Journalist Protest – ਪੱਤਰਕਾਰਾਂ ਦੇ ਧਰਨੇ ਤੇ ਗੰਗਵੀਰ ਸਿੰਘ ਰਾਠੌਰ ਨੇ ਚੱਕੇ ਸਵਾਲ
ਹਿੰਦੀ ਫ਼ਿਲਮਾਂ ਦਾ ਇਕ ਡਾਈਲਾਗ ਸੀ ਕੇ ਜਿਨਕੇ ਘਰ ਕਾਂਚ ਕੇ ਹੋਤੇ ਹੈ ਵੋਹ ਦੂਸਰੇ ਕੇ ਘਰ ਪਰ ਪੱਥਰ ਨਹੀਂ ਫੇਂਕਾ ਕਰਤੇ!
ਆਜ਼ਾਦ ਮੀਡੀਆ ਦੇ ਨਾਮ ਤੇ ਕਾਮਰੇਡ ਯੂਨੀਅਨਾ ਕੱਠੇ ਕਰਕੇ ਧਰਨਾ ਲਾਉਣ ਨੂੰ ਕੀ ਨਿਰਪੱਖ ਮੀਡਿਆ ਕਹੋਗੇ?
ਧੰਨ ਹਨ ਅਜਿਹੇ ਪੱਤਰਕਾਰ ਜਿਹਨਾਂ ਨੂੰ ਵਿਰੋਧ ਪ੍ਰਦਸ਼ਨ ਕਰਨ ਲਈ ਵੀ ਜਾਂ ਗੱਲ ਰੱਖਣ ਲਈ ਵੀ ਕਦੇ ਰਾਜਨੀਤਕ ਪਾਰਟੀਆਂ ਦੀ ਚਮਚਾਗਿਰੀ ਕਰਨੀ ਪੈਂਦੀ ਹੈ ਅਤੇ ਕਦੀ ਕਾਮਰੇਡਾਂ ਦੀਆਂ ਯੂਨੀਅਨਾ ਰਾਹੀਂ ਕੱਠ ਕਰਕੇ DC ਦਫਤਰ ਘੇਰਨਾ ਪੈਂਦਾ ਹੈ
ਵਰਿੰਦਰ ਦੀਵਾਨਾ ਜਿਹੜਾ ਕੇ ਸ਼ਰੇਆਮ ਰਿਸ਼ਵਤ ਲੈਂਦਾ ਫੜ੍ਹ ਹੋ ਗਿਆ ਸੀ ਹੁਣ ਉਹ ਦੱਸੇਗਾ ਕੇ ਆਜ਼ਾਦ ਮੀਡਿਆ ਕੀ ਹੁੰਦਾ?
ਕੀ ਇਹ ਮੀਡਿਆ ਦੇ ਨਾਮ ਤੇ ਦੋਗਲੀ ਨੀਤੀ ਨਹੀਂ ਹੈ ਕੇ ਕਾਮਰੇਡਾਂ ਦਾ ਇਕੱਠ ਕਰਕੇ ਉਹਨਾਂ ਨੂੰ ਆਜ਼ਾਦ ਮੀਡਿਆ ਕਹਿਣ ਲੱਗ ਜਾਣਾ ਤੇ ਜੇਕਰ ਕੋਈ ਅਦਾਰਾ ਜਿਹੜਾ ਤੁਹਾਡੇ ਚੰਡੀਗੜ੍ਹ ਵਾਲੇ ਧਰਨੇ ਵਿਚ ਆ ਗਿਆ ਤੇ ਉਸਨੂੰ ਤੁਹਾਡੇ ਬਠਿੰਡੇ dc ਦਫਤਰ ਘੇਰਣ ਨੂੰ ਵੀ ਆਉਣਾ ਪਵੇ ਅਤੇ ਤੁਹਾਡੇ ਕੋਲੋਂ ਨਿਰਪੱਖ ਮੀਡਿਆ ਦਾ ਸਰਟੀਫਿਕੇਟ ਲੈਣਾ ਪਵੇ
ਤੇ ਇਸ ਗੱਲ ਨੂੰ ਤੈਅ ਵੀ ਵਰਿੰਦਰ ਦੀਵਾਨੇ ਤੋਂ ਲੈਕੇ ਗੱਗ ਵਰਗੇ ਚਵਲ ਕਰਣਗੇ?
