਡ” ਦੇ ਇਸ਼ਤਿਹਾਰ ਦਿੱਤੇ ਸਨ। ਇੰਟਰਵਿਊ ਦੇ ਬਹਾਨੇ ਪੀੜਤ ਔਰਤਾਂ ਨੂੰ ਦੋਸ਼ੀ ਵੱਲੋਂ ਸੁੰਨਸਾਨ ਉਦਯੋਗਿਕ ਪਾਰਕਿੰਗ ਲਾਟਾਂ ਵਿੱਚ ਲਿਜਾਇਆ ਗਿਆ।

ਇੱਕ ਮਾਮਲੇ ਵਿੱਚ, ਇੱਕ ਪੀੜਤਾ ਨਾਲ ਜ਼ਬਰਦਸਤੀ ਕੀਤੀ ਗਈ ਜਦਕਿ ਦੂਜੇ ਮਾਮਲੇ ਵਿੱਚ, ਇੱਕ ਪੀੜਤਾ ਨੂੰ ਨੌਕਰੀ ਬਦਲੇ ਸਰੀਰਕ ਸਬੰਧ ਬਣਾਉਣ ਦੀ ਸ਼ਰਤ ਰੱਖੀ ਗਈ।
ਪੁਲਿਸ ਜਾਂਚ ਦੌਰਾਨ ਦੋਵਾਂ ਨੇ ਕਥਿਤ ਦੋਸ਼ੀ ਦੀ ਪਛਾਣ ਕਰ ਲਈ।
ਪੁਲਿਸ ਨੇ ਬਰੈਂਪਟਨ ਵਿੱਚ 47 ਸਾਲਾ ਤੇਜਿੰਦਰ ਧਾਲੀਵਾਲ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਪਰ ਉਸੇ ਦਿਨ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