Breaking News

‘British FBI’ – ਕੌਮੀ ਜਾਂਚ ਇਕ ਛਤਰੀ ਹੇਠ ਲਿਆਉਣ ਲਈ ‘British FBI’ ਬਣਾਉਣ ਦੀ ਤਿਆਰੀ

‘British FBI’

ਕੌਮੀ ਜਾਂਚ ਇਕ ਛਤਰੀ ਹੇਠ ਲਿਆਉਣ ਲਈ ‘British FBI’ ਬਣਾਉਣ ਦੀ ਤਿਆਰੀ

ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਇਸ ਹਫ਼ਤੇ ਇਕ ਨਵਾਂ ਕੌਮੀ ਪੁਲੀਸ ਬਲ ਬਣਾਉਣ ਦੀਆਂ ਯੋਜਨਾਵਾਂ ਬਾਰੇ ਖੁਲਾਸਾ ਕਰੇਗੀ, ਜਿਸ ਨੂੰ ‘ਬ੍ਰਿਟਿਸ਼ ਐਫਬੀਆਈ’ ਕਿਹਾ ਜਾਵੇਗਾ। ਇਹ ਪੁਲੀਸ ਬਲ ਅੱਤਵਾਦ ਵਿਰੋਧੀ, ਧੋਖਾਧੜੀ, ਔਨਲਾਈਨ ਬਾਲ ਸ਼ੋਸ਼ਣ ਅਤੇ ਅਪਰਾਧਿਕ ਗਿਰੋਹਾਂ ਵਰਗੀਆਂ ਗੁੰਝਲਦਾਰ ਜਾਂਚਾਂ ਦੀ ਜ਼ਿੰਮੇਵਾਰੀ ਸੰਭਾਲੇਗਾ।

 

 

 

 

ਰਾਸ਼ਟਰੀ ਪੁਲੀਸ ਸੇਵਾ ਅਤਿਵਾਦ ਅਤੇ ਅਪਰਾਧ ਨਾਲ ਨਜਿੱਠਣ ਵਾਲੀਆਂ ਮੌਜੂਦਾ ਏਜੰਸੀਆਂ, ਪੁਲੀਸ ਹੈਲੀਕਾਪਟਰਾਂ ਅਤੇ ਸੜਕਾਂ ਦੀ ਪੁਲੀਸਿੰਗ, ਅਤੇ ਇੰਗਲੈਂਡ ਅਤੇ ਵੇਲਜ਼ ਵਿੱਚ ਖੇਤਰੀ ਸੰਗਠਿਤ ਅਪਰਾਧ ਇਕਾਈਆਂ ਦੇ ਕੰਮ ਨੂੰ ਇੱਕੋ ਛਤਰੀ ਹੇਠ ਲਿਆਏਗੀ। ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਨਵੀਂ ਸੰਸਥਾ ਇੰਗਲੈਂਡ ਅਤੇ ਵੇਲਜ਼ ਵਿੱਚ 43 ਸਥਾਨਕ ਪੁਲੀਸ ਬਲਾਂ ’ਤੇ ਬੋਝ ਨੂੰ ਘਟਾਏਗੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਅਧਿਕਾਰ ਖੇਤਰਾਂ ਵਿੱਚ ਰੋਜ਼ਾਨਾ ਹੋਣ ਵਾਲੇ ਅਪਰਾਧਾਂ ’ਤੇ ਧਿਆਨ ਕੇਂਦਰਤ ਕਰਨ ਵਿੱਚ ਮਦਦ ਮਿਲੇਗੀ।

 

 

 

 

 

 

 

 

 

 

 

ਮਹਿਮੂਦ ਨੇ ਕਿਹਾ, ‘‘ਕੁਝ ਸਥਾਨਕ ਬਲਾਂ ਕੋਲ ਧੋਖਾਧੜੀ, ਔਨਲਾਈਨ ਬਾਲ ਸ਼ੋਸ਼ਣ ਜਾਂ ਸੰਗਠਿਤ ਅਪਰਾਧਿਕ ਗਰੋਹਾਂ ਵਰਗੇ ਗੁੰਝਲਦਾਰ ਆਧੁਨਿਕ ਅਪਰਾਧਾਂ ਨਾਲ ਲੜਨ ਲਈ ਲੋੜੀਂਦੇ ਹੁਨਰ ਜਾਂ ਸਰੋਤਾਂ ਦੀ ਘਾਟ ਹੈ।’’ ਉਨ੍ਹਾਂ ਕਿਹਾ ਕਿ ਮੌਜੂਦਾ ਮਾਡਲ ‘ਇੱਕ ਵੱਖਰੀ ਸਦੀ ਲਈ ਬਣਾਇਆ ਗਿਆ ਸੀ’। ਉਨ੍ਹਾਂ ਕਿਹਾ ਕਿ ਨਵੀਂ ਸੰਸਥਾ ‘ਆਲਮੀ ਪ੍ਰਤਿਭਾ’ ਨੂੰ ਆਕਰਸ਼ਿਤ ਕਰੇਗੀ ਅਤੇ ਨਾਲ ਹੀ ਖਰੀਦ ਨੂੰ ਕੌਮੀ ਬਲ ਵਿੱਚ ਤਬਦੀਲ ਕਰਕੇ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰੇਗੀ।

Check Also

Canada – ਕੈਨੇਡਾ ਦੇ ਚੀਨ ਨਾਲ ਸਮਝੌਤੇ ਵਿਚਾਲੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ

Canada – ਕੈਨੇਡਾ ਦੇ ਚੀਨ ਨਾਲ ਸਮਝੌਤੇ ਵਿਚਾਲੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ “ਜੇਕਰ ਕੈਨੇਡਾ …