ਮੰਨਿਦਰ ਕਾਮਰੇਡ ਨੂੰ on ਏਅਰ ਵਿਚ ਸਿਮਰਜੋਤ ਮੱਕੜ ਨੇ ਰੱਖਿਆ ਪਰ ਮੁੜ ਕੇ ਇਹ ਉਗਰਾਹਾਂ ਅਤੇ ਕਿਰਤੀ ਕਿਸਾਨ ਜੱਥੇਬੰਦੀ ਦਾ ਬੁਲਾਰਾ ਬਣ ਕੇ ਸਿਖ ਮੁੰਡਿਆਂ ਅਤੇ ਪੰਥਕ ਧਿਰਾਂ ਖਿਲਾਫ ਭੰਡੀ ਪ੍ਰਚਾਰ ਕਰਨ ਲੱਗ ਪਿਆ ਜਦੋਂ ਇਸਨੂੰ on ਏਅਰ ਵਿੱਚੋ ਬਾਹਰ ਕੀਤਾ ਤਾਂ ਅੱਗੋਂ ਇਸਨੂੰ ਇਹਨਾਂ ਯੂਨੀਅਨਾਂ ਨੇ ਭੰਡੀ ਪ੍ਰਚਾਰ ਲਈ ਰੱਖ ਲਿਆ ਨਹੀਂ ਤਾਂ ਇਹ ਆਮ ਆਦਮੀ ਪਾਰਟੀ ਦਾ ਆਈ ਟੀ ਵਿੰਗ ਦਾ ਇਕ ਕਰਿੰਦਾ ਸੀ
ਕਿਸਾਨ ਅੰਦੋਲਨ ਵਿਚ ਕਮਾਈ ਗਈ ਮਾਇਆ ਜਿਹੜੀ ਕੇ ਇਹਨਾਂ ਯੂਨੀਅਨਾ ਨੇ ਬਾਹਰੋ ਬਾਹਰ ਵੰਡ ਲਈ ਉਸ ਤੋਂ ਬਾਅਦ ਇਹਨਾਂ ਦੇ ਕੇਡਰ ਪੱਤਰਕਾਰ ਬਣ ਕੇ ਘੁੰਮਣ ਲੱਗ ਪਏ, ਲੋਕ ਆਵਾਜ਼ ਚੈਨਲ ਕਿਸਾਨ ਅੰਦੋਲਨ ਨੂੰ ਦਿੱਤੇ ਫੰਡ ਦੇ ਵਿੱਚੋਂ ਪੈਦਾ ਹੋਇਆ ਜਿਸ ਰਾਹੀਂ ਕਈ ਕਿਸਾਨ ਆਗੂ ਕਰੋੜਾਂ ਦੀਆਂ ਲਿਮਟਾ ਕਲੀਅਰ ਕਰਵਾ ਗਏ
ਹੁਣ ਸਵਾਲ ਇਹ ਹੈ ਕੇ ਇਹ ਪੈਮਾਨਾ ਕੀ ਹੈ ਕੇ ਪੱਤਰਕਾਰਾਂ ਦਾ ਧਰਨਾ ਹੋਵੇ ਤੇ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕੈਡਰ ਤੈਅ ਕਰਨ ਕੇ ਪੰਜਾਬ ਵਿਚ ਸਰਕਾਰੀ ਮੀਡਿਆ ਤੇ ਆਜ਼ਾਦ ਮੀਡਿਆ ਕੌਣ ਹੈ?
ਪੰਜਾਬ ਵਿਚ ਆਜ਼ਾਦ ਮੀਡਿਆ ਅਤੇ ਗੋਦੀ ਮੀਡਿਆ ਵਾਰੇ ਗੱਲ ਕਰਨ ਵੇਲੇ ਬੰਗਲੌਰ ਬੈਠ ਕੇ ਅਮਨਦੀਪ ਸੰਧੂ ਨੂੰ ਪੰਜਾਬ ਕਿਵੇਂ ਨਜ਼ਰ ਆ ਜਾਂਦਾ ਹੈ? ਉਹਨਾਂ ਦੇ ਅਜਿਹੇ ਨਿਰਪੱਖ ਸਰੋਤ ਕਿਹੜੇ ਹੁੰਦੇ ਹਨ?
ਹਾਲੇ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਮਸਲੇ ਤੇ ਅਮਨਦੀਪ ਸੰਧੂ ਦਾ ਮੀਡਿਆ ਵਾਰੇ ਕੋਈ ਨਿਰਪੱਖ ਨਜ਼ਰੀਆ ਨਹੀਂ ਦਿਸਿਆ ਜਦੋਂ ਖੱਬੇ ਪੱਖੀ ਝੁਕਾਓ ਰੱਖਣ ਵਾਲੇ ਚੰਡੀਗੜ੍ਹ ਦੇ ਸਾਰੇ ਅਖਬਾਰੀ ਅਤੇ ਮੀਡਿਆ ਅਦਾਰੇ ਪਟਿਆਲੇ ਵਾਲੇ ਬਦਕਾਰ ਨੂੰ ਬਚਾਉਣ ਲਈ ਅੰਦਰ ਖਾਤੇ ਜ਼ੋਰ ਲਗਾ ਰਹੇ ਸਨ, ਲੋਕਾਂ ਦੀ ਕਿਰਦਾਰ ਕੁਸ਼ੀ ਕਰਨ ਵਿਚ ਮੰਨਿਦਰ ਕਾਮਰੇਟ ਦਾ ਖੁੱਦ ਦਾ ਚੈਨਲ ਮੋਹਰੀ ਸੀ

ਸੋ ਪੰਜਾਬ ਵਿਚ ਆਜ਼ਾਦ ਮੀਡਿਆ ਅਤੇ ਸਰਕਾਰੀ ਮੀਡਿਆ ਦੀ ਵੰਡ ਹੀ ਨਹੀਂ ਹੈ ਪੰਜਾਬ ਵਿਚ ਖੱਬੇ ਪੱਖੀ ਯੂਨੀਅਨਾ ਦੇ ਕੁਲ ਵਕਤੀ ਕਾਮੇ ਪੱਤਰਕਾਰ ਕਿਵੇਂ ਹੋ ਸਕਦੇ ਹਨ? ਜਿਹੜੇ ਕੇ ਯੂਨੀਵਰਸਿਟੀ ਵਿਚ ਸਿਫਾਰਿਸ਼ ਅਤੇ ਸਰਕਾਰ ਨਾਲ ਜੁਗਾੜ ਲਗਾ ਕੇ ਨੌਕਰੀ ਵੀ ਲੈ ਜਾਂਦੇ ਹਨ? ਕੀ ਨਵਾਂ ਜਮਾਨਾ ਜਾਂ ਦੇਸ ਸੇਵਕ ਜਾਂ ਇਸਦੇ ਵਿੱਚੋ ਨਿਕਲੀ ਜੂਠ ਜਾਂ ਰਹਿੰਦ ਖੂਹੰਦ ਨਿਰਪੱਖ ਮੀਡਿਆ ਹੋ ਸਕਦੀ ਹੈ?
ਕੀ ਪੱਤਰਕਾਰ ਅਤੇ ਐਕਟੀ ਵਿਸਟ ਦਾ ਫਰਕ ਹੋਣਾ ਜਰੂਰੀ ਹੈ ਜਾਂ ਨਹੀਂ

ਕੀ ਅਮਨਦੀਪ ਸੰਧੂ ਜਿਸ ਨਾਲ ਕੇ ਮੇਰਾ ਚੰਗਾ ਮਿੱਤਰਚਾਰਾ ਵੀ ਹੈ ਪਰ ਸਿਧਾਂਤਕ ਤੌਰ ਤੇ ਇਮਾਨਦਾਰੀ ਨਾਲ ਇਸ ਵਾਰੇ ਨਿਰਪੱਖ ਹੋ ਕੇ ਵਿਚਾਰ ਦੇ ਸਕਦਾ ਹੈ ਕੇ ਪੰਜਾਬ ਤੋਂ ਬਾਹਰ ਹੋ ਕੇ ਇਮਾਨਦਾਰੀ ਨਾਲ ਮੀਡਿਆ ਦੀਆਂ ਵੱਖ ਵੱਖ ਪਰਤਾ ਅਤੇ ਯੂਨੀਅਨਾ ਦੇ ਪ੍ਰਚਾਰ ਵਿੰਗ ਨੂੰ ਹੀ ਪੱਤਰਕਾਰ ਵਜੋਂ ਪੇਸ਼ ਕਰਕੇ ਇਕ ਖਾਸ ਧਿਰ ਦੀ ਰਾਜਨੀਤਕ ਪਹੁੰਚ ਨੂੰ ਹੀ ਨਿਰਪੱਖਤਾ ਅਤੇ ਆਜ਼ਾਦ ਮੀਡਿਆ ਕਹਿ ਕੇ ਸਥਾਪਿਤ ਕਰਨ ਦੀ ਕੋਸ਼ਿਸ਼ ਮੀਡਿਆ ਦੀ ਆਜ਼ਾਦ ਹਸਤੀ ਕਿਵੇਂ ਸਥਾਪਿਤ ਰੱਖ ਸਕੇਗੀ?


Gangveer Singh Rathore